ਮੋਟਾਪੇ ਤੋਂ ਬਚਣ ਲਈ, ਰੱਖੋ ਇਨਾਂ ਗੱਲਾਂ ਦਾ ਧਿਆਨ

01/18/2017 5:28:35 PM

ਨਵੀਂ ਦਿੱਲੀ— ਅੱਜ ਦੇ ਸਮੇਂ ''ਚ ਲੋਕਾਂ ਦੇ ਖਾਣ-ਪੀਣ ਦੀਆਂ ਆਦਤਾਂ ''ਚ ਬਹੁਤ ਬਦਲਾਅ ਆ ਗਿਆ ਹੈ। ਉਹ ਘਰ ਦੇ ਖਾਣੇ ਦੇ ਵਜਾਏ ਬਾਹਰ ਮਿਲਣ ਵਾਲੇ ਫਾਸਟ ਫੂਡ ਜਿਵੇ, ਟਿੱਕੀ, ਬਰਗਰ, ਨਿਊਡਲਸ ਵਰਗੀਆਂ ਚੀਜ਼ਾਂ ਨੂੰ ਖਾਣਾ ਪਸੰਦ ਕਰਨ ਲੱਗੇ ਹਨ। ਜਿਸਦਾ ਅਸਰ ਮੋਟਾਪੇ ਦੇ ਰੂਪ ''ਚ ਸਾਹਮਣੇ ਆਉਂਦਾ ਹੈ। ਮੋਟਾਪਾ ਕਿਸੇ ਇੱਕ ਵਿਅਕਤੀ ਦੀ ਨਹੀਂ ਬਲਕਿ ਹਰ ਕਿਸੇ ਦੀ ਪਰੇਸ਼ਾਨੀ ਬਣਿਆ ਹੋਇਆਂ ਹੈ। ਲੋਕ ਇਸ ਨੂੰ ਘੱਟ ਕਰਨ ਦੇ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਨਾਉਂਦੇ ਹਨ ਪਰ ਆਪਣੇ ਖਾਣ-ਪੀਣ ਦੀਆਂ ਗਲਤ ਆਦਤਾਂ ਨੂੰ ਨਹੀਂ ਛੱੱਡਦੇ, ਜਿਸ ਕਾਰਨ ਮੋਟਾਪੇ ਘੱਟ ਹੋਣ ਦੀ ਵਜਾਏ ਵੱਧ ਜਾਂਦਾ ਹੈ। ਤੁਸੀਂ ਆਪਣੇ ਨਾਸ਼ਤੇ ''ਚ ਸੁਧਾਰ ਕਰ ਕੇ ਵੀ ਇਸ ਪਰੇਸ਼ਾਨੀ ਤੋਂ ਬਹੁਤ ਹੱਦ ਤੱਕ ਛੁਟਕਾਰਾ ਪਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਦੇ ਬਾਰੇ ''ਚ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਹਾਡਾ ਮੋਟਾਪਾ ਵੱਧਦਾ ਹੈ।
1. ਨਾਸ਼ਤੇ ''ਚ ਦੇਰੀ
ਸਵੇਰ ਦਾ ਨਾਸ਼ਤਾ ਦੇਰੀ ਨਾਲ ਕਰਨ ਨਾਲ ਸਰੀਰ ''ਚ ਮੇਟਾਬੋਲਿਜ਼ਮ ਘੱਟ ਜਾਂਦਾ ਹੈ, ਜਿਸ ਨਾਲ ਫੈਟ ਠੀਕ ਤਰ੍ਹਾਂ ਬ੍ਰਨ ਨਹੀਂ ਹੋ ਪਾਉਂਦੀ ਅਤੇ ਭਾਰ ਵੱਧਣ ਲੱਗਦਾ ਹੈ।
2. ਪ੍ਰੋਟੀਨ ਵਾਲਾ ਭੋਜਨ ਨਾ ਲੈਣਾ
ਸਵੇਰ ਦੇ ਨਾਸ਼ਤੇ ''ਚ ਦੁੱਧ, ਦਹੀ ਅੰਡਾ ਅਤੇ ਸੁੱਕੇ ਮੇਵੇ ਨਾ ਲੈਣ ਨਾਲ ਸਰੀਰ ''ਚ ਮੋਟਾਬੋਲਿਜ਼ਮ ਘੱਟ ਹੋ ਜਾਂਦਾ ਹੈ ਅਤੇ ਭਾਰ ਤੇਜੀ ਨਾਲ ਵੱਧਣ ਲੱਗਦਾ ਹੈ।
3. ਕਸਰਤ ਨਾ ਕਰਨਾ
ਰੋਜ਼ਾਨਾ ਸੈਰ ਅਤੇ ਕਸਰਤ ਨਾ ਕਰਨ ਨਾਲ ਮੇਟਾਬੋਲਿਜ਼ਮ ਘੱਟ ਹੋ ਜਾਂਦਾ ਹੈ। ਇਸ ਲਈ ਭਾਰ ਵੱਧਣ ਲੱਗਦਾ ਹੈ।
4. ਪੂਰੀ ਨੀਂਦ ਨਾ ਲੈਣਾ
ਰੋਜ਼ਾਨਾ 8 ਘੰਟੇ ਦੀ ਨੀਂਦ ਨਾ ਲੈਣ ਨਾਲ ਵੀ ਹਾਰਮੋਨ ਲੇਵਲ ਵੱਧ ਜਾਂਦਾ ਹੈ ਅਤੇ ਮੋਟਾਪਾ ਵੱਧਣ ਲੱਗਦਾ ਹੈ।
5. ਪਾਣੀ ਨਾ ਪੀਣਾ
ਸਵੇਰੇ ਖਾਲੀ ਪੇਟ 1 ਜਾਂ 2 ਗਿਲਾਸ ਪਾਣੀ ਨਾ ਪੀਣ ਨਾਲ ਵੀ ਸਰੀਰ ਦਾ ਮੇਟਾਬੋਲਿਜ਼ਮ ਘੱਟ ਹੋਣ ਲੱਗਦਾ ਹੈ ਅਤੇ ਮੋਟਾਪਾ ਤੇਜ਼ੀ ਨਾਲ ਵੱਧਣ ਲੱਗਦਾ ਹੈ।


Related News