ਲੈਪਟਾਪ ''ਤੇ ਲਗਾਤਾਰ ਕੰਮ ਕਰਨ ਨਾਲ ਥੱਕ ਜਾਂਦੇ ਨੇ ਹੱਥ ਅਤੇ ਉਂਗਲਾਂ? ਤਾਂ ਇੰਝ ਪਾਓ ਰਾਹਤ
10/27/2022 12:38:56 PM

ਨਵੀਂ ਦਿੱਲੀ-ਭਾਰਤ ਦੀ ਇਕ ਵੱਡੀ ਆਬਾਦੀ ਲੈਪਟਾਪ ਅਤੇ ਕੰਪਿਊਟਰ 'ਤੇ ਕੰਮ ਕਰਦੀ ਹੈ, ਇਹ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕਾ ਹੈ, ਸਕੂਲ, ਕਾਲਜ ਹੋਵੇ ਜਾਂ ਕੋਈ ਵੀ ਦਫ਼ਤਰ ਇਨ੍ਹਾਂ ਗੈਜੇਟਸ ਤੋਂ ਬਿਨਾਂ ਸਾਡਾ ਕੰਮ ਨਹੀਂ ਚੱਲਦਾ। ਕੀ-ਬੋਰਡ 'ਤੇ ਲਗਾਤਾਰ ਸਮਾਂ ਬਿਤਾਉਣ ਕਾਰਨ ਕਮਰ ਦਰਦ, ਪਿੱਠ ਦਰਦ ਅਤੇ ਗਰਦਨ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਅਸੀਂ ਅਕਸਰ ਪੀੜਤ ਹੁੰਦੇ ਹਾਂ, ਪਰ ਕੀ ਤੁਸੀਂ ਗੌਰ ਕੀਤਾ ਹੈ ਕਿ ਸਾਡੇ ਹੱਥ ਅਤੇ ਉਂਗਲਾਂ ਲੰਬੇ ਸਮੇਂ ਤੱਕ ਕੰਮ ਕਰਨ ਤੋਂ ਬਾਅਦ ਥੱਕ ਜਾਂਦੀਆਂ ਹਨ। ਜੇਕਰ ਤੁਸੀਂ ਵੀ ਲੈਪਟਾਪ ਅਤੇ ਕੰਪਿਊਟਰ 'ਤੇ ਲਗਾਤਾਰ ਕੰਮ ਕਰਨ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਇਨ੍ਹਾਂ ਆਸਾਨ ਉਪਾਵਾਂ ਨੂੰ ਅਪਣਾ ਕੇ ਆਪਣੇ ਹੱਥਾਂ ਅਤੇ ਉਂਗਲਾਂ ਨੂੰ ਆਰਾਮ ਦੇ ਸਕਦੇ ਹੋ।
1. ਸਹੀ ਪੋਜ਼ੀਸ਼ਨ ਜ਼ਰੂਰੀ
ਲੈਪਟਾਪ ਅਤੇ ਕੰਪਿਊਟਰ ਦੀ ਪੋਜ਼ੀਸ਼ਨ ਇਹ ਤੈਅ ਕਰਦੀ ਹੈ ਕਿ ਤੁਹਾਨੂੰ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਜਾਂ ਨਹੀਂ, ਲੈਪਟਾਪ ਨੂੰ ਅਜਿਹੀ ਜਗ੍ਹਾ 'ਤੇ ਰੱਖੋ ਜਿੱਥੋਂ ਤੁਸੀਂ ਆਸਾਨੀ ਨਾਲ ਇਸ ਨੂੰ ਟਾਈਟ ਕਰ ਸਕੋ। ਜੇਕਰ ਤੁਹਾਨੂੰ ਅਜਿਹਾ ਲੱਗ ਰਿਹਾ ਹੈ ਕਿ ਸਕ੍ਰੀਨ ਕਾਫ਼ੀ ਕੋਲ ਹੈ ਜਿਸ ਨਾਲ ਟਾਈਪ ਕਰਨ 'ਚ ਮੁਸ਼ਕਲ ਹੋ ਰਹੀ, ਤਾਂ ਕੀਬੋਰਡ ਅਤੇ ਸਕ੍ਰੀਨ ਨੂੰ ਐਡਜਸਟ ਕਰ ਲਓ। ਤੁਸੀਂ ਲੈਪਟਾਪ ਦੇ ਕੇਸ 'ਚ ਤੁਸੀਂ ਵਾਧੂ ਕੀ-ਬੋਰਡ ਨੂੰ ਅਟੈਚ ਕਰ ਸਕਦੇ ਹੋ।
2. ਜ਼ੋਰ ਲਗਾ ਕੇ ਟਾਈਪ ਨਾ ਕਰੋ
ਕੁਝ ਲੋਕਾਂ ਨੂੰ ਕੀ-ਬੋਰਡ 'ਤੇ ਟਾਈਪ ਕਰਨ ਦੀ ਆਦਤ ਹੁੰਦੀ ਹੈ, ਹਾਲਾਂਕਿ ਕਈ ਵਾਰ ਟੀਚਾ ਪੂਰਾ ਕਰਨ ਦੇ ਦਬਾਅ ਹੇਠ ਅਜਿਹਾ ਵੀ ਕੀਤਾ ਜਾਂਦਾ ਹੈ। ਇਸ ਤੋਂ ਪਰਹੇਜ਼ ਕਰਨਾ ਜ਼ਰੂਰੀ ਹੈ, ਕਿਉਂਕਿ ਅਜਿਹੀ ਸਥਿਤੀ ਵਿਚ ਤੁਹਾਡੀਆਂ ਉਂਗਲਾਂ ਅਤੇ ਹੱਥਾਂ 'ਤੇ ਦਬਾਅ ਪਵੇਗਾ। ਇਸ ਤੋਂ ਬਚਣ ਲਈ, ਹਲਕਾ ਟਾਈਪ ਕਰੋ।
3. ਹੱਥਾਂ ਨੂੰ ਸਟ੍ਰੈੱਚ ਕਰਦੇ ਰਹੋ
ਲੈਪਟਾਪ ਅਤੇ ਕੰਪਿਊਟਰ 'ਤੇ ਕੰਮ ਕਰਦੇ ਸਮੇਂ ਥੋੜ੍ਹਾ ਬ੍ਰੇਕ ਲੈਂਦੇ ਰਹਿਣਾ ਜ਼ਰੂਰੀ ਹੈ, ਇਸ ਨਾਲ ਸਰੀਰ ਦੇ ਅੰਗਾਂ ਨੂੰ ਆਰਾਮ ਮਿਲਦਾ ਹੈ। ਕਿਸੇ ਕੰਮ ਨੂੰ ਪੂਰਾ ਕਰਨ ਤੋਂ ਬਾਅਦ ਆਪਣੇ ਹੱਥਾਂ ਅਤੇ ਉਂਗਲਾਂ ਨੂੰ ਸਟ੍ਰੈੱਚ ਕਰੋ ਨਹੀਂ ਤਾਂ ਸਮੱਸਿਆ ਵਧ ਸਕਦੀ ਹੈ। ਕੰਮ ਕਰਦੇ ਸਮੇਂ, ਤੁਹਾਨੂੰ ਆਪਣੀ ਮੁੱਠੀ ਨੂੰ 2 ਤੋਂ 4 ਵਾਰ ਬੰਦ ਕਰਨਾ ਅਤੇ ਖੋਲ੍ਹਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਂਗਲਾਂ ਅਤੇ ਹੱਥਾਂ ਨੂੰ ਪੂਰੀ ਤਰ੍ਹਾਂ ਫੈਲਾਉਣ ਨਾਲ ਕਾਫ਼ੀ ਰਾਹਤ ਮਿਲਦੀ ਹੈ ਅਤੇ ਤੁਸੀਂ ਪਰੇਸ਼ਾਨੀ ਤੋਂ ਬਚ ਜਾਂਦੇ ਹੋ।