Thyroid ਦੀ ਸਮੱਸਿਆ ਜੜ੍ਹ ਤੋਂ ਹੋ ਜਾਵੇਗੀ ਖਤਮ! ਬਸ ਕਰ ਲਓ ਇਹ ਕੰਮ
Thursday, May 28, 2026 - 11:20 AM (IST)
ਹੈਲਥ ਡੈਸਕ - ਖ਼ਰਾਬ ਜੀਵਨ ਸ਼ੈਲੀ ਅਤੇ ਗ਼ਲਤ ਖਾਣ-ਪੀਣ ਕਾਰਨ ਮਰਦਾਂ ਦੇ ਮੁਕਾਬਲੇ ਔਰਤਾਂ 'ਚ ਥਾਈਰਾਈਡ ਦੀ ਸਮੱਸਿਆ ਤੇਜ਼ੀ ਨਾਲ ਵਧ ਰਹੀ ਹੈ। ਥਾਈਰਾਈਡ ਗਲੈਂਡ ਦੇ ਸਹੀ ਤਰੀਕੇ ਨਾਲ ਕੰਮ ਨਾ ਕਰਨ ਕਰਕੇ ਅਚਾਨਕ ਵਜ਼ਨ ਵਧਣਾ ਜਾਂ ਘਟਣਾ, ਹਰ ਵੇਲੇ ਥਕਾਵਟ ਰਹਿਣਾ, ਵਾਲ ਝੜਨਾ ਅਤੇ ਹਾਰਮੋਨਸ ਦਾ ਅਸੰਤੁਲਿਤ ਹੋਣਾ ਵਰਗੀਆਂ ਮੁਸ਼ਕਿਲਾਂ ਸਾਹਮਣੇ ਆਉਂਦੀਆਂ ਹਨ।
ਜੇਕਰ ਤੁਸੀਂ ਵੀ ਥਾਈਰਾਈਡ ਤੋਂ ਪਰੇਸ਼ਾਨ ਹੋ ਅਤੇ ਰੋਜ਼-ਰੋਜ਼ ਦਵਾਈਆਂ ਖਾ ਕੇ ਅੱਕ ਚੁੱਕੇ ਹੋ, ਤਾਂ ਸਿਹਤ ਮਾਹਰਾਂ ਮੁਤਾਬਕ ਆਪਣੀ ਰੋਜ਼ਾਨਾ ਦੀ ਜ਼ਿੰਦਗੀ 'ਚ ਇਹ 3 ਸੁਧਾਰ ਕਰਕੇ ਤੁਸੀਂ ਇਸ ਨੂੰ ਜੜ੍ਹ ਤੋਂ ਕੰਟਰੋਲ ਕਰ ਸਕਦੇ ਹੋ :-
ਥਾਈਰਾਈਡ ਨੂੰ ਜੜ੍ਹੋਂ ਖ਼ਤਮ ਕਰਨ ਲਈ ਕਰੋ ਇਹ 3 ਕੰਮ :-
ਧਨੀਏ ਦੇ ਪਾਣੀ ਦਾ ਸੇਵਨ
- ਆਯੁਰਵੇਦ 'ਚ ਖੁਸ਼ਕ ਧਨੀਏ ਦੇ ਬੀਜਾਂ ਨੂੰ ਥਾਈਰਾਈਡ ਦਾ ਕਾਲ ਮੰਨਿਆ ਗਿਆ ਹੈ। ਰੋਜ਼ ਰਾਤ ਨੂੰ ਇਕ ਚੱਮਚ ਸਾਬਤ ਧਨੀਆ ਇਕ ਗਲਾਸ ਪਾਣੀ 'ਚ ਭਿਉਂ ਕੇ ਰੱਖੋ। ਸਵੇਰੇ ਇਸ ਪਾਣੀ ਨੂੰ ਉਬਾਲ ਕੇ ਛਾਣ ਲਓ ਅਤੇ ਖਾਲੀ ਪੇਟ ਪੀਓ। ਇਹ ਹਾਰਮੋਨਸ ਨੂੰ ਬੈਲੈਂਸ ਕਰਨ 'ਚ ਜਾਦੂ ਵਾਂਗ ਕੰਮ ਕਰਦਾ ਹੈ।
ਖੁਰਾਕ 'ਚ ਕਰੋ ਵੱਡਾ ਬਦਲਾਅ
- ਥਾਈਰਾਈਡ ਦੇ ਮਰੀਜ਼ਾਂ ਨੂੰ ਆਪਣੀ ਡਾਈਟ 'ਚ ਆਇਓਡੀਨ ਅਤੇ ਸੇਲੇਨੀਅਮ ਭਰਪੂਰ ਚੀਜ਼ਾਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ ਪਰ ਖ਼ਾਸ ਧਿਆਨ ਰੱਖੋ ਕਿ ਗੋਭੀ, ਬ੍ਰੋਕਲੀ, ਸੋਇਆਬੀਨ ਅਤੇ ਬਹੁਤ ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਥਾਈਰਾਈਡ ਨੂੰ ਵਧਾਉਂਦੀਆਂ ਹਨ।
ਰੋਜ਼ਾਨਾ 20 ਮਿੰਟ ਕਸਰਤ ਜਾਂ ਪ੍ਰਾਣਾਯਾਮ
- ਸਰੀਰਕ ਸਰਗਰਮੀ ਥਾਈਰਾਈਡ ਨੂੰ ਕੰਟਰੋਲ ਕਰਨ ਲਈ ਬਹੁਤ ਜ਼ਰੂਰੀ ਹੈ। ਰੋਜ਼ਾਨਾ ਸਵੇਰੇ ਉੱਠ ਕੇ 'ਉੱਜਾਈ ਪ੍ਰਾਣਾਯਾਮ' ਅਤੇ ਗਰਦਨ ਦੀਆਂ ਹਲਕੀਆਂ ਕਸਰਤਾਂ ਕਰੋ। ਇਸ ਨਾਲ ਗਲੇ ਦੀ ਥਾਈਰਾਈਡ ਗਲੈਂਡ ਐਕਟਿਵ ਹੁੰਦੀ ਹੈ ਅਤੇ ਹਾਰਮੋਨ ਸਹੀ ਮਾਤਰਾ 'ਚ ਰਿਲੀਜ਼ ਹੁੰਦੇ ਹਨ।
Related News
Fatty liver ਦੇ ਮਰੀਜ਼ਾਂ ਲਈ 'ਜ਼ਹਿਰ' ਵਰਗੀਆਂ ਹਨ ਇਹ ਚੀਜ਼ਾਂ! ਅੱਜ ਹੀ ਬਣਾ ਲਓ ਦੂਰੀ, ਨਹੀਂ ਤਾਂ ਲਿਵਰ ਹੋ ਜਾਵੇਗਾ ਬ
