ਔਰਤਾਂ ਨੂੰ ਵਧੇਰੇ ਹੁੰਦਾ ਹੈ ਥਾਈਰਾਈਡ ਰੋਗ, ਇੰਝ ਕਰੋ ਇਲਾਜ

01/15/2019 3:34:29 PM

ਜਲੰਧਰ : ਥਾਈਰਾਈਡ ਦੀ ਸਮੱਸਿਆ ਅੱਜਕਲ ਆਮ ਸੁਣਨ ਨੂੰ ਮਿਲ ਰਹੀ ਹੈ। ਹਾਲਾਂਕਿ ਮਰਦਾਂ ਦੀ ਬਜਾਏ ਔਰਤਾਂ ਇਸ ਦੀਆਂ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਇਹ ਸਮੱਸਿਆ ਥਾਈਰਾਈਡ ਗਲੈਂਡ 'ਚ ਹਾਰਮੋਨ ਦਾ ਸੰਤੁਲਨ ਵਿਗੜਣ ਕਾਰਨ ਹੁੰਦੀ ਹੈ। ਵੱਧਦੀ ਉਮਰ ਦੇ ਨਾਲ ਔਰਤਾਂ 'ਚ ਥਾਈਰਾਈਡ ਦਾ ਖਤਰਾ ਵੀ ਵੱਧ ਜਾਂਦਾ ਹੈ। 

ਕਿਉਂ ਹੁੰਦੀ ਹੈ ਥਾਈਰਾਈਡ ਦੀ ਸਮੱਸਿਆ
ਸਰੀਰ 'ਚ ਥਾਈਰਾਈਡ ਇਕ ਗ੍ਰੰਥੀ ਹੈ, ਜਿਸ ਨਾਲ ਥਾਓਰਾਈਕਿਸਨ ਟੀ-4 ਟ੍ਰਿਡੋਥਾਰੋਨਾਈਨ ਟੀ-3 ਹਾਰਮੋਨਜ਼ ਪ੍ਰਭਾਵ ਦਿਖਾਉਂਦੇ ਹਨ। ਇਹ ਹਾਰਮੋਨਜ਼ ਸਰੀਰ ਦੀ ਐਨਰਜੀ ਨੂੰ ਕੰਟਰੋਲ ਕਰਕੇ ਖੂਨ ਦੇ ਸੰਚਾਰ, ਸਾਹ ਲੈਣ ਅਤੇ ਡਾਈਜੇਸ਼ਨ ਜਿਹੀਆਂ ਜ਼ਰੂਰੀ ਪ੍ਰਕਿਰਿਆਵਾਂ 'ਚ ਮਦਦ ਕਰਦੇ ਹਨ। 

ਕੀ ਹਨ ਥਾਈਰਾਈਡ ਦੇ ਕਾਰਨ
ਔਰਤਾਂ ਨੂੰ ਥਾਈਰਾਈਡ ਦੀ ਸਮੱਸਿਆ ਕਾਰਬੋਹਾਈਡ੍ਰੇਟਸ ਦਾ ਸੇਵਨ ਨਾ ਕਰਨ, ਜ਼ਿਆਦਾ ਨਮਕ ਅਤੇ ਹਾਸ਼ੀਮੋਟੋ ਰੋਗ ਦੇ ਕਾਰਨ ਹੋ ਸਕਦੀ ਹੈ। ਇਸ ਦੇ ਇਲਾਵਾ ਸਰੀਰ 'ਚ ਵਿਟਾਮਿਨ ਬੀ12 ਦੀ ਕਮੀ ਕਾਰਨ ਵੀ ਔਰਤਾਂ ਨੂੰ ਥਾਈਰਾਈਡ ਦਾ ਖਤਰਾ ਵੱਧ ਜਾਂਦਾ ਹੈ। 

ਘਰੇਲੂ ਤਰੀਕਿਆਂ ਨਾਲ ਕਰੋ ਇਲਾਜ

ਪਿਆਜ਼ ਨਾਲ ਕਰੋ ਗਲੇ ਦੀ ਮਸਾਜ
ਥਾਈਰਾਈਡ ਨੂੰ ਕੰਟਰੋਲ ਕਰਨ ਲਈ ਸਭ ਤੋਂ ਚੰਗਾ ਤਰੀਕਾ ਹੈ ਪਿਆਜ਼। ਪਿਆਜ਼ ਨੂੰ ਦੋ ਹਿੱਸਿਆ 'ਚ ਕੱਟ ਕੇ ਸੌਣ ਤੋਂ ਪਹਿਲਾਂ ਥਾਈਰਾਈਡ ਗਲੈਂਡ ਕੋਲ ਕਲਾਕ ਵਾਈਸ ਮਸਾਜ ਕਰੋ। ਮਸਾਜ ਤੋਂ ਬਾਅਦ ਗਰਦਨ ਨੂੰ ਧੌਣ ਦੀ ਬਜਾਏ ਰਾਤ ਭਰ ਇਸ ਤਰ੍ਹਾਂ ਹੀ ਛੱਡ ਦਿਓ। ਕੁਝ ਦਿਨ ਲਗਾਤਾਰ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਜਾਣਗੇ।  

ਪੀਓ ਹਲਦੀ ਵਾਲਾ ਦੁੱਧ 
ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਈਰਾਈਡ ਕੰਟਰੋਲ 'ਚ ਰਹਿੰਦਾ ਹੈ। ਜੇਕਰ ਤੁਸੀਂ ਹਲਦੀ ਵਾਲਾ ਦੁੱਧ ਨਹੀਂ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਭੁੰਨ ਕੇ ਵੀ ਖਾ ਸਕਦੇ ਹੋ। 

ਆਯੁਰਵੈਦਿਕ ਇਲਾਜ ਮੁਲੇਠੀ
ਥਾਈਰਾਈਡ ਦੇ ਮਰੀਜ਼ ਜਲਦੀ ਥੱਕ ਜਾਂਦੇ ਹਨ। ਅਜਿਹੇ 'ਚ ਮੁਲੇਠੀ ਦਾ ਸੇਵਨ ਕਰਨ ਨਾਲ ਬੇਹੱਦ ਫਾਇਦੇਮੰਦ ਹੋਵੇਗਾ। 

ਤੁਲਸੀ ਅਤੇ ਐਲੋਵੇਰਾ
2 ਚੱਮਚ ਤੁਲਸੀ ਦੇ ਰਸ 'ਚ ਐਲੋਵੇਰਾ ਜੂਸ ਮਿਲਾਓ। ਇਸ ਨਾਲ ਥਾਈਰਾਈਡ ਦੀ ਬੀਮਾਰੀ ਹੌਲੀ-ਹੌਲੀ ਦੂਰ ਹੋ ਜਾਂਦੀ ਹੈ। 

ਹਰਾ ਧਨੀਆ
ਹਰਾ ਧਨੀਆ ਪੀਸ ਕੇ ਚਟਨੀ ਬਣਾ ਲਓ। ਫਿਰ 1 ਗਿਲਾਸ ਪਾਣੀ 'ਚ 1 ਚੱਮਚ ਚਟਨੀ ਮਿਲਾ ਕੇ ਪੀਓ। ਇਸ ਨਾਲ ਵੀ ਥਾਈਰਾਈਡ ਦੀ ਸਮੱਸਿਆ ਦੂਰ ਹੋਵੇਗੀ।

ਕਾਲੀ ਮਿਰਚ
ਥਾਈਰਾਈਡ ਦੀ ਸਮੱਸਿਆ 'ਚ ਕਾਲੀ ਮਿਰਚ ਕਾਫੀ ਗੁਣਕਾਰੀ ਹੈ। ਕਾਲੀ ਮਿਰਚ ਦੀ ਵਰਤੋਂ ਤੁਸੀਂ ਦਿਨ 'ਚ ਜਿਸ ਵੇਲੇ ਮਰਜ਼ੀ ਕਰ ਸਕਦੇ ਹੋ।


Anuradha

Content Editor

Related News