ਕਈ ਬੀਮਾਰੀਆਂ ਦਾ ਪੱਕਾ ਇਲਾਜ ਹੈ ਇਹ ਰੁੱਖ

Wednesday, May 31, 2017 - 12:03 PM (IST)

ਜਲੰਧਰ— ਅਕਸਰ ਮੰਨਿਆ ਜਾਂਦਾ ਹੈ ਕਿ ਪਾਰੀਜਾਤ ਦੇ ਰੁੱਖ ਨੂੰ ਛੂਹਣ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ। ਪਾਰੀਜਾਤ ਰੁੱਖ ਪੂਰੇ ਭਾਰਤ 'ਚ ਪਾਇਆ ਜਾਂਦਾ ਹੈ ਪਰ ਕਿੰਟੂਰ 'ਚ ਸਥਿਤ ਪਾਰੀਜਾਤ ਰੁੱਖ ਕਈ ਗੱਲਾਂ 'ਚ ਵਿੱਲਖਣ ਹੈ। ਇਹ ਰੁੱਖ ਆਪਣੀ ਤਰ੍ਹਾਂ ਦਾ ਪੂਰੇ ਭਾਰਤ 'ਚ ਇਕਲੌਤਾ ਪਾਰੀਜਾਤ ਰੁੱਖ ਹੈ। ਇਸ ਦੇ ਫੁੱਲ, ਪੱਤੇ ਅਤੇ ਛਿਲਕੇ ਦੀ ਵਰਤੋਂ ਦਵਾਈ ਵਜੋਂ ਕੀਤੀ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਗਠੀਆ ਹੈ ਉਨ੍ਹਾਂ ਲਈ ਪਾਰੀਜਾਤ ਦਾ ਰੁੱਖ ਇਕ ਬੇਮਿਸਾਲ ਦਵਾਈ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਰੁੱਖ ਹੋਰ ਕਿਹੜੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਸਹਾਈ ਹੈ।
1. ਗਠੀਏ ਦੇ ਦਰਦ ਤੋਂ ਰਾਹਤ
ਜੇ ਤੁਸੀਂ ਗਠੀਏ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਪਾਰੀਜਾਤ ਰੁੱਖ ਦੇ ਪੰਜ ਪੱਤੇ ਤੋੜ ਕੇ ਪੱਥਰ 'ਤੇ ਪੀਸ ਕੇ ਇਨ੍ਹਾਂ ਦੀ ਚਟਨੀ ਬਣਾ ਲਓ। ਫਿਰ ਇਸ ਚਟਨੀ ਨੂੰ ਇਕ ਗਿਲਾਸ ਪਾਣੀ 'ਚ ਗਰਮ ਕਰੋ ਅਤੇ ਠੰਡਾ ਕਰ ਕੇ ਪੀਓ। ਇਸ ਤਰ੍ਹਾਂ ਕਰਨ ਨਾਲ 20-20 ਸਾਲ ਪੁਰਾਣਾ ਗਠੀਏ ਦਾ ਦਰਦ ਠੀਕ ਹੋ ਜਾਂਦਾ ਹੈ। ਪਾਰੀਜਾਤ ਦੇ ਪੱਤਿਆਂ ਨੂੰ ਪੀਸ ਕੇ ਗਰਮ ਪਾਣੀ 'ਚ ਪਾ ਕੇ ਪੀਣ ਨਾਲ ਕਈ ਤਰ੍ਹਾਂ ਦੇ ਬੁਖਾਰ ਆਸਾਨੀ ਨਾਲ ਠੀਕ ਹੋ ਜਾਂਦੇ ਹਨ। 
2. ਬਵਾਸੀਰ ਦੇ ਰੋਗ ਤੋਂ ਰਾਹਤ
ਬਵਾਸੀਰ ਦੇ ਰੋਗੀ ਲਈ ਪਾਰੀਜਾਤ ਇਕ ਵਿੱਲਖਣ ਦਵਾਈ ਹੈ। ਬਵਾਸੀਰ ਨੂੰ ਠੀਕ ਕਰਨ ਲਈ ਇਸ ਦਾ ਇਕ ਬੀਜ ਰੋਜ਼ਾਨਾ ਖਾਓ।
3. ਦਿਲ ਦੇ ਰੋਗਾਂ ਤੋਂ ਛੁਟਕਾਰਾ
ਪਾਰੀਜਾਤ ਦੇ ਫੁੱਲ ਦਿਲ ਸੰਬੰਧੀ ਰੋਗੀਆਂ ਲਈ ਉੱਤਮ ਦਵਾਈ ਹੈ। ਜੇ ਇਸ ਦੇ ਫੁੱਲਾਂ ਦੇ ਰਸ ਨੂੰ ਪੀਤਾ ਜਾਵੇ ਤਾਂ ਦਿਲ ਸੰਬੰਧੀ ਰੋਗਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4. ਜੋੜਾਂ ਦੇ ਦਰਦ ਤੋਂ ਰਾਹਤ
ਜੇ ਤੁਹਾਨੂੰ ਜੋੜਾਂ ਦੇ ਦਰਦ ਤੋਂ ਕਿਸੇ ਦਵਾਈ ਨਾਲ ਆਰਾਮ ਨਹੀਂ ਮਿਲ ਰਿਹਾ ਤਾਂ ਤੁਸੀਂ ਪਾਰੀਜਾਤ ਰੁੱਖ ਦੇ ਦੱਸ-ਬਾਰਾਂ ਪੱਤਿਆਂ ਨੂੰ ਪਾਣੀ 'ਚ ਉਬਾਲ ਲਓ ਅਤੇ ਠੰਡਾ ਕਰ ਕੇ ਪੀ ਲਓ।


Related News