ਨਾਭੀ (ਧੁੰਨੀ) ''ਤੇ ਇਹ ਤੇਲ ਲਗਾਉਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Saturday, Nov 24, 2018 - 05:10 PM (IST)

ਨਾਭੀ (ਧੁੰਨੀ) ''ਤੇ ਇਹ ਤੇਲ ਲਗਾਉਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਨਾਭੀ ਸਾਡੇ ਸਰੀਰ ਦਾ ਸੈਂਟਰ ਪੁਆਇੰਟ ਹੁੰਦਾ ਹੈ ਜਿਸ ਨਾਲ ਸਾਡੇ ਸਰੀਰ ਦੇ ਸਾਰੇ ਨਰਵਸ ਜੁੜੇ ਹੁੰਦੇ ਹਨ। ਜੇਕਰ ਨਾਭੀ 'ਤੇ ਤੇਲ ਲਗਾਇਆ ਜਾਵੇ ਤਾਂ ਇਸ ਦਾ ਅਸਰ ਸਾਡੇ ਚਿਹਰੇ ਦੇ ਨਾਲ-ਨਾਲ ਸਾਡੇ ਸਰੀਰ 'ਤੇ ਵੀ ਪੈਂਦਾ ਹੈ, ਜਿਸ ਨਾਲ ਕਈ ਸਮੱਸਿਆਵਾਂ ਦਾ ਹਲ ਆਸਾਨੀ ਨਾਲ ਨਿਕਲ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਤੇਲ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਨਾਭੀ 'ਤੇ ਲਗਾਉਣ ਨਾਲ ਸਿਹਤ ਅਤੇ ਖੂਬਸੂਰਤੀ ਸਬੰਧੀ ਵੱਖ-ਵੱਖ ਫਾਇਦੇ ਮਿਲਦੇ ਹਨ।
 

1. ਨਾਰੀਅਲ ਤੇਲ 
ਅੱਖਾਂ 'ਚ ਸੁੱਕਾਪਨ, ਕਮਜ਼ੋਰੀ ਜਾਂ ਵਾਲਾਂ ਦੇ ਰੁਖੇਪਨ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਦੀਆਂ 3 ਤੋਂ 7 ਬੂੰਦਾਂ ਨਾਭੀ 'ਚ ਪਾਓ ਅਤੇ ਇਸ ਨੂੰ ਨਾਭੀ ਦੇ ਆਲੇ-ਦੁਆਲੇ ਦੇ ਹਿੱਸਿਆਂ 'ਤੇ ਗੋਲਾਈ 'ਚ ਫੈਲਾਓ। ਇਸ ਨਾਲ ਚਮੜੀ ਅਤੇ ਵਾਲਾਂ 'ਚ ਚਮਕ ਆਵੇਗੀ ਅਤੇ ਨਾਲ ਹੀ ਅੱਖਾਂ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ। 
 

2. ਅਰੰਡੀ ਦਾ ਤੇਲ 
ਰੋਜ਼ਾਨਾ ਸੌਣ ਤੋਂ ਪਹਿਲਾਂ ਨਾਭੀ 'ਤੇ 3 ਤੋਂ 7 ਬੂੰਦਾਂ ਅਰੰਡੀ ਦੇ ਤੇਲ ਦੀਆਂ ਪਾਓ ਅਤੇ ਉਸ ਦੇ ਆਲੇ-ਦੁਆਲੇ ਫੈਲਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨਾਲ ਗੋਡਿਆਂ ਦਾ ਦਰਦ ਦੂਰ ਹੋਵੇਗਾ। 
 

3. ਨਿੰਮ ਦਾ ਤੇਲ 
ਜ਼ਿਆਦਾਤਰ ਲੋਕ ਚਿਹਰੇ 'ਤੇ ਵਾਰ-ਵਾਰ ਪਿੰਪਲਸ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਨਿੰਮ ਦੇ ਤੇਲ ਦੀਆਂ 3-7 ਬੂੰਦਾਂ ਨੂੰ ਨਾਭੀ 'ਚ ਪਾ ਕੇ ਸੌ ਜਾਓ। ਕੁਝ ਹੀ ਦਿਨਾਂ 'ਚ ਫਰਕ ਨਜ਼ਰ ਆਉਣ ਲੱਗੇਗਾ। 
 

4. ਬਾਦਾਮ ਦਾ ਤੇਲ 
ਜੇਕਰ ਤੁਹਾਡੇ ਚਿਹਰੇ 'ਤੇ ਗਲੋ ਨਹੀਂ ਹੈ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਨਾਭੀ 'ਤੇ ਬਾਦਾਮ ਦਾ ਤੇਲ ਲਗਾਓ। ਇਸ ਨਾਲ ਸਕਿਨ ਗਲੋਇੰਗ ਅਤੇ ਸਾਫ ਹੋਵੇਗੀ। ਇਸ ਤੇਲ 'ਚ ਵਿਟਾਮਿਨ ਈ ਦੀ ਮਾਤਰਾ ਕਾਫੀ ਹੁੰਦੀ ਹੈ, ਜਿਸ ਨਾਲ ਅੱਖਾਂ ਅਤੇ ਬ੍ਰੇਨ ਦੋਂਵੇ ਹੀ ਹੈਲਦੀ ਰਹਿੰਦੇ ਹਨ।
 

5. ਸਰ੍ਹੋਂ ਦਾ ਤੇਲ 
ਸਰ੍ਹੋਂ ਦੇ ਤੇਲ ਦਾ ਇਸਤੇਮਾਲ ਲਗਭਗ ਸਾਰੇ ਘਰਾਂ 'ਚ ਹੁੰਦਾ ਹੈ ਜੋ ਨਾ ਸਿਰਫ ਖਾਣਾ ਬਣਾਉਣ ਸਗੋਂ ਬੁੱਲ੍ਹਾਂ ਦੇ ਲਈ ਵੀ ਫਾਇਦੇਮੰਦ ਹੈ। ਬੁੱਲ੍ਹਾਂ ਨੂੰ ਮੁਲਾਇਮ ਅਤੇ ਗੁਲਾਬੀ ਬਣਾਉਣ ਲਈ ਨਾਭੀ 'ਤੇ ਸਰ੍ਹੋਂ ਦਾ ਤੇਲ ਲਗਾਓ। 
 

6. ਜੈਤੂਨ ਦਾ ਤੇਲ 
ਜੇਕਰ ਤੁਸੀਂ ਮੋਟਾਪੇ ਜਾਂ ਜੋੜਾਂ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰਾਤ ਨੂੰ ਸੌਂਣ ਤੋਂ ਪਹਿਲਾਂ ਨਾਭੀ 'ਤੇ ਜੈਤੂਨ ਦਾ ਤੇਲ ਲਗਾ ਕੇ ਮਸਾਜ ਕਰੋ। ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਤੁਹਾਨੂੰ ਮੋਟਾਪੇ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ।
 

7. ਬ੍ਰੈਂਡੀ 
ਮਾਹਵਾਰੀ ਦੇ ਦਰਦ 'ਚੋਂ ਔਰਤਾਂ ਨੂੰ ਹਰ ਮਹੀਨੇ ਲੰਘਣਾ ਪੈਂਦਾ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਔਰਤਾਂ ਅਕਸਰ ਪੇਨ ਕਿਲਰ ਦਾ ਸਹਾਰਾ ਲੈਂਦੀਆਂ ਹਨ, ਜਿਨ੍ਹਾਂ ਨਾਲ ਸਾਈਡ ਇਫੈਕਟ ਵੀ ਹੁੰਦੇ ਹਨ ਪੇਨਕਿਲਰ ਦੀ ਬਜਾਏ ਨਾਭੀ 'ਤੇ ਬ੍ਰੈਂਡੀ ਲਗਾਓ, ਦਰਦ ਤੋਂ ਰਾਹਤ ਮਿਲੇਗੀ।
 

8. ਸ਼ਰਾਬ 
ਸਰਦੀਆਂ 'ਚ ਅਕਸਰ ਲੋਕਾਂ ਨੂੰ ਖਾਂਸੀ-ਜ਼ੁਕਾਮ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੇਕਰ ਤੁਸੀਂ ਵੀ ਆਸਾਨੀ ਨਾਲ ਇਸ ਸਮੱਸਿਆ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਨਾਭੀ 'ਤੇ ਅਲਕੋਹਲ ਲਗਾਓ। 
 

9. ਨਿੰਬੂ ਦਾ ਤੇਲ 
ਚਿਹਰੇ 'ਤੇ ਬਹੁਤ ਜ਼ਿਆਦਾ ਦਾਗ-ਧੱਬੇ ਹਨ ਅਤੇ ਇਨ੍ਹਾਂ ਤੋਂ ਜਲਦੀ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਨਹਾਉਣ ਤੋਂ ਬਾਅਦ ਆਪਣੀ ਨਾਭੀ 'ਚ ਨਿੰਬੂ ਦਾ ਤੇਲ ਲਗਾਓ। ਹਫਤੇ 'ਚ ਹੀ ਤੁਹਾਨੂੰ ਫਰਕ ਨਜ਼ਰ ਆਉਣ ਲੱਗੇਗਾ।
 

10. ਦੇਸੀ ਘਿਉ
ਸਕਿਨ ਬਹੁਤ ਹੀ ਖੁਰਦਰੀ ਜਾਂ ਹਾਰਡ ਹੈ ਤਾਂ ਨਹਾਉਣ ਦੇ ਬਾਅਦ ਨਾਭੀ 'ਤੇ ਦੇਸੀ ਘਿਉ ਲਗਾਓ। ਇਸ ਨਾਲ ਚਿਹਰਾ ਮੁਲਾਇਮ ਹੋਵੇਗਾ ਅਤੇ ਚਮੜੀ 'ਤੇ ਵੀ ਗਲੋ ਆਵੇਗਾ।

 


author

Neha Meniya

Content Editor

Related News