ਜੇਕਰ ਤੁਹਾਡੀਆਂ ਨਾੜੀਆਂ 'ਚ ਵੀ ਆਉਂਦੀ ਹੈ ਰੁਕਾਵਟ ਤਾਂ ਵਰਤੋ ਅਸਰਦਾਰ ਘਰੇਲੂ ਨੁਸਖ਼ਾ

Monday, Aug 17, 2020 - 12:41 PM (IST)

ਜੇਕਰ ਤੁਹਾਡੀਆਂ ਨਾੜੀਆਂ 'ਚ ਵੀ ਆਉਂਦੀ ਹੈ ਰੁਕਾਵਟ ਤਾਂ ਵਰਤੋ ਅਸਰਦਾਰ ਘਰੇਲੂ ਨੁਸਖ਼ਾ

ਨਵੀਂ ਦਿੱਲੀ — ਅੱਜ ਕੱਲ੍ਹ ਲੋਕਾਂ ਦਾ ਖਾਣਾ-ਪੀਣਾ ਬਹੁਤ ਜ਼ਿਆਦਾ ਬਦਲ ਗਿਆ ਹੈ। ਲੋਕ ਸਿਹਤਮੰਦ ਭੋਜਨ ਦੀ ਥਾਂ ਸੁਆਦੀ ਭੋਜਨ ਨੂੰ ਤਵੱਜੋ ਦੇਣ ਲੱਗ ਗਏ ਹਨ। ਜਿਸ ਕਾਰਨ ਲੋਕ ਕਿਸੇ ਨਾ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਸਮੱਸਿਆਵਾਂ ਵਿਚੋਂ ਇਕ ਹੈ ਨਾੜ ਦੀ ਰੁਕਾਵਟ, ਜੋ ਕਿ ਨੌਜਵਾਨਾਂ ਵਿਚ ਵੀ ਬਹੁਤ ਜ਼ਿਆਦਾ ਵੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇਸਦਾ ਇਕ ਕਾਰਨ ਹੈ ਵੱਧ ਰਿਹਾ ਪ੍ਰਦੂਸ਼ਣ। ਪਹਿਲਾਂ ਜਿੱਥੇ ਇਹ ਸਮੱਸਿਆ 60-70 ਸਾਲ ਦੀ ਉਮਰ ਵਿਚ ਵੇਖੀ ਜਾਂਦੀ ਸੀ। ਹੁਣ ਇਹ ਅੱਜ ਕੱਲ 30-35 ਸਾਲ ਦੀ ਉਮਰ ਵਿਚ ਵੀ ਸਾਹਮਣੇ ਆ ਰਹੀ ਹੈ। ਨਾੜੀ ਵਿਚ ਰੁਕਾਵਟ ਆਉਣ 'ਤੇ ਧਮਣੀ ਬਿਮਾਰੀ, ਅਧਰੰਗ ਅਤੇ ਦਿਲ ਦਾ ਦੌਰਾ ਪੈਣ ਦਾ ਜੋਖਮ ਕਾਫ਼ੀ ਵੱਧ ਜਾਂਦਾ ਹੈ। ਅਜਿਹੀ ਸਥਿਤੀ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਇਸ ਸਮੱਸਿਆ ਦਾ ਸਮੇਂ ਸਿਰ ਹੱਲ ਕੀਤਾ ਜਾਵੇ।

ਨਸਾਂ 'ਚ ਰੁਕਾਵਟ ਕਾਰਨ 60% ਭਾਰਤੀ ਪ੍ਰੇਸ਼ਾਨ

ਖੋਜ ਅਨੁਸਾਰ ਲਗਭਗ 40-60% ਲੋਕਾਂ ਦੀਆਂ ਨਾੜੀਆਂ ਕਮਜ਼ੋਰ ਹੁੰਦੀਆਂ ਹਨ। 20% ਔਰਤਾਂ ਨੂੰ ਗਰਭ ਅਵਸਥਾ ਤੋਂ ਬਾਅਦ ਇਹ ਸਮੱਸਿਆ ਸ਼ੁਰੂ ਹੁੰਦੀ ਹੈ। ਜੇਕਰ ਸਹੀ ਸਮੇਂ 'ਤੇ ਇਸ ਬੀਮਾਰੀ ਦੀ ਪਛਾਣ ਨਾ ਕੀਤੀ ਜਾਵੇ, ਤਾਂ ਇਸ ਦਾ ਅਸਰ ਵੈਰੀਕਾਜ ਵੇਂਸ(varicose veins) ਦੇ ਰੂਪ ਵਿਚ ਸਾਹਮਣੇ ਆਉਂਦਾ ਹੈ। ਦਰਅਸਲ ਮਾੜੇ ਕੋਲੈਸਟ੍ਰੋਲ ਦੀ ਮਾਤਰਾ ਵਿਚ ਵਾਧਾ ਹੋਣ ਕਾਰਨ ਨਾੜੀਆਂ ਵਿਚ ਖੂਨ ਦਾ ਪ੍ਰਵਾਹ ਸਹੀ ਤਰੀਕੇ ਨਾਲ ਨਹੀਂ ਹੁੰਦਾ, ਜਿਸ ਕਾਰਨ ਲੱਤਾਂ ਅਤੇ ਨਾੜੀਆਂ ਵਿਚ ਸੋਜ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਇਹ ਬਾਅਦ ਵਿਚ ਨਾੜੀਆਂ 'ਚ ਰੁਕਾਵਟ ਦਾ ਕਾਰਨ ਬਣਦੀ ਹੈ।

ਬੰਦ ਨਸਾਂ ਜਾਂ ਨਾੜੀਆਂ ਨੂੰ ਖੋਲ੍ਹਣ ਲਈ ਸਰਜਰੀ ਅਤੇ ਦਵਾਈਆਂ ਦਾ ਸਹਾਰਾ ਲਿਆ ਜਾਂਦਾ ਹੈ, ਜੋ ਕਿ ਬਹੁਤ ਮਹਿੰਗਾ ਇਲਾਜ ਹੈ। ਦੂਜੇ ਪਾਸੇ ਇਸ ਦੀ ਕੋਈ  ਗਰੰਟੀ ਵੀ ਨਹੀਂ ਹੈ ਕਿ ਇਹ ਇਸ ਸਮੱਸਿਆ ਤੋਂ ਛੁਟਕਾਰਾ ਪਾ ਦੇਵੇਗਾ। ਅਜਿਹੀ ਸਥਿਤੀ ਵਿਚ ਤੁਸੀਂ ਰਸੋਈ ਵਿਚ ਮੌਜੂਦ ਚੀਜ਼ਾਂ ਨੂੰ ਮਿਲਾ ਕੇ ਆਪਣੇ ਸਰੀਰ ਵਿਚ ਕੋਈ ਵੀ ਬੰਦ ਨਾੜੀ ਨੂੰ ਖੋਲ੍ਹ ਸਕਦੇ ਹੋ। ਆਓ ਜਾਣਦੇ ਹਾਂ ਇੱਕ ਘਰੇਲੂ ਨੁਸਖਾ ਜੋ ਤੁਹਾਡੀ ਬੰਦ ਨਾੜੀਆਂ ਨੂੰ ਖੋਲ੍ਹਣ ਵਿਚ ਸਹਾਇਤਾ ਕਰੇਗਾ।

ਜ਼ਰੂਰੀ ਸਮੱਗਰੀ:

1 ਗ੍ਰਾਮ - ਦਾਲਚੀਨੀ
10 ਗ੍ਰਾਮ - ਕਾਲੀ ਮਿਰਚ (ਸਾਰਾ)
10 ਗ੍ਰਾਮ - ਤੇਜ ਪੱਤਾ
10 ਗ੍ਰਾਮ - ਮਗਜ਼ (ਤਰਬੂਜ ਦੇ ਬੀਜ)
10 ਗ੍ਰਾਮ - ਮਿਸ਼ਰੀ - ਦਸ ਗ੍ਰਾਮ.
10 ਗ੍ਰਾਮ - ਅਖਰੋਟ (ਟੁੱਟਿਆ ਹੋਇਆ)
10 ਗ੍ਰਾਮ - ਅਲਸੀ ਦੇ ਬੀਜ

ਬਣਾਉਣ ਦਾ ਤਰੀਕਾ

ਇਸ ਸਾਰੀ ਸਮੱਗਰੀ ਨੂੰ ਪੀਸ ਕੇ ਮਿਸ਼ਰਣ ਬਣਾ ਲਓ। ਇਸ ਮਿਸ਼ਰਣ ਨੂੰ 10 ਬਰਾਬਰ ਹਿੱਸਿਆਂ ਵਿਚ ਵੰਡ ਲਓ। ਇਨ੍ਹਾਂ 10 ਹਿੱਸਿਆਂ ਨੂੰ 10 ਵੱਖੋ-ਵੱਖਰੇ ਕਾਗਜ਼ ਦੇ ਟੁਕੜਿਆਂ ਵਿਚ ਪਾ ਕੇ ਇਕ ਮਰਤਬਾਨ ਵਿਚ ਰੱਖ ਲਓ।

ਇਸਤੇਮਾਲ ਕਰਨ ਦੀ ਤਰੀਕਾ

ਰੋਜ਼ਾਨਾ ਖਾਲ੍ਹੀ ਢਿੱਡ ਇਸ ਦੀ ਇਕ ਖੁਰਾਕ ਹਲਕੇ ਕੋਸੇ ਪਾਣੀ ਨਾਲ ਲਗਾਤਾਰ 10 ਦਿਨ ਲਓ। ਧਿਆਨ ਰੱਖੋ ਕਿ ਦਵਾਈ ਖਾਣ ਤੋਂ ਬਾਅਦ ਅੱਧੇ ਘੰਟੇ ਲਈ ਕੁਝ ਵੀ ਸੇਵਨ ਨਾ ਕਰੋ। ਚਾਹ ਵੀ ਨਹੀਂ ਪੀਓ। ਨਾਸ਼ਤਾ ਵੀ 2-3 ਘੰਟਿਆਂ ਬਾਅਦ ਹੀ ਕਰੋ। ਜੇ ਤੁਸੀਂ ਇਸਦਾ ਰੋਜ਼ਾਨਾ ਇਸਤੇਮਾਲ ਕਰਦੇ ਹੋ, ਤਾਂ ਤੁਸੀਂ ਖ਼ੁਦ ਆਪਣੇ ਆਪ 'ਚ ਫਰਕ ਮਹਿਸੂਸ ਕਰੋਗੇ।

ਦਿਲ ਦੀ ਬਿਮਾਰੀ ਅਤੇ ਅਧਰੰਗ ਤੋਂ ਛੁਟਕਾਰਾ ਮਿਲੇਗਾ

ਇਸ ਮਿਸ਼ਰਣ ਦਾ ਰੋਜ਼ਾਨਾ ਸੇਵਨ ਕਰਨ ਨਾਲ ਬੰਦ ਨਾੜੀਆਂ ਖੁੱਲ੍ਹ ਜਾਣਗੀਆਂ, ਜੋ ਦਿਲ ਦੀ ਬਿਮਾਰੀ ਦੇ ਨਾਲ-ਨਾਲ ਅਧਰੰਗ ਦੇ ਜੋਖਮ ਨੂੰ ਕਾਫ਼ੀ ਹੱਦ ਤੱਕ ਘਟਾ ਦੇਵੇਗਾ। ਦਿਲ ਦੀਆਂ ਬਿਮਾਰੀਆਂ ਅਤੇ ਅਧਰੰਗ ਕਿਸੇ ਵਿਅਕਤੀ ਦੀ ਜਾਨ ਵੀ ਲੈ ਸਕਦਾ ਹੈ। ਅਜਿਹੀ ਬਿਹਤਰ ਹੋਵੇਗਾ ਕਿ ਮੁਸ਼ਕਲ ਸਥਿਤੀ ਵਿਚ ਪਹਿਲਾਂ ਹੀ ਰੋਗ ਨੂੰ ਨਿਯੰਤਰਣ ਵਿਚ ਰੱਖਿਆ ਜਾਵੇ।

ਯਾਦ ਰੱਖੋ ਕਿ ਇਹ ਸਿਰਫ ਇੱਕ ਨੁਸਖਾ ਹੈ, ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਨੂੰ ਇਸ ਦਾ ਲਾਭ ਹੋਵੇ। ਇਸ ਲਈ ਇਸ ਨੂੰ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਨਾਲ ਸਲਾਹ-ਮਸ਼ਵਰਾ ਜ਼ਰੂਰ ਕਰੋ।


author

Harinder Kaur

Content Editor

Related News