ਦਿਲ ਦੇ ਸਟ੍ਰੋਕ ਤੇ ਅਟੈਕ ਤੋਂ ਬਚਾਉਣਗੇ ਇਹ ਯੋਗ ਆਸਨ, ਮਾਨਸਿਕ ਸਿਹਤ ਵੀ ਰੱਖਣਗੇ ਠੀਕ

Tuesday, Jan 09, 2024 - 04:27 PM (IST)

ਦਿਲ ਦੇ ਸਟ੍ਰੋਕ ਤੇ ਅਟੈਕ ਤੋਂ ਬਚਾਉਣਗੇ ਇਹ ਯੋਗ ਆਸਨ, ਮਾਨਸਿਕ ਸਿਹਤ ਵੀ ਰੱਖਣਗੇ ਠੀਕ

ਜਲੰਧਰ (ਬਿਊਰੋ)– ਠੰਡ ਵਧਣ ਨਾਲ ਦਿਲ ਸਬੰਧੀ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਇਸ ਮੌਸਮ ’ਚ ਦਿਲ ਦੇ ਦੌਰੇ ਦੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਇਸ ਮੌਸਮ ’ਚ ਠੰਡੇ ਤਾਪਮਾਨ ਕਾਰਨ ਧਮਨੀਆਂ ਸੁੰਗੜ ਜਾਂਦੀਆਂ ਹਨ, ਜਿਸ ਨਾਲ ਖ਼ੂਨ ਦਾ ਵਹਾਅ ਰੁੱਕ ਜਾਂਦਾ ਹੈ ਤੇ ਦਿਲ ਦੀਆਂ ਮਾਸਪੇਸ਼ੀਆਂ ਨੂੰ ਆਕਸੀਜਨ ਦੀ ਸਪਲਾਈ ਵੀ ਘੱਟ ਜਾਂਦੀ ਹੈ। ਇਸ ਕਾਰਨ ਸਰਦੀਆਂ ’ਚ ਖ਼ੂਨ ਦੇ ਥੱਕੇ ਬਣਨ ਤੇ ਸਟ੍ਰੋਕ ਜਾਂ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵਧੇਰੇ ਹੁੰਦੀ ਹੈ। ਅਜਿਹੇ ’ਚ ਜੇਕਰ ਤੁਸੀਂ ਇਸ ਮੌਸਮ ’ਚ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਯੋਗ ਆਸਨ ਦੱਸਾਂਗੇ, ਜੋ ਤੁਹਾਡੇ ਦਿਲ ਦੀ ਸਿਹਤ ’ਚ ਸੁਧਾਰ ਕਰਨਗੇ–

1. ਅਧੋਮੁਖ ਆਸਨ (Downward Dog Pose)
ਇਸ ਆਸਨ ਨੂੰ ਕਰਨ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਹ ਆਸਨ ਦਿਮਾਗ ਤੇ ਸਰੀਰ ਦੇ ਹੋਰ ਹਿੱਸਿਆਂ ’ਚ ਖ਼ੂਨ ਦਾ ਪ੍ਰਵਾਹ ਵਧਾਉਂਦਾ ਹੈ। ਸਰੀਰ ’ਚ ਆਕਸੀਜਨ ਦਾ ਪੱਧਰ ਵਧਾ ਕੇ ਇਹ ਦਿਲ ਤੇ ਫੇਫੜਿਆਂ ਨੂੰ ਵੀ ਮਜ਼ਬੂਤ ਕਰਦਾ ਹੈ। ਇਹ ਯੋਗ ਆਸਨ ਦਿਲ ’ਤੇ ਦਬਾਅ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਦਿਮਾਗ ਚੰਗੀ ਤਰ੍ਹਾਂ ਕੰਮ ਕਰਨ ਦੇ ਯੋਗ ਹੁੰਦਾ ਹੈ।

2. ਭੁਜੰਗਾਸਨ (Bhujangasana)
ਇਸ ਨੂੰ ਕੋਬਰਾ ਸਟ੍ਰੈੱਚ ਵੀ ਕਿਹਾ ਜਾਂਦਾ ਹੈ। ਇਹ ਇਕ ਯੋਗ ਆਸਨ ਹੈ, ਜੋ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਕਰ ਸਕਦਾ ਹੈ। ਇਸ ਨਾਲ ਦਿਲ ਤੇ ਸਰੀਰ ਦੇ ਹੋਰ ਅੰਗਾਂ ’ਚ ਖ਼ੂਨ ਦਾ ਸੰਚਾਰ ਤੇ ਆਕਸੀਜਨ ਦੇ ਵਹਾਅ ’ਚ ਸੁਧਾਰ ਹੁੰਦਾ ਹੈ।

ਇਹ ਖ਼ਬਰ ਵੀ ਪੜ੍ਹੋ : ਸਰਦੀਆਂ ’ਚ ਜ਼ਰੂਰ ਪੀਓ ਹਰੇ ਸੇਬ ਤੇ ਚਿਆ ਸੀਡਸ ਨਾਲ ਬਣੀ ਇਹ ਡੀਟਾਕਸ ਡਰਿੰਕ, ਸਰੀਰ ਨੂੰ ਮਿਲਣਗੇ ਫ਼ਾਇਦੇ

3. ਤ੍ਰਿਕੋਨਾਸਨ (Trikonasana)
ਇਹ ਇਕ ਯੋਗ ਆਸਨ ਹੈ, ਜਿਸ ’ਚ ਖੜ੍ਹੇ ਹੋ ਕੇ ਯੋਗਾ ਕੀਤਾ ਜਾਂਦਾ ਹੈ। ਇਹ ਯੋਗ ਆਸਨ ਦਿਲ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅਜਿਹਾ ਕਰਨ ਨਾਲ ਖ਼ੂਨ ਦੇ ਸੰਚਾਰ ’ਚ ਸੁਧਾਰ ਹੁੰਦਾ ਹੈ ਤੇ ਤਣਾਅ, ਚਿੰਤਾ ਤੇ ਡਿਪਰੈਸ਼ਨ ਘੱਟ ਹੁੰਦੀ ਹੈ। ਇਹ ਦਿਲ ਨਾਲ ਸਬੰਧਤ ਰੋਗਾਂ ਤੋਂ ਰਾਹਤ ਦਿਵਾਉਂਦਾ ਹੈ ਤੇ ਮਾਨਸਿਕ ਸਿਹਤ ਵੀ ਠੀਕ ਰਹਿੰਦੀ ਹੈ।

4. ਸੇਤੂ ਬੰਧਾਸਨ (Setu Bandha Sarvangasana)
ਇਸ ਨੂੰ ਬ੍ਰਿਜ ਪੋਜ਼ ਵੀ ਕਿਹਾ ਜਾਂਦਾ ਹੈ। ਇਹ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਕਰਦਾ ਹੈ। ਅਜਿਹਾ ਕਰਨ ਨਾਲ ਸਰੀਰ ’ਚ ਖ਼ੂਨ ਦਾ ਸੰਚਾਰ ਠੀਕ ਰਹਿੰਦਾ ਹੈ।

5. ਅਰਧ ਮਤਸੇਂਦਰਾਸਨ (Ardha Matsyendrasana)
ਇਸ ਨੂੰ ਹਾਫ ਫਿਸ਼ ਪੋਜ਼ ਜਾਂ ਸਪਾਈਨਲ ਟਵਿਸਟ ਵੀ ਕਿਹਾ ਜਾਂਦਾ ਹੈ। ਇਹ ਦਿਲ ਨੂੰ ਉਤੇਜਿਤ ਕਰ ਸਕਦਾ ਹੈ। ਇਹ ਯੋਗ ਆਸਨ ਰੀੜ੍ਹ ਦੀ ਹੱਡੀ ਨੂੰ ਮਜ਼ਬੂਤ ਕਰਨ, ਸਰੀਰ ਦੀ ਲਚਕਤਾ ਵਧਾਉਣ ਤੇ ਪਾਚਨ ਕਿਰਿਆ ਨੂੰ ਸੁਧਾਰਨ ’ਚ ਮਦਦ ਕਰਦਾ ਹੈ।

ਇਨ੍ਹਾਂ ਤੋਂ ਇਲਾਵਾ ਦਿਲ ਨੂੰ ਸਿਹਤਮੰਦ ਰੱਖਣ ਲਈ ਤੁਸੀਂ ਆਪਣੀ ਡਾਈਟ ’ਚ ਅਵਾਕਾਡੋ, ਹਰੀਆਂ ਪੱਤੇਦਾਰ ਸਬਜ਼ੀਆਂ, ਬੇਰੀਜ਼, ਅਖਰੋਟ, ਡਾਰਕ ਚਾਕਲੇਟ ਤੇ ਟਮਾਟਰ ਵਰਗੀਆਂ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਜੇਕਰ ਤੁਸੀਂ ਆਪਣੇ ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਯੋਗ ਆਸਨਾਂ ਨੂੰ ਆਪਣੀ ਰੁਟੀਨ ’ਚ ਸ਼ਾਮਲ ਕਰ ਸਕਦੇ ਹੋ। ਹਾਲਾਂਕਿ ਇਨ੍ਹਾਂ ਨੂੰ ਕਰਨ ਤੋਂ ਪਹਿਲਾਂ ਮਾਹਿਰ ਦੀ ਮਦਦ ਜ਼ਰੂਰ ਲਓ।


author

Rahul Singh

Content Editor

Related News