ਇਨ੍ਹਾਂ ਕਾਰਨਾਂ ਕਰਕੇ ਘੱਟ ਸਕਦੀ ਹੈ ਤੁਹਾਡੀ ‘ਅੱਖਾਂ ਦੀ ਰੋਸ਼ਨੀ’, ਇੰਝ ਕਰੋ ਆਪਣਾ ਬਚਾਅ
Tuesday, Oct 01, 2024 - 04:15 PM (IST)
ਜਲੰਧਰ (ਵੈੱਬ ਡੈਸਕ) - ਅੱਜ ਦੇ ਸਮੇਂ ’ਚ ਅੱਖਾਂ ਦੀ ਰੋਸ਼ਨੀ ਘਟਣ ਦੀ ਸਮੱਸਿਆ ਕਾਫ਼ੀ ਆਮ ਹੋ ਗਈ ਹੈ। ਇਹ ਸਮੱਸਿਆ ਕਈ ਕਾਰਨਾਂ ਕਰਕੇ ਹੁੰਦੀ ਹੈ, ਜਿਵੇਂ ਕਿ ਖੁਰਾਕ ’ਚ ਪੋਸ਼ਣ ਦੀ ਕਮੀ, ਲੰਬੇ ਸਮੇਂ ਤੱਕ ਸਕ੍ਰੀਨ ਦੇਖਣਾ, ਉਮਰ ਦੇ ਅਸਰ ਅਤੇ ਕੁਝ ਬਿਮਾਰੀਆਂ। ਅੱਖਾਂ ਦੀ ਸਿਹਤ ਸਰੀਰ ਦੇ ਪੋਸ਼ਕ ਤੱਤਾਂ 'ਤੇ ਨਿਰਭਰ ਕਰਦੀ ਹੈ, ਜਿਥੇ ਵਿਟਾਮਿਨ A ਦੀ ਕਮੀ ਵੱਡਾ ਯੋਗਦਾਨ ਪਾਉਂਦੀ ਹੈ। ਨਜ਼ਰ ਘਟਣ ਦੇ ਕਾਰਨ ਸਮੇਂ ਦੇ ਨਾਲ ਨਜ਼ਰ ਧੂੰਧਲੀ ਹੋਣ ਜਾਂ ਸਪਸ਼ਟਤਾ ਘਟਣ ਦਾ ਅਨੁਭਵ ਹੋ ਸਕਦਾ ਹੈ।
ਅੱਖਾਂ ਦੀ ਰੋਸ਼ਨੀ ਘਟਣ ਦੇ ਕੁਝ ਮੁੱਖ ਕਾਰਨ ਹਨ :-
- ਸਰੀਰ ’ਚ ਪੋਸ਼ਣ ਦੀ ਕਮੀ ਦੇ ਕਾਰਨ ਵਿਟਾਮਿਟ A ਦੀ ਕਮੀ ਹੋ ਜਾਂਦੀ ਹੈ ਜਿਸ ਕਾਰਨ ਅੱਖਾਂ ਦੀ ਰੋਸ਼ਨੀ ਘਟਣ ਦਾ ਖਤਰਾ ਵਧਦਾ ਹੈ।
- ਜ਼ਿਆਦਾ ਸਮੇਂ ਤੱਕ ਫੋਨ ਦੇਖਣਾ ਜਾਂ ਲੈਪਟਾਪ ’ਤੇ ਕੰਮ ਕਰਨ ਦੌਰਾਨ ਅੱਖਾਂ ਥੱਕ ਜਾਂਦੀਆਂ ਹਨ।
- ਵਧਦੀ ਉਮਰ ਦੇ ਕਾਰਨ ਵੀ ਨਜ਼ਰ ’ਚ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਸ ਨਾਲ ਨਜ਼ਰ ਘਟਣ ਦੇ ਆਸਾਰ ਵਧ ਹੁੰਦੇ ਹਨ।
- ਸਾਡੇ ਸਰੀਰ ’ਚ ਪੋਸ਼ਕ ਤੱਤਾਂ ਦੀ ਕਮੀ ਨਾਲ ਨਰਵਸ ਸਿਸਟਮ ’ਤੇ ਕਾਫੀ ਡੂੰਘਾ ਅਸਰ ਪੈਂਦਾ ਹੈ ਜਿਸ ਦਾ ਅੱਖਾਂ ਦੀ ਰੋਸ਼ਨੀ ਦੇ ਮੱਠਾ ਹੋਣ ’ਤੇ ਕਾਫੀ ਫਰਕ ਪੈਂਦਾ ਹੈ।
- ਅੱਖਾਂ ਦੀ ਰੋਸ਼ਨੀ ਘੱਟ ਹੋਣ ਦਾ ਕਾਰਨ ਸਾਡੇ ਜੈਨੇਟਿਕ ਤੱਤ ਵੀ ਹੋ ਸਕਦੇ ਹਨ, ਜੋ ਅੱਖਾਂ ਦੀ ਰੋਸ਼ਨੀ ਨੂੰ ਪ੍ਰਭਾਵਿਤ ਕਰਦੇ ਹਨ।
ਅੱਖਾਂ ਦੀ ਨਜ਼ਰ ਦੀ ਘਾਟ ਦੇ ਇਲਾਜ ਲਈ ਕੁਝ ਮਹੱਤਵਪੂਰਨ ਘਰੇਲੂ ਉਪਾਅ ਹਨ :-
- ਅੱਖਾਂ ਦੀ ਰੋਸ਼ਨੀ ਵਧਾਉਣ ਲਈ ਅਤੇ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਵਿਟਾਮਿਨ A ਨਾਲ ਭਰਪੂਰ ਭੋਜਨ ਦੀ ਵਰਤੋ ਕਰੋ, ਜਿਵੇਂ ਕਿ ਗਾਜਰ, ਆਂਵਲਾ ਅਤੇ ਹਰੇ ਪੱਤੇਦਾਰ ਸਬਜ਼ੀਆਂ ਦੀ ਵਰਤੋ।
- ਅੱਖਾਂ ਦੇ ਇਲਾਜ ਲਈ ਅੱਖਾਂ ਲਈ ਆਂਵਲ ਜੂਸ ’ਚ ਬਾਦਾਮ ਅਤੇ ਸੌਫ ਮਿਲਾ ਕੇ ਪੀਓ, ਇਸ ਦਾ ਬੜਾ ਫਾਇਦਾ ਹੁੰਦਾ ਹੈ।
- ਅੱਖਾਂ ਦੇ ਇਲਾਜ ਲਈ ਪ੍ਰਾਣਾਯਾਮ ਦੀ ਵਰਤੋ ਕਰੋ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਬਹੁਤ ਰਾਮ ਅਤੇ ਮਿਲਦਾ ਹੈ।
- ਅੱਖਾਂ ਦੀ ਹਲਕੀ ਮਸਾਜ ਕਰਨ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ।
ਸਬਜ਼ੀਆਂ ਵਧਾਉਂਦੀਆਂ ਹਨ ਅੱਖਾਂ ਦੀ ਰੋਸ਼ਨੀ :-
- ਅੱਖਾਂ ਦੀ ਰੋਸ਼ਨੀ ਲਈ ਗਾਜਰ ਲਾਭਦਾਇਕ ਹੈ ਕਿਉਂਕਿ ਇਸ ’ਚ ਬੇਟਾਕੈਰੋਟੀਨ ਹੁੰਦਾ ਹੈ ਜੋ ਨਜ਼ਰ ਲਈ ਫਾਇਦੇਮੰਦ ਹੈ।
- ਪਾਲਕ ’ਚ ਆਇਰਨ, ਕੈਰੋਟੀਨੋਇਡਸ ਅਤੇ ਵਿਟਾਮਿਨ A ਪ੍ਰਚੂਨ ਮਾਤਰਾ ’ਚ ਹੁੰਦਾ ਹੈ ਜੋ ਅੱਖਾਂ ਲਈ ਸਹੀ ਹੈ।
- ਬਰੋਕਲੀ ’ਚ ਵਟਾਮਿਨ C ਅਤੇ ਬੀਟਾ-ਕੈਰੋਟੀਨ ਹੁੰਦਾ ਹੈ ਜੋ ਅੱਖਾਂ ਨੂੰ ਤੰਦਰੁਸਤ ਰੱਖਦਾ ਹੈ।
- ਬੇਲ ਪੇਪਰ ’ਚ ਉੱਚ ਮਾਤਰਾ ’ਚ ਵਟਾਮਿਨ C ਹੁੰਦਾ ਹੈ ਜੋ ਅੱਖਾਂ ਲਈ ਲਾਭਕਾਰੀ ਹੈ।
-ਟਮਾਟਰ ਲਾਇਕੋਪਿਨ ਅਤੇ ਵੀਟਾਮਿਨ A ਅੱਖਾਂ ਨੂੰ ਮਜ਼ਬੂਤ ਕਰਦੇ ਹਨ।
ਫਲਾਂ ਨਾਲ ਵਧੇਗੀ ਅੱਖਾਂ ਦੀ ਰੋਸ਼ਨੀ :-
- ਆਮਲੇ ’ਚ ਵਿਟਾਮਿਨ C ’ਚ ਭਰਪੂਰ ਮਾਤਰਾ ’ਚ ਹੁੰਦਾ ਹੈ ਜੋ ਅੱਖਾਂ ਦੀ ਸਿਹਤ ਲਈ ਚੰਗਾ ਹੈ।
- ਸੰਤਰੇ ’ਚ ਵੀ ਵਿਟਾਮਿਨ C ਸੀ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਵਧਾਉਣ ’ਚ ਮਦਦਗਾਰ ਹੈ।
- ਆੜੂ ’ਚ ਵਿਟਾਮਿਨ A ਹੁੰਦਾ ਹੋ ਜਨਜ਼ਰ ਲਈ ਮਹੱਤਵਪੂਰਨ ਹੈ।
-ਪਪੀਤੇ ਪੋਸ਼ਕ ਤੱਤਾਂ ਨਾਲ ਭਰਪੂਰ ਹੈ, ਜੋ ਅੱਖਾਂ ਨੂੰ ਮਜ਼ਬੂਤ ਕਰਦਾ ਹੈ।
-ਕੀਵੀ ਵਿਟਾਮਿਨ C ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ ਜੋ ਅੱਖਾਂ ਦੀ ਰੋਸ਼ਨੀ ਲਈ ਫਾਇਦੇਮੰਦ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e