ਦਵਾਈ ਨਹੀਂ, ਇਨ੍ਹਾਂ ਘਰੇਲੂ ਚੀਜ਼ਾਂ ਨਾਲ ਕਰੋ ਟੀਬੀ ਦਾ ਇਲਾਜ

12/10/2018 3:57:52 PM

ਨਵੀਂ ਦਿੱਲੀ— ਟੀਬੀ ਦਾ ਪੂਰਾ ਨਾਂ ਟਿਊੂਬਰਕੁਲ ਵੇਸਿਲਾਈ ਹੈ। ਇਸ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਛੂਤ ਦਾ ਇਹ ਰੋਗ ਮਾਈਕੋਇਕਟੀਰੀਅ ਟਿਊਬਰਕੁਲੋਸਿਸ ਨਾਂ ਦੇ ਬੈਕਟਰੀਆ ਫੈਲਣ ਨਾਲ ਹੁੰਦਾ ਹੈ। ਇਸ ਦਾ ਪ੍ਰਭਾਵ ਰੋਗੀ ਦੇ ਫੇਫੜਿਆਂ, ਹੱਡੀਆਂ, ਗ੍ਰੰਥੀਆਂ ਅਤੇ ਅੰਤੜੀਆਂ 'ਚ ਕਿਤੇ ਵੀ ਦੇਖਣ ਨੂੰ ਮਿਲ ਸਕਦਾ ਹੈ ਪਰ ਫੇਫੜਿਆਂ ਇਸ ਦੀ ਇਨਫੈਕਸ਼ਨ ਬਹੁਤ ਜਲਦੀ ਫੈਲਦੀ ਹੈ।
 

ਟੀਬੀ ਦੇ ਕਾਰਨ ਅਤੇ ਲੱਛਣ 
- ਕਮਜ਼ੋਰੀ ਮਹਿਸੂਸ ਹੋਣਾ 
- ਤੇਜ਼ ਬੁਖਾਰ
- 2 ਹਫਤਿਆਂ ਤਕ ਖੰਘ ਰਹਿਣਾ 
- ਭਾਰ ਘੱਟ ਹੋਣਾ
- ਸਾਹ ਲੈਣ 'ਚ ਤਕਲੀਫ 
- ਭੁੱਖ ਦੀ ਕਮੀ 
 

ਜਾਂਚ ਅਤੇ ਇਲਾਜ ਜ਼ਰੂਰੀ 
ਇਹ ਕੋਈ ਅਨੁਵਾਂਸ਼ਿਕ ਰੋਗ ਨਹੀਂ ਹੈ ਪਰ ਇਕ ਤੋਂ ਦੂਜੇ ਵਿਅਕਤੀ ਤਕ ਇਸ ਦੇ ਫੈਲਣ ਦਾ ਖਤਰਾ ਜ਼ਿਆਦਾ ਹੁੰਦਾ ਹੈ ਕਿਉਂਕਿ ਰੋਗੀ ਦੇ ਖੰਘਣ, ਛਿੱਕਣ ਨਾਲ ਇਸ ਦੇ ਜੀਵਾਣੁ ਫੈਲ ਸਕਦੇ ਹਨ। ਸ਼ੁਰੂਆਤ 'ਚ ਟੀਬੀ ਦੇ ਲੱਛਣਾਂ ਦੀ ਪਛਾਣ ਕਰਕੇ ਜਾਂਚ ਅਤੇ ਇਲਾਜ ਕਰ ਦਿੱਤਾ ਜਾਵੇ ਤਾਂ ਰੋਗੀ ਨੂੰ ਜਲਦੀ ਆਰਾਮ ਮਿਲ ਜਾਂਦਾ ਹੈ ਕਿਉਂਕਿ ਇਸ ਦੇ ਬੈਕਟੀਰੀਆ ਇੰਨੇ ਜ਼ਿਆਦਾ ਛੋਟੇ ਹੁੰਦੇ ਹਨ ਕਿ ਐਕਸ-ਰੇ- ਦੇ ਜ਼ਰੀਏ ਹੀ ਉਨ੍ਹਾਂ ਦੀ ਪਛਾਣ ਕੀਤੀ ਜਾ ਸਕਦੀ ਹੈ। 
 

ਟੀਬੀ ਦਾ ਇਲਾਜ 
ਇਸ ਬੀਮਾਰੀ ਦਾ ਇਲਾਜ ਬਹੁਤ ਹੌਲੀ ਹੁੰਦਾ ਹੈ। ਰੋਗੀ ਨੂੰ ਠੀਕ ਹੋਣ 'ਚ ਘੱਟ ਤੋਂ ਘੱਟ 8 ਮਹੀਨਿਆਂ ਦਾ ਜਾਂ ਇਸ ਤੋਂ ਜ਼ਿਆਦਾ ਸਮਾਂ ਵੀ ਲੱਗ ਸਕਦਾ ਹੈ। ਇਨਫੈਕਟਡ ਵਿਅਕਤੀ ਦੇ ਆਲੇ-ਦੁਆਲੇ ਸਾਫ-ਸਫਾਈ ਅਤੇ ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੇ ਨਾਲ-ਨਾਲ ਘਰੇਲੂ ਉਪਾਅ ਵੀ ਇਸ 'ਚ ਫਾਇਦੇਮੰਦ ਹੋ ਸਕਦੇ ਹਨ। ਇਸ ਦਾ ਇਸਤੇਮਾਲ ਡਾਕਟਰੀ ਦਵਾਈਆਂ ਦੇ ਨਾਲ ਵੀ ਕੀਤਾ ਜਾ ਸਕਦਾ ਹੈ ਪਰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਸਮੇਂ-ਸਮੇਂ 'ਤੇ ਦਵਾਈ ਦਾ ਸੇਵਨ ਅਤੇ ਡਾਕਟਰੀ ਜਾਂਚ ਕਰਵਾਉਂਦੇ ਰਹੋ।
 

ਘਰੇਲੂ ਉਪਾਅ ਨਾਲ ਕਰੋ ਕੰਟਰੋਲ 
ਟੀਬੀ ਨੂੰ ਰੋਗੀ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ ਸਹੀ ਦੇਖਭਾਲ ਨਾਲ ਸਥਿਤੀ ਜਲਦੀ ਸੁਧਰਣ ਲੱਗਦੀ ਹੈ। 
 

- ਲਸਣ 
ਇਸ ਦੇ ਐਂਟੀ-ਬੈਕਟੀਰੀਅਲ ਗੁਣ ਇਨਫੈਕਸ਼ਨ ਨੂੰ ਦੂਰ ਕਰਨ 'ਚ ਮਦਦਗਾਰ ਹਨ। ਪ੍ਰਤੀਰੋਧੀ ਸਮਰੱਥਾ ਵਧਾਉਣ ਲਈ ਵੀ ਲਸਣ ਬੈਸਟ ਹੈ। ਰੋਜ਼ਾਨਾ 1 ਕੱਪ ਦੁੱਧ 'ਚ ਲਸਣ ਦੀਆਂ 2 ਕਲੀਆਂ ਪਾ ਕੇ ਉਬਾਲ ਲਓ ਅਤੇ ਦੁੱਧ ਨੂੰ ਪੀਓ। ਸਵੇਰੇ ਖਾਲੀ ਪੇਟ 1 ਗਲਾਸ ਕੋਸੇ ਪਾਣੀ ਨਾਲ 1 ਲਸਣ ਦੀ ਕਲੀ ਦਾ ਸੇਵਨ ਵੀ ਕਰ ਸਕਦੇ ਹੋ।
 

- ਕੇਲਾ 
ਕੈਲਸ਼ੀਅਮ ਨਾਲ ਭਰਪੂਰ ਕੇਲਾ ਕਫ ਅਤੇ ਬੁਖਾਰ ਤੋਂ ਰਾਹਤ ਦਿਵਾਉਂਦਾ ਹੈ। ਇਸ ਨਾਲ ਰੋਗਾਂ ਨਾਲ ਲੜਣ ਦੀ ਤਾਕਤ ਵਧਣ ਲੱਗਦੀ ਹੈ। ਰੋਗੀ ਨੂੰ ਕੱਚੇ ਕੇਲੇ ਦਾ ਜੂਸ ਪਿਲਾਉਣ ਨਾਲ ਫਾਇਦਾ ਮਿਲਦਾ ਹੈ। ਇਸ ਤੋਂ ਇਲਾਵਾ ਕੇਲੇ ਦਾ ਸੇਵਨ ਕਰਨਾ ਵੀ ਬੈਸਟ ਹੈ।
 

- ਆਂਵਲਾ 
ਆਂਵਲੇ ਦਾ ਸੇਵਨ ਕਰਨ ਨਾਲ ਵੀ ਟੀਬੀ ਦੇ ਰੋਗੀ ਨੂੰ ਫਾਇਦਾ ਮਿਲਦਾ ਹੈ। ਖਾਲੀ ਪੇਟ ਆਂਵਲੇ ਦੇ ਜੂਸ 'ਚ 1 ਚੱਮਚ ਸ਼ਹਿਦ ਮਿਲਾ ਕੇ ਪੀਣ ਨਾਲ ਲਾਭ ਮਿਲਦਾ ਹੈ।
 

- ਸੰਤਰਾ 
ਰੋਜ਼ਾਨਾ ਸੰਤਰੇ ਦੇ ਇਕ ਗਲਾਸ ਜੂਸ 'ਚ ਚੁਟਕੀ ਇਕ ਨਮਕ ਅਤੇ ਸ਼ਹਿਦ ਮਿਲਾ ਕੇ ਪੀਓ। 
 

- ਕਾਲੀ ਮਿਰਚ 
ਕਾਲੀ ਮਿਰਚ ਫੇਫੜਿਆਂ ਦੀ ਸਫਾਈ ਕਰਨ 'ਚ ਮਦਦਗਾਰ ਹੈ। 6 ਕਿਲੋ ਮਿਰਚ ਦੇ ਦਾਣਿਆਂ ਨੂੰ ਦੇਸੀ ਘਿਉ 'ਚ ਫ੍ਰਾਈ ਕਰ ਲਓ। ਇਸ 'ਚ ਚੁਟਕੀ ਇਕ ਹਿੰਗ ਦਾ ਪਾਊਡਰ ਮਿਕਸ ਕਰੋ ਅਤੇ ਤਿੰਨ ਹਿੱਸਿਆਂ 'ਚ ਵੰਡ ਲਓ। 1-1 ਘੰਟੇ ਬਾਅਦ ਇਸ ਦੇ ਇਕ-ਇਕ ਹਿੱਸੇ ਨੂੰ ਚਬਾ ਕੇ ਖਾਓ।
 

- ਗ੍ਰੀਨ ਟੀ 
ਗ੍ਰੀਨ ਟੀ ਟੀਬੀ ਦੇ ਬੈਕਟੀਰੀਆ ਨੂੰ ਖਤਮ ਕਰਨ ਦਾ ਕੰਮ ਕਰਦੀ ਹੈ। ਰੋਜ਼ਾਨਾ 1 ਜਾਂ 2 ਕੱਪ ਗ੍ਰੀਨ ਟੀ ਦਾ ਸੇਵਨ ਕਰਨ ਨਾਲ ਬਹੁਤ ਫਾਇਦਾ ਹੁੰਦਾ ਹੈ।
 


Neha Meniya

Content Editor

Related News