ਜੀਰੇ ਦੇ ਪਾਣੀ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਂਦੇ ਨੇ ਕਬਜ਼ ਤੋਂ ਨਿਜ਼ਾਤ

Sunday, Feb 14, 2021 - 03:54 PM (IST)

ਜੀਰੇ ਦੇ ਪਾਣੀ ਸਣੇ ਇਹ ਘਰੇਲੂ ਨੁਸਖ਼ੇ ਦਿਵਾਉਂਦੇ ਨੇ ਕਬਜ਼ ਤੋਂ ਨਿਜ਼ਾਤ

ਨਵੀਂ ਦਿੱਲੀ : ਅੱਜ ਕੱਲ੍ਹ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ ਅਤੇ ਜ਼ਿਆਦਾਤਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ । ਜਿਸ ਨਾਲ ਢਿੱਡ ਦੀਆਂ ਕਈ ਗੰਭੀਰ ਬਿਮਾਰੀਆਂ ਹੋ ਜਾਂਦੀਆਂ ਹਨÍ ਦੱਸ ਦੇਈਏ ਕਿ ਸਭ ਬੀਮਾਰੀਆਂ ਕਬਜ਼ ਤੋਂ ਹੀ ਸ਼ੁਰੂ ਹੁੰਦੀਆਂ ਹਨ। ਇਸ ਲਈ ਕਬਜ਼ ਦੀ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਕਈ ਵਾਰ ਗਲਤ ਖਾਣ ਪੀਣ ਅਤੇ ਗ਼ਲਤ ਰਹਿਣ ਸਹਿਣ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਢਿੱਡ ਫੁੱਲਣ ਦੀ ਸਮੱਸਿਆ ਹੁੰਦੀ ਹੈ ਅਤੇ ਜਿਸ ਕਾਰਨ ਢਿੱਡ ਵਿਚ ਗੈਸ ਬਣ ਜਾਂਦੀ ਹੈ । ਇਸ ਦੇ ਨਾਲ ਨਾਲ ਕਬਜ਼ ਦੀ ਸਮੱਸਿਆ ਰਹਿੰਦੀ ਹੈ ਅਤੇ ਕੋਲੈਸਟ੍ਰੋਲ ਵਧਣ ਲੱਗਦਾ ਹੈ ਪਰ ਇਸ ਕਬਜ਼ ਦੀ ਸਮੱਸਿਆ ਨੂੰ ਜਲਦੀ ਠੀਕ ਕਰ ਲੈਣਾ ਚਾਹੀਦਾ ਹੈ । ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਅਸੀਂ ਕੁਝ ਘਰੇਲੂ ਨੁਸਖ਼ੇ ਵੀ ਅਪਣਾ ਸਕਦੇ ਹਾਂ। ਇਨ੍ਹਾਂ ਘਰੇਲੂ ਨੁਸਖ਼ਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦਾ ਘਰੇਲੂ ਨੁਸਖ਼ਾ। ਜਿਸ ਨਾਲ ਢਿੱਡ ਫੁੱਲਣ ਦੀ ਸਮੱਸਿਆ, ਐਸੀਡਿਟੀ, ਕਬਜ਼ ,ਕੋਲੈਸਟਰਾਲ ਅਤੇ ਗੈਸ ਦੀ ਸਮੱਸਿਆ ਬਿਲਕੁਲ ਠੀਕ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਜੀਰੇ ਦਾ ਪਾਣੀ

ਬਣਾਉਣ ਦਾ ਤਰੀਕਾ

ਰੋਜ਼ਾਨਾ ਰਾਤ ਨੂੰ ਇਕ ਗਿਲਾਸ ਪਾਣੀ ਵਿਚ ਦੋ ਚਮਚੇ ਜੀਰਾ ਭਿਓਂ ਕੇ ਰੱਖ ਦਿਓ। ਸਵੇਰੇ ਇਹ ਪਾਣੀ ਉਬਾਲ ਕੇ ਛਾਣ ਲਓ ਅਤੇ ਠੰਡਾ ਹੋਣ ਤੇ ਪੀ ਲਓ।ਇਸ ਪਾਣੀ ਵਿਚ ਮੌਜੂਦ ਆਇਰਨ , ਕਾਪਰ , ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਜਿਹੇ ਗੁਣ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦੇ ਹਨ।

ਜ਼ੀਰੇ ਵਾਲੇ ਪਾਣੀ ਦੇ ਫਾਇਦੇ

ਇਹ ਵੀ ਪੜ੍ਹੋ:ਔਲਿਆਂ ਅਤੇ ਸ਼ਹਿਦ ਨੂੰ ਮਿਲਾ ਕੇ ਖਾਣ ਨਾਲ ਸਰਦੀ-ਖਾਂਸੀ ਸਮੇਤ ਹੁੰਦੀਆਂ ਹਨ ਕਈ ਸਮੱਸਿਆਵਾਂ ਦੂਰ

ਐਸੀਡਿਟੀ ਅਤੇ ਬਲੱਡ ਸਰਕੁਲੇਸ਼ਨ

ਰੋਜ਼ਾਨਾ ਸਵੇਰੇ ਖਾਲੀ ਢਿੱਡ ਇਸ ਪਾਣੀ ਦਾ ਸੇਵਨ ਕਰਨ ਨਾਲ ਢਿੱਡ ਫੁੱਲਣਾ ਅਤੇ ਐਸੀਡਿਟੀ ਦੀ ਸਮੱਸਿਆ ਠੀਕ ਹੋ ਜਾਂਦੀ ਹੈ। ਇਸ ਨਾਲ ਪੂਰਾ ਸਰੀਰ ਡੀਟੌਕਸ ਹੁੰਦਾ ਹੈ। ਜਿਸ ਨਾਲ ਬਹੁਤ ਸਾਰੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ ਅਤੇ ਜੀਰੇ ਦਾ ਪਾਣੀ ਪੀਣ ਨਾਲ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ ਅਤੇ ਸਰੀਰ ਦਾ ਦਰਦ ਵੀ ਠੀਕ ਹੋ ਜਾਂਦਾ ਹੈ।

PunjabKesari

ਖ਼ੂਨ ਦੀ ਕਮੀ , ਸਿਰਦਰਦ ਅਤੇ ਦਰਦ

ਰੋਜ਼ਾਨਾ ਜੀਰੇ ਦਾ ਪਾਣੀ ਪੀਣ ਨਾਲ ਸਾਡਾ ਡਾਈਜੇਸ਼ਨ ਸਿਸਟਮ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਇਸ ਵਿਚ ਮੌਜੂਦ ਆਇਰਨ ਖੂਨ 'ਚ ਹੀਮੋਗਲੋਬਿਨ ਦਾ ਲੈਵਲ ਨੂੰ ਵਧਾਉਂਦਾ ਹੈ । ਜਿਸ ਨਾਲ ਖੂਨ ਦੀ ਕਮੀ ਪੂਰੀ ਹੋ ਜਾਂਦੀ ਹੈ । ਇਸ ਤੋਂ ਇਲਾਵਾ ਸਿਰਦਰਦ ਹੋਣ ਤੇ ਇਸ ਪਾਣੀ ਨੂੰ ਪੀਓ । ਇਸ ਨਾਲ ਸਿਰਦਰਦ ਠੀਕ ਹੋ ਜਾਵੇਗਾ। ਢਿੱਡ ਦਰਦ ਹੋਣ ਤੇ ਇਹ ਪਾਣੀ ਪੀਣ ਨਾਲ ਢਿੱਡ ਨੂੰ ਠੰਡਕ ਮਿਲਦੀ ਹੈ ਅਤੇ ਦਰਦ ਠੀਕ ਹੋ ਜਾਂਦਾ ਹੈ।

PunjabKesari

ਵਜ਼ਨ ਅਤੇ ਕੋਲੈਸਟ੍ਰੋਲ

ਰੋਜ਼ਾਨਾ ਇਸ ਪਾਣੀ ਨੂੰ ਪੀਣ ਨਾਲ ਵਜ਼ਨ ਘੱਟ ਹੁੰਦਾ ਹੈ ਅਤੇ ਸਰੀਰ ਵਿਚ ਵਧਿਆ ਹੋਇਆ ਕੋਲੈਸਟਰੋਲ ਵੀ ਘੱਟ ਹੋ ਜਾਂਦਾ ਹੈ । ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ।

ਢਿੱਡ ਫੁੱਲਣ ਲਈ ਘਰੇਲੂ ਨੁਸਖ਼ਾ

ਅਜਵੈਣ, ਸੌਂਫ ਅਤੇ ਜ਼ੀਰਾ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਓ। ਇਸ ਵਿਚ ਕਾਲਾ ਲੂਣ ਮਿਲਾ ਲਓ ਅਤੇ ਸਵੇਰੇ-ਸ਼ਾਮ ਇਕ ਚਮਚਾ ਹਲਕੇ ਕੋਸੇ ਪਾਣੀ ਨਾਲ ਲਓ। ਇਸ ਨਾਲ ਕਬਜ਼, ਗੈਸ, ਢਿੱਡ ਫੁੱਲਣ ਅਤੇ ਐਸੀਡਿਟੀ ਬਿਲਕੁਲ ਠੀਕ ਹੋ ਜਾਵੇਗੀ।

PunjabKesari

ਤੁਲਸੀ

ਜੇ ਤੁਹਾਡਾ ਖਾਣਾ ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਹੈ ਤਾਂ ਤੁਲਸੀ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਹੈ। ਇਸ ਲਈ ਢਿੱਡ ਫੁੱਲਣ ਦੀ ਸਮੱਸਿਆ ਹੋਣ ਤੇ ਤੁਲਸੀ ਦੇ ਪੱਤੇ ਚਬਾ ਕੇ ਖਾਓ। ਇਸ ਨਾਲ ਇਹ ਸਮੱਸਿਆ ਠੀਕ ਹੋ ਜਾਵੇਗੀ ।

PunjabKesari

ਪੁਦੀਨਾ

ਪੁਦੀਨਾ ਸਾਡੇ ਪਾਚਨ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਖੰਡ ਮਿਲਾ ਕੇ ਘੋਲ ਬਣਾ ਲਓ ਅਤੇ ਇਸ ਨੂੰ ਪੀ ਲਓ। ਕੁਝ ਹੀ ਸਮੇਂ ਵਿਚ ਤੁਹਾਡੀ ਢਿੱਡ ਫੁੱਲਣ ਦੀ ਸਮੱਸਿਆ ਠੀਕ ਹੋ ਜਾਵੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News