ਆਲੂ ਦਾ ਛਿਲਕਾ ਖਾਣ ਨਾਲ ਦੂਰ ਹੋਣਗੀਆਂ ਇਹ ਬੀਮਾਰੀਆਂ

01/18/2018 9:25:06 AM

ਜਲੰਧਰ— ਸੁਆਦ ਅਤੇ ਸਿਹਤ ਲਈ ਤੁਸੀਂ ਆਲੂ ਤਾਂ ਖਾਂਦੇ ਹੀ ਹੋਵੋਗੇ ਪਰ ਕੀ ਤੁਸੀਂ ਕਦੇ ਆਲੂ ਦਾ ਛਿਲਕਾ ਖਾਣ ਦੇ ਬਾਰੇ 'ਚ ਸੋਚਿਆ ਹੈ? ਜੇਕਰ ਹੁਣ ਤੱਕ ਨਹੀਂ ਸੋਚਿਆ ਤਾਂ ਹੁਣ ਸੋਚ ਲਓ। ਜ਼ਿਆਦਾਤਰ ਘਰਾਂ 'ਚ ਆਲੂ ਛਿਲਣ ਤੋਂ ਬਾਅਦ ਛਿਲਕੇ ਨੂੰ ਬਾਹਰ ਸੁੱਟ ਦਿੱਤਾ ਜਾਂਦਾ ਹੈ। ਪਰ ਜੇਕਰ ਤੁਸੀਂ ਅੰਬ ਨਾਲ ਅੰਬ ਦੀ ਗਿਟਕ ਦਾ ਰੇਟ ਵਸੂਲਣਾ ਚਾਹੁੰਦੇ ਹੋ ਤਾਂ ਆਲੂ ਦੇ ਨਾਲ ਹੀ ਛਿਲਕੇ ਦੀ ਵੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਜਿੰਨੀ ਵਾਰ ਵੀ ਤੁਹਾਡੇ ਘਰ 'ਚ ਆਲੂ ਦੀ ਸਬਜ਼ੀ ਬਣਦੀ ਹੈ, ਛਿਲਕੇ ਨੂੰ ਜਮਾ ਕਰਕੇ ਰੱਖ ਲਓ। ਆਲੂ ਦੇ ਛਿਲਕੇ ਨੂੰ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕਰਕੇ ਤੁਸੀਂ ਬਹੁਤ ਸਾਰੀਆਂ ਬੀਮਾਰੀਆਂ ਤੋਂ ਬਚ ਸਕਦੇ ਹੋ ਅਤੇ ਦਵਾਈਆਂ ਦਾ ਖਰਚਾ ਵੀ ਬਚਾ ਸਕਦੇ ਹੋ। ਆਓ ਜਾਣੋ ਆਲੂ ਦੇ ਛਿਲਕੇ ਦੇ ਕੀ-ਕੀ ਫਾਇਦੇ ਹੋ ਸਕਦੇ ਹਨ।

ਬਲੱਡ ਪ੍ਰੈੱਸ਼ਰ ਨੂੰ ਰੈਗੁਲੇਟ ਕਰਨ ਲਈ—ਆਲੂ 'ਚ ਚੰਗੀ-ਖਾਸੀ ਮਾਤਰਾ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈੱਸ਼ਰ ਨੂੰ ਰੇਗੂਲੇਟ ਕਰਨ 'ਚ ਮਦਦ ਕਰਦਾ ਹੈ।

ਮੋਟਾਬੋਲੀਜ਼ਮ ਲਈ ਵੀ ਚੰਗੇ ਹਨ ਛਿਲਕੇ—ਆਲੂ ਦੇ ਛਿਲਕੇ ਮੋਟਾਬੋਲੀਜ਼ਮ ਨੂੰ ਵੀ ਸਹੀ ਰੱਖਣ 'ਚ ਮਦਦਗਾਰ ਹਨ। ਐਕਸਪਰਟ ਦੀ ਮੰਨੀਏ ਤਾਂ ਆਲੂ ਦੇ ਛਿਲਕੇ ਖਾਣ ਨਾਲ ਨਰਵਸ ਨੂੰ ਮਜ਼ਬੂਤੀ ਮਿਲਦੀ ਹੈ।

ਅਮੀਨੀਆ ਨੂੰ ਸੇਫ ਰੱਖਣ 'ਚ—ਜੇਕਰ ਤੁਸੀਂ ਆਇਰਨ ਦੀ ਕਮੀ ਨਾਲ ਲੜ ਰਹੇ ਹੋ ਤਾਂ ਬਾਕੀ ਸਬਜ਼ੀਆਂ ਦੇ ਨਾਲ ਆਲੂ ਦੇ ਛਿਲਕੇ ਖਾਣਾ ਬਹੁਤ ਲਾਭਦਾਇਕ ਰਹੇਗਾ। ਆਲੂ ਦੇ ਛਿਲਕੇ 'ਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ ਜਿਸ ਨਾਲ ਅਮੀਨੀਆ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ।

ਆਲੂ ਦੇ ਛਿਲਕੇ ਖਾਣ ਨਾਲ ਮਿਲਦੀ ਹੈ ਤਾਕਤ—ਆਲੂ ਦੇ ਛਿਲਕੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਬੀ3 ਪਾਇਆ ਜਾਂਦਾ ਹੈ। ਵਿਟਾਮਿਨ ਬੀ3 ਤਾਕਤ ਦੇਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਨੌਸੀਨ ਕਾਰਬੋਜ ਨੂੰ ਐਨਰਜੀ 'ਚ ਕੰਵਰਟ ਕਰਦਾ ਹੈ।

ਫਾਈਬਰ ਨਾਲ ਭਰਪੂਰ—ਸਾਡੀ ਡਾਈਟ 'ਚ ਫਾਈਬਰ ਦੀ ਕੁਝ ਮਾਤਰਾ ਜ਼ਰੂਰ ਹੋਣੀ ਚਾਹੀਦੀ। ਇਕ ਪਾਸੇ ਜਿਥੇ ਆਲੂ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ। ਇਹ ਡਾਈਜੇਸਿਟਵ ਸਿਸਟਮ ਨੂੰ ਵੀ ਬੂਸਟ ਕਰਨ ਦਾ ਕੰਮ ਕਰਦਾ ਹੈ।


Related News