ਯੂਰਿਨ ਕਰਦੇ ਸਮੇਂ ਹੁੰਦੀ ਹੈ ਜਲਨ ਤਾਂ ਰਾਹਤ ਦਿਵਾਉਣਗੇ ਇਹ ਆਯੁਰਵੇਦਿਕ ਨੁਸਖ਼ੇ

03/13/2022 3:17:58 PM

ਨਵੀਂ ਦਿੱਲੀ (ਬਿਊਰੋ): ਕਈ ਲੋਕਾਂ ਨੂੰ ਯੂਰਿਨ ਕਰਨ ਦੌਰਾਨ ਜਲਨ ਮਹਿਸੂਸ ਹੁੰਦੀ ਹੈ। ਮਾਹਿਰਾਂ ਮੁਤਾਬਕ ਇਸ ਪਰੇਸ਼ਾਨੀ ਨਾਲ ਜੀਵਨ ਵਿਚ ਕਦੇ ਨਾ ਕਦੇ ਸਾਹਮਣਾ ਜ਼ਰੂਰ ਹੁੰਦਾ ਹੈ। ਇਸ ਦੌਰਾਨ ਯੂਰਿਨ ਕਰਦੇ ਸਮੇਂ ਦਰਦ, ਜਲਨ ਹੋਣ ਲੱਗਦੀ ਹੈ। ਉੱਥੇ ਇਹ ਸਮੱਸਿਆ ਪੁਰਸ਼ਾਂ ਦੀ ਤੁਲਨਾ ਵਿਚ ਔਰਤਾਂ ਨੂੰ ਜ਼ਿਆਦਾ ਹੁੰਦੀ ਹੈ। ਅਜਿਹੇ ਵਿਚ ਜੇਕਰ ਤੁਸੀਂ ਵੀ ਇਸ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਸਮੱਸਿਆ ਦੇ ਕਾਰਨ ਅਤੇ ਬਚਣ ਦੇ ਕੁਝ ਆਯੁਰਵੇਦਿਕ ਨੁਸਖ਼ੇ ਦੱਸਣ ਜਾ ਰਹੇ ਹਾਂ।

ਯੂਰਿਨ ਕਰਦੇ ਸਮੇਂ ਜਲਨ ਹੋਣ ਦੇ ਕਾਰਨ
-ਘੱਟ ਪਾਣੀ ਪੀਣ ਨਾਲ ਸਰੀਰ ਵਿਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੋਣਾ 
-ਗਰਮ ਤਾਸੀਰ ਵਾਲੀਆਂ ਚੀਜ਼ਾਂ ਜ਼ਿਆਦਾ ਖਾਣੀਆਂ
-ਜ਼ਿਆਦਾ ਦਵਾਈਆਂ ਖਾਣੀਆਂ
-ਮੂਤਰਮਾਰਗ ਵਿਚ ਇਨਫੈਕਸ਼ਨ ਹੋਣਾ
-ਗੁਰਦੇ ਦੀ ਪੱਥਰੀ ਦੀ ਸਮੱਸਿਆ ਵਿਚ ਵੀ ਯੂਰਿਨ ਕਰਨ ਦੌਰਾਨ ਜਲਨ ਹੋ ਸਕਦੀ ਹੈ।

ਯੂਰਿਨ ਕਰਨ ਦੌਰਾਨ ਹੋਣ ਵਾਲੀ ਜਲਨ ਤੋਂ ਬਚਣ ਦੇ ਆਯੁਰਵੇਦਿਕ ਨੁਸਖ਼ੇ
-ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਓ
ਸਭ ਤੋਂ ਪਹਿਲਾਂ ਗਰਮ ਤਾਸੀਰ ਵਾਲੀਆਂ ਚੀਜ਼ਾਂ ਖਾਣ ਤੋਂ ਬਚੋ। ਇਸ ਦੀ ਜਗ੍ਹਾ ਠੰਡੀ ਤਾਸੀਰ ਵਾਲੀਆਂ ਚੀਜ਼ਾਂ ਖਾਓ। ਇਸ ਨਾਲ ਤੁਹਾਨੂੰ ਯੂਰਿਨ ਦੌਰਾਨ ਜਲਨ ਹੋਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ।

-ਜ਼ਿਆਦਾ ਮਾਤਰਾ ਵਿਚ ਪਾਣੀ ਪੀਓ
ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਇਸ ਨਾਲ ਤੁਹਾਨੂੰ ਯੂਰਿਨ ਖੁੱਲ੍ਹ ਕੇ ਆਵੇਗਾ। ਜਲਨ ਸ਼ਾਂਤ ਹੋਣ ਨਾਲ ਸਰੀਰ ਵਿਚ ਠੰਡਕ ਮਹਿਸੂਸ ਹੋਵੇਗੀ।

ਪੜ੍ਹੋ ਇਹ ਅਹਿਮ ਖ਼ਬਰ- Health Tips: ਅੱਖਾਂ ਦੀ ਰੌਸ਼ਨੀ ਵਧਾਉਣ ਲਈ ਅਪਣਾਓ ਇਹ ਆਸਾਨ ਨੁਸਖਾ

-ਖਸਖਸ ਦਾ ਸ਼ਰਬਤ
ਆਯੁਰਵੇਦ ਮੁਤਾਬਕ ਖਸਖਸ ਦਾ ਸ਼ਰਬਤ ਵੀ ਯੂਰਿਨ ਵਿਚ ਜਲਨ ਦੀ ਸਮੱਸਿਆ ਨੂੰ ਸ਼ਾਂਤ ਕਰਨ ਵਿਚ ਕਾਰਗ ਮੰਨਿਆ ਗਿਆ ਹੈ। ਇਸ ਦੀ ਤਾਸੀਰ ਠੰਡੀ ਹੋਣ ਨਾਲ ਇਹ ਪਿੱਤ ਦੋਸ਼ ਸ਼ਾਂਤ ਕਰਨ ਵਿਚ ਮਦਦ ਕਰਦਾ ਹੈ। ਇਸ ਨਾਲ ਯੂਰਿਨ ਖੁੱਲ੍ਹ ਕੇ ਆਉਣ ਦੇ ਨਾਲ ਦਰਦ, ਜਲਨ ਤੋਂ ਵੀ ਆਰਾਮ ਮਿਲਦਾ ਹੈ। ਤੁਸੀਂ ਗਰਮੀਆਂ ਵਿਚ ਖਸਖਸ ਦਾ ਸ਼ਰਬਤ ਪੀ ਸਕਦੇ ਹੋ।

-ਧਨੀਆ ਪਾਣੀ ਪੀਓ
ਤੁਸੀਂ ਜਲਨ ਸ਼ਾਂਤ ਕਰਨ ਅਤੇ ਠੰਡਕ ਦਾ ਅਹਿਸਾਸ ਪਾਉਣ ਲਈ ਧਨੀਆ ਪਾਣੀ ਪੀ ਸਕਦੇ ਹੋ। ਆਯੁਰਵੇਦ ਮੁਤਾਬਕ ਧਨੀਏ ਦੇ ਬੀਜ ਮੂਤਰਮਾਰਗ ਦੇ ਇਨਫੈਕਸ਼ਨ ਦੇ ਇਲਾਜ ਵਿਚ ਕਾਰਗਰ ਮੰਨੇ ਜਾਂਦੇ ਹਨ। ਇਹ ਕਿਡਨੀ ਦੀ ਚੰਗੇ ਢੰਗ ਨਾਲ ਸਫਾਈ ਕਰਕੇ ਸਰੀਰ ਵਿਚ ਮੌਜੂਦ ਜ਼ਹਿਰੀਲੇ ਪਦਾਰਥਾਂ ਨੂੰ ਯੂਰਿਨ ਜ਼ਰੀਏ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਅਜਿਹੇ ਵਿਚ ਇਸ ਨਾਲ ਯੂਰੀਨਰੀ ਸਿਸਟਮ ਦੀ ਚੰਗੀ ਤਰ੍ਹਾਂ ਸਫਾਈ ਹੋ ਜਾਂਦੀ ਹੈ।

-ਚੰਦਨ ਦਾ ਸ਼ਰਬਤ
ਯੂਰਿਨ ਦੌਰਾਨ ਜਲਨ, ਦਰਦ ਸ਼ਾਂਤ ਕਰਨ ਅਤੇ ਠੰਡਕ ਦਾ ਅਹਿਸਾਸ ਕਰਨ ਲਈ ਤੁਸੀਂ ਚੰਦਨ ਦਾ ਸ਼ਰਬਤ ਵੀ ਪੀ ਸਕਦੇ ਹੋ। ਇਹ ਪੇਟ ਦੀ ਜਲਨ ਸ਼ਾਂਤ ਕਰਨ ਦੇ ਨਾਲ-ਨਾਲ ਸਰੀਰ ਵਿਚ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਵੀ ਮਦਦ ਕਰਦਾ ਹੈ।. ਤੁਸੀਂ ਲਾਲ ਚੰਦਨ ਜਾਂ ਸਫੇਦ ਚੰਦਨ ਦਾ ਸ਼ਰਬਤ ਘਰ ਵਿਚ ਬਣਾ ਆਸਾਨੀ ਨਾਲ ਬਣਾ ਸਕਦੇ ਹੋ।

-ਗਲੋ
ਗਲੋ ਇਕ ਆਯੁਰਵੇਦਿਕ ਜੜੀ-ਬੂਟੀ ਹੈ, ਜਿਸ ਦੀ ਵਰਤੋਂ ਦਵਾਈਆਂ ਬਣਾਉਣ ਵਿਚ ਕੀਤੀ ਜਾਂਦੀ ਹੈ। ਇਸ ਨੂੰ ਖਾਣ ਨਾਲ ਪੇਟ ਦੀ ਜਲਨ ਸ਼ਾਂਤ ਹੋਣ ਦੇ ਨਾਲ-ਨਾਲ ਯੂਰਿਨ ਕਰਨ ਦੌਰਾਨ ਜਲਨ, ਦਰਦ ਹੋਣ ਤੋਂ ਵੀ ਰਾਹਤ ਮਿਲਦੀ ਹੈ।ਇਸ ਦੇ ਇਲਾਵਾ ਗਲੋ ਲੈਣ ਨਾਲ ਇਮਿਊਨਿਟੀ ਤੇਜ਼ ਹੁੰਦੀ ਹੈ ਪਰ ਗਰਭਅਵਸਥਾ ਦੌਰਾਨ ਯੂਰਿਨ ਵਿਚ ਜਲਨ ਹੋਣ 'ਤੇ ਗਲੋ ਦਾ ਕਾੜ੍ਹਾ ਨਹੀਂ ਪੀਣਾ ਚਾਹੀਦਾ।


Vandana

Content Editor

Related News