ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ ਇਹ 6 ਸਬਜ਼ੀਆਂ, ਫ਼ਾਇਦੇ ਦੀ ਜਗ੍ਹਾ ਹੁੰਦੈ ਨੁਕਸਾਨ

Wednesday, Apr 26, 2023 - 12:48 PM (IST)

ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ ਇਹ 6 ਸਬਜ਼ੀਆਂ, ਫ਼ਾਇਦੇ ਦੀ ਜਗ੍ਹਾ ਹੁੰਦੈ ਨੁਕਸਾਨ

ਜਲੰਧਰ (ਬਿਊਰੋ)– ਚੰਗੀ ਖੁਰਾਕ ਤੇ ਚੰਗੀ ਨੀਂਦ ਨਾਲ ਚੰਗੀ ਸਿਹਤ ਬਣਦੀ ਹੈ। ਸਾਡੇ ’ਚੋਂ ਹਰ ਕੋਈ ਖ਼ੁਸ਼ ਹੁੰਦਾ ਹੈ, ਜੇਕਰ ਸਾਨੂੰ ਚੰਗੀ ਨੀਂਦ ਆਉਂਦੀ ਹੈ ਪਰ ਕੀ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਜਾਂ ਨਹੀਂ ਇਹ ਤੁਹਾਡੀਆਂ ਆਦਤਾਂ ’ਤੇ ਨਿਰਭਰ ਕਰਦਾ ਹੈ। ਇਸ ਦੇ ਲਈ ਤੁਹਾਨੂੰ ਕੁਝ ਆਦਤਾਂ ਨੂੰ ਬਦਲਣ ਦੀ ਲੋੜ ਹੈ। ਇਸ ਦੇ ਲਈ ਰਾਤ ਦੇ ਖਾਣੇ ’ਚ ਚੰਗੀਆਂ ਸਬਜ਼ੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ, ਜੋ ਤੁਹਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ।

ਜੇਕਰ ਤੁਸੀਂ ਰਾਤ ਦੇ ਖਾਣੇ ’ਚ ਕੁਝ ਵੀ ਖਾਂਦੇ ਹੋ ਤਾਂ ਤੁਹਾਨੂੰ ਮਹਿਸੂਸ ਹੋ ਸਕਦਾ ਹੈ ਕਿ ਤੁਹਾਡੇ ਢਿੱਡ ’ਚ ਇਕ ਗੱਠ ਹੈ। ਇਸ ਨਾਲ ਢਿੱਡ ’ਚ ਗੈਸ ਬਣਨਾ, ਬੇਅਰਾਮੀ, ਬਲੋਟਿੰਗ ਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਰਾਤ ਦੇ ਖਾਣੇ ’ਚ ਕੁਝ ਸਬਜ਼ੀਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਜਿਸ ਨਾਲ ਤੁਸੀਂ ਕਈ ਸਿਹਤ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ–

ਰਾਤ ਦੇ ਖਾਣੇ ’ਚ ਇਨ੍ਹਾਂ ਸਬਜ਼ੀਆਂ ਨੂੰ ਖਾਣ ਤੋਂ ਕਰੋ ਪ੍ਰਹੇਜ਼

1. ਗੋਭੀ
ਹਰੀਆਂ ਸਬਜ਼ੀਆਂ ਨੂੰ ਡਾਈਟ ’ਚ ਸ਼ਾਮਲ ਕਰਨਾ ਬਹੁਤ ਜ਼ਰੂਰੀ ਹੈ ਪਰ ਜੇਕਰ ਤੁਸੀਂ ਰਾਤ ਦੇ ਖਾਣੇ ’ਚ ਗੋਭੀ ਖਾਂਦੇ ਹੋ ਤਾਂ ਇਸ ’ਚ ਮੌਜੂਦ ਵਾਧੂ ਫਾਈਬਰ ਤੇ ਰੈਫਿਨੋਜ਼ ਐਸੀਡਿਟੀ ਤੇ ਬਲੋਟਿੰਗ ਦਾ ਕਾਰਨ ਬਣ ਸਕਦੇ ਹਨ। ਰਾਤ ਨੂੰ ਗੋਭੀ ਨਾਲ ਬਣਿਆ ਕੋਈ ਵੀ ਭੋਜਨ ਖਾਣ ਨਾਲ ਤੁਹਾਨੂੰ ਨੀਂਦ ਆਉਣੀ ਔਖੀ ਹੋ ਸਕਦੀ ਹੈ।

2. ਪਿਆਜ਼
ਪਿਆਜ਼ ’ਚ ਕਾਰਬੋਹਾਈਡ੍ਰੇਟ ਫਰੁਕਟੇਨ ਤੱਤ ਪਾਇਆ ਜਾਂਦਾ ਹੈ। ਇਸ ਨਾਲ ਢਿੱਡ ’ਚ ਗੈਸ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਢਿੱਡ ਫੁੱਲਿਆ ਰਹਿੰਦਾ ਹੈ। ਪਿਆਜ਼ ’ਚ ਫਾਈਬਰ ਵੀ ਭਰਪੂਰ ਹੁੰਦਾ ਹੈ, ਜਿਸ ਨਾਲ ਨੀਂਦ ’ਚ ਕੋਈ ਵਿਘਨ ਨਹੀਂ ਪੈਂਦਾ। ਜੇਕਰ ਤੁਹਾਨੂੰ ਬਲੋਟਿੰਗ ਦੀ ਸਮੱਸਿਆ ਹੈ ਤਾਂ ਰਾਤ ਨੂੰ ਪਿਆਜ਼ ਖਾਣ ਤੋਂ ਪ੍ਰਹੇਜ਼ ਕਰੋ।

3. ਲਸਣ
ਲਸਣ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਸੁਪਰ ਫੂਡ ’ਚ ਸ਼ਾਮਲ ਹੁੰਦਾ ਹੈ ਪਰ ਤੁਹਾਨੂੰ ਰਾਤ ਨੂੰ ਲਸਣ ਖਾਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਇਹ ਢਿੱਡ ’ਚ ਜਮ੍ਹਾ ਹੋ ਸਕਦਾ ਹੈ ਤੇ ਸਮੱਸਿਆਵਾਂ ਪੈਦਾ ਕਰ ਸਕਦਾ ਹੈ। ਰਾਤ ਦੇ ਖਾਣੇ ’ਚ ਜ਼ਿਆਦਾ ਲਸਣ ਖਾਣ ਨਾਲ ਨੀਂਦ ਦੀ ਸਮੱਸਿਆ ਹੋ ਸਕਦੀ ਹੈ।

4. ਮਟਰ
ਮਟਰ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਫਾਈਬਰ ਤੇ ਫਰੁਕਟੋਜ਼ ਨਾਲ ਵੀ ਭਰਪੂਰ ਹੁੰਦਾ ਹੈ। ਇਸੇ ਲਈ ਰਾਤ ਨੂੰ ਜ਼ਿਆਦਾ ਮਟਰ ਖਾਣ ਨਾਲ ਕਬਜ਼ ਹੋ ਸਕਦੀ ਹੈ। ਇਸ ਲਈ ਰਾਤ ਨੂੰ ਮਟਰ ਖਾਣ ਤੋਂ ਪ੍ਰਹੇਜ਼ ਕਰੋ।

5. ਸ਼ਕਰਕੰਦੀ
ਅਸੀਂ ਵਰਤ ਦੌਰਾਨ ਬਹੁਤ ਜ਼ਿਆਦਾ ਸ਼ਕਰਕੰਦੀ ਦੀ ਵਰਤੋਂ ਕਰਦੇ ਹਾਂ। ਇਹ ਫਾਈਬਰ ਤੇ ਪੋਸ਼ਕ ਤੱਤਾਂ ਨਾਲ ਵੀ ਭਰਪੂਰ ਹੁੰਦੀ ਹੈ। ਜੇਕਰ ਤੁਸੀਂ ਬਹੁਤ ਜ਼ਿਆਦਾ ਸ਼ਕਰਕੰਦੀ ਖਾਂਦੇ ਹੋ ਤਾਂ ਇਹ ਪਾਚਨ ਲਈ ਪ੍ਰੇਸ਼ਾਨੀ ਵਾਲੀ ਹੁੰਦੀ ਹੈ। ਇਸ ਨਾਲ ਢਿੱਡ ’ਚ ਗੈਸ ਤੇ ਬਲੋਟਿੰਗ ਹੋ ਸਕਦੀ ਹੈ, ਜੋ ਬਹੁਤ ਅਸਹਿਜ ਹੋ ਸਕਦੀ ਹੈ।

6. ਬਰੋਕਲੀ
ਬਰੋਕਲੀ ਇਕ ਕਿਸਮ ਦੀ ਗੋਭੀ ਹੈ। ਇਸ ’ਚ ਕਈ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਇਸ ’ਚ ਰੈਫਿਨੋਜ਼ ਨਾਂ ਦੀ ਖੰਡ ਹੁੰਦੀ ਹੈ, ਜੋ ਪਾਚਨ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦੀ ਹੈ। ਇਸ ਨਾਲ ਢਿੱਡ ’ਚ ਗੈਸ ਵਰਗੀ ਸਮੱਸਿਆ ਹੋ ਸਕਦੀ ਹੈ। ਇਸ ਲਈ ਰਾਤ ਦੇ ਖਾਣੇ ’ਚ ਬਰੋਕਲੀ ਖਾਣ ਤੋਂ ਪ੍ਰਹੇਜ਼ ਕਰੋ ਕਿਉਂਕਿ ਇਸ ਨਾਲ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News