ਘੜੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Wednesday, Jun 03, 2020 - 03:58 PM (IST)

ਘੜੇ ਦਾ ਪਾਣੀ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਭਾਰਤ 'ਚ ਕੁਝ ਅਜਿਹੇ ਲੋਕ ਵੀ ਹਨ ਜੋ ਠੰਡਾ ਪਾਣੀ ਪੀਣ ਦੇ ਲਈ ਘੜੇ ਦੀ ਵਰਤੋਂ ਕਰਦੇ ਹਨ। ਅੱਜ ਵੀ ਕਈ ਲੋਕ ਹਨ ਜੋ ਫਰਿੱਜ 'ਚ ਪਾਣੀ ਰੱਖਣ ਦੀ ਥਾਂ ਘੜੇ ਦਾ ਪਾਣੀ ਪੀਂਦੇ ਹਨ। ਘੜੇ ਦਾ ਪਾਣੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਘੜਾ ਮਿੱਟੀ ਤੋਂ ਬਣਿਆ ਹੁੰਦਾ ਹੈ ਅਤੇ ਮਿੱਟੀ 'ਚ ਕਈ ਤਰ੍ਹਾਂ ਦੇ ਰੋਗਾਂ ਨਾਲ ਲੜਣ ਦੀ ਸ਼ਕਤੀ ਹੁੰਦੀ ਹੈ। ਮਿੱਟੀ 'ਚ ਕੁਝ ਇਸ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ, ਜੋ ਸਰੀਰ ਦੀਆਂ ਕਈ ਜ਼ਰੂਰਤਾਂ ਨੂੰ ਪੂਰਾ ਕਰ ਕੇ ਉਸ ਨੂੰ ਸਿਹਤਮੰਦ ਬਣਾਉਣ 'ਚ ਮਦਦ ਕਰਦਾ ਹੈ। ਆਓ ਜਾਣਦੇ ਹਾਂ ਘੜੇ ਦਾ ਪਾਣੀ ਪੀਣ ਦੇ ਫਾਇਦੇ।
1. ਪਾਚਨ ਕਿਰਿਆ ਠੀਕ
ਜੇਕਰ ਲਗਾਤਾਰ ਘੜੇ ਦੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ ਸਰੀਰ 'ਚ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਦੀ ਹੈ ਅਤੇ ਪਾਚਨ ਕਿਰਿਆ ਠੀਕ ਰਹਿੰਦੀ ਹੈ।
2. ਗਲਾ ਖਰਾਬ
ਫਰਿੱਜ ਦਾ ਜ਼ਿਆਦਾ ਠੰਡਾ ਪਾਣੀ ਗਲੇ ਨੂੰ ਖਰਾਬ ਕਰ ਦਿੰਦਾ ਹੈ ਪਰ ਘੜੇ ਦਾ ਪਾਣੀ ਪੀਣ ਨਾਲ ਗਲਾ ਠੀਕ ਰਹਿੰਦਾ ਹੈ।
3. ਗਰਭਵਤੀ ਔਰਤਾਂ ਲਈ ਫਾਇਦੇਮੰਦ
ਗਰਭਵਤੀ ਔਰਤਾਂ ਨੂੰ ਫਰਿੱਜ 'ਚ ਰੱਖਿਆ ਪਾਣੀ ਪੀਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਆਪਣੀ ਗਰਭ ਅਵਸਥਾ ਦੌਰਾਨ ਜੇਕਰ ਉਹ ਘੜੇ ਦੇ ਪਾਣੀ ਦੀ ਵਰਤੋਂ ਕਰਦੀਆਂ ਹਨ ਤਾਂ ਇਹ ਉਨ੍ਹਾਂ ਦੇ ਲਈ ਕਾਫੀ ਫਾਇਦੇਮੰਦ ਹੁੰਦਾ ਹੈ।
4. ਥਕਾਵਟ ਦੂਰ
ਘੜੇ ਦਾ ਪਾਣੀ ਪੀਣ ਨਾਲ ਥਕਾਵਟ ਦੂਰ ਹੁੰਦੀ ਹੈ। ਇਸ ਨੂੰ ਪੀਣ ਨਾਲ ਭਾਰ ਦੇ ਵਧਣ ਦੀ ਸਮੱਸਿਆ ਵੀ ਦੂਰ ਹੁੰਦੀ ਹੈ।


author

manju bala

Content Editor

Related News