ਅਦਰਕ ਅਤੇ ਲਸਣ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

Tuesday, Feb 06, 2018 - 11:09 AM (IST)

ਅਦਰਕ ਅਤੇ ਲਸਣ ਦੀ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

ਨਵੀਂ ਦਿੱਲੀ— ਆਪਣੀ ਸਿਹਤ ਨੂੰ ਠੀਕ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ। ਇਨ੍ਹਾਂ ਵਿਚੋਂ ਇਕ ਹੈ ਅਦਰਕ ਅਤੇ ਲਸਣ ਦੀ ਵਰਤੋਂ। ਅਦਰਕ ਅਤੇ ਲਸਣ ਦੋਹਾਂ 'ਚ ਐਂਟੀ ਫੰਗਲ, ਐਂਟੀ ਸੈਪਟਿਕ ਅਤੇ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ। ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਜੋੜਾਂ ਦੇ ਦਰਦ ਨੂੰ ਦੂਰ ਕਰੇ
ਅਦਰਕ ਅਤੇ ਲਸਣ 'ਚ ਐਂਟੀ ਇੰਫਲੇਮੇਟਰੀ ਗੁਣ ਮੌਜ਼ੂਦ ਹੁੰਦੇ ਹਨ, ਜੋ ਜੋੜਾਂ ਦੇ ਦਰਦ ਤੋਂ ਬਚਾਉਂਦੇ ਹਨ।

PunjabKesari
2. ਯੂਰਿਨ ਇੰਨਫੈਰਸ਼ਨ ਨੂੰ ਦੂਰ ਕਰਦੇ ਹਨ
ਇਨ੍ਹਾਂ ਦੋਹਾਂ 'ਚ ਐਂਟੀ ਬੈਕਟੀਰੀਅਲ ਤੱਤ ਮੌਜ਼ੂਦ ਹੁੰਦੇ ਹਨ, ਜੋ ਯੂਰਿਨ ਇੰਨਫੈਰਸ਼ਨ ਨੂੰ ਦੂਰ ਕਰਦੇ ਹਨ।
3. ਭਾਰ ਘੱਟ ਹੁੰਦਾ ਹੈ
ਅਦਰਕ ਨਾਲ ਲਸਣ ਖਾਣ 'ਤੇ ਫੈਟ ਬਰਨਿੰਗ ਦੀ ਕਿਰਿਆ ਤੇਜ਼ ਹੁੰਦੀ ਹੈ, ਜਿਸ ਨਾਲ ਸਰੀਰ ਦਾ ਭਾਰ ਘੱਟਦਾ ਹੈ।

PunjabKesari
4. ਦਿਲ ਨੂੰ ਸਿਹਤਮੰਦ ਰੱਖੇ
ਇਨ੍ਹਾਂ ਦੋਹਾਂ 'ਚ ਕੋਲੇਸਟਰੌਲ ਬਿਲਕੁਲ ਵੀ ਨਹੀਂ ਹੁੰਦਾ, ਜਿਸ ਕਾਰਨ ਦਿਲ ਸਬੰਧੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।

PunjabKesari
5. ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰੇ
ਅਦਰਕ ਅਤੇ ਲਸਣ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਬੀ. ਪੀ. ਨੂੰ ਕੰਟਰੋਲ 'ਚ ਰੱਖਦੀ ਹੈ।

PunjabKesari
6. ਸਰੀਰਕ ਕਮਜ਼ੋਰੀ ਦੂਰ ਕਰੇ
ਇਨ੍ਹਾਂ 'ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਸਰੀਰ ਚੁਸਤ ਰਹਿੰਦਾ ਹੈ।
7. ਯਾਦਦਾਸ਼ਤ ਵਧਾਏ
ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਬੀ-6 ਮਿਲਦਾ ਹੈ, ਜਿਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।

PunjabKesari
8. ਖੂਨ ਦੀ ਕਮੀ
ਅਦਰਕ ਅਤੇ ਲਸਣ 'ਚ ਆਇਰਨ ਹੁੰਦਾ ਹੈ, ਜੋ ਅਨੀਮੀਆ (ਖੂਨ ਦੀ ਕਮੀ) ਤੋਂ ਬਚਾਉਂਦਾ ਹੈ।

PunjabKesari
9.ਪਾਚਨ ਕਿਰਿਆ ਨੂੰ ਠੀਕ ਕਰੇ
ਇਨ੍ਹਾਂ ਦੋਹਾਂ 'ਚ ਫਾਈਬਰ ਹੁੰਦੇ ਹਨ, ਜੋ ਹਾਜ਼ਮੇ ਨੂੰ ਠੀਕ ਰੱਖਦੇ ਹਨ।

PunjabKesari
10.ਹੱਡੀਆਂ ਨੂੰ ਮਜ਼ਬੂਤ ਬਣਾਏ
ਇਨ੍ਹਾਂ ਦੋਹਾਂ 'ਚ ਕੈਲਸ਼ੀਅਮ ਹੁੰਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।


Related News