ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ

Sunday, Jun 21, 2020 - 01:42 PM (IST)

ਦੰਦਾਂ ਦੀ ਸਾਂਭ-ਸੰਭਾਲ ਕਰਨ ਲਈ ਅਪਣਾਓ ਇਹ ਘਰੇਲੂ ਨੁਸਖੇ, ਹੋਣਗੇ ਕਈ ਫਾਇਦੇ

ਜਲੰਧਰ - ਸਾਡੇ ਮਨੁੱਖੀ ਸਰੀਰ ਦੇ ਹਰੇਕ ਅੰਗ ਦੀ ਆਪਣੀ ਮਹੱਤਤਾ ਹੈ ਪਰ ਦੰਦਾਂ ਦਾ ਇੱਕ ਵਿਸ਼ੇਸ਼ ਸਥਾਨ ਹੈ। ਸਰੀਰ ਦੀ ਬਾਹਰੀ ਸੁੰਦਰਤਾ ਵਧਾਉਣ ਦੇ ਨਾਲ ਨਾਲ ਇਹ ਖਾਣ-ਪੀਣ ਅਤੇ ਬੋਲਣ ਵਿੱਚ ਵੀ ਸਾਡੀ ਮਦਦ ਕਰਦੇ ਹਨ। ਸੁੰਦਰ ਅਤੇ ਚਮਕਦਾਰ ਦੰਦ ਜਿਥੇ ਇਕ ਪਾਸੇ ਸਾਡੀ ਸੁੰਦਰਤਾ ਨੂੰ ਵਧਾਉਂਦੇ ਹਨ, ਉਥੇ ਹੀ ਇਹ ਸਾਡੀ ਸ਼ਖਸੀਅਤ ਨੂੰ ਵੀ ਪ੍ਰਭਾਵਸ਼ਾਲੀ ਕਰਦੇ ਹਨ। ਮਨੁੱਖੀ ਸਰੀਰ ਦਾ ਇਹ ਅੰਗ ਸਾਡੇ ਜੀਵਨ ‘ਚ ਇਕ ਅਹਿਮ ਭੂਮਿਕਾ ਨਿਭਾਉਂਦਾ ਹੈ। ਸੋਹਣੇ ਦੰਦਾਂ ਵਾਲਿਆਂ ਦਾ ਹੱਸਮੁੱਖ ਸੁਭਾਅ ਇਕ ਖੁਸ਼ਮਿਜਾਜ਼ ਵਿਅਕਤੀ ਦਾ ਪ੍ਰਤੀਕ ਹੈ।ਮਨੁੱਖੀ ਸਰੀਰ ਦੇ ਸੁਚਾਰੂ ਢੰਗ ਨਾਲ ਚੱਲਣ ਲਈ ਜਿਸ ਊਰਜਾ ਅਤੇ ਸ਼ਕਤੀ ਦੀ ਸਾਨੂੰ ਲੋੜ ਹੈ, ਉਹ ਅਸੀਂ ਭੋਜਨ ਤੋਂ ਪ੍ਰਾਪਤ ਕਰਦੇ ਹਾਂ। ਭੋਜਨ ਦਾ ਹਰੇਕ ਕਣ ਸਾਡੇ ਸਰੀਰ ਨੂੰ ਸ਼ਕਤੀ, ਗਰਮੀ ਅਤੇ ਚੁਸਤੀ ਪ੍ਰਦਾਨ ਕਰਦਾ ਹੈ। ਪਾਚਨ ਕਿਰਿਆ ਦਾ ਪਹਿਲਾ ਕੰਮ ਦੰਦਾਂ ਤੋਂ ਹੀ ਸ਼ੁਰੂ ਹੁੰਦਾ ਹੈ ਅਤੇ ਭੋਜਨ ਨੂੰ ਪਚਣਯੋਗ ਬਣਾਉਣ ਵਿਚ ਇਸ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੁੰਦਾ ਹੈ। 

PunjabKesari

ਇਸ ਲਈ ਭੋਜਨ ਨੂੰ ਚੰਗੀ ਤਰ੍ਹਾਂ ਚਿੱਥ ਕੇ ਖਾਣਾ ਚਾਹੀਦੈ ਤਾਂਕਿ ਜਦੋਂ ਚਿੱਥਿਆ ਹੋਇਆ ਭੋਜਨ ਪੇਟ ਅੰਦਰ ਜਾਵੇ ਤਾਂ ਦੰਦਾਂ ਦਾ ਕੰਮਾਂ ਅੰਤੜੀਆਂ ਨੂੰ ਨਾ ਕਰਨਾ ਪਏ। ਦੰਦਾ ਦੀ ਸਾਂਭ-ਸੰਭਾਲ ਨੂੰ ਲੈ ਕੇ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ...

* ਸਰੋਂ ਦੇ ਤੇਲ ‘ਚ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਮੰਜਨ ਕਰਨ ਨਾਲ ਵੀ ਦੰਦਾਂ ਨੂੰ ਲਾਭ ਹੁੰਦਾ ਹੈ।
* ਮੂੰਹ ‘ਚ ਦੁਰਗੰਧ ਆਉਣ ‘ਤੇ ਰੁਟੀਨ ‘ਚ ਅੰਬ ਦੀ ਦਾਤਣ ਕਰਨੀ ਚਾਹੀਦੀ ਹੈ। ਕੁਝ ਦਿਨਾਂ ਦੀ ਵਰਤੋਂ ਨਾਲ ਮੂੰਹ ‘ਚੋਂ ਦੁਰਗੰਧ ਆਉਣੀ ਬੰਦ ਹੋ ਜਾਏਗੀ।
* ਨਸ਼ਾਦਰ, ਸੁੰਢ, ਹਲਦੀ ਅਤੇ ਨਮਕ ਨੂੰ ਬਾਰੀਕ ਪੀਸ ਕੇ ਕੱਪੜੇ ‘ਚ ਛਾਣ ਲਓ। ਫਿਰ ਸਰੋਂ ਦੇ ਤੇਲ ਵਿਚ ਮਿਲਾ ਕੇ ਮੰਜਨ ਕਰੋ। ਇਸ ਨਾਲ ਪਾਇਰੀਆ ਦਾ ਰੋਗ ਖਤਮ ਹੋ ਜਾਏਗਾ ਅਤੇ ਮੂੰਹ ਦੀ ਸਾਰੀ ਦੁਰਗੰਧ ਖਤਮ ਹੋ ਜਾਏਗੀ।
* ਪਾਲਕ ਦਾ ਸਾਗ ਖੂਬ ਖਾਓ। ਇਹ ਦੰਦਾਂ ਲਈ ਬੜਾ ਲਾਭਦਾਇਕ ਹੈ।

PunjabKesari
* ਬਦਾਮ ਦੇ ਛਿਲਕੇ ਨੂੰ ਅੱਗ ਵਿਚ ਸਾੜ ਕੇ ਕੁੱਟ ਲਓ ਅਤੇ ਸਾਫ ਕੱਪੜੇ ਨਾਲ ਛਾਣ ਲਓ। ਬਾਰੀਕ ਛਾਣਿਆ ਹੋਇਆ ਨਮਕ ਇਸ ਵਿਚ ਮਿਲਾ ਕੇ ਮੰਜਨ ਵਾਂਗ ਰੋਜ਼ ਵਰਤੋ।
* ਤਿਲ ਦਾ ਤੇਲ ਦੰਦਾਂ ’ਤੇ ਰਗੜਣ ਨਾਲ ਲਾਭ ਮਿਲਦਾ ਹੈ।
* ਮੱਕੀ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲੋ ਅਤੇ ਪਾਣੀ ਨੂੰ ਪੁਣ ਲਓ। ਪਾਣੀ ਥੋੜ੍ਹਾ ਗਰਮ ਰਹੇ ਤਾਂ ਕੁਰਲੀ ਕਰਨ ‘ਤੇ ਦੰਦਾਂ ਨੂੰ ਬਹੁਤ ਲਾਭ ਮਿਲਦਾ ਹੈ।
* ਨਸ਼ਾਦਰ ਅਤੇ ਸੁੰਢ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਬਾਰੀਕ ਪੀਸ ਲਓ ਅਤੇ ਇਸ ਨੂੰ ਮੰਜਨ ਵਾਂਗ ਵਰਤੋ। ਦੰਦ ਸਾਫ ਵੀ ਰਹਿਣਗੇ ਅਤੇ ਦੰਦਾਂ ਦੇ ਦਰਦ ਤੋਂ ਛੁਟਕਾਰਾ ਵੀ ਮਿਲੇਗਾ।
* ਬਾਰੀਕ ਪੀਸੇ ਅੰਬਚੂਰ ਨੂੰ ਹਲਕਾ ਗਰਮ ਕਰਕੇ ਮੂੰਹ ਵਿਚ ਲਗਾ ਕੇ ਕੁਰਲੀ ਕਰੋ। ਮਸੂੜਿਆਂ ਦਾ ਦਰਦ ਅਤੇ ਸੋਜ ਆਦਿ ਤੁਰੰਤ ਦੂਰ ਹੋਵੇਗੀ।
* ਅੰਬ ਦੀ ਲੱਕੜ ਸਾੜ ਕੇ ਮੰਜਨ ਬਣਾ ਲਓ। ਇਸ ਨਾਲ ਮੂੰਹ ਧੋਣ ਨਾਲ ਵੀ ਦੰਦਾਂ ਨੂੰ ਲਾਭ ਮਿਲਦਾ ਹੈ।
* ਫਟਕੜੀ ਦੇ ਪਾਣੀ ਨਾਲ ਕੁਰਲੀ ਕਰਨਾ ਵੀ ਦੰਦਾਂ ਲਈ ਲਾਭਦਾਇਕ ਹੈ।
* ਲੌਂਗ ਦਾ ਤੇਲ ਰੂੰ ਦੇ ਤੂੰਬੇ ‘ਚ ਭਿਓਂ ਕੇ ਲਗਾਉਣ ਨਾਲ ਦੰਦਾਂ ਦਾ ਦਰਦ ਤੁਰੰਤ ਦੂਰ ਹੋ ਜਾਂਦਾ ਹੈ।
* ਸੋਇਆ ਦਾ ਰਸ ਪਾਣੀ ਵਿਚ ਮਿਲਾ ਕੇ ਕੁਰਲੀ ਕਰਨ ਨਾਲ ਦੰਦ ਮਜ਼ਬੂਤ ਅਤੇ ਸਾਫ ਹੁੰਦੇ ਹਨ।
* ਚਮੇਲੀ ਫੁੱਲ ਦੀ ਪੱਤੀ ਚਿੱਥਣ ਨਾਲ ਵੀ ਦੰਦਾਂ ਦੇ ਦਰਦ ਵਿਚ ਰਾਹਤ ਮਿਲਦੀ ਹੈ।
* ਅਨਾਰ ਦੀਆਂ ਪੱਤੀਆਂ ਨੂੰ ਸੁਕਾ ਕੇ ਚੂਰਨ ਬਣਾ ਲਓ ਅਤੇ ਫਿਰ ਇਸ ਨੂੰ ਮੰਜਨ ਵਾਂਗ ਵਰਤਣ ਨਾਲ ਦੰਦਾਂ ‘ਚੋਂ ਖੂਨ ਵਗਣਾ ਬੰਦ ਹੋ ਜਾਂਦਾ ਹੈ।

PunjabKesari
* ਅਮਰੂਦ ਅਤੇ ਨਿੰਮ ਦੀਆਂ ਕੋਮਲ ਪੱਤੀਆਂ ਨੂੰ ਚਿੱਥਣ ਨਾਲ ਦੰਦਾਂ ਨੂੰ ਲਾਭ ਮਿਲਦਾ ਹੈ।
* ਨਿੰਬੂ ਦਾ ਰਸ ਦੰਦਾਂ ਲਈ ਲਾਭਦਾਇਕ ਹੁੰਦਾ ਹੈ।
* ਟਮਾਟਰ ਦਾ ਰਸ ਵੀ ਦੰਦਾਂ ਨੂੰ ਤੰਦਰੁਸਤ ਬਣਾਈ ਰੱਖਣ ‘ਚ ਸਹਾਇਕ ਹੁੰਦਾ ਹੈ।
* ਤੁਲਸੀ ਦੇ ਪੰਜ ਅੰਗਾਂ (ਜੜ, ਪੱਤੇ, ਡੰਡਲ, ਫਲ ਅਤੇ ਬੀਜ) ਨੂੰ ਲੈ ਕੇ ਪਾਣੀ ਵਿਚ ਉਬਾਲੋ। ਜਦੋਂ ਅੱਧਾ ਪਾਣੀ ਰਹਿ ਜਾਏ ਤਾਂ ਉਸ ਦੇ ਕੋਸਾ ਹੋਣ ‘ਤੇ ਕੁਰਲੀ ਕਰੋ। ਇਸ ਨਾਲ ਦੰਦਾਂ ਦੇ ਕੀੜੇ ਮਰ ਜਾਣਗੇ ਅਤੇ ਮਸੂੜਿਆਂ ਦਾ ਦਰਦ ਦੂਰ ਹੋਵੇਗਾ।
* ਤੁਲਸੀ ਦੇ ਪੱਤੇ, ਲੌਂਗ ਅਤੇ ਕਪੂਰ ਮਿਲਾ ਕੇ ਪੀਸ ਲਓ। ਫਿਰ ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਲਓ। ਇਨ੍ਹਾਂ ਗੋਲੀਆਂ ਨੂੰ ਦੰਦਾਂ ਦੇ ਹੇਠਾਂ ਦਬਾ ਕੇ ਰੱਖਣ ਨਾਲ ਦੰਦਾਂ ਦਾ ਦਰਦ ਦੂਰ ਹੁੰਦਾ ਹੈ ਅਤੇ ਮੂੰਹ ‘ਚੋਂ ਦੁਰਗੰਧ ਦਾ ਨਾਸ਼ ਹੁੰਦਾ ਹੈ।
* ਤੁਲਸੀ ਦੇ ਪੱਤੇ ਅਤੇ ਕਾਲੀ ਮਿਰਚ ਪੀਸ ਕੇ ਛੋਟੀਆਂ ਗੋਲੀਆਂ ਬਣਾ ਲਓ। ਜੇਕਰ ਦੰਦਾਂ ਵਿਚ ਦਰਦ ਹੋਵੇ ਤਾਂ ਦੰਦਾਂ ਦੇ ਹੇਠਾਂ ਗੋਲੀਆਂ ਨੂੰ ਦਬਾਉਣ ਨਾਲ ਦੰਦਾਂ ਦਾ ਦਰਦ ਦੂਰ ਹੋ ਜਾਂਦਾ ਹੈ।
* ਦੰਦਾਂ ਦੀਆਂ ਬੀਮਾਰੀਆਂ ਵਿਚ ਬਬੂਲ ਬਹੁਤ ਲਾਭਦਾਇਕ ਹੈ। ਬਬੂਲ ਦੀ ਲੱਕੜ ਨੂੰ ਸਾੜ ਕੇ ਕੋਲ਼ਾ ਬਣਾ ਲਓ। ਇਸ ਨੂੰ ਬਾਰੀਕ ਪੀਸ ਕੇ ਕੱਪੜੇ ਨਾਲ ਛਾਣ ਲਓ। ਇਸ ਨੂੰ ਦੰਦਾਂ ‘ਤੇ ਖੂਬ ਚੰਗੀ ਤਰ੍ਹਾਂ ਮਲੋ ਅਤੇ ਅੱਧੇ ਘੰਟੇ ਤੱਕ ਕੁਰਲੀ ਨਾ ਕਰੋ। ਦੰਦਾਂ ਦਾ ਦਰਦ, ਦੰਦਾਂ ਦਾ ਹਿਲਣਾ, ਦੰਦਾਂ ‘ਚੋਂ ਖੂਨ ਆਉਣਾ, ਮਸੂੜਿਆਂ ਦਾ ਫੁੱਲਣਾ ਸਭ ਦੂਰ ਹੋ ਜਾਂਦਾ ਹੈ।
* ਨਮਕ (ਸੇਂਧਾ) ਅੱਗ ਵਿਚ ਸਾੜ ਕੇ ਬਾਰੀਕ ਪੀਸ ਲਓ ਅਤੇ ਛਾਣ ਕੇ ਮੰਜਨ ਵਾਂਗ ਦੰਦਾਂ ‘ਤੇ ਸਵੇਰੇ-ਸ਼ਾਮ ਮਲੋ। ਦੰਦਾਂ ਦਾ ਦਰਦ ਅਤੇ ਕੀੜੇ ਆਦਿ ਨਸ਼ਟ ਹੋ ਕੇ ਦੰਦ ਮਜ਼ਬੂਤ ਹੋ ਜਾਂਦੇ ਹਨ।
* ਰੋਜ਼ਾਨਾ ਦੰਦਾਂ ‘ਤੇ ਸ਼ਹਿਦ ਮਲ ਕੇ ਤਾਜ਼ੇ ਪਾਣੀ ਨਾਲ ਕੁਰਲੀ ਕਰੋ। ਦੰਦ ਸਾਫ ਅਤੇ ਚਮਕਦਾਰ ਹੋ ਜਾਣਗੇ ਅਤੇ ਦੰਦਾਂ ਦਾ ਦਰਦ, ਮਸੂੜਿਆਂ ਦੀ ਸੋਜ ਅਤੇ ਦੰਦਾਂ ‘ਚੋਂ ਖੂਨ ਵਗਣਾ ਆਦਿ ਬੰਦ ਹੋ ਜਾਏਗਾ।
* ਤੁਲਸੀ ਦੇ ਪੱਤੇ ਸਵੇਰੇ-ਸ਼ਾਮ ਚਿੱਥਣ ਨਾਲ ਮੂੰਹ ਦੀ ਦੁਰਗੰਧ ਦੂਰ ਹੁੰਦੀ ਹੈ।

PunjabKesari
* ਸੌਂਫ ਅਤੇ ਲੌਂਗ ਨੂੰ ਮੂੰਹ ‘ਚ ਲੈ ਕੇ ਕਾਫੀ ਦੇਰ ਤੱਕ ਚਿੱਥਦੇ ਅਤੇ ਚੂਸਦੇ ਰਹੋ। ਇਸ ਨਾਲ ਵੀ ਮੂੰਹ ਦੀ ਦੁਰਗੰਧ ਮਿਟ ਜਾਂਦੀ ਹੈ।
* ਫਟਕੜੀ ਨੂੰ ਬਾਰੀਕ ਪੀਸ ਕੇ ਸ਼ਹਿਦ ਨਾਲ ਮਿਲਾ ਕੇ ਜੇਕਰ ਦੰਦਾਂ ‘ਤੇ ਮਲੋ ਤਾਂ ਦੰਦਾਂ ਦਾ ਡਿੱਗਣਾ ਰੁਕ ਜਾਂਦਾ ਹੈ ਅਤੇ ਉਹ ਮਜ਼ਬੂਤ ਹੋ ਜਾਂਦੇ ਹਨ।
* ਖਾਣ ਵਾਲਾ ਸੋਡਾ ਅਤੇ ਹਲਦੀ ਮਿਲਾ ਕੇ ਦਿਨ ‘ਚ ਤਿੰਨ ਵਾਰ ਮੰਜਨ ਕਰਨ ਨਾਲ ਹਿਲਦੇ ਦੰਦ ਮਜ਼ਬੂਤ ਹੋ ਜਾਂਦੇ ਹਨ।
* ਪਿਪਲੀ, ਸੇਂਧਾ ਨਮਕ ਅਤੇ ਜੀਰਾ ਹਰੇਕ 20-20 ਗ੍ਰਾਮ ਲੈ ਕੇ ਬਾਰੀਕ ਪੀਸ ਕੇ ਮੰਜਨ ਬਣਾ ਲਓ। ਮੰਜਨ ਨਾਲ ਸਵੇਰੇ-ਸ਼ਾਮ ਦੰਦ ਸਾਫ ਕਰਨ ਨਾਲ ਦੰਦਾਂ ਦਾ ਹਿਲਣਾ ਬੰਦ ਹੁੰਦਾ ਹੈ।
* ਜਾਮਨ ਦੀਆਂ ਪੱਤੀਆਂ ਨੂੰ ਚਿੱਥਣ ਨਾਲ ਵੀ ਹਿਲਦੇ ਦੰਦਾਂ ‘ਚ ਫਾਇਦਾ ਮਿਲਦਾ ਹੈ।
* ਮੁਲੇਠੀ ਦੀ ਦਾਤਣ ਕਰਨ ਨਾਲ ਵੀ ਦੰਦਾਂ ਦੇ ਰੋਗ ਵਿਚ ਲਾਭ ਮਿਲਦਾ ਹੈ।
* ਭੁੰਨਿਆ ਹੋਇਆ ਲੌਂਗ ਚਿੱਥਣ ਨਾਲ ਵੀ ਹਿਲਦੇ ਹੋਏ ਦੰਦ ਦੀ ਜੜ ਮਜ਼ਬੂਤ ਹੁੰਦੀ ਹੈ।
* ਗੰਨਾ ਚੂਪਣ ਨਾਲ ਵੀ ਦੰਦ ਮਜ਼ਬੂਤ ਹੁੰਦੇ ਹਨ ਅਤੇ ਹਿਲਦੇ ਦੰਦਾਂ ਨੂੰ ਨਵਾਂ ਜੀਵਨ ਮਿਲਦਾ ਹੈ।


author

rajwinder kaur

Content Editor

Related News