ਜੀਭ ਤੋਂ ਸਵਾਦ ਅਤੇ ਨੱਕ ਤੋਂ ਸੁੰਘਣ ਦੀ ਸ਼ਕਤੀ ਗਾਇਬ ਹੋਣ 'ਤੇ ਇਹ ਚੀਜ਼ਾਂ ਦੇਣਗੀਆਂ ਫਾਇਦੇ

Monday, Dec 28, 2020 - 10:53 AM (IST)

ਨਵੀਂ ਦਿੱਲੀ (ਬਿਊਰੋ): 'ਲੌਸ ਆਫ ਸਮੈਲ' ਅਤੇ 'ਲੌਸ ਆਫ ਟੇਸਟ' ਕੋਵਿਡ-19 ਦੇ ਮੁੱਖ ਲਛਣ ਮੰਨੇ ਜਾਂਦੇ ਹਨ। ਭਾਵੇਂਕਿ ਸਿਹਤ ਮਾਹਰ ਇਹ ਵੀ ਕਹਿੰਦੇ ਹਨ ਕਿ ਇਹ ਦੋਵੇਂ ਲੱਛਣ ਮੌਸਮੀ ਫਲੂ ਜਾਂ ਠੰਡ ਵਿਚ ਵੀ ਸਮਾਨ ਰੂਪ ਨਾਲ ਪ੍ਰਭਾਵਿਤ ਕਰਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਕੁਝ ਚੀਜ਼ਾਂ ਇਸ ਤਕਲੀਫ ਤੋਂ ਰਾਹਤ ਦੇਣ ਦਾ ਕੰਮ ਕਰ ਸਕਦੀਆਂ ਹਨ। ਮਾਹਰ ਕਹਿੰਦੇ ਹਨ ਕਿ ਖਾਣ-ਪੀਣ ਦੀਆਂ ਕੁਝ ਚੀਜ਼ਾਂ ਨਾਲ 'ਲੌਸ ਆਫ ਸਮੈਲ' ਅਤੇ 'ਲੌਸ ਆਫ ਟੇਸਟ ਦੀ ਸਮੱਸਿਆ ਜਲਦ ਦੂਰ ਹੋ ਸਕਦੀ ਹੈ। ਇਹਨਾਂ ਚੀਜ਼ਾਂ ਦਾ ਵੇਰਵਾ ਹੇਠਾਂ ਦਿੱਤਾ ਗਿਆ ਹੈ।

1. ਭੁੰਨਿਆ ਹੋਇਆ ਸੰਤਰਾ

PunjabKesari
ਵਿਟਾਮਿਨ-ਸੀ ਨਾਲ ਭਰਪੂਰ ਸੰਤਰਾ ਸਾਡੀ ਇਮਿਊਨਿਟੀ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਡੀ ਸੁੰਘਣ ਦੀ ਸਮਰੱਥਾ ਨੂੰ ਵੀ ਠੀਕ ਕਰਦਾ ਹੈ। ਸੁੰਘਣ ਦੀ ਕਮੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿਚ ਇਹ ਉਪਾਅ ਕਾਫੀ ਅਸਰਦਾਰ ਹੈ। ਇਹ ਨੁਸਖਾ ਸੋਸ਼ਲ ਮੀਡੀਆ 'ਤੇ ਕੁਝ ਦਿਨ ਪਹਿਲਾਂ ਵਾਇਰਲ ਹੋਇਆ ਸੀ ਭਾਵੇਂਕਿ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

2. ਲਸਣ

PunjabKesari
ਲਸਣ ਵਿਚ ਮਜ਼ਬੂਤ ਐਂਟੀ ਵਾਇਰਸ ਅਤੇ ਇਮਿਊਨ ਬੂਸਟਿੰਗ ਤੱਤ ਪਾਏ ਜਾਂਦੇ ਹਨ।ਆਯੁਰਵੇਦ ਕਹਿੰਦਾ ਹੈਕਿ ਲਸਣ ਦੇ ਗੁਣਕਾਰੀ ਤੱਤ ਸਾਡੇ ਨਸਲ ਪੈਸੇਜ ਦੇ ਨੇੜੇ ਸੋਜ ਜਾਂ ਇਨਫਲੇਮੇਸ਼ਨ ਦੀ ਸਮੱਸਿਆ ਘੱਟ ਕਰਦੇ ਹਨ। ਇਸ ਦੀ ਵਰਤੋਂ ਨਾਲ ਇਨਸਾਨ ਦੇ ਸਵਾਦ ਅਤੇ ਸੁੰਘਣ ਦੀ ਸ਼ਕਤੀ ਬਿਹਤਰ ਹੋ ਸਕਦੀ ਹੈ। ਤੁਸੀਂ ਲੌਂਗ ਅਤੇ ਲਸਣ ਨੂੰ ਪਾਣੀ ਵਿਚ ਗਰਮ ਕਰਕੇ ਇਸ ਨੂੰ ਲੈ ਸਕਦੇ ਹੋ।

3. ਲਾਲ ਮਿਰਚ ਦਾ ਪਾਊਡਰ

PunjabKesari
ਸੁੰਘਣ ਦੀ ਸ਼ਕਤੀ ਗਾਇਬ ਹੋਣ 'ਤੇ ਲਾਲ ਮਿਰਚ ਦਾ ਪਾਊਡਰ ਨਾਲ ਵੀ ਫਾਇਦਾ ਹੋ ਸਕਦਾ ਹੈ। ਲਾਲ ਮਿਰਚ ਵਿਚ ਮੌਜੂਦ ਕੈਪਸਾਇਸਿਨ ਸਾਡੇ ਓਲਫੈਕਟਰੀ ਸੇਂਸਿਸ ਦੇ ਫੰਕਸ਼ਨ ਨੂੰ ਠੀਕ ਕਰਨ ਕੇ ਬੰਦ ਨੱਕ ਖੋਲ੍ਹਣ ਦਾ ਕੰਮ ਕਰਦਾ ਹੈ। ਸਰਦੀ ਦੇ ਮੌਸਮ ਵਿਚ ਤਾਂ ਇਸ ਦੇ ਫਾਇਦੇ ਹੋਰ ਵੀ ਜ਼ਿਆਦਾ ਹੁੰਦੇ ਹਨ। ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਵਿਚ ਇਕ ਕੱਪ ਪਾਣੀ ਜਾਂ ਥੋੜ੍ਹਾ ਜਿਹਾ ਸ਼ਹਿਦ ਜ਼ਰੂਰ ਮਿਲਾ ਲਓ।

4. ਜਵੈਨ

PunjabKesari
ਜਵੈਨ ਠੰਡ ਜਾਂ ਐਲਰਜੀ ਨਾਲ ਲੜਨ ਵਿਚ ਬਹੁਤ ਫਾਇਦੇਮੰਦ ਚੀਜ਼ ਹੈ। ਇਹ ਤੁਹਾਡੇ ਓਲਫੈਕਟਰੀ ਫੰਕਸ਼ਨ ਨੂੰ ਠੀਕ ਕਰਕੇ ਸੁੰਘਣ ਦੀ ਸ਼ਕਤੀ ਨੂੰ ਬਿਹਤਰ ਕਰਦੀ ਹੈ। 'ਲੌਸ ਆਫ ਸਮੈਲ' ਅਤੇ 'ਲੌਸ ਆਫ ਟੇਸਟ' ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਕ ਚਮਚ ਜਵੈਨ ਕਿਸੇ ਕੱਪੜੇ ਵਿਚ ਬੰਨੋ ਅਤੇ ਲੰਬਾ ਸਾਹ ਲੈਂਦੇ ਹੋਏ ਇਸ ਨੂੰ ਸੁੰਘੋ। ਇਹ ਅਭਿਆਸ ਦਿਨ ਵਿਚ ਕਈ ਵਾਰ ਕਰੋ। ਤੁਹਾਡੀ ਇਹ ਸਮੱਸਿਆ ਜਲਦ ਦੂਰ ਹੋ ਜਾਵੇਗੀ।


Vandana

Content Editor

Related News