ਤੇਜਪੱਤਾ ਕਰਦਾ ਹੈ ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਨੂੰ ਦੂਰ

09/11/2017 11:08:03 AM

ਨਵੀਂ ਦਿੱਲੀ— ਤੇਜਪੱਤੇ ਨੂੰ ਭਾਰਤੀ ਮਸਾਲਿਆਂ ਵਿਚ ਸ਼ਾਮਲ ਕੀਤਾ ਜਾਂਦਾ ਹੈ, ਜਿਸ ਵਿਚ ਭਰਪੂਰ ਮਾਤਰਾ ਵਿਚ ਕਾਪਰ, ਪੋਟਾਸ਼ੀਅਮ, ਕੈਲਸ਼ੀਅਮ, ਮੈਗਨੀਸ਼ਮ, ਸਲੇਨਿਯਮ ਅਤੇ ਆਇਰਨ ਮੌਜੂਦ ਹੁੰਦਾ ਹੈ। ਮਸਾਲੇ ਦੇ ਤੌਰ 'ਤੇ ਲੋਕ ਇਸ ਦੀ ਵਰਤੋਂ ਕਰਦੇ ਹਨ ਪਰ ਲੋਕਾਂ ਨੂੰ ਇਸ ਨਾਲ ਹੋਣ ਵਾਲੇ ਅਣਗਿਣਤ ਫਾਇਦਿਆਂ ਬਾਰੇ ਵਿਚ ਸ਼ਾਅਦ ਹੀ ਜਾਣਕਾਰੀ ਹੋਵੇਗੀ। ਤੇਜਪੱਤਾ ਖਾਣ ਨਾਲ ਖਾਣੇ ਦਾ ਸੁਆਦ ਤਾਂ ਵਧ ਹੀ ਜਾਂਦਾ ਹੈ ਪਰ ਕਈ ਬੀਮਾਰੀਆਂ ਅਤੇ ਪ੍ਰੇਸ਼ਾਨੀਆਂ ਨੂੰ ਵੀ ਇਹ ਮਿੰਟਾਂ ਵਿਚ ਸੁਲਝਾ ਦਿੰਦਾ ਹੈ। ਆਓ ਜਾਣਦੇ ਹਾਂ ਤੇਜਪੱਤੇ ਦੇ ਫਾਇਦਿਆਂ ਬਾਰੇ
1. ਸਿਹਤਮੰਦ ਪਾਚਨ ਕਿਰਿਆ
ਤੇਜਪੱਤੇ ਦੀ ਵਰਤੋ ਨਾਲ ਪਾਚਨ ਸੰਬੰਧੀ ਕਈ ਬੀਮਾਰੀਆਂ ਦੂਰ ਹੁੰਦੀਆਂ ਹਨ, ਜਿਨ੍ਹਾਂ ਲੋਕਾਂ ਨੂੰ ਕਬਜ਼, ਅਤੇ ਪੇਟ ਵਿਚ ਐਸਿਡ ਬਣਨ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਲਈ ਤੇਜਪੱਤਾ ਵਰਦਾਨ ਹੈ। 
2. ਡਾਈਬੀਟੀਜ
ਜਿਨ੍ਹਾਂ  ਲੋਕਾਂ ਨੂੰ ਟਾਈਪ 2 ਡਾਈਬੀਟੀਜ ਦੀ ਸਮੱਸਿਆ ਹੈ ਉਨ੍ਹਾਂ ਲਈ ਵੀ ਤੇਜਪੱਤਾ ਕਾਫੀ ਫਾਇਦੇਮੰਦ ਹੈ। ਖਾਣੇ ਵਿਚ ਤੇਜਪੱਤੇ ਦੀ ਵਰਤੋਂ ਕਰਨ ਨਾਲ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ। 
3. ਨੀਂਦ ਨੂੰ ਦੂਰ ਕਰੇ
ਬਹੁਤ ਸਾਰੇ ਲੋਕਾਂ ਨੂੰ ਜ਼ਿਆਦਾ ਨੀਂਦ ਆਉਂਦੀ ਹੈ ਉਨ੍ਹਾਂ ਲਈ ਵੀ ਤੇਜਪੱਤਾ ਲਾਭਕਾਰੀ ਹੈ। ਤੇਜਪੱਤੇ ਨੂੰ ਪਾਣੀ ਵਿਚ 6 ਘੰਟਿਆਂ ਤੱਕ ਭਿਓਂ ਕੇ ਰੱਖ ਦਿਓ ਅਤੇ ਉਠਣ ਦੇ ਬਾਅਦ ਇਸ ਪਾਣੀ ਨੂੰ ਪੀ ਲਓ। ਇਸ ਨਾਲ ਨੀਂਦ ਦਾ ਹੈਂਗਓਵਰ ਉਤਰ ਜਾਂਦਾ ਹੈ। 
4. ਕਿਡਨੀ ਦੀ ਸਮੱਸਿਆ
ਪਾਣੀ ਵਿਚ ਤੇਜਪੱਤਾ ਪਾ ਕੇ ਉਬਾਲ ਲਓ। ਫਿਰ ਉਸ ਪਾਣੀ ਦੀ ਵਰਤੋਂ ਕਰੋ। ਤੁਸੀਂ ਚਾਹੋ ਤਾਂ ਇਸ ਪ੍ਰਕਿਰਿਆ ਦੀ ਰੋਜ਼ਾਨਾ ਵਰਤੋਂ ਕਰ ਸਕਦੇ ਹੋ। ਇਸ ਨਾਲ ਕਿਡਨੀ ਦੇ ਸਾਰੇ ਤਰ੍ਹਾਂ ਦੇ ਵਿਕਾਰ ਦੂਰ ਹੋ ਜਾਂਦੇ ਹਨ। 
5. ਐਂਟੀ-ਕੈਂਸਰ ਤੱਤ 
ਤੇਜਪੱਤੇ ਵਿਚ ਕੈਫੀਨ ਐਸਿਡ, ਕਵੇਰਸੇਟਿਨ ਅਤੇ ਇਯੂਗਿਨੇਲ ਨਾਂ ਦਾ ਤੱਤ ਹੁੰਦੇ ਹਨ, ਜੋ ਮੈਟਾਬੋਲੀਜ਼ਮ ਦੇ ਕੈਂਸਰ ਵਰਗੀ ਖਤਰਨਾਕ ਬੀਮਾਰੀਆਂ ਨਾਲ ਲੜਣ ਵਿਚ ਮਦਦ ਕਰਦੇ ਹਨ। 
6. ਦਰਦ ਵਿਚ ਸਹਾਈ
ਕਿਸੇ ਵੀ ਜੋੜ ਜਾਂ ਅੰਗ ਵਿਚ ਦਰਦ ਹੋਣ 'ਤੇ ਤੇਜਪੱਤੇ ਦੇ ਤੇਲ ਨਾਲ ਮਾਲਿਸ਼ ਕਰੋ। ਇਸ ਨਾਲ ਦਰਦ ਤੁਰੰਤ ਦੂਰ ਹੋ ਜਾਂਦਾ ਹੈ। ਬੁਢਾਪੇ ਵਿਟ ਹੋਣ ਵਾਲੀਆਂ ਕਈ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਿਚ ਤੇਜਪੱਤਾ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। 


Related News