Health Tips: ਕੀ ਹੈ ਮੰਕੀਪਾਕਸ ਬੀਮਾਰੀ? ਜਾਣੋ ਇਸ ਦੇ ਲੱਛਣ ਅਤੇ ਬਚਾਅ ਦੇ ਢੰਗ

Wednesday, Jul 27, 2022 - 12:50 PM (IST)

ਨਵੀਂ ਦਿੱਲੀ- ਮੰਕੀਪਾਕਸ ਇਕ ਅਜਿਹੀ ਬੀਮਾਰੀ ਹੈ ਜੋ ਜਾਨਵਰਾਂ ਤੋਂ ਮਨੁੱਖਾਂ 'ਚ ਫੈਲਦੀ ਹੈ। ਇਹ ਇਕ ਤਰ੍ਹਾਂ ਦਾ ਵਾਇਰਸ ਹੈ। ਵਿਸ਼ਵ ਸਿਹਤ ਸੰਗਠਨ ਨੇ ਮੰਕੀਪਾਕਸ ਨੂੰ ਵਿਸ਼ਵ-ਪੱਧਰੀ ਸਿਹਤ ਸੰਬੰਧੀ ਸੰਕਟਕਾਲ ਭਾਵ ਕੀ ਗਲੋਬਲ ਐਮਰਜੈਂਸੀ ਘੋਸ਼ਿਤ ਕਰ ਦਿੱਤਾ ਹੈ। ਪਿਛਲੇ ਦੋ ਸਾਲਾਂ ਤੋਂ ਦੇਸ਼ ਇਸ ਬੀਮਾਰੀ ਨਾਲ ਜੂਝ ਰਿਹਾ ਹੈ। 75 ਦੇਸ਼ਾਂ ਤੋਂ ਵੀ ਜ਼ਿਆਦਾ ਮਾਮਲੇ ਪਾਏ ਗਏ ਹਨ। ਇਨ੍ਹਾਂ ਅੰਕੜਿਆਂ 'ਚ ਚਾਰ ਮਾਮਲੇ ਭਾਰਤ ਦੇ ਹਨ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਮੰਕੀਪਾਕਸ ਕੀ ਹੈ ਅਤੇ ਇਸ ਦੇ ਲੱਛਣਾਂ ਦੇ ਬਾਰੇ 'ਚ...

PunjabKesari
ਕਿੰਝ ਸ਼ੁਰੂ ਹੋਈ ਇਹ ਖਤਰਨਾਕ ਬੀਮਾਰੀ? 
ਇਨਸਾਨਾਂ 'ਚ ਇਸ ਖਤਰਨਾਕ ਬੀਮਾਰੀ ਦੀ ਸ਼ੁਰੂਆਤ ਸਭ ਤੋਂ ਪਹਿਲਾਂ 1970 'ਚ ਕੀਤੀ ਗਈ ਸੀ। ਆਫ ਕਾਂਗੋ 'ਚ ਇਕ 9 ਸਾਲ ਦੇ ਲੜਕੇ ਨੂੰ ਇਹ ਬੀਮਾਰੀ ਹੋਈ ਸੀ। ਉਦੋਂ ਤੋਂ ਇਸ ਦੇ ਜ਼ਿਆਦਾ ਮਾਮਲੇ ਪੇਂਡੂ ਅਤੇ ਜ਼ਿਆਦਾ ਬਾਰਿਸ਼ ਵਾਲੇ ਖੇਤਰਾਂ 'ਚ ਹੀ ਪਾਏ ਹਨ। ਕਾਂਗੋ ਬੇਸਿਨ, ਵਿਸ਼ੇਸ਼ ਰੂਪ ਨਾਲ ਕਾਂਗੋ ਲੋਕਤਾਂਤਰਿਕ ਗਣਰਾਜ 'ਚ, ਪੂਰੇ ਮੱਧ ਅਤੇ ਪੱਛਮੀ ਅਫਰੀਕਾ 'ਚ ਇਸ ਦੇ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। 
ਕਿੰਝ ਫੈਲਦਾ ਹੈ ਮੰਕੀਪਾਕਸ? 
ਮੰਕੀਪਾਰਸ ਇਕ ਅਜਿਹੀ ਫੈਲਣ ਵਾਲੀ ਬੀਮਾਰੀ ਹੈ ਜੋ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਬਹੁਤ ਆਸਾਨੀ ਨਾਲ ਫੈਲ ਜਾਂਦੀ ਹੈ। ਜੇਕਰ ਕੋਈ ਵਿਅਕਤੀ ਕਿਸੇ ਜਾਨਵਰ ਦੇ ਕੋਲ ਜਾਂਦਾ ਹੈ ਜੋ ਵਾਇਰਸ ਨਾਲ ਦੂਸ਼ਿਤ ਸਮੱਗਰੀ ਦੇ ਰਾਹੀਂ ਮਨੁੱਖਾਂ 'ਚ ਵੀ ਫੈਲ ਜਾਂਦਾ ਹੈ। ਚੂਹਿਆਂ, ਚੂਹੀਆਂ ਅਤੇ ਗਲਿਹਰੀਆਂ ਵਰਗੇ ਜਾਨਵਰਾਂ 'ਚ ਇਹ ਰੋਗ ਬਹੁਤ ਜਲਦੀ ਫੈਲਦਾ ਹੈ। ਸਰੀਰ ਦੇ ਜ਼ਖਮ, ਤਰਲ ਪਦਾਰਥ ਅਤੇ ਦੂਸ਼ਿਤ ਸਮੱਗਰੀ ਜਿਵੇਂ ਬਿਸਤਰੇ ਦੇ ਮਾਧਿਅਮ ਨਾਲ ਵੀ ਇਹ ਫੈਲ ਸਕਦਾ ਹੈ। ਇਸ ਤੋਂ ਇਲਾਵਾ ਖਾਂਸੀ, ਛਿੱਕਾਂ, ਸੰਕਰਮਿਤ ਵਿਅਕਤੀ ਦੀ ਸਕਿਨ ਜਾਂ ਫਿਰ ਛੂਹਣ, ਸੰਕਰਮਿਤ ਵਿਅਕਤੀ ਦਾ ਤੌਲੀਆ, ਕੱਪੜੇ ਜਾਂ ਫਿਰ ਬੈੱਡ ਦੀ ਵਰਤੋਂ ਕਰਨ ਨਾਲ ਇਹ ਰੋਗ ਫੈਲ ਸਕਦਾ ਹੈ। 

PunjabKesari

ਇਸ ਦੇ ਲੱਛਣ
-ਬੁਖ਼ਾਰ, ਸਰਦੀ ਹੋਣਾ
-ਸਿਰਦਰਦ ਹੋਣਾ

PunjabKesari
-ਮਾਸਪੇਸ਼ੀਆਂ 'ਚ ਦਰਦ ਰਹਿਣਾ
-ਪਿੱਠ ਦਰਦ

PunjabKesari
-ਲਾਲ ਧੱਬੇ
-ਗਲੇ 'ਚ ਸੋਜ

PunjabKesari
-ਥਕਾਵਟ ਹੋਣਾ

PunjabKesari

ਬੁਖ਼ਾਰ ਆਉਣ ਦੇ 1-3 ਦਿਨ ਜਾਂ ਜ਼ਿਆਦਾ ਰੋਗੀ 'ਤੇ ਇਕ ਦਾਣੇ ਦਾ ਵਿਕਾਸ ਹੁੰਦਾ ਹੈ। ਇਹ ਦਾਣੇ ਚਿਹਰੇ 'ਤੋਂ ਹੋਣੇ ਸ਼ੁਰੂ ਹੁੰਦੇ ਹਨ ਅਤੇ ਹੌਲੀ-ਹੌਲੀ ਸਰੀਰ ਦੇ ਹੋਰ ਹਿੱਸਿਆਂ 'ਚ ਫੈਲ ਜਾਂਦੇ ਹਨ। 
ਬੀਮਾਰੀ ਦਾ ਇਲਾਜ
ਇਸ ਬੀਮਾਰੀ ਦਾ ਕੋਈ ਉਪਰੋਕਤ ਇਲਾਜ ਨਹੀਂ ਹੈ। ਪਰ ਇਸ ਬੀਮਾਰੀ ਦਾ ਖਦਸ਼ਾ ਹੋਣ 'ਤੇ ਨਮੂਨੇ ਇਕੱਠੇ ਕਰਕੇ ਇਸ ਨੂੰ ਉਚਿਤ ਸਮਰੱਥਾ ਦੇ ਨਾਲ ਪ੍ਰਯੋਗਸ਼ਾਲਾ 'ਚ ਸੁਰੱਖਿਅਤ ਰੂਪ ਨਾਲ ਪਹੁੰਚਾਉਣਾ ਚਾਹੀਦਾ ਹੈ। ਕਾਰਕਾਂ ਦੇ ਬਾਰੇ 'ਚ ਲੋਕਾਂ 'ਚ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਉਪਾਵਾਂ ਦੇ ਬਾਰੇ 'ਚ ਸਿੱਖਿਅਤ ਕਰਕੇ ਮੰਕੀਪਾਕਸ ਵਰਗੀ ਖਤਰਨਾਕ ਬੀਮਾਰੀ ਨੂੰ ਵਧਣ ਤੋਂ ਰੋਕਿਆ ਜਾ ਸਕਦਾ ਹੈ। ਜੇਕਰ ਤੁਹਾਨੂੰ ਇਸ ਦੇ ਲੱਛਣ ਦਿਖਾਈ ਦੇ ਰਹੇ ਹਨ ਤਾਂ ਡਾਕਟਰ ਦੀ ਸਲਾਹ ਲੈ ਕੇ ਹੀ ਇਸ ਦਾ ਇਲਾਜ ਸ਼ੁਰੂ ਕਰੋ। 


Aarti dhillon

Content Editor

Related News