Health Tips : ਗਰਮੀਆਂ ਦੇ ਮੌਸਮ 'ਚ ਲੋਕ ਜ਼ਰੂਰ ਪੀਣ ਇਨ੍ਹਾਂ 5 ਸਬਜ਼ੀਆਂ ਦਾ ਜੂਸ, ਸਰੀਰ ਨੂੰ ਮਿਲੇਗੀ ਠੰਡਕ

Tuesday, May 07, 2024 - 02:43 PM (IST)

Health Tips : ਗਰਮੀਆਂ ਦੇ ਮੌਸਮ 'ਚ ਲੋਕ ਜ਼ਰੂਰ ਪੀਣ ਇਨ੍ਹਾਂ 5 ਸਬਜ਼ੀਆਂ ਦਾ ਜੂਸ, ਸਰੀਰ ਨੂੰ ਮਿਲੇਗੀ ਠੰਡਕ

ਜਲੰਧਰ (ਬਿਊਰੋ)– ਸਰੀਰ ਨੂੰ ਫਿੱਟ ਅਤੇ ਤੰਦਰੁਸਤ ਰੱਖਣ ਲਈ ਸਹੀ ਖੁਰਾਕ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿਹਤਮੰਦ ਰਹਿਣ ਲਈ ਡਾਕਟਰ ਤੇ ਡਾਇਟੀਸ਼ੀਅਨ ਖੁਰਾਕ ’ਚ ਵਧ ਤੋਂ ਵਧ ਫਲ ਤੇ ਸਬਜ਼ੀਆਂ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ। ਗਰਮੀਆਂ ਦੇ ਮੌਸਮ ਵਿਚ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਅਜਿਹੇ ਹਨ, ਜਿਹਨਾਂ ਦਾ ਅਸੀਂ ਜੂਸ ਬਣਾ ਕੇ ਪੀ ਸਕਦੇ ਹਾਂ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਗਰਮੀਆਂ ’ਚ ਠੰਡੇ ਫਲਾਂ ਦਾ ਜੂਸ ਪੀਣਾ ਪਸੰਦ ਕਰਦੇ ਹਨ ਤੇ ਸਲਾਦ ’ਚ ਸਬਜ਼ੀਆਂ ਦਾ ਸੇਵਨ ਕਰਦੇ ਹਨ। ਫਲਾਂ ਦੀ ਤਰ੍ਹਾਂ ਸਬਜ਼ੀਆਂ ਵੀ ਗਰਮੀਆਂ ’ਚ ਸਿਹਤਮੰਦ ਹੁੰਦੀਆਂ ਹਨ ਤੇ ਇਨ੍ਹਾਂ ਸਬਜ਼ੀਆਂ ਦਾ ਜੂਸ ਪੀਣਾ ਵਧੀਆ ਵਿਕਲਪ ਹੈ। ਇਸ ਨਾਲ ਕਈ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ। ਗਰਮੀਆਂ ਵਿਚ ਸਰੀਰ ਨੂੰ ਠੰਡਾ ਰੱਖਣ ਲਈ ਕਿਹੜੀਆਂ ਸਬਜ਼ੀਆਂ ਦਾ ਜੂਸ ਪੀਣਾ ਚਾਹੀਦਾ ਹੈ, ਦੇ ਬਾਰੇ ਆਓ ਜਾਣਦੇ ਹਾਂ....

ਖੀਰੇ ਦਾ ਜੂਸ
ਗਰਮੀਆਂ ’ਚ ਖੀਰਾ ਖਾਣਾ ਹਰ ਕੋਈ ਪਸੰਦ ਕਰਦਾ ਹੈ। ਖੀਰਾ ਸਿਹਤ ਲਈ ਸਿਹਤਮੰਦ ਹੁੰਦਾ ਵੀ ਹੈ ਪਰ ਸਿਰਫ਼ ਖੀਰਾ ਹੀ ਨਹੀਂ, ਸਗੋਂ ਖੀਰੇ ਦਾ ਜੂਸ ਵੀ ਤੁਹਾਡੇ ਲਈ ਸਿਹਤਮੰਦ ਵਿਕਲਪ ਹੋ ਸਕਦਾ ਹੈ। ਰੋਜ਼ਾਨਾ ਖੀਰੇ ਦਾ ਜੂਸ ਪੀਣ ਨਾਲ ਸਰੀਰ ਨੂੰ ਡੀਹਾਈਡ੍ਰੇਸ਼ਨ ਤੋਂ ਬਚਾਇਆ ਜਾਂਦਾ ਹੈ ਤੇ ਨਾਲ ਹੀ ਕਈ ਅਜਿਹੇ ਪੌਸ਼ਟਿਕ ਤੱਤ ਵੀ ਮਿਲਦੇ ਹਨ, ਜੋ ਕਈ ਫਲ ਮੁਹੱਈਆ ਨਹੀਂ ਕਰ ਪਾਉਂਦੇ।

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਤੁਹਾਡੇ ਹੱਥਾਂ-ਪੈਰਾਂ 'ਚ ਹੁੰਦੀ ਜਲਨ ਜਾਂ ਤਲੀਆਂ 'ਚੋਂ ਨਿਕਲਦੈ ਸੇਕ ਤਾਂ ਅਪਣਾਓ ਇਹ ਤਰੀਕੇ

PunjabKesari

ਲੌਕੀ ਦਾ ਜੂਸ
ਸਿਹਤਮੰਦ ਰਹਿਣ ਲਈ ਲੌਕੀ ਦਾ ਜੂਸ ਬਹੁਤ ਫ਼ਾਇਦੇਮੰਦ ਹੁੰਦਾ ਹੈ। ਲੌਕੀ ਦਾ ਜੂਸ ਭਾਵੇਂ ਫਲਾਂ ਦੇ ਜੂਸ ਜਿੰਨਾ ਸੁਆਦੀ ਨਾ ਹੋਵੇ ਪਰ ਇਹ ਤੁਹਾਡੇ ਸਰੀਰ ਨੂੰ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਬੀਮਾਰੀਆਂ ਤੋਂ ਦੂਰ ਰੱਖਣ ’ਚ ਮਦਦ ਕਰਦਾ ਹੈ। ਲੌਕੀ ਦੇ ਜੂਸ ਦਾ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ।

ਕਰੇਲੇ ਦਾ ਜੂਸ
ਕਰੇਲੇ ਦਾ ਜੂਸ ਸ਼ੂਗਰ ਦਾ ਦੁਸ਼ਮਣ ਮੰਨਿਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦਾ ਬਲੱਡ ਸ਼ੂਗਰ ਕੰਟਰੋਲ ਨਹੀਂ ਹੋ ਰਿਹਾ ਹੈ, ਉਨ੍ਹਾਂ ਨੂੰ ਕੁਝ ਹਫ਼ਤਿਆਂ ਤਕ ਰੋਜ਼ਾਨਾ ਕਰੇਲੇ ਦਾ ਜੂਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਰੇਲੇ ਦਾ ਜੂਸ ਪੀਣ ਨਾਲ ਢਿੱਡ ਨਾਲ ਜੁੜੀਆਂ ਕਈ ਹੋਰ ਬੀਮਾਰੀਆਂ ਵੀ ਦੂਰ ਹੁੰਦੀਆਂ ਹਨ।

ਇਹ ਵੀ ਪੜ੍ਹੋ : Health Tips: ਗਰਮੀਆਂ 'ਚ ਸੁਸਤੀ ਦੀ ਸਮੱਸਿਆ ਤੋਂ ਪਰੇਸ਼ਾਨ ਰਹਿਣ ਵਾਲੇ ਲੋਕ ਅਪਣਾਉਣ ਇਹ ਨੁਸਖ਼ੇ

PunjabKesari

ਤੋਰੀ ਦਾ ਜੂਸ
ਢਿੱਡ ਤੋਂ ਲੈ ਕੇ ਚਮੜੀ ਤੱਕ ਤੋਰੀ ਦੇ ਜੂਸ ਦਾ ਸੇਵਨ ਕਰਨ ਨਾਲ ਕਈ ਸਿਹਤ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਜ਼ਿਆਦਾਤਰ ਲੋਕ ਤੋਰੀ ਦਾ ਜੂਸ ਪੀਣਾ ਪਸੰਦ ਨਹੀਂ ਕਰਦੇ ਤੇ ਇਸ ਲਈ ਇਸ ਜੂਸ ਨੂੰ ਕਿਸੇ ਵੀ ਫਲਾਂ ਦੇ ਜੂਸ ’ਚ ਮਿਲਾ ਕੇ ਪੀਤਾ ਜਾ ਸਕਦਾ ਹੈ।

ਟਮਾਟਰ ਦਾ ਜੂਸ
ਟਮਾਟਰ ਦਾ ਜੂਸ ਇਕ ਅਜਿਹੀ ਸਬਜ਼ੀ ਦਾ ਜੂਸ ਹੈ, ਜੋ ਸਿਹਤਮੰਦ ਹੋਣ ਦੇ ਨਾਲ-ਨਾਲ ਬਹੁਤ ਸਵਾਦਿਸ਼ਟ ਵੀ ਹੈ। ਟਮਾਟਰ ਦੇ ਜੂਸ ’ਚ ਬਹੁਤ ਸਾਰੇ ਵਿਟਾਮਿਨ ਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ, ਜੋ ਸਰੀਰ ਦੇ ਕਈ ਹਿੱਸਿਆਂ ਨੂੰ ਲਾਭ ਪਹੁੰਚਾਉਂਦੇ ਹਨ। ਟਮਾਟਰ ਦਾ ਜੂਸ ਪੀਣ ਨਾਲ ਚਮੜੀ ਤੰਦਰੁਸਤ ਰਹਿੰਦੀ ਹੈ ਤੇ ਢਿੱਡ ਨਾਲ ਸਬੰਧਤ ਬੀਮਾਰੀਆਂ ਜਿਵੇਂ ਭੁੱਖ ਨਾ ਲੱਗਣਾ, ਕਬਜ਼ ਤੇ ਗੈਸ ਆਦਿ ਵੀ ਦੂਰ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਛੋਟੇ ਬੱਚਿਆਂ ਨੂੰ ਵਾਕਰ ਦੀ ਮਦਦ ਨਾਲ ਤੁਰਨਾ ਸਿਖਾਉਣ ਵਾਲੇ ਮਾਪੇ ਹੋ ਜਾਣ ਸਾਵਧਾਨ, ਹੋਸ਼ ਉਡਾਵੇਗੀ ਇਹ ਖ਼ਬਰ

PunjabKesari


author

rajwinder kaur

Content Editor

Related News