ਗਰਮੀਆਂ 'ਚ ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਕਈ ਸਮੱਸਿਆਵਾਂ ਤੋਂ ਨਿਜ਼ਾਤ ਦਿਵਾਉਂਦਾ ਹੈ 'ਗੰਨੇ ਦਾ ਰਸ'

04/11/2021 12:39:27 PM

ਨਵੀਂ ਦਿੱਲੀ— ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਠੰਡੀਆਂ-ਠੰਡੀਆਂ ਚੀਜ਼ਾਂ ਖਾਣੀਆਂ ਅਤੇ ਪੀਣੀਆਂ ਪਸੰਦ ਕਰਦੇ ਹਨ। ਆਈਸ-ਕਰੀਮ,ਕੋਲਡ ਡਰਿੰਕ ਆਦਿ ਜਿਨ੍ਹਾਂ ਦੀ ਵਰਤੋਂ ਗਰਮੀ 'ਚ ਰਾਹਤ ਦਿਵਾਉਂਦੀ ਹੈ ਪਰ ਕੋਲਡ ਡਰਿੰਕ ਜਾਂ ਆਈਸ ਕਰੀਮ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ। ਇਨ੍ਹਾਂ ਦੀ ਬਜਾਏ ਗਰਮੀਆਂ 'ਚ ਗੰਨੇ ਦਾ ਰਸ ਪੀਣਾ ਚਾਹੀਦਾ ਹੈ। ਇਹ ਪੀਣ 'ਚ ਸੁਆਦ ਵੀ ਹੁੰਦਾ ਹੈ ਅਤੇ ਸਿਹਤ ਨੂੰ ਵੀ ਕਈ ਫ਼ਾਇਦੇ ਪਹੁੰਚਾਉਂਦਾ ਹੈ। ਆਓ ਜਾਣਦੇ ਹਾਂ ਗੰਨੇ ਦੇ ਰਸ ਨਾਲ ਸਰੀਰ 'ਚ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ...

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼

PunjabKesari
ਮੋਟਾਪਾ
ਗੰਨੇ ਦਾ ਰਸ ਪੀਣ ਨਾਲ ਸਰੀਰ ਦੀ ਪਾਚਨ ਸ਼ਕਤੀ ਠੀਕ ਹੁੰਦੀ ਹੈ ਜੋ ਖਾਣੇ ਨੂੰ ਆਸਾਨੀ ਨਾਲ ਪਚਾਉਣ 'ਚ ਮਦਦ ਕਰਦੀ ਹੈ। ਇਸ ਦੇ ਵਰਤੋਂ ਨਾਲ ਸਰੀਰ ਦਾ ਮੈਟਾਬੋਲੀਕ ਰੇਟ ਵੱਧਦਾ ਹੈ ਜੋ ਮੋਟਾਪਾ ਘੱਟ ਕਰਨ 'ਚ ਮਦਦ ਕਰਦਾ ਹੈ।

PunjabKesari
ਦਿਲ ਦੇ ਰੋਗ
ਗੰਨੇ ਦੇ ਰਸ ਨਾਲ ਸਰੀਰ ਦਾ ਕੋਲੈਸਟਰੋਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਕੋਸ਼ਿਕਾਵਾਂ 'ਚ ਫੈਟ ਨੂੰ ਜੰਮਣ ਨਹੀ ਦਿੰਦਾ ਜਿਸ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਘੱਟ ਜਾਂਦਾ ਹੈ। 

PunjabKesari
ਸ਼ੂਗਰ
ਗੰਨੇ ਦਾ ਸੁਆਦ ਬਹੁਤ ਮਿੱਠਾ ਹੁੰਦਾ ਹੈ ਪਰ ਸਰੀਰ 'ਚ ਕੁਦਰਤੀ ਮਿੱਠਾ ਪਹੁੰਚਾਉਦਾ ਹੈ। ਜੋ ਸ਼ੂਗਰ ਦੇ ਰੋਗੀਆਂ ਲਈ ਬਹੁਤ ਜ਼ਰੂਰੀ ਹੈ।

PunjabKesari
ਕੈਂਸਰ
ਇਸ ਦੀ ਵਰਤੋਂ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਤੋਂ ਵੀ ਬਚਾ ਰਹਿੰਦਾ ਹੈ। ਇਸ 'ਚ ਮੌਜੂਦ ਪੋਟਾਸ਼ੀਅਮ, ਫਾਸਫੋਰਸ, ਅਤੇ ਮੈਗਨੀਸ਼ੀਅਮ ਸਿਹਤ ਦੇ ਲਈ ਬਹੁਤ ਲਾਹੇਵੰਦ ਹੁੰਦੇ ਹਨ। ਇਹ ਸਰੀਰ 'ਚ ਬ੍ਰੈਸਟ ਕੈਂਸਰ ਨਾਲ ਲੜਨ 'ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਚਮੜੀ 'ਚ ਨਿਖਾਰ
ਗੰਨੇ ਦੇ ਰਸ ਨਾਲ ਚਮੜੀ ਦੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਇਸ ਦੀ ਰੋਜ਼ਾਨਾ ਵਰਤੋਂ ਨਾਲ ਚਮੜੀ ਤੋਂ ਦਾਗ ਧੱਬੇ ਦੂਰ ਹੁੰਦੇ ਹਨ ਅਤੇ ਝੁਰੜੀਆਂ ਘੱਟ ਕਰਨ 'ਚ ਵੀ ਫ਼ਾਇਦੇਮੰਦ ਹੈ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News