ਹੱਡੀਆਂ ਨੂੰ ਮਜ਼ਬੂਤ ਅਤੇ ਕਬਜ਼ ਤੋਂ ਨਿਜ਼ਾਤ ਦਿਵਾਉਂਦੈ ''ਆਲੂ ਬੁਖਾਰਾ'', ਖੁਰਾਕ ''ਚ ਜ਼ਰੂਰ ਕਰੋ ਸ਼ਾਮਲ

Tuesday, Aug 03, 2021 - 11:15 AM (IST)

ਨਵੀਂ ਦਿੱਲੀ- ਬਹੁਤ ਹੀ ਘੱਟ ਫ਼ਲ ਅਜਿਹੇ ਹੁੰਦੇ ਹਨ ਜੋ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੇ ਹੋਣ। ਬਹੁਤ ਸਾਰੇ ਸੁਆਦ ਫ਼ਲਾਂ 'ਚੋਂ ਇਕ ਫ਼ਲ ਹੈ ‘ਆਲੂ-ਬੁਖਾਰਾ’। ਇਹ ਸੁਆਦ ਹੋਣ ਦੇ ਨਾਲ-ਨਾਲ ਖੱਟਾ-ਮਿੱਠਾ ਵੀ ਹੁੰਦਾ ਹੈ। ਕੀ ਤੁਸੀਂ ਜਾਣਦੇ ਹੋ ਕਿ ਆਲੂ-ਬੁਖਾਰਾ ਖਾਣ ਨਾਲ ਸਰੀਰ ਨੂੰ ਕੀ-ਕੀ ਫ਼ਾਇਦੇ ਹੁੰਦੇ ਹਨ। ਆਲੂ-ਬੁਖਾਰਾ ਗਰਮੀ ਦੇ ਮੌਸਮ 'ਚ ਆਸਾਨੀ ਨਾਲ ਮਿਲ ਜਾਂਦਾ ਹੈ। ਕਈ ਮਿਨਰਲਸ ਨਾਲ ਭਰਪੂਰ ਹੋਣ ਦੇ ਨਾਲ-ਨਾਲ ਇਹ ਪੋਟਾਸ਼ੀਅਮ ਦਾ ਵੀ ਚੰਗਾ ਸਰੋਤ ਹੈ। ਇਸ 'ਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ। ਜੋ ਕਈ ਬੀਮਾਰੀਆਂ ਨਾਲ ਲੜਣ 'ਚ ਸਹਾਈ ਹੁੰਦੇ ਹਨ। ਆਲੂ-ਬੁਖਾਰੇ 'ਚ ਹੋਰ ਫ਼ਲਾਂ ਦੀ ਤੁਲਨਾ 'ਚ ਕੈਲੋਰੀ ਘੱਟ ਹੁੰਦੀ ਹੈ। ਜਿਸ ਨੂੰ ਖਾਣ ਨਾਲ ਬਲੱਡ ਸ਼ੂਗਰ ਨਹੀਂ ਵਧਦੀ। ਅੱਜ ਅਸੀਂ ਤੁਹਾਨੂੰ ਰੋਜ਼ਾਨਾ ਆਲੂ-ਬੁਖਾਰਾ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ।
1. ਦਿਲ ਲਈ ਫ਼ਾਇਦੇਮੰਦ
ਆਲੂ-ਬੁਖਾਰ ਦਿਲ ਲਈ ਕਾਫ਼ੀ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਸਾਡੇ ਦਿਲ ਨੂੰ ਸਿਹਤਮੰਦ ਰੱਖਦੇ ਹਨ। ਰੋਜ਼ਾਨਾ ਆਲੂ-ਬੁਖਾਰੇ ਦੀ ਵਰਤੋਂ ਨਾਲ ਦਿਲ ਦੀਆਂ ਬੀਮਾਰੀਆਂ ਹੋਣ ਦਾ ਖਤਰਾ ਕਾਫ਼ੀ ਘੱਟ ਹੋ ਜਾਂਦਾ ਹੈ।
2. ਕਬਜ਼ ਤੋਂ ਰਾਹਤ
ਆਲੂ-ਬੁਖਾਰੇ 'ਚ ਆਈਸਟੇਨ ਹੁੰਦਾ ਹੈ ਜਿਸ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈ ਅਤੇ ਪਾਚਨ ਕਿਰਿਆ ਵੀ ਚੰਗੀ ਰਹਿੰਦੀ ਹੈ। ਇਹ ਅੰਤੜੀਆਂ ਨੂੰ ਸਿਹਤਮੰਦ ਰੱਖਦਾ ਹੈ। ਤੁਸੀਂ ਸੁੱਕੇ ਆਲੂ-ਬੁਖਾਰੇ ਦੀ ਵਰਤੋਂ ਕਰ ਸਕਦੇ ਹੋ।

Health Benefits Of Plum : कई जानलेवा बीमारियों से बचाता है आलूबुखारा,  गर्मियों में जरूर करें इसका सेवन Benefits Of Plums Health Benefits Of Plums  A Seasonal Fruit Of Summer– News18 Hindi
3. ਕੈਂਸਰ ਨੂੰ ਰੋਕਣ 'ਚ ਮਦਦ ਕਰੇ
ਆਲੂ-ਬੁਖਾਰੇ ਦਾ ਗਹਿਰਾ ਲਾਲ ਰੰਗ ਐਂਥੋਸਾਈਨਿਨ ਕਾਰਨ ਹੁੰਦਾ ਹੈ। ਇਸ ਤੋਂ ਇਲਾਵਾ ਇਹ ਬ੍ਰੈਸਟ ਕੈਂਸਰ, ਕੈਵਿਟੀ ਅਤੇ ਮੂੰਹ ਦੇ ਕੈਂਸਰ ਤੋਂ ਵੀ ਬਚਾਉਂਦਾ ਹੈ।
4. ਕੋਲੈਸਟਰੋਲ ਲੈਵਲ ਕੰਟਰੋਲ ਕਰਦਾ ਹੈ
ਇਸ 'ਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਕੋਲੈਸਟਰੋਲ ਲੈਵਲ ਨੂੰ ਘੱਟ ਕਰਨ 'ਚ ਮਦਦ ਕਰਦਾ ਹੈ ਅਤੇ ਲੀਵਰ 'ਚ ਵਧਣ ਵਾਲੇ ਕੋਲੈਸਟਰੋਲ ਨੂੰ ਰੋਕਦਾ ਹੈ।
5. ਹੱਡੀਆਂ ਨੂੰ ਮਜ਼ਬੂਤ ਬਣਾਏ
ਆਲੂ-ਬੁਖਾਰਾ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਆਲੂ-ਬੁਖਾਰੇ 'ਚ ਬੋਰਾਨ ਹੁੰਦਾ ਹੈ ਜੋ ਹੱਡੀਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਬਣਾਉਣ 'ਚ ਮਦਦਗਾਰ ਹੈ। ਇਸ 'ਚ ਫਲੇਵੋਨਾਈਡਸ ਯੌਗਿਕ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ ਜੋ ਹੱਡੀਆਂ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਬਚਾਉਂਦਾ ਹੈ।

Plum | plant and fruit | Britannica
6. ਅੱਖਾਂ ਨੂੰ ਸਿਹਤਮੰਦ ਰੱਖੇ
ਆਲੂ-ਬੁਖਾਰੇ 'ਚ ਮੌਜੂਦ ਵਿਟਾਮਿਨ ਸੀ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ ਹੈ ਅਤੇ ਰੋਗ ਪ੍ਰਤੀਰੋਧਕ ਸ਼ਮਤਾ ਵੀ ਵਧਾਉਂਦਾ ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ ਕੇ ਅਤੇ ਬੀ6 ਮੌਜੂਦ ਹੁੰਦਾ ਹੈ।
7. ਭਾਰ ਨੂੰ ਕੰਟਰੋਲ ਕਰੇ
ਆਲੂ-ਬੁਖਾਰੇ 'ਚ 100 ਗ੍ਰਾਮ 'ਚ ਲਗਭਗ 46 ਕੈਲੋਰੀ ਹੁੰਦੀ ਹੈ। ਇਸ 'ਚ ਹੋਰਾਂ ਫ਼ਲਾਂ ਦੀ ਤੁਲਨਾ 'ਚ ਕੈਲੋਰੀ ਕਾਫ਼ੀ ਘੱਟ ਹੁੰਦੀ ਹੈ ਇਸ ਕਾਰਨ ਇਹ ਤੁਹਾਡਾ ਭਾਰ ਕੰਟਰੋਲ 'ਚ ਰੱਖਣ 'ਚ ਸਹਾਈ ਹੁੰਦਾ ਹੈ।
8. ਦਿਮਾਗ ਨੂੰ ਰੱਖੇ ਸਿਹਤਮੰਦ
ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਦਿਮਾਗ ਨੂੰ ਵੀ ਸਿਹਤਮੰਦ ਰੱਖਦਾ ਹੈ। ਇਹ ਤਣਾਅ ਨੂੰ ਵੀ ਘੱਟ ਕਰਦਾ ਹੈ। ਇਸ ਨਾਲ ਯਾਦਦਾਸ਼ਤ ਵੀ ਤੇਜ਼ ਹੁੰਦੀ ਹੈ।

New Meads - Plum and Lavender — Starrlight Mead
9. ਪਾਚਣ ਤੰਤਰ ਕਰੇ ਮਜਬੂਤ
ਆਲੂ ਬੁਖ਼ਾਰਾ ਖਾਣ ਨਾਲ ਢਿੱਡ ਸਬੰਧਤ ਬਿਮਾਰੀ ਜਿਵੇਂ ਢਿੱਡ ਵਿਚ ਭਾਰਾਪਨ ਮਹਿਸੂਸ ਹੋਣਾ, ਕਬਜ਼ ਅਤੇ ਇਸ ਦਾ ਸੇਵਨ ਕਰਨ ਨਾਲ ਅੰਤੜੀਆਂ ਨੂੰ ਵੀ ਆਰਾਮ ਮਿਲਦਾ ਹੈ ਅਤੇ ਪਾਚਨ ਕਿਰਿਆ ਨੂੰ ਵੀ ਦਰੁਸਤ ਰੱਖਣ ਵਿਚ ਮਦਦ ਕਰਦਾ ਹੈ।
 10. ਗਰਭਾ ਅਵਸਥਾ ਵਿਚ ਲਾਭਕਾਰੀ
ਗਰਭਾਵਸਥਾ ਵਿਚ ਆਲੂ ਬੁਖ਼ਾਰਾ ਮਾਂ ਅਤੇ ਬੱਚੇ ਦੋਨਾਂ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਦੌਰਾਨ ਢਿੱਡ ਨਾਲ ਸਬੰਧਤ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਆਲੂ ਬੁਖਾਰੇ ਖਾਣੇ ਬਿਲਕੁਲ ਸਹੀ ਹੋਣਗੇ।
11. ਤਣਾਅ ਤੋਂ ਛੁਟਕਾਰਾ
ਇਸ ਦਾ ਸੇਵਨ ਕਰਨ ਨਾਲ ਦਿਨ ਭਰ ਦੇ ਕੰਮ ਧੰਦਾ ਤੋਂ ਪੈਦਾ ਹੋਏ ਤਨਾਅ ਨੂੰ ਘੱਟ ਕੀਤਾ ਜਾ ਸਕਦਾ ਹੈ। 
12. ਸ਼ੂਗਰ ਵਿਚ ਫ਼ਾਇਦੇਮੰਦ
ਸ਼ੂਗਰ ਬਿਮਾਰੀਆਂ ਲਈ ਆਲੂ ਬੁਖ਼ਾਰਾ ਬਹੁਤ ਫ਼ਾਇਦੇਮੰਦ ਹੈ। ਇਸ ਨੂੰ ਖਾਣੇ ਤੋਂ ਪਹਿਲਾਂ ਜਾਂ ਬਾਅਦ ਵਿਚ ਖਾਣ ਨਾਲ ਬਲਡ ਸ਼ੂਗਰ ਲੇਵਲ ਕੰਟਰੋਲ ਵਿਚ ਰਹਿੰਦਾ ਹੈ।  

10 Benefits of Eating Plums For Your Body - Minnetonka Orchards
13. ਦਾਗ, ਧੱਬਿਆਂ ਤੋਂ ਛੁਟਕਾਰਾ 
ਦਾਗ, ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਆਲੂ ਬੁਖਾਰੇ ਦਾ ਸੇਵਨ ਕਰੋ। ਇਸ ਵਿਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਵਿਚ ਬਲਡ ਸਰਕੁਲੇਸ਼ਨ ਨੂੰ ਠੀਕ ਰੱਖਦਾ ਹੈ ਜੋ ਚਿਹਰੇ ਉੱਤੇ ਪਏ ਸਾਰੇ ਦਾਗ-ਧੱਬਿਆਂ ਨੂੰ ਸਾਫ਼ ਕਰਦਾ ਹੈ। ਆਲੂ ਬੁਖਾਰੇ ਵਿਚ ਵਿਟਾਮਿਨ ਅਤੇ ਪ੍ਰੋਟੀਨ ਪਾਏ ਜਾਂਦੇ ਹਨ ਜੋ ਵਾਲ਼ਾਂ ਨੂੰ ਝੜਨ ਤੋਂ ਰੋਕਦਾ ਹੈ। ਰੋਜ਼ਾਨਾ ਇਸ ਨੂੰ ਖਾਣ  ਨਾਲ ਵਾਲ਼ ਮਜਬੂਤ ਹੁੰਦੇ ਹਨ। 


Aarti dhillon

Content Editor

Related News