Health Tips: ਕੀ ਤੁਹਾਡੇ ਢਿੱਡ ’ਚ ਵੀ ਅਚਾਨਕ ਪੈਂਦੇ ਨੇ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ

Thursday, Dec 23, 2021 - 12:10 PM (IST)

Health Tips: ਕੀ ਤੁਹਾਡੇ ਢਿੱਡ ’ਚ ਵੀ ਅਚਾਨਕ ਪੈਂਦੇ ਨੇ ‘ਵੱਟ’ ਤਾਂ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋਂ, ਹੋਣਗੇ ਕਈ ਫ਼ਾਇਦੇ

ਜਲੰਧਰ (ਬਿਊਰੋ) - ਮੌਸਮ 'ਚ ਬਦਲਾਅ ਹੋਣ ਦੇ ਕਾਰਨ ਸਿਹਤ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ, ਜੋ ਆਮ ਗੱਲ ਹੈ। ਕਈ ਵਾਰ ਸਾਡੇ ਭੋਜਨ 'ਚ ਬਦਲਾਅ ਅਤੇ ਪਾਚਨ ਕਿਰਿਆ 'ਚ ਗੜਬੜੀ ਹੋਣ ਕਰਕੇ ਢਿੱਡ ’ਚ ਅਚਾਨਕ ਵੱਟ ਪੈਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਕਈ ਵਾਰ ਦਰਦ ਹੋਣੀ ਵੀ ਸ਼ੁਰੂ ਹੋ ਜਾਂਦੀ ਹੈ। ਜੇਕਰ ਦਰਦ ਵੱਧਦਾ ਹੈ ਤਾਂ ਇਨਸਾਨ ਦਾ ਉੱਠਣਾ ਬੈਠਣਾ ਤੱਕ ਮੁਸ਼ਕਲ ਹੋ ਜਾਂਦਾ ਹੈ, ਜਿਸ ਲਈ ਲੋਕ ਕਈ ਤਰ੍ਹਾਂ ਦੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਇਸ ਲਈ ਘਰੇਲੂ ਉਪਾਅ ਦੀ ਵਰਤੋਂ ਨਾਲ ਵੀ ਆਰਾਮ ਪਾਇਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਘਰੇਲੂ ਨੁਸਖ਼ਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਤੁਸੀਂ ਢਿੱਡ ’ਚ ਹੋਣ ਵਾਲੇ ਦਰਦ ਅਤੇ ਵੱਟ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਉਨ੍ਹਾਂ ਨੁਸਖ਼ਿਆ ਦੇ ਬਾਰੇ....

1. ਅਦਰਕ
ਢਿੱਡ ਦਰਦ ਹੋਣ 'ਤੇ ਅਦਰਕ ਦਾ ਛੋਟਾ ਜਿਹਾ ਟੁੱਕੜਾ ਮੂੰਹ 'ਚ ਪਾ ਕੇ ਚੂਸਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ। ਧੁੰਨੀ 'ਤੇ ਅਦਰਕ ਦਾ ਰਸ ਲਗਾਉਂਣ ਨਾਲ ਢਿੱਡ ਦਰਦ ਠੀਕ ਹੋ ਜਾਂਦਾ ਹੈ ਅਤੇ ਪਾਚਨ ਕਿਰਿਆ ਵੀ ਬਿਹਤਰ ਹੋ ਜਾਂਦੀ ਹੈ।

2. ਹਿੰਗ
ਬੱਚਿਆਂ ਦੇ ਢਿੱਡ 'ਚ ਗੈਸ ਦੀ ਵਜ੍ਹਾਂ ਨਾਲ ਦਰਦ ਹੋਵੇ ਤਾਂ ਥੋੜੀ ਜਿਹੀ ਹਿੰਗ 'ਚ ਪਾਣੀ ਮਿਲਾਕੇ ਪੇਸਟ ਬਣਾ ਲਓ। ਇਸ ਨੂੰ ਧੁੰਨੀ 'ਤੇ ਲਗਾਉਣ ਨਾਲ ਢਿੱਡ ਦਰਦ ਅਤੇ ਗੈਸ ਤੋਂ ਛੁਟਕਾਰਾ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਰੋਜ਼ਾਨਾ ਕਰੋ ਆਪਣੇ ‘ਪੈਰਾਂ ਦੀ ਮਾਲਸ਼’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ

3. ਮੂਲੀ
ਢਿੱਡ ਦਰਦ ਹੋਣ 'ਤੇ ਮੂਲੀ ਦੀ ਵਰਤੋਂ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੂਲੀ 'ਤੇ ਕਾਲਾ ਲੂਣ ਲਗਾ ਕੇ ਖਾਣ ਨਾਲ ਢਿੱਡ ਦਰਦ ਠੀਕ ਹੋ ਜਾਂਦਾ ਹੈ।

4. ਤੁਲਸੀ
ਤੁਲਸੀ ਦੇ 10-12 ਪੱਤਿਆਂ ਦੇ ਰਸ ਦੀ ਵਰਤੋਂ ਕਰਨ ਜਾਂ ਤੁਲਸੀ ਦੀ ਚਾਹ ਪੀਣ ਨਾਲ ਢਿੱਡ ਦੇ ਦਰਦ ਤੋਂ ਆਰਾਮ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਇਨ੍ਹਾਂ ਕਾਰਨਾਂ ਕਰਕੇ ਹੁੰਦੈ ‘ਸਾਈਲੈਂਟ ਹਾਰਟ ਅਟੈਕ’, ਧਿਆਨ ’ਚ ਰੱਖੋ ਇਹ ਖ਼ਾਸ ਗੱਲਾਂ

5. ਮੇਥੀ ਦੇ ਬੀਜ
ਦਹੀਂ ਦੇ ਨਾਲ ਮੇਥੀ ਦੇ ਬੀਜ ਦਾ ਪਾਊਡਰ ਮਿਲਾਕੇ ਖਾਣ ਨਾਲ ਢਿੱਡ ਦੇ ਦਰਦ ਤੋਂ ਆਰਾਮ ਮਿਲਦਾ ਹੈ।

6. ਮਿੱਠਾ ਸੋਡਾ
ਢਿੱਡ ਗੈਸ ਦੇ ਕਾਰਨ ਦਰਦ ਤੋਂ ਪ੍ਰੇਸ਼ਾਨ ਹੋ ਤਾਂ 1 ਗਲਾਸ 'ਚ ਥੋੜਾ ਜਿਹਾ ਮਿੱਠਾ ਸੋਡਾ ਮਿਲਾਕੇ ਪੀਣ ਨਾਲ ਆਰਾਮ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਰਾਤ ਨੂੰ ਜੁਰਾਬਾਂ ਪਾ ਕੇ ਸੌਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਹੋਣਗੇ ਇਹ ਫ਼ਾਇਦੇ ਅਤੇ ਨੁਕਸਾਨ

7. ਅਜਵਾਈਨ
1 ਚਮਚ ਅਜਵਾਈਨ ਨੂੰ ਤਵੇ 'ਤੇ ਭੁੰਨ ਕੇ ਉਸ 'ਚ ਕਾਲਾ ਲੂਣ ਮਿਲਾ ਲਓ। ਫਿਰ ਇਸ ਨੂੰ ਕੋਸੇ ਪਾਣੀ ਨਾਲ ਖਾਓ। ਇਸ ਤਰ੍ਹਾਂ ਕਰਨ ਨਾਲ ਢਿੱਡ ’ਚ ਹੋਣ ਵਾਲੀ ਦਰਦ ਠੀਕ ਹੋ ਜਾਵੇਗੀ।


author

rajwinder kaur

Content Editor

Related News