ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਪੁੰਗਰਿਆ ਅਨਾਜ

03/20/2019 2:05:05 PM

ਜਲੰਧਰ— ਪੁੰਗਰੇ ਅਨਾਜ ਦਾ ਸੇਵਨ ਨਾਸ਼ਤੇ 'ਚ ਸਭ ਤੋਂ ਬਿਹਤਰ ਹੁੰਦਾ ਹੈ ਪਰ ਇਸ ਦਾ ਸੇਵਨ ਦੁਪਹਿਰ ਦੇ ਖਾਣੇ 'ਚ ਅਤੇ ਸ਼ਾਮ ਨੂੰ ਸਨੈਕਸ ਦੇ ਰੂਪ 'ਚ ਵੀ ਕੀਤਾ ਜਾ ਸਕਦਾ ਹੈ। ਪੌਸ਼ਟਿਕ ਭੋਜਨ 'ਚ ਪੁੰਗਰਿਆ ਅਨਾਜ ਇਕ ਚਮਤਕਾਰੀ ਖੁਰਾਕ ਹੈ। ਇਸ 'ਚ ਵੱਡੀ ਮਾਤਰਾ 'ਚ ਪੋਸ਼ਟਿਕ ਤੱਤ ਜਿਵੇਂ ਪੋਟਾਸ਼ੀਅਮ, ਆਇਰਨ, ਵਿਟਾਮਿਨ 'ਈ', ਐਂਟੀ ਆਕਸੀਡੈਂਟਸ ਅਤੇ ਪ੍ਰੋਟੀਨ ਆਦਿ ਹੁੰਦੇ ਹਨ। ਪੁੰਗਰੇ ਅਨਾਜ 'ਚ ਫਲ ਅਤੇ ਸਬਜ਼ੀਆਂ ਦੇ ਮੁਕਾਬਲੇ ਜ਼ਿਆਦਾ ਅੰਜ਼ਾਇਮਸ ਹੁੰਦੇ ਹਨ, ਜੋ ਸਾਡੀ ਚਮੜੀ ਨੂੰ ਵੀ ਤੰਦਰੁਸਤ ਬਣਾਉਂਦੇ ਹਨ ਅਤੇ ਕਈ ਬੀਮਾਰੀਆਂ ਤੋਂ ਬਚਾਅ ਕੇ ਰੱਖਦੇ ਹਨ। 
ਸਾਬਤ ਮੂੰਗੀ ਦੇ ਪੁੰਗਰੇ ਦਾਣੇ
ਸਾਬਤ ਮੂੰਗੀ ਦੇ ਪੁੰਗਰੇ ਦਾਣਿਆਂ ਨੂੰ ਘੱਟ ਤੋਂ ਘੱਟ 8 ਘੰਟੇ ਤੱਕ ਭਿਉਂ ਕੇ ਰੱਖਣਾ ਪੈਂਦਾ ਹੈ, ਫਿਰ ਉਸ ਦਾ ਪਾਣੀ ਕੱਢ ਕੇ ਇਕ ਪੋਟਲੀ 'ਚ ਜਾਂ ਦਾਲ ਦੇ ਪੁੰਗਰੇ ਦਾਣੇ 'ਚ 6 ਤੋਂ 8 ਘੰਟੇ ਤੱਕ ਰੱਖਣਾ ਪੈਂਦਾ ਹੈ। ਫਿਰ ਦਾਲ ਦੇ ਪੁੰਗਰੇ ਦਾਣੇ ਖਾਣ ਦੇ ਯੋਗ ਬਣਦੇ ਹਨ।

PunjabKesari
ਕਾਬਲੀ ਛੋਲਿਆਂ ਦੇ ਪੁੰਗਰੇ ਦਾਣੇ
ਇਸੇ ਤਰ੍ਹਾਂ ਕਾਬਲੀ ਛੋਲਿਆਂ ਨੂੰ 24 ਘੰਟੇ ਤੱਕ ਭਿਉਂ ਕੇ ਰੱਖਿਆ ਜਾਂਦਾ ਹੈ ਫਿਰ ਪੋਟਲੀ 'ਚ ਬੰਨ੍ਹ ਕੇ ਪਾਣੀ ਦਾ ਹਲਕਾ ਛਿੱਟਾ ਦੇ ਕੇ ਛੱਡ ਦਿੱਤਾ ਜਾਂਦਾ ਹੈ। ਇਸ ਨੂੰ ਫਿਰ 24 ਘੰਟੇ ਬਾਅਦ ਦੇਖ ਲਵੋ ਕਿ ਇਹ ਪੁੰਗਰ ਕੇ ਤਿਆਰ ਹੋ ਗਏ ਹਨ ਜਾਂ ਨਹੀਂ। ਕਾਲੇ ਛੋਲਿਆਂ ਦੇ ਪੁੰਗਰਿਆਂ ਬਣਨ 'ਚ 24 ਘੰਟੇ ਤੱਕ ਉਨ੍ਹਾਂ ਨੂੰ ਭਿਉਂ ਕੇ ਰੱਖਣਾ ਚਾਹੀਦਾ ਹੈ। ਫਿਰ ਪਾਣੀ ਕੱਢ ਕੇ ਪੋਟਲੀ 'ਚ ਬੰਨ੍ਹ ਕੇ ਰੱਖ ਦਿਓ ਅਤੇ ਸੁੱਕਣ 'ਤੇ ਪਾਣੀ ਦਾ ਛਿੱਟਾ ਦਿੰਦੇ ਰਹੋ। ਫਿਰ ਵੀ ਇਸ ਨੂੰ ਬਣਨ 'ਚ 30 ਤੋਂ 36 ਘੰਟੇ ਲੱਗ ਜਾਂਦੇ ਹਨ।

PunjabKesari


ਪੁੰਗਰੇ ਅਨਾਜ ਦੇ ਲਾਭ
ਮੂੰਗੀ ਸਾਬਤ ਦੇ ਪੁੰਗਰੇ ਦਾਣਿਆਂ 'ਚ ਫੋਲੇਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਦੇ ਨਿਯਮਤ ਸੇਵਨ ਨਾਲ ਦਿਮਾਗ ਅਤੇ ਸਪਾਈਨਲ ਕਾਰਡ ਸਬੰਧੀ ਰੋਗ ਦੂਰ ਹੋਣ 'ਚ ਮਦਦ ਮਿਲਦੀ ਹੈ। ਅੱਲੜ੍ਹਾਂ ਅਤੇ ਨੌਜਵਾਨਾਂ ਨੂੰ ਇਸ ਦਾ ਨਿਯਮਤ ਸੇਵਨ ਕਰਨਾ ਚਾਹੀਦਾ ਹੈ। ਕਾਬਲੀ ਛੋਲਿਆਂ ਦੇ ਪੁੰਗਰੇ ਦਾਣਿਆਂ 'ਚ ਫਾਈਬਰ ਦੀ ਮਾਤਰਾ ਕਾਫੀ ਹੁੰਦੀ ਹੈ, ਜਿਨ੍ਹਾਂ ਨੂੰ ਖਾਣ ਤੋਂ ਬਾਅਦ ਕਾਫੀ ਸਮੇਂ ਤੱਕ ਪੇਟ ਭਰਿਆ ਰਹਿੰਦਾ ਹੈ। 
ਛੋਲਿਆਂ ਦੇ ਪੁੰਗਰੇ ਦਾਣਿਆਂ ਨਾਲ ਬਲੱਡ ਸ਼ੂਗਰ ਕਾਬੂ 'ਚ ਰਹਿੰਦੀ ਹੈ ਅਤੇ ਕੋਲੈਸਟ੍ਰੋਲ ਦੀ ਮਾਤਰਾ ਵੀ ਘੱਟ ਹੁੰਦੀ ਹੈ। ੲ ਇਨ੍ਹਾਂ 'ਚ ਕੈਲੋਰੀ ਅਤੇ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ। ਇਸ ਕਾਰਨ ਦਿਲ ਸਬੰਧੀ ਬੀਮਾਰੀ ਹੋਣ ਤੋਂ ਬਚਾਅ ਰਹਿੰਦਾ ਹੈ। ਇਸ ਦੇ ਸੇਵਨ ਨਾਲ ਚਮੜੀ ਸਬੰਧੀ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਸ਼ੂਗਰ ਵਰਗੇ ਰੋਗ ਕਾਬੂ 'ਚ ਰਹਿੰਦੇ ਹਨ। ਬੀਨਸ ਦੇ ਪੁੰਗਰੇ ਦਾਣਿਆਂ 'ਚ ਜਿੰਕ ਦੀ ਮਾਤਰਾ, ਪ੍ਰੋਟੀਨ ਅਤੇ ਵਿਟਾਮਿਨ ਹੁੰਦੇ ਹਨ, ਜੋ ਔਰਤਾਂ ਦੀ ਸਿਹਤ ਲਈ ਚੰਗੇ ਹੁੰਦੇ ਹਨ। ਇਹ ਵਾਲਾਂ ਅਤੇ ਨਹੁੰਆਂ ਨੂੰ ਵੀ ਟੁੱਟਣ ਤੋਂ ਬਚਾਉਂਦੇ ਹਨ।

PunjabKesari


ਕਿਵੇਂ ਖਾਈਏ?
ਪੁੰਗਰੇ ਅਨਾਜ 'ਚ ਖੀਰਾ, ਟਮਾਟਰ, ਉਬਲਿਆ ਆਲੂ, ਹਰੀ ਮਿਰਚ, ਬੰਦਗੋਭੀ, ਬਰੀਕ ਕੱਟਿਆ ਪਿਆਜ਼, ਕਿਸ਼ਮਿਸ਼, ਬਦਾਮ, ਸੁੱਕਾ ਨਾਰੀਅਲ ਅਤੇ ਨਿੰਬੂ ਮਿਲਾ ਕੇ ਥੋੜ੍ਹਾ ਜਿਹਾ ਨਮਕ ਪਾ ਕੇ ਚਾਟ ਦੇ ਰੂਪ 'ਚ ਖਾਧਾ ਜਾ ਸਕਦਾ ਹੈ। ਚਾਹੋ ਤਾਂ ਮੂੰਗੀ, ਛੋਲੇ, ਬੀਨਸ ਦੇ ਪੁੰਗਰੇ ਦਾਣੇ ਮਿਲਾ ਕੇ ਖਾ ਸਕਦੇ ਹੋ। ਸੂਪ ਜਾਂ ਸਲਾਦ 'ਚ ਪੁੰਗਰੇ ਦਾਣੇ ਮਿਲਾ ਕੇ ਖਾਧੇ ਜਾ ਸਕਦੇ ਹਨ। ਜੋ ਲੋਕ ਕੱਚੇ ਪੁੰਗਰੇ ਦਾਣੇ ਨਹੀਂ ਖਾ ਸਕਦੇ, ਉਨ੍ਹਾਂ ਨੂੰ ਭਾਫ ਦਿਵਾ ਕੇ ਖਾਣੇ ਚਾਹੀਦੇ ਹਨ।

 

PunjabKesari
ਕਿਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ?
ਜਿਨ੍ਹਾਂ ਦਾ ਪੇਟ, ਤਿੱਲੀ ਕਮਜ਼ੋਰ ਹੋਵੇ, ਉਨ੍ਹਾਂ ਨੂੰ ਪੁੰਗਰੇ ਅਨਾਜ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਮਜ਼ੋਰ ਇਮਿਊਨ ਸਿਸਟਮ ਵਾਲਿਆਂ ਨੂੰ ਵੀ ਨਹੀਂ ਖਾਣਾ ਚਾਹੀਦਾ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਵੀ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ। ਬੇਹੇ ਅਤੇ ਖੁੱਲ੍ਹੇ 'ਚ ਪਏ ਪੁੰਗਰੇ ਅਨਾਜਾਂ ਦਾ ਸੇਵਨ ਵੀ ਨੁਕਸਾਨ ਕਰ ਸਕਦਾ ਹੈ।


shivani attri

Content Editor

Related News