Skin Care: ਬਦਲਦੇ ਮੌਸਮ 'ਚ ਚਮੜੀ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇੰਝ ਪਾਓ ਰਾਹਤ
Wednesday, Feb 28, 2024 - 06:25 PM (IST)
ਜਲੰਧਰ (ਬਿਊਰੋ) - ਬਦਲਦੇ ਮੌਸਮ ’ਚ ਚਮੜੀ ਨਾਲ ਸਬੰਧਿਤ ਕਈ ਸਮੱਸਿਆਵਾਂ ਹੋਣਾ ਆਮ ਗੱਲ ਹੈ । ਇਹ ਸਮੱਸਿਆ ਬਹੁਤ ਸਾਰੇ ਲੋਕਾਂ ਨੂੰ ਹੁੰਦੀ ਹੈ। ਚਮੜੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤਾਂ ਵੈਸੇ ਬਾਰਿਸ਼ ਦੇ ਮੌਸਮ ਵਿੱਚ ਹੀ ਹੁੰਦੀਆਂ ਹਨ ਪਰ ਅੱਜ ਕੱਲ ਹਰ ਮੌਸਮ ਵਿੱਚ ਚਮੜੀ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਇਨ੍ਹਾਂ ਵਿੱਚੋਂ ਇੱਕ ਹੈ ਚਮੜੀ ਤੇ ਫੰਗਲ ਇਨਫੈਕਸ਼ਨ ਦੀ ਸਮੱਸਿਆਂ। ਫੰਗਲ ਇਨਫੈਕਸ਼ਨ ਬੈਕਟੀਰੀਆ ਦੇ ਕਾਰਨ ਹੁਣ ਹੁੰਦੀ ਹੈ। ਇਹ ਸਮੱਸਿਆ ਹੋਣ ’ਤੇ ਚਮੜੀ ਦੇ ਉੱਪਰੀ ਹਿੱਸੇ ’ਤੇ ਖੁਜਲੀ, ਲਾਲ ਦਾਣੇ, ਜ਼ਿਆਦਾ ਰੁੱਖਾਪਣ ਹੋ ਜਾਂਦਾ ਹੈ । ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਲੋਕ ਬਹੁਤ ਸਾਰੀਆਂ ਐਂਟੀ ਫੰਗਲ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਪਰ ਇਸ ਸਮੱਸਿਆ ਨੂੰ ਅਸੀਂ ਸੌਖੇ ਤਰੀਕੇ ਨਾਲ ਵੀ ਦੂਰ ਕਰ ਸਕਦੇ ਹਾਂ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖ਼ੇ ਦੱਸ ਰਹੇ ਹਾਂ, ਜਿਸ ਨਾਲ ਚਮੜੀ ਦੀ ਇਨਫੈਕਸ਼ਨ ਨੂੰ ਠੀਕ ਕੀਤਾ ਜਾ ਸਕਦਾ....
ਸਨਸਕ੍ਰੀਨ
ਚਿਹਰੇ ਨੂੰ ਸਾਫ਼ ਰੱਖਣ ਅਤੇ ਧੁੱਪ ਤੋਂ ਬਚਾਉਣ ਲਈ ਹਰੇਕ ਮੌਸਮ ਵਿੱਚ ਸਨਸਕ੍ਰੀਨ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਚਮੜੀ ਨਰਮ ਰਹਿੰਦੀ ਹੈ ਅਤੇ ਕੋਈ ਸਮੱਸਿਆ ਨਹੀਂ ਹੁੰਦੀ। ਤੁਸੀਂ ਸਨਸਕ੍ਰੀਨ ਦੀ ਬਜਾਏ SPF ਵਾਲਾ ਮਾਇਸਚਰਾਈਜ਼ਰ ਵੀ ਲਗਾ ਸਕਦੇ ਹੋ। ਦੂਜੇ ਪਾਸੇ ਗਰਮੀਆਂ ਵਿੱਚ ਜੈੱਲ ਅਧਾਰਤ ਸਨਸਕ੍ਰੀਨ ਜਾਂ ਉੱਚ ਐੱਸਪੀਐੱਫ ਵਾਲੀ ਸਪਰੇਅ ਦੀ ਵਰਤੋਂ ਚਮੜੀ ਲਈ ਜ਼ਿਆਦਾ ਸਹੀ ਹੈ।
ਸੇਬ ਦਾ ਸਿਰਕਾ
ਜੇਕਰ ਤੁਹਾਨੂੰ ਬਾਰਿਸ਼ ਦੇ ਮੌਸਮ ਵਿਚ ਫੰਗਲ ਇਨਫੈਕਸ਼ਨ ਦੀ ਸਮੱਸਿਆ ਹੁੰਦੀ ਹੈ ਤਾਂ ਚਮੜੀ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਸੇਬ ਦਾ ਸਿਰਕਾ ਇਸਤੇਮਾਲ ਕਰ ਸਕਦੇ ਹਾਂ । ਚੌਕੀ ਸੇਬ ਦਾ ਸਿਰਕਾ ਇਨਫੈਕਸ਼ਨ ਪੈਦਾ ਕਰਨ ਵਾਲੇ ਬੈਕਟੀਰੀਆ ਨੂੰ ਦੂਰ ਕਰਦਾ ਹੈ। ਇਸ ਨੂੰ ਇਸਤੇਮਾਲ ਕਰਨ ਦੇ ਲਈ ਸੇਬ ਦਾ ਸਿਰਕਾ ਪਾਣੀ ਵਿੱਚ ਮਿਲਾਓ ਅਤੇ ਇਨਫੈਕਸ਼ਨ ਵਾਲੀ ਜਗ੍ਹਾ ਨੂੰ ਧੋ ਲਓ ।
ਦਹੀਂ ਦਾ ਇਸਤੇਮਾਲ
ਚਮੜੀ ਦੀ ਇਨਫੈਕਸ਼ਨ ਹੋਣ ’ਤੇ ਦਹੀਂ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ । ਦਹੀਂ ਵਿਚ ਪ੍ਰੋਬਾਓਟਿਕਸ ਲੈਕਟਿਕ ਐਸਿਡ ਪਾਇਆ ਜਾਂਦਾ ਹੈ, ਜੋ ਇਨਫੈਕਸ਼ਨ ਨੂੰ ਠੀਕ ਕਰਦਾ ਹੈ। ਇਸ ਲਈ ਇਨਫੈਕਸ਼ਨ ਵਾਲੀ ਜਗ੍ਹਾ ’ਤੇ ਦਹੀਂ ਨੂੰ ਲਗਾਓ। ਕੁਝ ਦਿਨ ਲਗਾਤਾਰ ਦਹੀਂ ਲਗਾਉਣ ਨਾਲ ਫੰਗਲ ਇਨਫੈਕਸ਼ਨ ਬਹੁਤ ਜਲਦ ਠੀਕ ਹੁੰਦਾ ਹੈ ।
ਲਸਣ ਦਾ ਇਸਤੇਮਾਲ
ਲਸਣ ਵਿੱਚ ਐਂਟੀ ਫੰਗਲ ਗੁਣ ਪਾਏ ਜਾਂਦੇ ਹਨ। ਇਸ ਲਈ ਚਮੜੀ ਦੀ ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਲਈ ਲਸਣ ਵੀ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ। ਲਸਣ ਦੀਆਂ 3-4 ਕਲੀਆਂ ਚੰਗੀ ਤਰ੍ਹਾਂ ਪੀਸ ਲਓ ਅਤੇ ਇਨਫੈਕਸ਼ਨ ਵਾਲੀ ਜਗ੍ਹਾ ’ਤੇ ਲਗਾਓ । ਜੇਕਰ ਤੁਹਾਨੂੰ ਫੰਗਲ ਵਾਲੀ ਜਗ੍ਹਾਂ ਤੇ ਖੁਜਲੀ ਦੀ ਸਮੱਸਿਆ ਹੈ, ਤਾਂ ਇਹ ਪੇਸਟ ਲਗਾਉਣ ਨਾਲ ਥੋੜ੍ਹੀ ਬਹੁਤ ਜਲਣ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ - ਅੱਧੀ ਰਾਤ ਨੂੰ ਉੱਠ ਕੇ ਖਾਣਾ ਖਾਣ ਵਾਲੇ ਲੋਕ ਹੋ ਜਾਣ ਸਾਵਧਾਨ! ਹਾਰਟ ਅਟੈਕ ਸਣੇ ਹੋਣਗੀਆਂ ਇਹ ਬੀਮਾਰੀਆਂ
ਜੈਤੂਨ ਦੇ ਪੱਤੇ
ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਲਈ ਜੈਤੂਨ ਕਾਫੀ ਫ਼ਾਇਦੇਮੰਦ ਹੁੰਦਾ ਹੈ। ਇਸ ਲਈ ਜੈਤੂਨ ਦੇ 5 , 6 ਪੱਤੇ ਚੰਗੀ ਤਰ੍ਹਾਂ ਪੀਸ ਕੇ ਪੇਸਟ ਬਣਾ ਲਓ ਅਤੇ ਇਨਫੈਕਸ਼ਨ ਵਾਲੀ ਜਗ੍ਹਾਂ ਤੇ ਲਗਾਓ। ਇਸ ਪੇਸਟ ਨੂੰ ਅੱਧਾ ਘੰਟਾ ਲਗਾ ਕੇ ਰੱਖੋ ਅਤੇ ਬਾਅਦ ਵਿਚ ਪਾਣੀ ਨਾਲ ਧੋ ਲਓ। ਇਸ ਨਾਲ ਇਨਫੈਕਸ਼ਨ ਠੀਕ ਹੋ ਜਾਵੇਗੀ ।
ਹਲਦੀ
ਹਲਦੀ ਸਾਨੂੰ ਹਰ ਤਰ੍ਹਾਂ ਦੇ ਇਨਫੈਕਸ਼ਨ ਤੋਂ ਬਚਾਉਂਦੀ ਹੈ । ਇਸ ਲਈ ਚਮੜੀ ’ਤੇ ਹੋਈ ਫੰਗਲ ਇਨਫੈਕਸ਼ਨ ਨੂੰ ਠੀਕ ਕਰਨ ਲਈ ਹਲਦੀ ਲਗਾ ਸਕਦੇ ਹਾਂ। ਫੰਗਲ ਇਨਫੈਕਸ਼ਨ ਠੀਕ ਕਰਨ ਲਈ ਹਲਦੀ ਦੇ ਨਾਲ ਸ਼ਹਿਦ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਫੰਗਲ ਇਨਫੈਕਸ਼ਨ ਵਾਲੀ ਜਗ੍ਹਾ ’ਤੇ ਲਗਾਓ। ਇਸ ਪੇਸਟ ਨਾਲ ਬਹੁਤ ਜਲਦੀ ਇਨਫੈਕਸ਼ਨ ਠੀਕ ਹੁੰਦੀ ਹੈ ।
ਇਹ ਵੀ ਪੜ੍ਹੋ - Health Tips:ਪਿੱਤੇ ਦੀ ਪੱਥਰੀ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਨੁਸਖ਼ਿਆਂ ਨਾਲ ਦਰਦ ਤੋਂ ਮਿਲੇਗੀ ਨਿਜ਼ਾਤ
ਐਲੋਵੇਰਾ ਦਾ ਇਸਤੇਮਾਲ
ਐਲੋਵੇਰਾ ਵਿੱਚ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ, ਜੋ ਚਮੜੀ ਲਈ ਬਹੁਤ ਜ਼ਰੂਰੀ ਹਨ। ਐਲੋਵੇਰਾ ਕੋਲੇਜਨ ਦੇ ਪੱਧਰ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ। ਖੁਸ਼ਕ ਮੌਸਮ ਵਿੱਚ ਰਾਤ ਨੂੰ ਚਿਹਰੇ ‘ਤੇ ਐਲੋਵੇਰਾ ਜੈੱਲ ਦਾ ਇੱਕ ਚਮਚ ਲਗਾਓ ਤੇ ਰਾਤ ਭਰ ਛੱਡ ਦਿਓ। ਅਜਿਹਾ ਕਰਨ ਨਾਲ ਤੁਸੀਂ ਖੁਸ਼ਕ ਮੌਸਮ ਵਿੱਚ ਵੀ ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾ ਸਕਦੇ ਹੋ।
ਇਹ ਵੀ ਪੜ੍ਹੋ - Health Tips: ਸਵੇਰੇ ਖਾਲੀ ਢਿੱਡ ਕੋਸੇ ਪਾਣੀ 'ਚ ਮਿਲਾ ਕੇ ਪੀਓ 'ਸ਼ਹਿਦ', ਇਨ੍ਹਾਂ ਸਮੱਸਿਆਵਾਂ ਤੋਂ ਮਿਲੇਗੀ ਰਾਹਤ