Health Tips : ਬਦਲਦੇ ਮੌਸਮ ਕਾਰਨ ਗਲ਼ੇ ''ਚ ਹੋ ਰਿਹੈ ਦਰਦ ਅਤੇ ਖਰਾਸ਼ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

Friday, Mar 11, 2022 - 12:41 PM (IST)

ਨਵੀਂ ਦਿੱਲੀ- ਮੌਸਮ 'ਚ ਤਬਦੀਲੀ ਆਉਣ ਲੱਗੀ ਹੈ, ਜਿਸ ਕਾਰਨ ਸਰਦੀ, ਜ਼ੁਕਾਮ ਅਤੇ ਗਲ਼ੇ 'ਚ ਇਨਫੈਕਸ਼ਨ ਦੀ ਪਰੇਸ਼ਾਨੀ ਰਹਿੰਦੀ ਹੈ। ਅਜਿਹੇ 'ਚ ਇਸ ਦੌਰਾਨ ਖ਼ੁਦ ਨੂੰ ਸਿਹਤਮੰਦ ਰੱਖਣਾ ਬੇਹੱਦ ਜ਼ਰੂਰੀ ਹੈ। ਕਈ ਮਾਮਲਿਆਂ 'ਚ ਬੈਕਟੀਰੀਅਲ ਇਨਫੈਕਸ਼ਨ ਕਾਰਨ ਗਲ਼ੇ 'ਚ ਸੰਕਰਮਣ ਦੀ ਸ਼ਿਕਾਇਤ ਰਹਿੰਦੀ ਹੈ। ਇਸ ਕਾਰਨ ਗਲ਼ਾ ਦਰਦ, ਬਲਗਮ ਆਦਿ ਦੀ ਸਮੱਸਿਆ ਝੱਲਣੀ ਪੈਂਦੀ ਹੈ। ਅਜਿਹੇ 'ਚ ਇਸ ਤੋਂ ਬਚਣ ਲਈ ਤੁਸੀਂ ਕੁਝ ਘਰੇਲੂ ਚੀਜ਼ਾਂ ਦਾ ਸੇਵਨ ਕਰ ਸਕਦੇ ਹੋ। ਜਾਣਦੇ ਹਾਂ ਇਸ ਬਾਰੇ:-

ਲਸਣ
ਲਸਣ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ ਸੈਪਟਿਕ ਨਾਲ ਭਰਪੂਰ ਹੁੰਦਾ ਹੈ। ਕੱਚਾ ਲਸਣ ਖਾਣ ਨਾਲ ਗਲ਼ੇ 'ਚ ਇਨਫੈਕਸ਼ਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਲਈ 3-4 ਲਸਣ ਦੀਆਂ ਕਲੀਆਂ ਚਬਾ-ਚਬਾ ਕੇ ਖਾਓ। ਇਸ ਤੋਂ ਇਲਾਵਾ ਇਸ ਨਾਲ ਇਮਿਊਨਿਟੀ ਤੇਜ਼ੀ ਨਾਲ ਬੂਸਟ ਹੁੰਦੀ ਹੈ।

PunjabKesari

ਲੂਣ ਵਾਲੇ ਪਾਣੀ ਦੇ ਗਰਾਰੇ
ਮਾਹਿਰਾਂ ਅਨੁਸਾਰ ਗਰਮ ਪਾਣੀ 'ਚ ਲੂਣ ਮਿਲਾ ਕੇ ਗਰਾਰੇ ਕਰਨ ਨਾਲ ਗਲ਼ੇ 'ਚ ਸੰਕਰਮਣ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਨਾਲ ਗਲ਼ੇ 'ਚ ਮੌਜੂਦ ਬੈਕਟੀਰੀਆ ਦਾ ਅਸਰ ਘੱਟ ਹੋਣ 'ਚ ਮਦਦ ਮਿਲਦੀ ਹੈ। ਇਸ ਲਈ ਇਕ ਗਿਲਾਸ ਗਰਮ ਪਾਣੀ 'ਚ 1/2 ਛੋਟਾ ਚਮਚਾ ਲੂਣ ਮਿਲਾ ਕੇ ਗਰਾਰੇ ਕਰੋ। ਦਿਨ 'ਚ 2-3 ਵਾਰ ਇਸ ਉਪਾਅ ਨੂੰ ਅਪਣਾਓ। ਤੁਹਾਨੂੰ ਜਲਦ ਆਰਾਮ ਮਿਲੇਗਾ।

PunjabKesari

ਹਲਦੀ ਵਾਲਾ ਦੁੱਧ
ਹਲਦੀ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਇਮਿਊਨਿਟੀ ਤੇਜ਼ੀ ਨਾਲ ਬੂਸਟ ਹੁੰਦੀ ਹੈ। ਇਸ ਨਾਲ ਗਲ਼ੇ ਦੇ ਸੰਕਰਮਣ ਅਤੇ ਕਫ਼ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲਦੀ ਹੈ। ਇਸ ਲਈ ਸੌਣ ਤੋਂ ਪਹਿਲਾਂ ਇਕ ਗਿਲਾਸ ਗਰਮ ਦੁੱਧ 'ਚ 1/4 ਚਮਚਾ ਹਲਦੀ ਮਿਲਾ ਕੇ ਪੀਓ।

PunjabKesari


DIsha

Content Editor

Related News