ਇਸ ਤਰ੍ਹਾਂ ਕਰੋ ਬਵਾਸੀਰ ਦਾ ਇਲਾਜ਼

02/13/2017 1:55:39 PM

ਜਲੰਧਰ—ਬਵਾਸੀਰ, ਜਿਸ ਨੂੰ ਅੰਗਰੇਜੀ ''ਚ ਪਾਇਲਸ ਕਹਿੰਦੇ ਹਨ। ਬਵਾਸੀਰ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਅੰਦਰੂਨੀ ਅਤੇ ਦੂਸਰੀ ਬਾਹਰੀ। ਅੰਦਰੂਨੀ ਬਵਾਸੀਰ ''ਚ ਮਸਾ ਅੰਦਰਲੇ ਪਾਸੇ ਹੁੰਦਾ ਹੈ ਅਤੇ ਉਹ ਦਿਖਾਈ ਨਹੀਂ ਦਿੰਦੀ ਪਰ ਬਾਹਰੀ ਬਵਾਸੀਰ ''ਚ ਗੁਦਾ ਬਾਹਰਲੇ ਪਾਸੇ ਹੁੰਦਾ ਹੈ, ਪਿਸ਼ਾਬ ਕਰਦੇ ਸਮੇਂ ਜਿਸ ''ਚ ਖੂਨ ਨਿਕਲਦਾ ਹੈ। ਇਸਦੇ ਇਲਾਵਾ ਮੁਹਕੇ ਸੁੱਜ ਕੇ ਮੋਟੋ ਹੋ ਜਾਂਦੇ ਹਨ ਜੋ ਬਹੁਤ ਦਰਦ ਕਰਦੇ ਹਨ। ਇਸਦੇ ਲਈ ਲੋਕ ਕਈ ਦਵਾਈਆਂ ਅਤੇ ਅਪਰੇਸ਼ਨ ਦਾ ਸਹਾਰਾ ਲੈਂਦੇ ਹਨ ਪਰ ਇਸ ਸਮੱਸਿਆ ''ਚ ਘਰੇਲੂ ਨੁਸਖੇ ਵੀ ਕਾਰਗਰ ਸਾਬਿਤ ਹੋ ਸਕਦੇ ਹਨ। ਅੱਜ ਅਸੀਂ ਬਵਾਸੀਰ ਨਾਲ ਜੁੜੇ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਪਰ ਇਨ੍ਹਾਂ ਨੂੰ ਅਪਨਾਓਣ ਤੋਂ ਪਹਿਲਾਂ ਡਾਕਟਰ ਦਾ ਸਲਾਹ ਜ਼ਰਰੂ ਲਓ।
1. 50 ਗ੍ਰਾਮ ਵੱਡੀ ਇਲਾਇਚੀ   ਤਵੇ ''ਤੇ ਰੱਖ ਕੇ ਜਲਾ ਲਓ, ਠੰਡੀ ਹੋਣ ''ਤੇ ਇਸਨੂੰ ਪੀਸ ਲਓ। ਰੋਜ਼ ਸਵੇਰੇ 3 ਗ੍ਰਾਮ ਚੂਰਨ ਤਾਜੇ ਪਾਣੀ ਨਾਲ ਲਓ, ਲਗਾਤਾਰ 15 ਦਿਨ੍ਹਾਂ ਕਰ ਲਓ। ਇਸ ਨਾਲ ਤੁਹਾਨੂੰ ਬਹੁਤ ਫਰਕ ਦਿਖਾਈ ਦੇਵੇਗਾ।
2. ਦੁੱਧ ਦਾ ਤਾਜਾ ਮੱਖਣ ਅਤੇ ਕਾਲੇ ਤਿਲ ਦੋਹਾਂ ਨੂੰ ਇੱਕ-ਇੱਕ ਗ੍ਰਾਮ ਮਿਲਾਕੇ ਖਾਣ ਨਾਲ ਬਹੁਤ ਆਰਾਮ ਮਿਲਦਾ ਹੈ।
3. ਬਵਾਸੀਰ ''ਚ ਛਾਛ ਅੰਮ੍ਰਿਤ ਦੇ ਸਮਾਨ ਹੈ ਇਸ ਲਈ ਰੋਜ਼ਾਨਾ ਛਾਛ ''ਚ ਨਮਕ (ਕਾਲ ਨਮਕ) ਮਿਲਾਕੇ ਇਸਦਾ ਸੇਵਨ ਕਰੋ।
4. ਪਿਆਜ਼ ਦੇ ਛੋਟੇ-ਛੋਟੇ ਟੁਕੜੇ ਕਰਨ ਦੇ ਬਾਅਦ ਸੁੱਕਾ ਲਓ, ਸੁੱਕੇ ਹੋਏ ਟੁਕੜਿਆਂ ਨੂੰ 10 ਗ੍ਰਾਮ ਘਿਓ ''ਚ ਤਲ ਲਓ, ਬਾਅਦ ''ਚ 1ਗ੍ਰਾਮ ਤਿਲ ਅਤੇ 20 ਗ੍ਰਾਮ ਮਿਸ਼ਰੀ ਮਿਲਾਕੇ ਇਸਦਾ ਸੇਵਨ ਕਰੋਂ।
5. ਸਵੇਰੇ-ਸ਼ਾਮ ਬਕਰੀ ਦੇ ਦੁੱਧ ਪੀਣ ਨਾਲ ਖੂਨੀ ਬਵਾਸੀਰ ਤੋਂ ਰਾਹਤ ਮਿਲਦੀ ਹੈ।
6. ਇੱਕ ਚਮਚ ਆਂਵਲੇ ਦਾ ਚੂਰਨ ਸਵੇਰੇ-ਸ਼ਾਮ ਸ਼ਹਿਦ ਦੇ ਨਾਲ ਲੈਣ ਨਾਲ ਵੀ ਬਵਾਸੀਰ ''ਚ ਲਾਭ ਮਿਲਦਾ ਹੈ, ਇਸ ਨਾਲ ਪੇਟ ਦੇ ਹੋਰ ਕਈ ਰੋਗ ਦੂਰ ਹੁੰਦੇ ਹਨ।
7. ਗੁੜ ਦੇ ਨਾਲ ਹਰੜ ਖਾਣ ਨਾਲ ਬਵਾਸੀਰ ''ਚ ਫਾਇਦਾ ਮਿਲਦਾ ਹੈ। ਇਸਦੇ ਇਲਾਵਾ ਮੂਲੀ ਦਾ ਰੋਜ਼ਾਨਾ ਸੇਵਨ ਕਰਨ ਨਾਲ ਬਵਾਸੀਰ ਠੀਕ ਹੋ ਜਾਂਦੀ ਹੈ।
8. ਖੂਨੀ ਬਵਾਸੀਰ ''ਚ ਨਿੰਬੂ ਨੂੰ ਵਿੱਚਰਾਕ ਤੋਂ ਕੱਟ ਕੇ ਉਸ ''ਤੇ 14 ਗ੍ਰਾਮ ਕੱਤਥਾ ਪੀਸਕੇ ਬੁਰਕ ਲਓ । ਉਸ ਨੂੰ ਰਾਤ ਨੂੰ ਛੱਤ ''ਤੇ ਰੱਖ ਦਿਓ. ਸਵੇਰੇ ਦੋਹਾਂ ਟੁਕੜਿਆਂ ਨੂੰ ਚੂਸ ਲਓ ਇਹ ਪ੍ਰਯੋਗ 5 ਦਿਨ ਤੱਕ ਕਰੋ। ਖੂਨੀ ਬਵਾਸੀਰ ਦੀ ਉਤਮ ਦਵਾ ਹੈ।


Related News