ਸਲੀਪ ਐਪਨੀਆ : ਨੀਂਦ ਨਾਲ ਜੁੜੀ ਇਹ ਬੀਮਾਰੀ ਵਧਾਉਂਦੀ ਹੈ ਕੈਂਸਰ ਦਾ ਖਤਰਾ

Tuesday, Aug 20, 2019 - 05:02 PM (IST)

ਸਲੀਪ ਐਪਨੀਆ : ਨੀਂਦ ਨਾਲ ਜੁੜੀ ਇਹ ਬੀਮਾਰੀ ਵਧਾਉਂਦੀ ਹੈ ਕੈਂਸਰ ਦਾ ਖਤਰਾ

ਨਵੀਂ ਦਿੱਲੀ(ਬਿਊਰੋ)- ਸਲੀਪ ਐਪਨੀਆ ਅਜਿਹੀ ਬੀਮਾਰੀ ਹੈ, ਜੋ ਸ਼ੂਗਰ, ਹਾਰਟ ਅਟੈਕ, ਬਲੱਡ ਪ੍ਰੈੱਸ਼ਰ ਦੇ ਨਾਲ ਹੀ ਯਾਦ ਸ਼ਕਤੀ ਘੱਟ ਹੋਣ ਵਰਗੇ ਰੋਗਾਂ ਦਾ ਕਾਰਣ ਬਣ ਸਕਦੀ ਹੈ। ਸੌਂਦੇ ਸਮੇਂ ਸਾਹ ਲੈਣ ਦੇ ਰਸਤੇ ਵਿਚ ਰੁਕਾਵਟ ਕਾਰਣ ਇਹ ਪ੍ਰੇਸ਼ਾਨੀ ਹੁੰਦੀ ਹੈ। ਇਹ ਲਾਈਫ ਸਟਾਈਲ ਨਾਲ ਜੁੜੀ ਬੀਮਾਰੀ ਹੈ, ਜਿਸ ਨੂੰ ਜੀਵਨ ਸ਼ੈਲੀ ਵਿਚ ਤਬਦੀਲੀ ਕਰ ਕੇ ਰੋਕਿਆ ਜਾ ਸਕਦਾ ਹੈ ਪਰ ਹੁਣ ਇਕ ਨਵੀਂ ਖੋਜ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਔਰਤਾਂ ਨੂੰ ਸਲੀਪ ਐਪਨੀਆ ਦੀ ਬੀਮਾਰੀ ਹੈ, ਉਨ੍ਹਾਂ ਨੂੰ ਮਰਦਾਂ ਦੇ ਮੁਕਾਬਲੇ ਕੈਂਸਰ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ।
ਯੂਰਪੀਅਨ ਰੈਸਪੀਰੇਟਰੀ ਜਨਰਲ ਵਿਚ ਛਪੀ ਇਸ ਸਟੱਡੀ ਵਿਚ ਲਗਭਗ 20 ਹਜ਼ਾਰ ਬਾਲਗ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੂੰ ਇਹ ਬੀਮਾਰੀ ਸੀ। ਇਨ੍ਹਾਂ ਵਿਚੋਂ 2 ਫੀਸਦੀ ਮਰੀਜ਼ਾਂ ਨੂੰ ਕੈਂਸਰ ਡਾਇਗਨੋਜ਼ ਹੋ ਚੁੱਕਾ ਸੀ। ਸਵੀਡਨ ਦੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਕੈਂਸਰ ਦਾ ਇਕ ਰਿਸਕ ਫੈਕਟਰ ਹੈ ਸਲੀਪ ਐਪਨੀਆ ਜਾਂ ਫਿਰ ਇੰਝ ਕਹਿ ਲਈਏ ਕਿ ਲੋੜ ਤੋਂ ਜ਼ਿਆਦਾ ਭਾਰ ਜਾਂ ਓਵਰ ਵੇਟ ਹੋਣ ਕਾਰਣ ਹੋ ਸਕਦਾ ਹੈ।


author

manju bala

Content Editor

Related News