ਸਿੰਪਲ ਇਨਫੈਕਸ਼ਨ ਵੀ ਬਣ ਸਕਦਾ ਹੈ ਮੌਤ ਦਾ ਕਾਰਨ, ਇਨ੍ਹਾਂ ਲੋਕਾਂ ਨੂੰ ਹੈ ਖਤਰਾ

05/29/2017 1:15:14 PM

ਮੁੰਬਈ— ਸੇਪਸਿਸ ਇਕ ਖਤਰਨਾਕ ਬੀਮਾਰੀ ਹੈ ਜੋ ਬਾਡੀ ''ਚ ਕਿਸੇ ਇਨਫੈਕਸ਼ਨ ਦੀ ਵਜ੍ਹਾ ਨਾਲ ਹੁੰਦੀ ਹੈ। ਇਹ ਕਿਡਨੀ ਇਨਫੈਕਸ਼ਨ ਦੀ ਵਜ੍ਹਾ ਨਾਲ ਵੀ ਹੋ ਸਕਦੀ ਹੈ ਤਾਂ ਕਿਸੇ ਸਿੰਪਲ ਕੱਟ ਜਾ ਖਰੋਚ ਦੀ ਵਜ੍ਹਾ ਨਾਲ ਇਨਫੈਕਸ਼ਨ ਵੀ ਹੋ ਸਕਦਾ ਹੈ। ਇਸਦਾ ਸ਼ੁਰੂ ''ਚ ਹੀ ਟ੍ਰੀਟਮੈਂਟ ਕਰਵਾ ਲਿਆ ਜਾਵੇ ਤਾਂ ਬੀਮਾਰੀ ਨੂੰ ਸੀਰੀਅਸ ਹੋਣ ਤੋਂ ਰੋਕਿਆ ਜਾ ਸਕਦਾ ਹੈ। ਇਸ ਬੀਮਾਰੀ ਨਾਲ ਸਰੀਰ ਦਾ ਬਲੱਡ ਸਰਕੂਲੇਸ਼ਨ ਬਿਗੜ ਜਾਂਦਾ ਹੈ। ਇਸ ਦਾ ਇਲਾਜ ਨਾ ਹੋਣ ''ਤੇ ਮਰੀਜ਼ ਦੀ ਮੌਤ ਵੀ ਹੋ ਸਕਦੀ ਹੈ। ਸੇਪਸਿਸ ਦੇ ਸੰਕੇਤਾਂ ਨੂੰ ਸਹੀ ਸਮੇਂ ''ਤੇ ਦੇਖ ਕੇ ਇਸਦਾ ਇਲਾਜ਼ ਕਰਵਾ ਲੈਣਾ ਚਾਹੀਦ ਹੈ। ਅਜਿਹਾ ਨਾ ਕਰਨ ''ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਹਨ ਕਾਰਨ। 
1. ਯੂਰਿਨ ''ਚ ਕਮੀ ਆਉਣਾ
2. ਲਗਾਤਾਰ ਕਮਜ਼ੋਰੀ ਰਹਿਣਾ
3. ਬਾਡੀ ਟੈਮਪਰੇਚਰ ''ਚ ਗਿਰਾਵਟ ਆਉਂਣ ਦੇ ਕਾਰਨ ਠੰਡ ਲੱਗਣਾ
4. ਸਾਹ ਲੈਣ ''ਚ ਪਰੇਸ਼ਾਨੀ ਹੋਣਾ
ਕਿਨ੍ਹਾਂ ਲੋਕਾਂ ਨੂੰ ਸੇਪਸਿਸ ਦਾ ਜ਼ਿਆਦਾ ਖਤਰਾ ਹੈ। 
1. ਕਮਜ਼ੋਰ ਇਮਯੂਨਿਟੀ ਵਾਲੇ ਲੋਕਾਂ ਨੂੰ। 
2. ਸ਼ੂਗਰ ਦੇ ਮਰੀਜ਼ਾਂ ਨੂੰ। 
3. ਬੱਚਿਆਂ ਜਾ ਬੁੱਢੇ ਵਿਅਕਤੀਆਂ ਨੂੰ। 
4. ਏਡਸ ਦੇ ਮਰੀਜ਼ਾਂ ਨੂੰ।


Related News