ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜ਼ਾਂ ਲਈ 'ਕਟਹਲ' ਦਾ ਸੇਵਨ ਹੈ ਗੁਣਕਾਰੀ, ਜਾਣੋ ਹੋਰ ਫਾਇਦੇ

Wednesday, Aug 24, 2022 - 01:05 PM (IST)

ਬਲੱਡ ਪ੍ਰੈਸ਼ਰ ਤੇ ਸ਼ੂਗਰ ਦੇ ਮਰੀਜ਼ਾਂ ਲਈ 'ਕਟਹਲ' ਦਾ ਸੇਵਨ ਹੈ ਗੁਣਕਾਰੀ, ਜਾਣੋ ਹੋਰ ਫਾਇਦੇ

ਨਵੀਂ ਦਿੱਲੀ : ਕਟਹਲ ਇਕ ਅਜਿਹਾ ਫਲ ਹੈ, ਜਿਸਦੀ ਵਰਤੋਂ ਲੋਕਾਂ ਵਲੋਂ ਸਬਜ਼ੀ ਬਣਾਉਣ ਲਈ ਕੀਤੀ ਜਾਂਦੀ ਹੈ। ਕਟਹਲ ਦੀ ਸਬਜ਼ੀ ਬਹੁਤ ਸੁਆਦ ਬਣਦੀ ਹੈ। ਸਬਜ਼ੀ ਦੇ ਨਾਲ-ਨਾਲ ਇਸ ਦੇ ਪਕੌੜੇ ,ਕੌਫਤੇ ਅਤੇ ਆਚਾਰ ਵੀ ਬਣਾਇਆ ਜਾ ਸਕਦਾ ਹੈ। ਕਟਹਲ 'ਚ ਅਜਿਹੇ ਬਹੁਤ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ, ਜੋ ਸਰੀਰ ਦੀਆਂ ਕਈ ਲੋੜਾਂ ਨੂੰ ਪੂਰਾ ਕਰਦੇ ਹਨ। ਤੁਸੀਂ ਇਸ ਨੂੰ ਸਨੈਕਸ ਦੇ ਰੂਪ 'ਚ ਵੀ ਖਾ ਸਕਦੇ ਹੋ। ਇਸ 'ਚ ਵਿਟਾਮਿਨ ਈ, ਵਿਟਾਮਿਨ ਸੀ, ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਵਰਗੇ ਗੁਣ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ। ਕਟਹਲ ਵਿਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਠੀਕ ਰੱਖਦਾ ਹੈ। ਗਰਮੀਆਂ ਵਿਚ ਤਾਂ ਵਧੇਰੇ ਠੰਡੇ ਪਦਾਰਥਾਂ ਦੀ ਜ਼ਰੂਰਤ ਹੁੰਦੀ ਹੈ ਇਸ ਲਈ ਕਟਹਲ ਦਾ ਜੂਸ ਬਹੁਤ ਲਾਭਦਾਇਕ ਹੈ। ਇਸ ਰੇਸ਼ੇਦਾਰ ਫਲ ਵਿਚ ਲੋਹ ਤੱਤ ਦੀ ਮਾਤਰਾ ਵਧੇਰੇ ਹੁੰਦੀ ਹੈ, ਜਿਸ ਨਾਲ ਇਹ ਅਨੀਮੀਆ ਦੇ ਰੋਗ ਵਿਚ ਬਹੁਤ ਲਾਭਦਾਇਕ ਹੈ।
ਕਟਹਲ  (ਜੈਕਫਰੂਟ) ਦਰੱਖਤ 'ਤੇ ਸਭ ਤੋਂ ਵੱਡਾ ਫਲ ਹੈ। ਜਿਸ ਨੂੰ ਦੇਸ਼ ਭਰ ਵਿੱਚ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ ਅਤੇ ਕਈ ਤਰੀਕਿਆਂ ਨਾਲ ਖਾਧਾ ਵੀ ਜਾਂਦਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ, ਇਸਦੇ ਪੱਕੇ ਰੂਪ ਨੂੰ ਇੱਕ ਫਲ ਦੇ ਰੂਪ ਵਿੱਚ, ਕਸਟਾਰਡ ਵਿੱਚ ਬਣਾਇਆ ਜਾਂਦਾ ਹੈ।

PunjabKesari

ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਕਟਹਲ : ਇਸ ਸ਼ਾਨਦਾਰ ਫਲ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਇਸ ਦੇ ਸਿਹਤ ਲਾਭਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਹਨ। ਖਾਸ ਤੌਰ 'ਤੇ ਕਟਹਲ ਸ਼ੂਗਰ ਤੋਂ ਪੀੜਤ ਲੋਕਾਂ ਨੂੰ ਫਾਇਦਾ ਦਿੰਦਾ ਹੈ। ਕੱਚੇ ਜੈਕਫਰੂਟ ਦਾ ਗਲਾਈਸੈਮਿਕ ਇੰਡੈਕਸ ਬਹੁਤ ਘੱਟ ਹੁੰਦਾ ਹੈ, ਜੋ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ।
ਜੇਕਰ ਤੁਸੀਂ ਪਕਾਏ ਹੋਏ ਚਿੱਟੇ ਚੌਲਾਂ ਦੇ ਇੱਕ ਕਟੋਰੇ ਦੀ ਬਜਾਏ ਆਪਣੇ ਭੋਜਨ ਵਿਚ ਕੱਚੇ ਜੈਕਫਰੂਟ ਸਬਜ਼ੀ ਨੂੰ ਸ਼ਾਮਲ ਕਰਦੇ ਹੋ, ਤਾਂ ਇਸ ਵਿੱਚ ਘੁਲਣਸ਼ੀਲ ਫਾਈਬਰ ਦੀ ਉੱਚ ਸਮੱਗਰੀ ਤੁਹਾਡੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਕਰ ਸਕਦੀ ਹੈ ਜਾਂ ਸਥਿਤੀ ਨੂੰ ਵਿਕਸਤ ਕਰਨ ਦੇ ਤੁਹਾਡੇ ਜੋਖਮ ਨੂੰ ਵੀ ਘਟਾਉਂਦੀ ਹੈ। ਇਹ ਸਰੀਰ ਵਿਚ ਗਲੂਕੋਜ਼ ਅਤੇ ਇਨਸੁਲਿਨ ਦੀ ਰਿਹਾਈ ਨੂੰ ਨਿਯਮਤ ਕਰਕੇ ਅਤੇ ਇਨਸੁਲਿਨ ਸੰਵੇਦਨਸ਼ੀਲਤਾ ਵਿਚ ਸੁਧਾਰ ਕਰਕੇ ਸ਼ੂਗਰ ਦੇ ਲੱਛਣਾਂ ਨੂੰ ਰੋਕਦਾ ਅਤੇ ਪ੍ਰਬੰਧਿਤ ਕਰਦਾ ਹੈ।


ਅੱਖਾਂ ਲਈ ਫਾਇਦੇਮੰਦ : ਕਟਹਲ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਨਾਲ ਹੀ ਨਿਯਮਿਤ ਇਸ ਦਾ ਸੇਵਨ ਮੋਤੀਆਬਿੰਦ, ਡ੍ਰਾਈ ਆਈਜ਼ ਸਿੰਡਰੋਮ ਦਾ ਖਤਰਾ ਵੀ ਘੱਟ ਕਰਦਾ ਹੈ।

ਕੈਂਸਰ ਤੋਂ ਬਚਾਅ : ਇਕ ਸੋਧ ਮੁਤਾਬਕ, ਇਸ ਵਿਚ ਮੌਜੂਦ ਫਾਈਟੋਨਿਊਟ੍ਰਿਐਂਟਸ ਸਰੀਰ ਵਿਚ ਕੈਂਸਰ ਦੇ ਸੈੱਲ ਬਣਨ ਤੋਂ ਰੋਕਦੇ ਹਨ।

ਨਹੀਂ ਹੋਣ ਦਿੰਦਾ ਅਨੀਮਿਆ : ਕਟਹਲ ਦੇ ਬੀਜ ਵਿਚ ਭਰਪੂਰ ਆਇਰਨ ਹੁੰਦਾ ਹੈ, ਜੋ ਹੀਮੋਗਲੋਬਿਨ ਦਾ ਪੱਧਰ ਘੱਟ ਨਹੀਂ ਹੋਣ ਦਿੰਦਾ। ਅਜਿਹੇ  ਵਿਚ ਇਸ ਨਾਲ ਅਨੀਮਿਆ ਦੀ ਸਮੱਸਿਆ ਦੂਰ ਹੁੰਦੀ ਹੈ।

PunjabKesari

ਭਾਰ ਘਟਾਵੇ : ਕਟਹਲ ਦੇ ਬੀਜ ਮੈਟਾਬਾਲਿਜ਼ਮ ਵਧਾਉਂਦੇ ਹਨ ਅਤੇ ਭੁੱਖ ਨੂੰ ਕੰਟਰੋਲ ਕਰਦੇ ਹਨ। ਇਸ ਨਾਲ ਵਜ਼ਨ ਘਟਾਉਣ ਵਿਚ ਮਦਦ ਮਿਲਦੀ ਹੈ ਪਰ ਇਹ ਢਿੱਡ ਵਿਚ ਜਾ ਕੇ ਫੈਲਦਾ ਹੈ ਇਸ ਲਈ ਘੱਟ ਮਾਤਰਾ ਵਿਚ ਹੀ ਇਸ ਦੀ ਵਰਤੋਂ ਕਰੋ। ਇਸ ਨਾਲ ਗੈਸ, ਐਸੀਡਿਟੀ, ਅਪਚ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਕਬਜ਼ ਤੋਂ ਰਾਹਤ : ਇਸ ਦੇ ਬੀਜਾਂ ਵਿਚ ਰੇਸ਼ਾ ਹੁੰਦਾ ਹੈ, ਜੋ ਕਬਜ਼ ਨੂੰ ਦੂਰ ਕਰਨ ਵਿਚ ਮਦਦਗਾਰ ਹੈ। ਨਾਲ ਹੀ ਇਸ ਨਾਲ ਪਾਚਨ ਕਿਰਿਆ ਵੀ ਸਹੀ ਰਹਿੰਦੀ ਹੈ ਅਤੇ ਇਸਦੇ ਕੈਰੋਟੀਨਾਇਡ ਗੁਣ ਬਾਡੀ ਦੇ ਸੈੱਲਸ ਨੂੰ ਨੁਕਸਾਨ ਤੋਂ ਬਚਾਉਂਦੇ ਹਨ। 

PunjabKesari

ਕਟਹਲ ਦੇ ਬੀਜਾਂ ਦਾ ਪਾਊਡਰ ਵੀ ਹੈ ਫਾਇਦੇਮੰਦ -
ਇਸ ਤੋਂ ਇਲਾਵਾ ਕਟਹਲ ਦੇ ਬੀਜਾਂ ਦਾ ਪਾਊਡਰ ਬਦਹਜ਼ਮੀ ਤੋਂ ਤੁਰੰਤ ਰਾਹਤ ਦੇਣ ਲਈ ਜਾਣਿਆ ਜਾਂਦਾ ਹੈ। ਪਹਿਲਾਂ ਬੀਜਾਂ ਨੂੰ ਧੁੱਪ 'ਚ ਸੁਕਾਓ ਅਤੇ ਫਿਰ ਉਨ੍ਹਾਂ ਨੂੰ ਪੀਸ ਕੇ ਪਾਊਡਰ ਬਣਾ ਲਓ। ਬਦਹਜ਼ਮੀ ਦੇ ਤੇਜ਼ ਘਰੇਲੂ ਉਪਚਾਰ ਲਈ ਇਸ ਪਾਊਡਰ ਨੂੰ ਸਟੋਰ ਕਰੋ। ਕਬਜ਼ ਹੋਣ 'ਤੇ, ਤੁਸੀਂ ਸਿੱਧੇ ਤੌਰ 'ਤੇ ਜੈਕਫਰੂਟ ਦੇ ਕੇਂਦਰ ਦਾ ਸੇਵਨ ਕਰ ਸਕਦੇ ਹੋ, ਕਿਉਂਕਿ ਇਹ ਫਾਈਬਰ ਨਾਲ ਭਰਪੂਰ ਹੁੰਦਾ ਹੈ।


author

sunita

Content Editor

Related News