ਸ਼ਿਮਲਾ ਮਿਰਚ ਦੀ ਰੋਜ਼ਾਨਾ ਵਰਤੋ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
Thursday, Jun 08, 2017 - 03:49 PM (IST)

ਨਵੀਂ ਦਿੱਲੀ— ਸ਼ਿਮਲਾ ਮਿਰਚ ਹਰੀ ਅਤੇ ਪੋਸ਼ਟਿਕ ਸਬਜ਼ੀਆਂ 'ਚੋਂ ਇਕ ਹੈ ਇਸ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਮੋਜੂਦ ਹੁੰਦੇ ਹਨ। ਇਹ ਲਾਲ ਅਤੇ ਪੀਲੇ ਰੰਗ 'ਚ ਵੀ ਮਿਲਦੇ ਹਨ। ਇਹ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ। ਵਿਟਾਮਿਨ ਸੀ 'ਚ ਕੈਲੋਰੀ ਨਾ ਹੋਣ ਦੇ ਬਰਾਬਰ ਹੁੰਦੀ ਹੈ। ਇਸ ਦੇ ਨਾਲ ਹਰ ਇਕ ਡਿਸ਼ ਸੁਆਦ ਹੋ ਜਾਂਦੀ ਹੈ। ਜ਼ਿਆਦਾਤਰ ਲੋਕ ਨੂਡਲਸ ਦੇ ਨਾਲ ਇਸ ਨੂੰ ਇਸਤੇਮਾਲ ਕਰਦੇ ਹਨ। ਆਓ ਜਾਣਦੇ ਹਾਂ ਸ਼ਿਮਲਾ ਮਿਰਚ ਖਾਣ ਦੇ ਕੁਝ ਫਾਇਦਿਆਂ ਬਾਰੇ ਜਿਨ੍ਹਾਂ ਨੂੰ ਡਾਈਟ 'ਚ ਸ਼ਾਮਲ ਕਰਨ ਨਾਲ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ।
1. ਦਰਦ ਤੋਂ ਛੁਟਕਾਰਾ
ਇਸ 'ਚ ਕੈਪਸਾਈਸਨ ਤੱਤ ਹੁੰਦਾ ਹੈ ਇਸ ਦੀ ਨਿਯਮਤ ਵਰਤੋ ਨਾਲ ਸਰੀਰ 'ਚ ਹੋ ਰਹੇ ਕਿਸੇ ਵੀ ਦਰਦ ਤੋਂ ਰਾਹਤ ਮਿਲ ਜਾਂਦੀ ਹੈ।
2. ਕਬਜ਼
ਸ਼ਿਮਲਾ ਮਿਰਚ 'ਚ ਫਾਇਵਰ ਹੁੰਦਾ ਹੈ। ਜਿਸ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਅਤੇ ਡਾਈਜੇਸ਼ਨ ਸਿਸਟਮ ਨੂੰ ਬਹਿਤਰ ਬਣਾਉਣ 'ਚ ਇਹ ਕਾਫੀ ਸਹਾਈ ਹੁੰਦੀ ਹੈ
3. ਚਰਬੀ ਘੱਟ ਕਰੇ
ਇਸ 'ਚ ਕੈਲੋਰੀ ਬਹੁਤ ਘੱਟ ਹੁੰਦੀ ਹੈ ਜੋ ਵਸਾ ਨੂੰ ਘਟਾਉਣ 'ਚ ਮਦਦ ਕਰਦੀ ਹੈ। ਇਸ ਦੀ ਵਰਤੋ ਨਾਲ ਸਰੀਰ 'ਚੋਂ ਟਾਕਸਿੰਨ ਵੀ ਨਿਕਲਦੇ ਹਨ ਅਤੇ ਪਾਚਨ ਕਿਰਿਆ ਵੀ ਠੀਕ ਰਹਿੰਦੀ ਹੈ।
4. ਸ਼ੂਗਰ
ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਵੀ ਸ਼ਿਮਲਾ ਮਿਰਚ ਕਾਫੀ ਮਦਦਗਾਰ ਹੁੰਦੀ ਹੈ। ਇਹ ਬਲੱਡ ਪ੍ਰੈਸ਼ਰ ਨੂੰ ਸਹੀ ਕਰਦੀ ਹੈ ਅਤੇ ਸ਼ੂਗਰ ਤੋਂ ਬਚਾਉਂਦੀ ਹੈ।
5. ਗਠਿਆ
ਸ਼ਿਮਲਾ ਮਿਰਚ ਸਰੀਰ ਦੇ ਦਰਦ ਨੂੰ ਘਟਾਉਣ ਦਾ ਕੰਮ ਕਰਦੀ ਹੈ। ਇਸ ਦੀ ਵਰਤੋ ਨਾਲ ਗਠਿਆ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਬਾਜ਼ਾਰ 'ਚੋਂ ਮਿਲਣ ਵਾਲੀ ਜੈੱਲ ਜਾਂ ਸਪ੍ਰੇ 'ਚ ਵੀ ਇਸ ਦਾ ਤੱਤ ਹੁੰਦਾ ਹੈ। ਜੋ ਦਰਦ ਨੂੰ ਤੁਰੰਤ ਠੀਕ ਕਰਦਾ ਹੈ।