Cooking Tips : ਘਰ ’ਚ ਇੰਝ ਬਣਾਓ ‘ਸ਼ਕਰਕੰਦੀ ਦੀ ਚਾਟ’, ਖਾਣ ’ਚ ਹੋਵੇਗੀ ਸੁਆਦ

11/20/2020 12:02:24 PM

ਜਲੰਧਰ (ਬਿਊਰੋ) - ਸ਼ਕਰਕੰਦੀ ਖਾਣ ਦਾ ਸ਼ੌਕ ਬੱਚੇ ਤੋਂ ਲੈ ਕੇ ਬਜ਼ੂਰਗ ਤੱਕ ਸਾਰੇ ਲੋਕਾਂ ਨੂੰ ਹੁੰਦਾ ਹੈ। ਇਸੇ ਲਈ ਲੋਕ ਸ਼ਕਰਕੰਦੀ ਨੂੰ ਖਾਣਾ ਪਸੰਦ ਕਰਦੇ ਹਨ। ਸ਼ਕਰਕੰਦੀ ਦੀ ਚਾਟ ਲੋਕਾਂ ਵਲੋਂ ਬੜੇ ਚਾਅ ਅਤੇ ਸੁਆਦ ਨਾਲ ਖਾਂਦੀ ਜਾਂਦੀ ਹੈ, ਜਿਸ ਨੂੰ ਤੁਸੀਂ ਆਪਣੇ ਘਰ ’ਚ ਵੀ ਬਣਾ ਸਕਦੇ ਹੋ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਤੁਸੀਂ ਘਰ ’ਚ ਕਿਵੇਂ ਸ਼ਕਰਕੰਦੀ ਦੀ ਚਾਟ ਬਣਾ ਸਕਦੇ ਹੋ...

ਸਮੱਗਰੀ
2 ਸ਼ਕਰਕੰਦੀ ਉਬਾਲੀਆਂ ਹੋਈਆਂ
1/4 ਚਮਚ ਕਾਲੀ ਮਿਰਚ ਪਾਊਡਰ
1/2 ਚਮਚ ਆਮਚੂਰ ਪਾਊਡਰ 
1 ਤੇਜਪੱਤਾ, ਨਿੰਬੂ ਦਾ ਰਸ
ਸੁਆਦ ਅਨੁਸਾਰ ਸੇਧਾ ਨਮਕ 

ਪੜ੍ਹੋ ਇਹ ਵੀ ਖਬਰ - Health Tips: ਬਿਸਤਰੇ ’ਤੇ ਬੈਠ ਕੇ ਖਾਣਾ ਖਾਣ ਦੀ ਤੁਹਾਨੂੰ ਵੀ ਹੈ ਆਦਤ, ਤਾਂ ਹੋ ਸਕਦੈ ਨੁਕਸਾਨ

ਪੜ੍ਹੋ ਇਹ ਵੀ ਖਬਰ - ਜੇ ਤੁਹਾਨੂੰ ਵੀ ਹੈ ‘ਮਾਈਗ੍ਰੇਨ’ ਦੀ ਸਮੱਸਿਆ ਤਾਂ ਇਹ ਹੋ ਸਕਦੈ ਉਸ ਦਾ ‘ਰਾਮਬਾਣ ਇਲਾਜ਼’

PunjabKesari

ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਚੰਗੀ ਤਰ੍ਹਾ ਪਾਣੀ ਨਾਲ ਸ਼ਕਰਕੰਦੀਆਂ ਨੂੰ ਧੋ ਲਵੋ ਅਤੇ ਫਿਰ ਇਸ ਨੂੰ ਪ੍ਰੈਸ਼ਰ ਕੁਕਰ ਵਿਚ ਉਬਾਲ ਲਓ। ਇਸ ਨੂੰ 3-4 ਸੀਟੀਆਂ ਲਗਾਓ। ਸ਼ਕਰਕੰਦੀ ਨੂੰ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਇਸ ਨੂੰ ਛਿੱਲ ਲਵੋ ਅਤੇ ਹਲਕਾ ਕੱਟ ਲਵੋ ਅਤੇ ਬਾਊਲ ਵਿਚ ਪਾ ਲਵੋ। ਇਸ ਵਿਚ ਕਾਲੀ ਮਿਰਚ ਪਾਊਡਰ, ਅੰਬਚੂਰ, ਨਮਕ ਅਤੇ ਨਿੰਬੂ ਦਾ ਰਸ ਪਾਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਾਟ ਤਿਆਰ ਕਰੋ ਤੇ ਖਾਓ। 

ਪੜ੍ਹੋ ਇਹ ਵੀ ਖਬਰ - Beauty Tips : ਚਿਹਰੇ ’ਤੇ ਪਏ ਪੁਰਾਣੇ ਜ਼ਖਮਾਂ ਦੇ ਨਿਸ਼ਾਨਾਂ ਨੂੰ ਛੁਪਾਉਣ ਲਈ ਅਪਣਾਓ ਇਹ ਤਰੀਕੇ, ਹੋਣਗੇ ਫ਼ਾਇਦੇ


rajwinder kaur

Content Editor

Related News