ਖਤਰਨਾਕ ਬੀਮਾਰੀਆਂ ਤੋਂ ਬਚਣਾ ਹੈ ਤਾਂ ਘੱਟ ਕਰੋ ਨਮਕ ਦੀ ਵਰਤੋਂ

02/29/2020 1:32:54 PM

ਜਲੰਧਰ—ਨਮਕ ਸਾਡੇ ਭੋਜਨ ਦਾ ਇਕ ਮੁੱਖ ਹਿੱਸਾ ਹੈ | ਇਸ ਦੇ ਬਿਨ੍ਹਾਂ ਖਾਣਾ ਬੇਸੁਆਦ ਲੱਗਦਾ ਹੈ | ਪਰ ਇਸ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਨੂੰ ਨੁਕਸਾਨ ਪਹੁੰਚਦਾ ਹੈ | ਨਮਕ ਦੀ ਜ਼ਿਆਦਾ ਵਰਤੋਂ ਕਰਨ ਨਾਲ ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਦੇ ਨਾਲ ਹੀ ਦਿਲ ਅਤੇ ਗੁਰਦਿਆਂ ਦੇ ਫੇਲ ਹੋਣ ਦਾ ਵੀ ਖਤਰਾ ਰਹਿੰਦਾ ਹੈ | ਇਕ ਰਿਸਰਚ ਮੁਤਾਬਕ ਅੱਜ ਦੇ ਸਮੇਂ 'ਚ ਲੋਕ ਆਪਣੀ ਲੋੜ ਤੋਂ 50 ਫੀਸਦੀ ਜ਼ਿਆਦਾ ਨਮਕ ਦੀ ਵਰਤੋਂ ਕਰਦੇ ਹਨ | ਅਜਿਹੇ 'ਚ ਆਪਣੀ ਇਸ ਆਦਤ ਨੂੰ ਕੰਟਰੋਲ ਕਰਨ ਦੀ ਲੋੜ ਹੈ | ਤਾਂ ਆਓ ਜਾਣਦੇ ਹਾਂ ਲੋੜ ਤੋਂ ਜ਼ਿਆਦਾ ਨਮਕ ਖਾਣ ਨਾਲ ਸਰੀਰ ਨੂੰ ਕਿਸ ਤਰ੍ਹਾਂ ਬੁਰਾ ਅਸਰ ਹੁੰਦਾ ਹੈ |

PunjabKesari
ਜ਼ਿਆਦਾ ਨਮਕ ਦੀ ਵਰਤੋਂ ਨਾਲ ਸਰੀਰ 'ਤੇ ਪੈਣ ਵਾਲੇ ਅਸਰ 
ਭਾਰੀ ਮਾਤਰਾ 'ਚ ਨਮਕ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਭਾਰੀ ਨੁਕਸਾਨ ਝੱਲਣਾ ਪੈਂਦਾ ਹੈ | ਇਹ ਸਭ ਤੋਂ ਪਹਿਲਾਂ ਤਾਂ ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਹੋਣ ਦਾ ਮੁੱਖ ਕਾਰਨ ਬਣਦਾ ਹੈ | ਇਸ ਦੇ ਨਾਲ ਹੀ ਦਿਲ ਦੇ ਰੋਗਾਂ, ਸਟਰੋਕ ਅਤੇ ਦਿਲ ਅਤੇ ਗੁਰਦੇ ਦੇ ਫੇਲ ਹੋਣ ਦਾ ਖਤਰਾ ਵਧਦਾ ਹੈ | ਇਸ ਦੇ ਨਾਲ ਹੀ ਦਿਲ ਨਾਲ ਸੰਬੰਧਤ ਬੀਮਾਰੀਆਂ ਲੱਗਣ ਨਾਲ ਸਰੀਰ ਦੇ ਬਾਕੀ ਹਿੱਸਿਆਂ 'ਤੇ ਵੀ ਮਾੜਾ ਅਸਰ ਪੈਂਦਾ ਹੈ | ਇਹ ਦਿਲ, ਗੁਰਦੇ, ਹੱਡੀਆਂ ਨੂੰ ਵੀ ਨੁਕਸਾਨ ਪਹੁੰਚਾਉਣ ਦਾ ਕੰਮ ਕਰਦਾ ਹੈ | ਅਜਿਹੇ 'ਚ ਆਪਣੀ ਡੇਲੀ ਡਾਈਟ 'ਚ ਨਮਕ ਦੀ ਵਰਤੋਂ ਘੱਟ ਕਰਨੀ ਚਾਹੀਦੀ |

PunjabKesari 
ਇਕ ਰਿਸਰਚ ਮੁਤਾਬਕ ਨਮਕ ਦੀ ਵਰਤੋਂ ਘੱਟ ਕਰਨ ਵਾਲੇ ਲੋਕਾਂ ਨੂੰ ਹਾਈ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ | ਇਸ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਬੀ.ਪੀ. ਦੀ ਪ੍ਰੇਸ਼ਾਨੀ ਨਹੀਂ ਹੈ ਉਨ੍ਹਾਂ ਨੂੰ ਇਸ ਦੇ ਹੋਣ ਦਾ ਖਤਰਾ ਵੀ ਘੱਟ ਰਹਿੰਦਾ ਹੈ | ਅਜਿਹੇ 'ਚ ਉੱਚ ਰਕਤਚਾਪ ਦੇ ਮਰੀਜ਼ਾਂ ਨੂੰ ਖਾਣੇ 'ਚ ਨਮਕ ਜਿੰਨਾ ਹੋ ਸਕੇ ਘੱਟ ਵਰਤੋਂ ਕਰਨਾ ਚਾਹੀਦਾ |
ਕਿੰਝ ਕਰੀਏ ਨਮਕ ਦੀ ਵਰਤੋਂ?
ਹਾਈ ਬਲੱਡ ਪ੍ਰੈੱਸ਼ਰ ਦੇ ਲੋਕਾਂ ਨੂੰ ਆਪਣੀ ਡਾਈਟ ਦਾ ਖਾਸ ਧਿਆਨ ਰੱਖਣਾ ਚਾਹੀਦਾ | ਉਨ੍ਹਾਂ ਨੂੰ ਆਪਣੇ ਭੋਜਨ 'ਚ ਜ਼ਿਆਦਾ ਤੋਂ ਜ਼ਿਆਦਾ ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕਰਨੀ ਚਾਹੀਦੀ | 

PunjabKesari
—ਨਮਕ ਨੂੰ ਘੱਟ ਮਾਤਰਾ 'ਚ ਲਓ | 
—ਫਲ ਜਾਂ ਵੈਜੀਟੇਬਲ ਸੈਲੇਡ ਨੂੰ ਬਿਨ੍ਹਾਂ ਨਮਕ ਦੇ ਖਾਓ | 
—ਚਿਪਸ, ਸਨੈਕਸ ਦੀ ਵਰਤੋਂ ਘੱਟ ਜਾਂ ਨਾ ਕਰੋ
—ਚੰਗੀ ਕੁਆਲਿਟੀ ਦਾ ਨਮਕ ਵਰਤੋਂ ਕਰੋ |
—ਬਾਹਰ ਦੇ ਖਾਣੇ ਦੀ ਥਾਂ ਘਰ ਦਾ ਤਾਜ਼ਾ ਭੋਜਨ ਖਾਓ | 
—ਆਪਣੇ ਖਾਣੇ ਦੇ ਟੇਬਲ 'ਤੇ ਨਮਕ ਦੀ ਡੱਬੀ ਨਾ ਰੱਖੋ | 


Aarti dhillon

Content Editor

Related News