''ਰੋਜਮੈਰੀ'' ਖਾਣ ਨਾਲ 100 ਸਾਲ ਤੋਂ ਵੀ ਜ਼ਿਆਦਾ ਜਿਉਂਦੇ ਹਨ ਇਥੇ ਦੇ ਲੋਕ
Saturday, Apr 02, 2016 - 04:13 PM (IST)

ਨਵੀਂ ਦਿੱਲੀ—ਰੋਜਮੇਰੀ ''ਚ ਕਈ ਮੈਡੀਕਲ ਗੁਣ ਹੁੰਦੇ ਹਨ। ਸ਼ੋਧ ''ਚ ਇਹ ਗੱਲ ਸਾਹਮਣੇ ਆਈ ਹੈ ਕਿ ਰੋਜਮੈਰੀ ਦੀ ਵਰਤੋਂ ਕਰਨ ਨਾਲ ਮਨੁੱਖ ਦੀ ਉਮਰ ਲੰਬੀ ਹੁੰਦੀ ਹੈ। ਰਿਪੋਰਟ ''ਚ ਕਿਹਾ ਗਿਆ ਹੈ ਕਿ ਖੋਜਕਾਰੀਆਂ ਨੂੰ ਇਹ ਗੱਲ ਪਤਾ ਲੱਗੀ ਹੈ ਕਿ ਸਰੀਰਿਕ ਤੰਦਰੁਸਤੀ ਅਤੇ ਬਿਹਤਰ ਮਾਨਸਿਕ ਅਵਸਥਾ ਵਾਲੇ ਲੋਕ ਇਕ ਥਾਂ ''ਤੇ ਰਹੇ ਹਨ। ਇਨ੍ਹਾਂ ਲੋਕਾਂ ''ਚ ਹਾਰਟ ਅਤੇ ਅਲਜ਼ਾਈਮਰ ਦੀ ਬਿਮਾਰੀ ਦੀ ਸਮੱਰਥਾ ਕਾਫੀ ਘੱਟ ਹੈ। ਇਟਲੀ ਦੇ ਕੈਂਪਨੀਆ ਰਿਜ਼ਨ ਦੇ ਅਕਿਸਯਰੋਲੀ ਦੀ ਬਜ਼ੁਰਗ ਆਬਾਦੀ ''ਚ ਦਿਲ ਅਤੇ ਯਾਦਦਾਸ਼ਤ ਸੰਬੰਧਿਤ ਬਿਮਾਰੀਆਂ ਨਾ ਦੇ ਬਰਾਬਰ ਹੁੰਦੀਆਂ ਹਨ। ਐਕਸਪਰਟ ਦੀ ਰਾਏ ਹੈ ਕਿ ਭੂ-ਮੱਧ ਆਹਾਰ, ਰੋਜ਼ ਦੀ ਐਕਸਰਸਾਈਜ਼ ਅਤੇ ਰੋਜਮੈਰੀ ਹਰਬ ਦੇ ਵਿਆਪਕ ਦੇ ਕਾਰਨ ਇਥੇ ਦੇ ਲੋਕਾਂ ਦੀ ਉਮਰ ਪਿਛਲੇ ਦੋ ਦਹਾਕਿਆਂ ਤੋਂ ਇਟਲੀ ਦੇ ਨੈਸ਼ਨਲ ਐਵਰੇਜ਼ ਤੋਂ ਕਾਫੀ ਜ਼ਿਆਦਾ ਹੈ।
ਪ੍ਰੋਫੈਸਰ ਏਲਨ ਮੈਸੇਲ ਦਾ ਕਹਿਣਾ ਹੈ ਕਿ ਅਕੀਸਅਰੋਲੀ ''ਚ ਰਹਿਣ ਵਾਲੇ 300 ਲੋਕਾਂ ਦੇ ਗਰੁੱਪ ਦੀ ਉਮਰ ਇੰਨੀ ਜ਼ਿਆਦਾ ਕਿਵੇਂ ਹੈ ਇਸ ਲਈ ਸ਼ੋਧ ਕੀਤਾ ਜਾਵੇਗਾ। ਇਥੇ ਦੇ ਪਿੰਡ ''ਚ ਰਹਿਣ ਵਾਲੇ 300 ਨਿਵਾਸੀ 100 ਸਾਲ ਦੀ ਉਮਰ ਤੋਂ ਜ਼ਿਆਦਾ ਤੱਕ ਜਿਉਂਦੇ ਹਨ। ਇਹ ਵੀ ਬਿਨ੍ਹਾਂ ਕਿਸੇ ਬਿਮਾਰੀ ਤੋਂ ਗ੍ਰਸਤ ਹੋ ਕੇ। ਏਲਨ ਦਾ ਕਹਿਣਾ ਹੈ ਕਿ ਇਹ ਪਤਾ ਲਗਾਉਣ ਲਈ ਇਨ੍ਹਾਂ ਲੋਕਾਂ ਦਾ ਪੂਰਾ ਵਿਸ਼ਲੇਸ਼ਨ ਕਰਨ ਦੀ ਲੋੜ ਪਵੇਗੀ। ਸ਼ੋਧ ਦੇ ਰਾਹੀਂ ਇਸ ਗੱਲ ਦਾ ਪਤਾ ਲਗਾਇਆ ਜਾਵੇਗਾ ਕਿ ਦੱਖਣੀ ਇਟਲੀ ਦੇ ਵੈਸਟਰਨ ਕੋਸਟ ਦੇ ਕੋਲ ਪਹਾੜਾਂ ਅਤੇ ਨਦੀ ਕਿਨਾਰੇ ਰਹਿਣ ਵਾਲੇ ਇਨ੍ਹਾਂ ਲੋਕਾਂ ਦੀ ਉਮਰ ਜਿੰਨੀ ਲੰਬੀ ਕਿਵੇਂ ਹੈ।