ਸਿਹਤ ਦਾ ਖਜ਼ਾਨਾ ਹੈ 'ਭੁੱਜੇ ਛੋਲੇ' ! ਜਾਣੋ ਇਸ ਦੇ ਖਾਣ ਦੇ ਹੈਰਾਨੀਜਨਕ ਫਾਇਦੇ
Wednesday, Sep 02, 2026 - 09:31 AM (IST)
ਹੈਲਥ ਡੈਸਕ- ਅੱਜ ਦੀ ਭੱਜ-ਦੌੜ ਭਰੀ ਜੀਵਨ ਸ਼ੈਲੀ ਅਤੇ ਅਨਿਯਮਿਤ ਖਾਣ-ਪੀਣ ਦੀਆਂ ਆਦਤਾਂ ਕਾਰਨ, ਲੋਕ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹੀ ਸਥਿਤੀ 'ਚ, ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਸਾਡੀਆਂ ਰਸੋਈਆਂ 'ਚ ਮਿਲਣ ਵਾਲੇ ਰਵਾਇਤੀ ਭੋਜਨ ਮਹਿੰਗੇ ਸੁਪਰਫੂਡ ਨਾਲੋਂ ਸਿਹਤ ਲਈ ਵਧੇਰੇ ਫਾਇਦੇਮੰਦ ਸਾਬਤ ਹੋ ਸਕਦੇ ਹਨ। ਇਨ੍ਹਾਂ 'ਚੋਂ ਇਕ ਹੈ ਭੁੱਜੇ ਹੋਏ ਛੋਲੇ। ਪੌਸ਼ਟਿਕ ਤੱਤਾਂ ਨਾਲ ਭਰਪੂਰ ਭੁੰਨੇ ਹੋਏ ਛੋਲਿਆਂ ਦਾ ਰੋਜ਼ਾਨਾ ਸੇਵਨ ਸਰੀਰ ਨੂੰ ਕਈ ਗੰਭੀਰ ਬਿਮਾਰੀਆਂ ਤੋਂ ਬਚਾਉਣ 'ਚ ਮਦਦ ਕਰਦਾ ਹੈ। ਸਿਹਤ ਮਾਹਿਰਾਂ ਦੇ ਅਨੁਸਾਰ, ਭੁੱਜੇ ਛੋਲੇ ਪ੍ਰੋਟੀਨ, ਫਾਈਬਰ, ਆਇਰਨ, ਕੈਲਸ਼ੀਅਮ ਅਤੇ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦੇ ਹਨ। ਇਸ ਵਿੱਚ ਚਰਬੀ ਦੀ ਮਾਤਰਾ ਘੱਟ ਹੁੰਦੀ ਹੈ, ਜੋ ਇਸਨੂੰ ਹਰ ਉਮਰ ਦੇ ਲੋਕਾਂ ਲਈ ਇੱਕ ਵਧੀਆ ਸਨੈਕ ਬਣਾਉਂਦੀ ਹੈ।
ਪ੍ਰੋਟੀਨ ਦਾ ਵਧੀਆ ਸਰੋਤ
ਭੁੱਜੇ ਛੋਲਿਆਂ ਵਿਚ ਉੱਚ ਮਾਤਰਾ ਵਿੱਚ ਪ੍ਰੋਟੀਨ ਹੁੰਦੀ ਹੈ, ਜੋ ਕਿ ਮਾਸਪੇਸ਼ੀਆਂ ਦੀ ਮਜ਼ਬੂਤੀ ਅਤੇ ਸਰੀਰ ਦੇ ਸਮੁੱਚੇ ਵਿਕਾਸ ਲਈ ਲਾਭਕਾਰੀ ਹੈ। ਇਹ ਖਾਸ ਤੌਰ 'ਤੇ ਉਹਨਾਂ ਲਈ ਵਧੀਆ ਚੋਣ ਹੈ, ਜੋ ਮਾਸਾਹਾਰੀ ਭੋਜਨ ਨਹੀਂ ਖਾਂਦੇ।
ਭੁੱਖ ਕੰਟਰੋਲ ਕਰਨ ਵਿੱਚ ਮਦਦਗਾਰ
ਇਹ ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਖਾਣ ਤੋਂ ਬਾਅਦ ਲੰਬੇ ਸਮੇਂ ਤੱਕ ਭੁੱਖ ਮਹਿਸੂਸ ਨਹੀਂ ਹੁੰਦੀ। ਇਹ ਉਨ੍ਹਾਂ ਲਈ ਵਧੀਆ ਚੋਣ ਹੈ, ਜੋ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਦਿਲ ਦੀ ਸਿਹਤ ਲਈ ਫਾਇਦੇਮੰਦ
ਭੁੱਜੇ ਛੋਲਿਆਂ ਵਿੱਚ ਗੁੱਡ ਫੈਟਸ (ਚੰਗੀ ਚਰਬੀ) ਅਤੇ ਫਾਈਬਰ ਹੁੰਦੀ ਹੈ, ਜੋ ਕਿ ਕੋਲੇਸਟਰੋਲ ਦੀ ਮਾਤਰਾ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਦਿਲ ਦੀ ਬਿਮਾਰੀਆਂ ਤੋਂ ਬਚਾਅ ਕਰਦੀ ਹੈ।
ਪਾਚਣ-ਤੰਤਰ ਨੂੰ ਮਜ਼ਬੂਤ ਕਰਦੇ ਹਨ
ਫਾਈਬਰ ਦੀ ਉੱਚ ਮਾਤਰਾ ਹੋਣ ਕਰਕੇ, ਇਹ ਪਾਚਣ-ਤੰਤਰ ਨੂੰ ਸੁਧਾਰਦੇ ਹਨ ਅਤੇ ਕਬਜ਼ ਆਦਿ ਤੋਂ ਛੁਟਕਾਰਾ ਦੇਣ ਵਿੱਚ ਮਦਦ ਕਰਦੇ ਹਨ।
ਖੂਨ ਦੀ ਕਮੀ ਨੂੰ ਦੂਰ ਕਰਦੇ ਹਨ
ਭੁੱਜੇ ਛੋਲਿਆਂ ਵਿੱਚ ਆਇਰਨ ਦੀ ਉੱਚ ਮਾਤਰਾ ਹੁੰਦੀ ਹੈ, ਜੋ ਕਿ ਖੂਨ ਦੀ ਕਮੀ (ਐਨੀਮੀਆ) ਨੂੰ ਦੂਰ ਕਰਨ ਵਿੱਚ ਮਦਦ ਕਰਦੀ ਹੈ।
ਹੱਡੀਆਂ ਦੀ ਮਜ਼ਬੂਤੀ
ਇਹਨਾਂ ਵਿੱਚ ਕੈਲਸ਼ੀਅਮ, ਮੈਗਨੀਸ਼ੀਅਮ, ਅਤੇ ਫਾਸਫੋਰਸ ਹੁੰਦੇ ਹਨ, ਜੋ ਕਿ ਹੱਡੀਆਂ ਦੀ ਮਜ਼ਬੂਤੀ ਲਈ ਲਾਭਕਾਰੀ ਹਨ।
ਊਰਜਾ ਦਾ ਵਧੀਆ ਸਰੋਤ
ਭੁੱਜੇ ਛੋਲੇ ਕਾਰਬੋਹਾਈਡ੍ਰੇਟਸ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਜੋ ਕਿ ਲੰਬੇ ਸਮੇਂ ਤੱਕ ਊਰਜਾ ਪ੍ਰਦਾਨ ਕਰਦੇ ਹਨ।
ਜੇਕਰ ਤੁਸੀਂ ਆਪਣੀ ਡਾਈਟ ਵਿੱਚ ਕੁਝ ਤੰਦਰੁਸਤ ਅਤੇ ਪੌਸ਼ਟਿਕ ਸ਼ਾਮਲ ਕਰਨਾ ਚਾਹੁੰਦੇ ਹੋ, ਤਾਂ ਭੁੱਜੇ ਛੋਲੇ ਇਕ ਵਧੀਆ ਵਿਕਲਪ ਹਨ। ਇਹ ਨਾਸ਼ਤੇ, ਦੁਪਹਿਰ ਜਾਂ ਸ਼ਾਮ ਦੇ ਖਾਣੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ।
