ਪੈਰਾਂ ਦੀਆਂ ਇਨ੍ਹਾਂ ਬੀਮਾਰੀਆਂ ਤੋਂ ਹੋ ਸਕਦਾ ਹੈ ਖਤਰਾ

07/27/2017 5:37:09 PM

ਨਵੀਂ ਦਿੱਲੀ— ਅੱਜ ਕਲ ਦੀ ਭੱਜ ਦੌੜ ਭਰੀ ਜਿੰਦਗੀ 'ਚ ਲੋਕ ਇੰਨੇ ਰੁਝ ਗਏ ਹਨ ਕਿ ਉਨ੍ਹਾਂ ਨੂੰ ਆਪਣਾ ਖਿਆਲ ਰੱੱਖਣ ਦਾ ਵੀ ਸਮਾਂ ਨਹੀਂ ਮਿਲਦਾ। ਇਸਦੇ ਚੱਲਦੇ ਹੀ ਲੋਕ ਪੈਰਾਂ 'ਚ ਹੋਣ ਵਾਲੇ ਦਰਦ ਨੂੰ ਮਾਮੂਲੀ ਸਮਝ ਕੇ ਗੌਰ ਨਹੀਂ ਕਰਦੇ। ਜਿਸ ਕਾਰਨ ਪੈਰਾਂ ਦਾ ਦਰਦ ਵੱਧ ਕੇ ਡੀਪ ਵੇਨ ਥੋਮਵੋਸਿਸ ਵਰਗੀ ਬੀਮਰੀ ਦਾ ਰੂਪ ਲੈ ਲੈਂਦਾ ਹੈ। ਪੈਰਾਂ ਵਿਚ ਹੋਣ ਵਾਲੀ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਤੁਹਾਡੇ ਪੁਰੇ ਸ਼ਰੀਰ ਨੂੰ ਪ੍ਰਭਾਵਿਤ ਕਰਦੀ ਹੈ। ਜੇਕਰ ਤੁਹਾਡੇ ਪੈਰਾਂ 'ਚ ਵੀ ਲੰਬੇ ਸਮੇਂ ਤੋਂ ਦਰਦ ਹੋ ਰਿਹਾ ਹੈ ਤਾਂ ਤੁਰੰਤ ਕਿਸੇ ਵਧੀਆ ਡਾਕਟਰ ਦੇ ਕੋਲ ਜਾ ਕੇ ਚੈੱਕ ਕਰਵਾਓ।
1. ਔਰਤਾਂ ਨੂੰ ਖਤਰਾ
ਇਹ ਬੀਮਾਰੀ ਔਰਤਾਂ 'ਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਇਸਦੀ ਵਜ੍ਹਾਂ ਗਰਭਅਵਸਥਾ ਨੂੰ ਕੰਟਰੋਲ ਕਰਨ ਵਾਲੀਆ ਦਵਾਈਆਂ ਦੀ ਵਰਤੋਂ ਹੈ। ਇਸਦੇ ਇਲਾਵਾ ਔਰਤਾਂ 'ਚ ਖੂਨ ਕਲਾਟਸ ਹੋਣ ਦੇ ਕਾਰਨ ਪੈਰਾਂ 'ਚ ਸੌਜ, ਜਲਨ, ਨਸਾਂ ਦਾ ਸਖਤ ਹੋਣਾ ਆਦਿ ਇੰਨਫੇਕਸ਼ਨ ਵਰਗੀ ਪ੍ਰੇਸ਼ਾਨੀ ਹੋ ਸਕਦੀ ਹੈ।
2. ਪੈਰਾਂ 'ਚ ਦਰਦ
ਪੈਰਾਂ 'ਚ ਹੋਣ ਵਾਲੇ ਦਰਦ ਨੂੰ ਲੋਕ ਆਮ ਸਮਝ ਕੇ ਇਸ 'ਤੇ ਕਰੀਮ ਲੈਂਦੇ ਹਨ। ਜਦਕਿ ਪੈਰਾਂ 'ਚ ਹੋਣ ਵਾਲਾ ਦਰਦ ਵੇਸਕੁਲਰ ਬੀਮਾਰੀ ਵੀ ਹੋ ਸਕਦੀ ਹੈ। ਇਸ ਵਿਚ ਧਮਨੀਆਂ 'ਚ ਵਸਾ ਜੰਮਣ ਦੇ ਕਾਰਣ ਖੂਨ ਪ੍ਰਵਾਹ 'ਚ ਰੁਕਾਵਟ ਆ ਜਾਂਦੀ ਹੈ। ਜਿਸ ਨਾਲ ਕਮਰ ਦਰਦ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ।
3. ਅੱਡੀਆਂ 'ਚ ਮੋਚ
ਅੱਡੀ 'ਚ ਮੋਚ ਆਉਣ 'ਤੇ ਜਲਦ ਤੋਂ ਜਲਦ ਡਾਕਟਰ ਤੋਂ ਇਲਾਜ਼ ਕਰਵਾਉਣਾ ਚਾਹੀਦਾ ਨਾ ਕਿ ਖੁਦ ਘਰ 'ਚ ਸਪ੍ਰੇਅ ਲਗਾ ਕੇ ਇਸਦਾ ਇਲਾਜ਼ ਕਰਨਾ ਚਾਹੀਦਾ ਹੈ। ਠੀਕ ਨਾਲ ਇਲਾਜ ਨਾ ਕਰਨ 'ਤੇ ਤੁਹਾਨੂੰ ਵਾਰ-ਵਾਰ ਮੋਚ ਦੀ ਸ਼ਿਕਾਇਤ ਹੋ ਸਕਦੀ ਹੈ। ਇਸਦੇ ਇਲਾਵਾ ਧਿਆਨ ਨਾ ਦੇਣ 'ਤੇ ਇਸ 'ਚ ਕਈ ਤਰ੍ਹਾਂ ਦੀ ਲਾਇਲਾਜ਼ ਬੀਮਾਰੀਆਂ ਹੋ ਸਕਦੀਆਂ ਹਨ।
4. ਪੈਰ ਦੇ ਅੰਗੂਠੇ ਦਾ ਸਖਤ ਹੋਣਾ
ਅੰਗੂਠੇ ਦੇ ਜੋੜ ਸਖਤ ਹੋਣ 'ਤੇ ਕਾਟਿਲੇਟ ਕਮਜ਼ੋਰ ਪੈਣ ਲੱਗਦੇ ਹਨ। ਜਿਸ ਨਾਲ ਗੱਠੀਏ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਜ਼ਿਆਦਾਤਰ ਇਹ ਬੀਮਾਰੀ ਬੁੱਢੇ ਲੋਕਾਂ 'ਚ ਦੇਖੀ ਜਾਂਦੀ ਹੈ ਪਰ ਅੱਜ ਕਲ ਡਾਈਟ ਦਾ ਠੀਕ ਨਾਲ ਖਿਆਲ ਨਾ ਰੱਖਣ ਦੇ ਕਾਰਨ ਧੁੱਪ 'ਚ ਵੀ ਇਹ ਬੀਮਾਰੀ ਆਮ ਦੇਖਣ ਨੂੰ ਮਿਲ ਰਹੀ ਹੈ।
5. ਪੈਰ ਦੇ ਨੂੰਹਾਂ ਦਾ ਅੰਦਰੋਂ ਵੱਧਣਾ
ਅਕਸਰ ਪੈਰਾਂ ਦੇ ਨੂੰਹ ਅੰਦਰ ਹੀ ਅੰਦਰ ਵੱਧ ਕੇ ਚਮੜੀ ਦੇ ਅੰਦਰ ਵੱਲ ਚੱਲੇ ਜਾਂਦੇ ਹਨ। ਇਨ੍ਹਾਂ ਦੇ ਜਰੀਏ ਸਰੀਰ 'ਚ ਜੀਵਾਣੂਆਂ ਪ੍ਰਵੇਸ਼ ਕਰ ਸਕਦੇ ਹਨ। ਜਿਸ ਨਾਲ ਪੈਰਾਂ 'ਚ ਇੰਨਫੈਕਸ਼ਨ ਦਾ ਖਤਰਾ ਵੱਧ ਜਾਂਦਾ ਹੈ।
 


Related News