ਮੱਛਰ ਦੇ ਕੱਟਣ ਨਾਲ ਚਮੜੀ ’ਤੇ ਪੈਣ ਲੱਗੇ ਨੇ ਧੱਫੜ? ਇਨ੍ਹਾਂ ਨੁਸਖ਼ਿਆਂ ਨਾਲ ਤੁਰੰਤ ਪਾਓ ਰਾਹਤ
Tuesday, Aug 08, 2023 - 04:20 PM (IST)
ਜਲੰਧਰ (ਬਿਊਰੋ)– ਮਾਨਸੂਨ ਦੇ ਮੌਸਮ ’ਚ ਮੱਛਰਾਂ ਦੇ ਪੈਦਾ ਹੋਣ ਦਾ ਖ਼ਤਰਾ ਬਹੁਤ ਜ਼ਿਆਦਾ ਹੁੰਦਾ ਹੈ, ਜਿਸ ਕਾਰਨ ਮੱਛਰਾਂ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਵੀ ਕਾਫੀ ਵੱਧ ਜਾਂਦੀਆਂ ਹਨ। ਇਸ ਮੌਸਮ ’ਚ ਮੱਛਰਾਂ ਦੇ ਕੱਟਣ ਨਾਲ ਡੇਂਗੂ, ਮਲੇਰੀਆ, ਚਿਕਨਗੁਨੀਆ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਮੱਛਰਾਂ ਦੇ ਕੱਟਣ ਵਾਲੀ ਜਗ੍ਹਾ ’ਤੇ ਲਾਲ ਧੱਬੇ ਬਣ ਜਾਂਦੇ ਹਨ, ਜਿਸ ਕਾਰਨ ਚਮੜੀ ਵੀ ਖ਼ਰਾਬ ਦਿਖਾਈ ਦੇਣ ਲੱਗਦੀ ਹੈ। ਅਕਸਰ ਜਦੋਂ ਮੱਛਰ ਚਿਹਰੇ ’ਤੇ ਕੱਟਦਾ ਹੈ ਤਾਂ ਚਿਹਰੇ ਦੀ ਚਮੜੀ ਖ਼ਰਾਬ ਹੋਣ ਲੱਗਦੀ ਹੈ। ਅਜਿਹੇ ’ਚ ਤੁਸੀਂ ਕੁਝ ਆਸਾਨ ਨੁਸਖ਼ੇ ਅਜ਼ਮਾ ਸਕਦੇ ਹੋ। ਇਨ੍ਹਾਂ ਘਰੇਲੂ ਨੁਸਖ਼ਿਆਂ ਦੀ ਮਦਦ ਨਾਲ ਚਿਹਰੇ ’ਤੇ ਮੱਛਰਾਂ ਦੇ ਦਾਗ-ਧੱਬੇ ਘੱਟ ਕੀਤੇ ਜਾ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਨੁਸਖ਼ਿਆਂ ਬਾਰੇ–
ਮੱਛਰ ਦੇ ਕੱਟਣ ਦੇ ਨਿਸ਼ਾਨ ਕਿਵੇਂ ਦੂਰ ਕਰੀਏ?
ਸ਼ਹਿਦ ਨਾਲ ਦਾਗ ਕਰੋ ਘੱਟ
ਸ਼ਹਿਦ ’ਚ ਬਹੁਤ ਸਾਰੇ ਐਂਟੀ-ਬੈਕਟੀਰੀਅਲ ਤੇ ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਇਹ ਗਲੇ ’ਚ ਖਰਾਸ਼, ਖੁਸ਼ਕ ਚਮੜੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦਗਾਰ ਹੁੰਦਾ ਹੈ। ਇਹ ਸੈਕੜੇ ਸਾਲਾਂ ਤੋਂ ਵਰਤਿਆ ਜਾ ਰਿਹਾ ਹੈ। ਮੱਛਰ ਦੇ ਕੱਟਣ ਨਾਲ ਹੋਣ ਵਾਲੇ ਦਾਗਾਂ ਨੂੰ ਘੱਟ ਕਰਨ ਲਈ ਤੁਸੀਂ ਸ਼ਹਿਦ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਪ੍ਰਭਾਵਿਤ ਜਗ੍ਹਾ ’ਤੇ ਨਿਯਮਿਤ ਰੂਪ ਨਾਲ ਸ਼ਹਿਦ ਲਗਾਓ। ਇਸ ਨਾਲ ਕਾਫੀ ਰਾਹਤ ਮਿਲੇਗੀ।
ਐਲੋਵੇਰਾ ਜੈੱਲ ਦੀ ਵਰਤੋਂ ਕਰੋ
ਐਲੋਵੇਰਾ ਸਿਹਤ ਲਈ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਇਸ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਇਹ ਦਰਦ ਤੋਂ ਰਾਹਤ ਦਿਵਾਉਣ ’ਚ ਵੀ ਕਾਰਗਰ ਹੈ। ਜੇਕਰ ਤੁਹਾਡੀ ਚਮੜੀ ’ਤੇ ਮੱਛਰ ਦੇ ਕੱਟਣ ਨਾਲ ਲਾਲ ਧੱਫੜ ਹਨ ਤਾਂ ਤੁਸੀਂ ਐਲੋਵੇਰਾ ਜੈੱਲ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਕੁਝ ਹੀ ਦਿਨਾਂ ’ਚ ਦਾਗ-ਧੱਬੇ ਦੂਰ ਹੋ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : Eye Twitching : ਵਾਰ-ਵਾਰ ਫੜਕ ਰਹੀ ਹੈ ਅੱਖ? ਅਪਣਾਓ ਇਹ 4 ਟਿਪਸ
ਬੇਕਿੰਗ ਸੋਡਾ
ਬੇਕਿੰਗ ਸੋਡਾ ਲਗਭਗ ਹਰ ਰਸੋਈ ’ਚ ਪਾਇਆ ਜਾਂਦਾ ਹੈ। ਇਸ ਦੀ ਵਰਤੋਂ ਬਰੈੱਡ ਪਕਾਉਣ ਤੋਂ ਲੈ ਕੇ ਨਾਲੀਆਂ ਦੀ ਸਫ਼ਾਈ ਤੱਕ ਕੀਤੀ ਜਾਂਦੀ ਹੈ। ਬੇਕਿੰਗ ਸੋਡਾ, ਜਿਸ ਨੂੰ ਸੋਡੀਅਮ ਬਾਈਕਾਰਬੋਨੇਟ ਵੀ ਕਿਹਾ ਜਾਂਦਾ ਹੈ। ਬੇਕਿੰਗ ਸੋਡਾ ਦੀ ਵਰਤੋਂ ਮੱਛਰ ਦੇ ਕੱਟਣ ਨਾਲ ਹੋਣ ਵਾਲੇ ਧੱਬਿਆਂ ਨੂੰ ਘੱਟ ਕਰਨ ਲਈ ਕੀਤੀ ਜਾ ਸਕਦੀ ਹੈ। ਇਸ ਦੀ ਵਰਤੋਂ ਕਰਨ ਲਈ 1 ਚਮਚਾ ਬੇਕਿੰਗ ਸੋਡਾ ਲਓ, ਇਸ ’ਚ 1 ਚਮਚਾ ਪਾਣੀ ਮਿਲਾ ਕੇ ਪ੍ਰਭਾਵਿਤ ਥਾਂ ’ਤੇ ਲਗਾਓ। ਇਸ ਨਾਲ ਧੱਫੜ ਘੱਟ ਹੋ ਸਕਦੇ ਹਨ।
ਤੁਲਸੀ ਹੈ ਅਸਰਦਾਰ
ਤੁਲਸੀ ਬਹੁਤ ਪ੍ਰਭਾਵਸ਼ਾਲੀ ਨੁਸਖ਼ਿਆਂ ’ਚੋਂ ਇਕ ਹੈ। ਤੁਲਸੀ ਦੇ ਪੱਤਿਆਂ ’ਚ ਪਾਏ ਜਾਣ ਵਾਲੇ ਐਂਟੀ-ਆਕਸੀਡੈਂਟ ਚਮੜੀ ਦੀ ਸੋਜ ਨੂੰ ਘੱਟ ਕਰ ਸਕਦੇ ਹਨ। ਤੁਲਸੀ ਦਾ ਪੇਸਟ ਬਣਾਉਣ ਲਈ 2 ਕੱਪ ਪਾਣੀ ਨੂੰ ਚੰਗੀ ਤਰ੍ਹਾਂ ਉਬਾਲੋ, ਇਸ ’ਚ ਤੁਲਸੀ ਦੀਆਂ ਪੱਤੀਆਂ ਪਾ ਕੇ ਚੰਗੀ ਤਰ੍ਹਾਂ ਉਬਾਲ ਲਓ। ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਠੰਡਾ ਹੋਣ ਦਿਓ ਤੇ ਫਿਰ ਚਿਹਰੇ ’ਤੇ ਲਗਾਓ। ਇਸ ਨਾਲ ਕੁਝ ਹੀ ਦਿਨਾਂ ’ਚ ਸੋਜ ਤੇ ਸਾੜ ਤੋਂ ਰਾਹਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਮੱਛਰ ਦੇ ਕੱਟਣ ਨਾਲ ਹੋਣ ਵਾਲੇ ਲਾਲ ਧੱਫੜ ਨੂੰ ਘੱਟ ਕਰਨ ਲਈ ਤੁਸੀਂ ਇਨ੍ਹਾਂ ਨੁਸਖ਼ਿਆਂ ਦੀ ਵਰਤੋਂ ਕਰ ਸਕਦੇ ਹੋ। ਹਾਲਾਂਕਿ ਧਿਆਨ ਰੱਖੋ ਕਿ ਜੇਕਰ ਤੁਹਾਡੀ ਚਮੜੀ ਦੀ ਸਮੱਸਿਆ ਜ਼ਿਆਦਾ ਵੱਧ ਰਹੀ ਹੈ ਤਾਂ ਅਜਿਹੀ ਸਥਿਤੀ ’ਚ ਕਿਸੇ ਮਾਹਿਰ ਦੀ ਮਦਦ ਜ਼ਰੂਰ ਲਓ।