ਸਰੀਰ ਨੂੰ ਇਨ੍ਹਾਂ ਰੋਗਾਂ ਤੋਂ ਬਚਾਉਂਦਾ ਹੈ ਅੰਬ

04/29/2016 7:37:29 AM

ਕੀ ਤੁਸੀਂ ਜਾਣਦੇ ਹੋ ਕਿ ਅੰਬਾਂ ''ਚ ਪਾਲੀਫੇਨਾਲਸ ਹੁੰਦਾ ਹੈ। ਜੋ ਕਈ ਤਰ੍ਹਾਂ ਕੈਂਸਰ ਹੋਣ ਤੋਂ ਸਰੀਰ ਨੂੰ ਬਚਾਉਂਦਾ ਹੈ। ਅੰਬ ਭੋਜਨ ਨੂੰ ਪਚਾਉਣ ''ਚ ਮਦਦ ਕਰਦਾ ਹੈ।
– ਇਸ ''ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਗੈਸਟ੍ਰੋਇਸਟਨਲ ਡਿਸਆਰਡਰ ਤੋਂ ਬਚਾਉਂਦਾ ਹੈ ਅਤੇ ਪਾਚਨ ਨੂੰ ਮਜ਼ਬੂਤ ਬਣਾਉਂਦਾ ਹੈ।
– ਅੰਬਾਂ ''ਚ ਅਜਿਹੇ ਤੱਤ ਹੁੰਦੇ ਹਨ ਜੋ ਕੈਲੋਸਟਰੋਲ ਨੂੰ ਘੱਟ ਕਰਦਾ ਹੈ। ਇਸ ''ਚ ਪਾਇਆ ਜਾਣ ਵਾਲਾ ਪੇਕਟਿਨ ਅਤੇ ਵਿਟਾਮਿਨ ਸੀ ਬੈਡ ਕੈਲੋਸਟਰੋਲ ਨੂੰ ਘੱਟ ਕਰਦਾ ਹੈ। ਇਸ ਤਰ੍ਹਾਂ ਇਹ ਸਾਡੇ ਦਿਲ ਨੂੰ ਬਚਾਉਂਦਾ ਹੈ।
– ਜੇਕਰ ਤੁਸੀਂ ਥੋੜ੍ਹੀ ਜਿਹੀ ਕਮਜ਼ੋਰੀ ਮਹਿਸੂਸ ਕਰਦੇ ਹੋ ਤਾਂ ਆਪਣੇ ਭੋਜਨ ''ਚ ਅੰਬ ਨੂੰ ਸ਼ਾਮਿਲ ਕਰੋ, ਜੋ ਰੋਗਨਾਸ਼ਕ ਤੱਤਾਂ ਨੂੰ ਵੀ 
ਵਧਾਉਂਦਾ ਹੈ।
– ਜ਼ਿਆਦਾ ਅੰਬ ਖਾਣੇ ਚਾਹੀਦੇ ਹਨ। ਇਸ ਨਾਲ ਚਮੜੀ ''ਚ ਚਮਕ ਆਉਂਦੀ ਹੈ। ਇਸ ਦੇ ਗੁੱਦੇ ''ਚ ਵਿਟਾਮਿਨ ਏ ਹੁੰਦਾ ਹੈ। ਇਸ ਦੀ ਵਰਤੋਂ ਫੇਸਪੈਕ ਦੀ ਤਰ੍ਹਾਂ ਕਰ ਸਕਦੇ ਹੋ ਕਿਉਂਕਿ ਇਸ ਨੂੰ ਲਗਾਉਣ ਨਾਲ ਕਿੱਲ-ਮੁਹਾਸਿਆਂ ਤੋਂ ਛੁਟਕਾਰਾ ਮਿਲਦਾ ਹੈ।
– ਅੰਬ ਦੀ ਵਰਤੋਂ ਅੱਖਾਂ ਲਈ ਵੀ ਫਾਇਦੇਮੰਦ ਹੈ। ਇਸ ਨਾਲ ਨਾਈਟ ਬਲਾਈਡਨੈੱਸ, ਡੇ-ਲਾਈਟ ਬਲਾਈਡਨੈੱਸ ਤੋਂ ਬਚਿਆ ਜਾ ਸਕਦਾ ਹੈ। ਜੇਕਰ ਅੱਖਾਂ ''ਚ ਸੁੱਕਾਪਨ ਮਹਿਸੂਸ ਹੋਵੇ ਤਾਂ ਇਸ ਦੀ ਵਰਤੋਂ ਵਧਾ ਸਕਦੇ ਹੋ।


Related News