ਸਿਰਦਰਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਪੀਓ ਇਹ ਜੂਸ
Wednesday, Oct 31, 2018 - 06:21 PM (IST)

ਨਵੀਂ ਦਿੱਲੀ— ਸਿਰਦਰਦ ਹੋਣਾ ਇਕ ਆਮ ਗੱਲ ਹੈ ਪਰ ਇਹ ਆਮ ਜਿਹਾ ਦਿਖਾਈ ਦੇਣ ਵਾਲਾ ਦਰਦ ਸਹਿਣ ਕਰਨਾ ਬੇਹੱਦ ਮੁਸ਼ਕਲ ਹੁੰਦਾ ਹੈ। ਇਹ ਸਿਰਫ ਵੱਡੇ ਲੋਕਾਂ 'ਚ ਹੀ ਨਹੀਂ ਸਗੋਂ ਬੱਚਿਆਂ ਨੂੰ ਵੀ ਹੋ ਸਕਦਾ ਹੈ। ਸਿਰਦਰਦ ਹੋਣ 'ਤੇ ਕਿਸੇ ਵੀ ਕੰਮ ਨੂੰ ਕਰਨ ਦਾ ਮਨ ਨਹੀਂ ਕਰਦਾ। ਇੱਥੋਂ ਤਕ ਕਿ ਆਰਾਮ ਨਾਲ ਸੁੱਤਾ ਵੀ ਨਹੀਂ ਜਾਂਦਾ। ਇਸ ਦਰਦ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ। ਇਹ ਪੇਨਕਿਲਰ ਸਿਰਦਰਦ ਤੋਂ ਰਾਹਤ ਦਿਵਾਉਂਦਾ ਹੈ ਪਰ ਸਰੀਰ 'ਤੇ ਇਨ੍ਹਾਂ ਦਾ ਗਲਤ ਅਸਰ ਪੈਂਦਾ ਹੈ। ਅਜਿਹੇ 'ਚ ਤੁਸੀਂ ਇਸ ਘਰੇਲੂ ਜੂਸ ਨੂੰ ਪੀ ਕੇ ਸਿਰਫ 5 ਮਿੰਟ 'ਚ ਰਾਹਤ ਪਾ ਸਕਦੇ ਹੋ। ਇਸ ਨੂੰ ਪੀਣ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ। ਤਾਂ ਆਓ ਜਾਣਦੇ ਹਾਂ ਸਿਰਦਰਦ ਹੋਣ ਦੇ ਕਾਰਨ ਅਤੇ 5 ਮਿੰਟਾਂ 'ਚ ਇਸ ਤੋਂ ਰਾਹਤ ਪਾਉਣ ਵਾਲੇ ਜੂਸ ਬਾਰੇ...
ਸਿਰਦਰਦ ਦੇ ਕਾਰਨ
- ਹੈਂਗਓਵਰ
- ਭੁੱਖ ਲੱਗਣਾ
- ਖੂਨ ਦੇ ਥੱਕੇ
- ਤਣਾਅ
- ਥਕਾਵਟ
- ਪਿੱਠ ਅਤੇ ਗਰਦਨ ਦੀਆਂ ਮਾਸਪੇਸ਼ੀਆਂ 'ਚ ਤਣਾਅ
- ਕਾਰਬਨ ਮੋਨੋਆਕਸਾਈਡ ਦਾ ਵਧਣਾ
- ਸਰੀਰ 'ਚ ਪਾਣੀ ਦੀ ਕਮੀ ਹੋਣਾ
- ਦਿਮਾਗ ਜਾਂ ਉਸ ਦੇ ਚਾਰੇ ਪਾਸੇ ਬਲੱਡ ਸਰਕੁਲੇਸ਼ਨ ਘੱਟ ਹੋਣਾ
- ਬ੍ਰੇਨ ਟਿਊਮਰ
- ਕੋਲਡ ਅਤੇ ਫਲੂ
- ਪੋਸ਼ਕ ਤੱਤਾਂ ਦੀ ਕਮੀ
- ਕੰਪਿਊਟਰ 'ਤੇ ਜ਼ਿਆਦਾ ਦੇਰ ਤਕ ਬੈਠਣਾ
ਜੂਸ ਬਣਾਉਣ ਦੀ ਸਮੱਗਰੀ
- 1/2 ਕੱਪ ਨਿੰਬੂ ਦਾ ਰਸ
- 1 ਚੱਮਚ ਸ਼ਹਿਦ
- 2 ਬੂੰਦ ਲੈਵੇਂਡਰ ਆਇਲ
ਬਣਾਉਣ ਦੀ ਵਿਧੀ
ਗਲਾਸ 'ਚ 1/2 ਕੱਪ ਨਿੰਬੂ ਦਾ ਰਸ, 1 ਚੱਮਚ ਸ਼ਹਿਦ, 2 ਬੂੰਦਾਂ ਲੈਵੇਂਡਰ ਆਇਲ ਮਿਲਾ ਕੇ ਜੂਸ ਤਿਆਰ ਕਰੋ। ਇਸ ਨੂੰ ਪੀਣ ਨਾਲ ਸਿਰਫ 5 ਮਿੰਟਾਂ 'ਚ ਹੀ ਤੁਹਾਨੂੰ ਸਿਰਦਰਦ ਤੋਂ ਰਾਹਤ ਮਿਲ ਜਾਵੇਗੀ।