ਕੈਂਸਰ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਦੇ ਹਨ ਇਹ ਅਸਰਦਾਰ ਘਰੇਲੂ ਨੁਸਖੇ

Friday, Jun 15, 2018 - 11:30 AM (IST)

ਨਵੀਂ ਦਿੱਲੀ— ਗਲਤ ਖਾਣ-ਪੀਣ, ਵਿਗੜਦੇ ਲਾਈਫ ਸਟਾਈਲ ਦੀ ਵਜ੍ਹਾ ਨਾਲ ਅੱਜ 5 'ਚੋਂ 3 ਵਿਅਕਤੀ ਕਿਸੇ ਨਾ ਕਿਸੇ ਹੈਲਥ ਦੀ ਸਮੱਸਿਆ ਕਾਰਨ ਪ੍ਰੇਸ਼ਾਨ ਹਨ। ਜਿੱਥੇ ਸਿਹਤਮੰਦ ਰਹਿਣ ਲਈ ਕਸਰਤ ਕਰਨਾ, ਸਵੇਰ ਅਤੇ ਸ਼ਾਮ ਦੀ ਸੈਰ ਕਰਨਾ ਜ਼ਰੂਰੀ ਹੈ ਉੱਥੇ ਹੀ ਬਿਹਤਰ ਖਾਣ-ਪੀਣ ਹੋਣਾ ਵੀ ਬਹੁਤ ਜ਼ਰੂਰੀ ਹੈ। ਡਾਈਟ 'ਚ ਫ੍ਰੈਸ਼ ਸਬਜ਼ੀਆਂ ਅਤੇ ਫਲ ਦੇ ਇਲਾਵਾ ਕੁਝ ਅਜਿਹੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਜੋ ਤੁਹਾਨੂੰ ਵੱਡੀ ਤੋਂ ਵੱਡੀ ਬੀਮਾਰੀ ਤੋਂ ਬਚਾ ਸਕੇ। ਜੋ ਤੁਸੀਂ ਖਾ ਰਹੇ ਹੋ ਉਸ 'ਚ ਪ੍ਰੋਟੀਨ, ਵਿਟਾਮਿਨ, ਜਿੰਕ, ਮੈਗਨੀਸ਼ੀਅਮ, ਮਿਨਰਲਸ ਦੇ ਇਲਾਵਾ ਬੀਟਾ ਕੈਰੋਟੀਨ ਆਦਿ ਦੀ ਮੌਜੂਦਗੀ ਜ਼ਰੂਰ ਹੋਣੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਬੀਮਾਰੀਆਂ ਤੋਂ ਆਸਾਨੀ ਨਾਲ ਲੜਿਆ ਜਾ ਸਕਦਾ ਹੈ। ਤੁਹਾਡੀ ਰੋਗ ਪ੍ਰਤੀਰੋਧਕ ਸ਼ਮਤਾ ਵਧੇਗੀ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ...
1. ਫਲੀਆਂ
ਜ਼ਿਆਦਾਤਰ ਲੋਕਾਂ ਨੂੰ ਫਲੀਆਂ ਚੰਗੀਆਂ ਨਹੀਂ ਲੱਗਦੀਆਂ ਪਰ ਕੀ ਤੁਸੀਂ ਜਾਣਦੇ ਹੋ ਕਿ ਇਸ 'ਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਕੈਂਸਰ ਦੇ ਖਤਰੇ ਤੋਂ ਬਚਾਉਂਦਾ ਹੈ। ਇਸ 'ਚ ਫਾਈਬਰ ਦੀ ਉੱਚ ਮਾਤਰਾ ਮੌਜੂਦ ਹੁੰਦੀ ਹੈ। ਰੋਜ਼ਾਨਾ ਇਸ ਨੂੰ ਖਾਣ ਨਾਲ ਡਾਇਬਿਟੀਜ਼ ਦੀ ਸਮੱਸਿਆ ਘੱਟ ਹੋਣ ਲੱਗਦੀ ਹੈ ਅਤੇ ਨਾਲ ਹੀ ਪਾਚਨ ਤੰਤਰ ਵੀ ਮਜ਼ਬੂਤ ਹੁੰਦਾ ਹੈ।

PunjabKesari
2. ਪਿਆਜ਼
ਗਰਮੀਆਂ ਦੇ ਮੌਸਮ 'ਚ ਕੱਚਾ ਪਿਆਜ਼ ਖਾਣਾ ਬਹੁਤ ਚੰਗਾ ਹੁੰਦਾ ਹੈ ਪਿਆਜ਼ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਗਰਮੀ ਨੂੰ ਘੱਟ ਕਰਨ ਦਾ ਕੰਮ ਕਰਦਾ ਹੈ। ਇਸ ਨੂੰ ਖਾਣ ਨਾਲ ਲੂ ਲੱਗਣ ਦਾ ਖਤਰਾ ਘੱਟ ਹੋਣ ਦੇ ਨਾਲ ਹੀ ਕੋਲਨ ਕੈਂਸਰ ਤੋਂ ਵੀ ਬਚਿਆ ਜਾ ਸਕਦਾ ਹੈ। ਇਸ 'ਚ ਐਂਟੀਆਕਸੀਡੈਂਟ ਵੀ ਹੁੰਦੇ ਹਨ ਜੋ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਐਂਟੀ-ਇੰਫਲਾਮੇਸ਼ਨ ਦੇ ਗੁਣ ਸਰੀਰ ਦੀ ਸੋਜ ਨੂੰ ਘੱਟ ਕਰਦੇ ਹਨ।

PunjabKesari
3. ਕੱਦੂ ਦੇ ਬੀਜ
ਬੀਜ 'ਚ ਪ੍ਰੋਟੀਨ, ਮਿਨਰਲਸ, ਕੈਲਸ਼ੀਅਮ ਦੀ ਉੱਚ ਮਾਤਰਾ ਮੌਜੂਦ ਹੁੰਦੀ ਹੈ ਜੋ ਸਰੀਰ ਨੂੰ ਹੈਲਦੀ ਰੱਖਣ ਦਾ ਕੰਮ ਕਰਦਾ ਹੈ। ਤਿਲ ਅਤੇ ਕੱਦੂ ਦੇ ਬੀਜ 'ਚ ਕੈਲਸ਼ੀਅਮ, ਲੌਹ ਅਤੇ ਜਸਤਾ ਮੌਜੂਦ ਹੁੰਦਾ ਹੈ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀ ਨੂੰ ਸਰੀਰ ਤੋਂ ਦੂਰ ਰੱਖਣ ਦਾ ਕੰਮ ਕਰਦਾ ਹੈ।

PunjabKesari
4. ਮਸ਼ਰੂਮ
ਮਸ਼ਰੂਮ 'ਚ ਐਂਟੀ ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ ਜੋ ਸਰਦੀ-ਜ਼ੁਕਾਮ ਵਰਗੀਆਂ ਬੀਮਾਰੀਆਂ ਨੂੰ ਆਲੇ-ਦੁਆਲੇ ਨਹੀਂ ਆਉਣ ਦਿੰਦਾ। ਇਸ ਦੇ ਨਾਲ ਹੀ ਇਸ 'ਚ ਵਿਟਾਮਿਨ ਡੀ ਦੀ ਚੰਗੀ ਮਾਤਰਾ ਮੌਜੂਦ ਹੁੰਦੀ ਹੈ। ਇਸ ਨੂੰ ਖਾਣ ਨਾਲ ਸਰੀਰ 'ਚ ਕਦੇ ਵੀ ਆਇਰਨ ਦੀ ਕਮੀ ਨਹੀਂ ਹੁੰਦੀ।

PunjabKesari
5. ਹਰੀਆਂ ਪੱਤੇਦਾਰ ਸਬਜ਼ੀਆਂ
ਹਰੀਆਂ ਸਬਜ਼ੀਆਂ 'ਚ ਪ੍ਰੋਟੀਨ ਦੇ ਇਲਾਵਾ, ਕੈਲਸ਼ੀਅਮ, ਫੋਲੇਟ ਅਤੇ ਐਂਟੀ-ਆਕਸੀਡੈਂਟਸ ਦੀ ਇਕ ਵੱਡੀ ਮਾਤਰਾ ਹੁੰਦੀ ਹੈ ਪਰ ਧਿਆਨ ਰੱਖੋ ਕਿ ਸਿਹਤਮੰਦ ਰਹਿਣ ਲਈ ਸੀਜਨ ਦੇ ਹਿਸਾਬ ਨਾਲ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਕੁਝ ਸਬਜ਼ੀਆਂ ਨੂੰ ਪਕਾ ਕੇ ਖਾਣਾ ਚਾਹੀਦਾ ਹੈ ਅਤੇ ਕੁਝ ਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ।

PunjabKesari
6. ਗ੍ਰੀਨ ਟੀ
ਰੋਜ਼ ਦਿਨ ਵਿਚ 3 ਵਾਰ ਗ੍ਰੀਨ ਟੀ ਦੀ ਵਰਤੋ ਕਰਨ ਨਾਲ ਸਰੀਰ ਵਿਚ ਕੈਂਸਰ ਸੈਲਸ ਬਣਨ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ।

PunjabKesari
7. ਹਲਦੀ
ਇਸ ਵਿਚ ਕਈ ਬੀਮਾਰੀਆਂ ਨਾਲ ਲੜਣ ਦੇ ਗੁਣ ਮੋਜੂਦ ਹੁੰਦੇ ਹਨ ਇਹ ਸਰੀਰ ਵਿਚ ਰੋਜ਼ਾਨਾ ਜਮ੍ਹਾ ਗੰਦਗੀ ਨੂੰ ਬਾਹਰ ਕੱਢਣ ਵਿਚ ਮਦਦ ਕਰਦੇ ਹਨ। ਨਾਲ ਹੀ ਇਹ ਕੈਂਸਰ ਸੈੱਲਸ ਨੂੰ ਬਣਨ ਤੋਂ ਵੀ ਰੋਕਦੀ ਹੈ।

PunjabKesari
8. ਕਾਲੀ ਮਿਰਚ
ਇਸ ਵਿਚ ਕਾਫੀ ਜ਼ਿਆਦਾ ਮਾਤਰਾ ਵਿਚ ਐਂਟੀ-ਆਕਸੀਡੈਂਟ ਹੁੰਦੇ ਹਨ ਇਸਦੀ ਰੋਜ਼ਾਨਾ ਵਰਤੋਂ ਨਾਲ ਕੈਂਸਰ ਵਰਗੀ ਗੰਭੀਰ ਬੀਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ।

PunjabKesari


Related News