ਸਬਜ਼ੀਆਂ ਪਕਾਉਂਦੇ ਸਮੇਂ ਪੌਸ਼ਟਿਕ ਤੱਤਾਂ ਦੀ ਸੰਭਾਲ

Wednesday, Nov 13, 2024 - 05:21 AM (IST)

ਸਬਜ਼ੀਆਂ ਪਕਾਉਂਦੇ ਸਮੇਂ ਪੌਸ਼ਟਿਕ ਤੱਤਾਂ ਦੀ ਸੰਭਾਲ

ਹੈਲਥ ਡੈਸਕ- ਠੀਕ ਤਰ੍ਹਾਂ ਨਾਲ ਨਾ ਬਣਾਏ ਗਏ ਖਾਣੇ ’ਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਵਰਗੇ ਪੌਸ਼ਟਿਕ ਤੱਤ ਨਸ਼ਟ ਹੋ ਜਾਂਦੇ ਹਨ। ਜੋ ਖਾਣਾ ਅਸੀਂ ਖਾਂਦੇ ਹਾਂ, ਇਸ ਨੂੰ ਬਣਾਉਣ ਲਈ ਨਿਸ਼ਚਿਤ ਪ੍ਰਕਿਰਿਆ ਤੋਂ ਲੰਘਣਾ ਪੈਂਦਾ ਹੈ ਪਰ ਇਸ ਪ੍ਰਕਿਰਿਆ ’ਚ ਸਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਖਾਣਾ ਬਣਾਉਣ ’ਚ ਪੌਸ਼ਟਿਕ ਤੱਤ ਘੱਟ ਤੋਂ ਘੱਟ ਨਸ਼ਟ ਹੋਣ।
ਸਬਜ਼ੀਆਂ ਨੂੰ ਇਸ ਤਰ੍ਹਾਂ ਛਿੱਲੋ ਅਤੇ ਕੱਟੋ, ਜਿਸ ਨਾਲ ਉਨ੍ਹਾਂ ਦੇ ਪੌਸ਼ਟਿਕ ਤੱਤ ਨਸ਼ਟ ਨਾ ਹੋਣ। ਆਲੂ ਅਤੇ ਸੇਬ ਨੂੰ ਛਿੱਲਦੇ ਸਮੇਂ ਧਿਆਨ ਦਿਓ ਕਿ ਛਿਲਕਾ ਇੰਨਾ ਮੋਟਾ ਨਾ ਉਤਾਰੋ ਕਿ ਜਿਸ ਨਾਲ ਵੱਧ ਮਾਤਰਾ ’ਚ ਪੌਸ਼ਟਿਕ ਤੱਤ ਛਿਲਕਿਆਂ ਨਾਲ ਨਸ਼ਟ ਹੋ ਜਾਣ।
ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਧੋ ਲੈਣਾ ਚਾਹੀਦਾ ਹੈ। ਸਬਜ਼ੀ ਕੱਟਦੇ ਸਮੇਂ ਸਬਜ਼ੀ ਨੂੰ ਜ਼ਿਆਦਾ ਸਮੇਂ ਤਕ ਪਾਣੀ ’ਚ ਭਿਉਂ ਕੇ ਨਹੀਂ ਰੱਖਣਾ ਚਾਹੀਦਾ। ਸਬਜ਼ੀਆਂ ਦੇ ਛਿਲਕੇ ਘੱਟੋ-ਘੱਟ ਉਤਾਰਨੇ ਚਾਹੀਦੇ ਹਨ। ਸਾਗ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ’ਤੇ ਮਿੱਟੀ ਜ਼ਿਆਦਾ ਲੱਗੀ ਹੁੰਦੀ ਹੈ। ਇਨ੍ਹਾਂ ਨੂੰ ਪੱਤਿਆਂ ਸਮੇਤ ਧੋ ਕੇ ਪੱਤੇ ਚੁਣ ਕੇ ਕੱਟੋ ਜੋ ਪੱਤੇ ਸੜੇ ਹੋਏ ਅਤੇ ਪੀਲੇ ਹੋਣ, ਉਨ੍ਹਾਂ ਨੂੰ ਪਹਿਲਾਂ ਵੱਖ ਕਰ ਦਿਓ।

PunjabKesari
ਸਬਜ਼ੀ ਉਬਾਲਦੇ ਸਮੇਂ ਵੀ ਧਿਆਨ ਰੱਖੋ ਕਿ ਪਾਣੀ ਦੀ ਮਾਤਰਾ ਓਨੀ ਹੀ ਪਾਓ, ਜਿੰਨੀ ਉਸ ਨੂੰ ਉਬਾਲਣ ਲਈ ਜ਼ਰੂਰੀ ਹੈ। ਵੱਧ ਪਾਣੀ ਪਾ ਕੇ ਸਬਜ਼ੀ ਉਬਾਲਣ ਨਾਲ ਅਤੇ ਵਾਧੂ ਪਾਣੀ ਡਿੱਗਣ ’ਤੇ ਉਸ ਦੇ ਸਾਰੇ ਪੌਸ਼ਟਿਕ ਤੱਤ ਉਸ ਪਾਣੀ ’ਚ ਵਹਿ ਕੇ ਨਸ਼ਟ ਹੋ ਜਾਣਗੇ। 

ਇਹ ਵੀ ਪੜ੍ਹੋ- 'Protein' ਨਾਲ ਭਰਪੂਰ ਹੁੰਦੇ ਨੇ ਇਹ ਬੀਜ, ਖੁਰਾਕ 'ਚ ਸ਼ਾਮਲ ਕਰਨ ਨਾਲ ਸਰੀਰ ਨੂੰ ਹੋਣਗੇ ਅਨੇਕਾਂ ਲਾਭ
ਸਬਜ਼ੀਆਂ ਉਬਾਲਦੇ ਸਮੇਂ ਢੱਕ ਕੇ ਸਬਜ਼ੀ ਉਬਾਲਣ ਨਾਲ ਘੱਟ ਪੌਸ਼ਟਿਕ ਤੱਤ ਨਸ਼ਟ ਹੁੰਦੇ ਹਨ। ਖੁੱਲ੍ਹੇ ਭਾਂਡੇ ’ਚ ਸਬਜ਼ੀ ਪਕਾਉਣ ਨਾਲ ਵੱਧ ਪੌਸ਼ਟਿਕ ਤੱਤ ਨਸ਼ਟ ਹੁੰਦੇ ਹਨ। ਪ੍ਰੈਸ਼ਰ ਕੁੱਕਰ ’ਚ ਖੁਰਾਕੀ ਪਦਾਰਥ ਨਾਲ ਸਮਾਂ ਅਤੇ ਈਂਧਨ ਦੋਹਾਂ ਦੀ ਬੱਚਤ ਵੀ ਹੁੰਦੀ ਹੈ।
ਭਾਫ ਨਾਲ ਪਕਾਈ ਗਈ ਸਬਜ਼ੀ ’ਚ ਪੋਸ਼ਕ ਤੱਤ ਸਭ ਤੋਂ ਵੱਧ ਹੁੰਦੇ ਹਨ। ਜਸਤੇ ਦੀ ਧਾਤੂ ਨਾਲ ਬਣੇ ਭਾਂਡਿਆਂ ’ਚ ਖਾਣਾ ਨਹੀਂ ਪਕਾਉਣਾ ਚਾਹੀਦਾ। ਲੋਹੇ ਦੀ ਕੜਾਈ ’ਚ ਪਕਾਇਆ ਗਿਆ ਭੋਜਨ ਸੁਆਦੀ ਹੁੰਦਾ ਹੈ ਅਤੇ ਉਸ ’ਚ ਲੋਹੇ ਦੀ ਮਾਤਰਾ ਭਰਪੂਰ ਹੁੰਦੀ ਹੈ। ਇਸ ਲਈ ਹਰੀਆਂ ਪੱਤੇਦਾਰ ਸਬਜ਼ੀਆਂ ਲੋਹੇ ਦੀ ਕੜਾਹੀ ’ਚ ਬਣਾਓ।

PunjabKesari
ਚੌਲ ਬਣਾਉਣ ਤੋਂ ਪਹਿਲਾਂ ਤਿੰਨ ਚਾਰ ਵਾਰ ਧੋਣੇ ਜ਼ਰੂਰੀ ਹੁੰਦੇ ਹਨ। ਜੇਕਰ ਅਸੀਂ ਚੌਲਾਂ ਨੂੰ ਪਕਾਉਂਦੇ ਸਮੇਂ ਵੱਧ ਪਾਣੀ ਪਾਵਾਂਗੇ ਅਤੇ ਵਾਧੂ ਪਾਣੀ ਸੁੱਟ ਦੇਵਾਂਗੇ  ਤਾਂ ਚੌਲਾਂ ’ਚ ਵਿਟਾਮਿਨ ਨਸ਼ਟ ਹੋ ਜਾਣਗੇ। ਚੌਲਾਂ ’ਚ ਓਨਾ ਹੀ ਪਾਣੀ ਪਾਓ, ਜਿੰਨਾ ਚੌਲਾਂ ਨੂੰ ਪਕਾਉਣ ਲਈ ਜ਼ਰੂਰ ਹੋ। ਬੂਰੇ ਸਣੇ ਆਟੇ ਦੀ ਬਣੀ ਰੋਟੀ ’ਚ ਪੌਸ਼ਟਿਕਤਾ ਵੱਧ ਹੁੰਦੀ ਹੈ। ਥੈਲੀ ਵਾਲੇ ਚੋਕਰ ਵਾਲੇ ਆਟੇ ’ਚ ਪੋਸ਼ਕ ਤੱਤ ਘੱਟ ਹੁੰਦੇ ਹਨ। ਇਸ ਤਰ੍ਹਾਂ ਆਟੇ ਦੀ ਵਰਤੋਂ ਚੋਕਰ ਸਮੇਤ ਕਰਨੀ ਚਾਹੀਦੀ ਹੈ। ਇਸ ਨਾਲ ਸਰੀਰ ਨੂੰ ਵਾਧੂ ਰੇਸ਼ਾ ਵੀ ਪ੍ਰਾਪਤ ਹੋ ਜਾਂਦਾ ਹੈ।

ਇਹ ਵੀ ਪੜ੍ਹੋ- 'Protein' ਨਾਲ ਭਰਪੂਰ ਹੁੰਦੇ ਨੇ ਇਹ ਬੀਜ, ਖੁਰਾਕ 'ਚ ਸ਼ਾਮਲ ਕਰਨ ਨਾਲ ਸਰੀਰ ਨੂੰ ਹੋਣਗੇ ਅਨੇਕਾਂ ਲਾਭ
ਜ਼ਿਆਦਾ ਦੇਰ ਤਕ ਸਬਜ਼ੀਆਂ ਨੂੰ ਪਕਾਉਣ ਨਾਲ ਸਬਜ਼ੀਆਂ ’ਚ ਵਿਟਾਮਿਨ ‘ਸੀ’ ਨਸ਼ਟ ਹੋ ਜਾਂਦਾ ਹੈ। ਤਾਜ਼ੀ ਪੱਕੀ ਸਬਜ਼ੀ ਨੂੰ ਉਸ ਸਮੇਂ ਵਰਤੋਂ ’ਚ ਲਿਆਉਣ ਨਾਲ ਉਸ ’ਚ ਵਿਟਾਮਿਨ ਘੱਟ ਨਸ਼ਟ ਹੁੰਦੇ ਹਨ। ਫਰਿੱਜ਼ ’ਚ ਰੱਖੀ ਗਈ ਸਬਜ਼ੀ ਨੂੰ ਦੁਬਾਰਾ ਗਰਮ ਕੀਤਾ ਜਾਂਦਾ ਹੈ ਤਾਂ ਇਸ ਦੀ ਪੌਸ਼ਟਿਕਤਾ ਹੋਰ ਘੱਟ ਹੋ ਜਾਂਦੀ ਹੈ। ਉਂਝ ਵੀ ਫਰਿੱਜ਼ ’ਚ ਪੱਕਿਆ ਖਾਣਾ ਰੱਖਣ ਨਾਲ ਸਬਜ਼ੀਆਂ ’ਚ ਪੌਸ਼ਟਿਕਤਾ ਤੱਤ ਭਰਪੂਰ ਮਾਤਰਾ ’ਚ ਨਸ਼ਟ ਹੋ ਜਾਂਦੇ ਹਨ।

PunjabKesari
ਜਿਹੜੀ ਖੁਰਾਕੀ ਤੇਲਾਂ ’ਚ ਅਸੀਂ ਭੋਜਨ ਬਣਾਉਂਦੇ ਹਾਂ, ਉਨ੍ਹਾਂ ਨੂੰ ਵਾਰ-ਵਾਰ ਗਰਮ ਕਰਨ ਨਾਲ ਉਨ੍ਹਾਂ ਦੇ ਵਿਟਾਮਿਨ ‘ਏ’ ਅਤੇ ‘ਡੀ’ ਕਾਫੀ ਮਾਤਰਾ ’ਚ ਨਸ਼ਟ ਹੋ ਜਾਂਦੇ ਹਨ, ਜਿਥੋਂ ਤਕ ਸੰਭਵ ਹੋ ਸਕੇ, ਖਾਣੇ ਨੂੰ ਵਾਰ-ਵਾਰ ਗਰਮ ਕਰਨ ਤੋਂ ਬਚਣਾ ਚਾਹੀਦਾ ਹੈ। ਦਾਲ-ਚੌਲ ਜਿਸ ਪਾਣੀ ’ਚ ਭਿਉਂ ਕੇ ਰੱਖੋ, ਉਸੇ ਪਾਣੀ ’ਚ ਉਨ੍ਹਾਂ ਨੂੰ ਪਕਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ- Chicken-Mutton ਤੋਂ ਵੀ ਜ਼ਿਆਦਾ ਤਾਕਤਵਰ, ਸ਼ਾਕਾਹਾਰੀ ਲੋਕ ਪ੍ਰੋਟੀਨ ਲਈ ਜ਼ਰੂਰ ਖਾਓ ਇਹ ਚੀਜ਼
ਜਿੰਨਾ ਸੰਭਵ ਹੋ ਸਕੇ, ਵੱਧ ਧੋਣ, ਵੱਧ ਪਕਾਉਣ ਤੋਂ ਬਚਣਾ ਚਾਹੀਦਾ ਹੈ। ਘੱਟੋਂ ਘੱਟ ਤਾਜ਼ਾ ਪਕਾਇਆ ਗਿਆ ਭੋਜਨ ਉੱਤਮ ਹੁੰਦਾ ਹੈ। ਖੁਰਾਕੀ ਪਦਾਰਥਾਂ ’ਚ ਪੌਸ਼ਟਿਕ ਤੱਤਾਂ ਦੀ ਮਾਤਰਾ ਜਿੰਨੀ ਵੱਧ ਹੋਵੇਗੀ, ਸਾਡੇ ਭੋਜਨ ਲੈਣ ਦੀ ਜ਼ਰੂਰੀ ਮਾਤਰਾ ਵੀ ਘੱਟ ਹੋਵੇਗੀ। ਸਾਡਾ ਖਾਣਾ ਵੱਧ ਪੌਸ਼ਟਿਕ ਹੋਵੇਗਾ, ਓਨਾ ਹੀ ਸਾਡੇ ਸਿਹਤ ਲਈ ਲਾਭਕਾਰੀ ਹੋਵੇਗਾ। ਇਸ ਤਰ੍ਹਾਂ ਥੋੜ੍ਹੀ ਜਿਹੀ ਸਾਵਧਾਨੀ ਰੱਖ ਕੇ ਤੁਸੀਂ ਸਬਜ਼ੀਆਂ ਦੇ ਪੌਸ਼ਟਿਕ ਤੱਤ ਬਚਾ ਸਕਦੇ ਹੋ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

Aarti dhillon

Content Editor

Related News