Premature ਬੱਚਿਆਂ ਨੂੰ ਕਰਨਾ ਪੈਂਦਾ ਹੈ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ

Thursday, Jun 08, 2017 - 04:20 PM (IST)

Premature ਬੱਚਿਆਂ ਨੂੰ ਕਰਨਾ ਪੈਂਦਾ ਹੈ ਇਨ੍ਹਾਂ ਸਮੱਸਿਆਵਾਂ ਦਾ ਸਾਹਮਣਾ

ਨਵੀਂ ਦਿੱਲੀ— ਬੱਚੇ ਦੇ ਗਰਭ 'ਚ ਰਹਿਣ ਦਾ ਸਮਾਂ 9 ਮਹੀਨੇ ਦਾ ਹੁੰਦਾ ਹੈ ਪਰ ਕਈ ਬੱਚੇ ਸਮੇਂ ਤੋਂ ਪਹਿਲਾਂ ਹੀ ਪੈਦਾ ਹੋ ਜਾਂਦੇ ਹਨ। ਅਜਿਹੇ ਬੱਚਿਆਂ ਨੂੰ ਪ੍ਰੀਮੈਚਿਓਰ ਬੇਬੀ ਕਹਿੰਦੇ ਹਨ। ਅਜਿਹੇ ਬੱਚਿਆਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ। ਪ੍ਰੀਮੈਚਿਓਰ ਬੇਬੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਆਓ ਜਾਣਦੇ ਹਾਂ ਅਜਿਹੇ ਬੱਚਿਆਂ ਨੂੰ ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
1. ਰੋਗਾਂ ਨਾਲ ਲੜਣ ਦੀ ਸ਼ਕਦੀ ਘੱਟ ਹੋਣਾ
ਸਮੇਂ ਤੋਂ ਪਹਿਲਾਂ ਪੈਦਾ ਹੋਣ  ਵਾਲੇ ਬੱਚੇ ਦਾ ਭਾਰ ਬਹੁਤ ਘੱਟ ਹੁੰਦਾ ਹੈ। ਅਜਿਹੇ 'ਚ ਇਨ੍ਹਾਂ 'ਚ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਘੱਚ ਹੋ ਜਾਂਦੀ ਹੈ। ਜਿਸ ਨਾਲ ਮੌਸਮ 'ਚ ਥੋੜ੍ਹਾਂ ਜਿਹਾ ਬਦਲਾਅ ਹੋਣ ਦੇ ਕਾਰਨ ਹੀ ਉਨ੍ਹਾਂ ਨੂੰ ਕਈ ਬੀਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਕਾਰਮ  ਮੌਸਮ 'ਚ ਥੋੜ੍ਹਾ ਜਿਹਾ ਬਦਲਾਅ ਹੋਣ 'ਤੇ ਹੀ ਬੱਚੇ ਬੀਮਾਰ ਹੋ ਜਾਂਦੇ ਹਨ।
2. ਦਿਮਾਗ ਕਮਜ਼ੋਰ ਹੋਣਾ
ਅਜਿਹੇ ਬੱਚੇ ਸਰੀਰ ਤੋਂ ਕਮਜ਼ੋਰ ਹੁੰਦੇ ਹਨ ਨਾਲ ਹੀ ਇਹ ਦਿਮਾਗ ਤੋਂ ਵੀ ਕਮਜ਼ੋਰ ਹੁੰਦੇ ਹਨ। ਇਨ੍ਹਾਂ ਦੀ ਦਿਮਾਗੀ ਸ਼ਕਤੀ ਕਮਜ਼ੋਰ ਹੁੰਦੀ ਹੈ। ਅਜਿਹੇ 'ਚ ਬੱਚੇ ਦੀ ਸੋਚਣ ਦੀ ਸ਼ਕਤੀ ਘੱਟ ਹੋ ਜਾਂਦੀ ਹੈ। ਕਈ ਵਾਰ ਤਾਂ ਇਸ ਦਾ ਪਤਾ 8 ਸਾਲ ਦੀ ਉਮਰ ਤੋਂ ਬਾਅਦ ਚਲਦਾ ਹੈ।
3. ਦਿਮਾਗੀ ਬੀਮਾਰੀ
ਅਜਿਹੇ ਬੱਚੇ ਨੂੰ ਕੁਝ ਸਮਾਂ ਬਾਅਦ ਮਾਨਸਿਕ ਬੀਮਾਰੀ ਵੀ ਹੋ ਸਕਦੀ ਹੈ। ਜਿਵੇਂ ਕਿ ਵਿਕਾਰ,ਮਾਨਸਿਕ ਅਵਸਾਦ ਅਤੇ ਮਨੋਵਿਕਾਰ। ਅਜਿਹੇ ਬੱਚਿਆਂ ਨੂੰ ਜ਼ਿਆਦਾ ਦੇਖਭਾਲ ਦੀ ਜ਼ਰੂਰਤ ਹੁੰਦੀ ਹੈ।


Related News