ਗਰਭ ਅਵਸਥਾ ''ਚ ਗੈਸ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਉਪਾਅ
Friday, Jun 17, 2016 - 11:44 AM (IST)
ਗਰਭ ਅਵਸਥਾ ਦੇ ਦਿਨਾਂ ''ਚ ਹਮੇਸ਼ਾ ਔਰਤਾਂ ਨੂੰ ਅਪਚ, ਕਬਜ਼ ਅਤੇ ਗੈਸ ਦੀ ਸਮੱਸਿਆ ਹੋ ਜਾਂਦੀ ਹੈ। ਇਹ ਸਮੱਸਿਆ ਸ਼ੁਰੂਆਤੀ ਦਿਨਾਂ ''ਚ ਸਭ ਤੋਂ ਜ਼ਿਆਦਾ ਹੁੰਦੀ ਹੈ। ਗੈਸ ਦੀ ਸਮੱਸਿਆ ਨਾਲ ਗਰਭਵਤੀ ਔਰਤਾਂ ਦੀ ਤਕਲੀਫ ਹੋਰ ਵੱਧ ਜਾਂਦੀ ਹੈ। ਗਰਭ ਅਵਸਥਾ ''ਚ ਹਾਰਮੋਨਲ ਬਦਲਾਅ ਤੇ ਖਾਣ-ਪੀਣ ਦੀਆਂ ਆਦਤਾਂ ਦੇ ਚੱਲਦੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਹੋ ਜਾਂਦੀਆਂ ਹਨ। ਅਜਿਹੇ ''ਚ ਕਈ ਵਾਰ ਪੇਟ ਫੁੱਲ ਜਾਂਦਾ ਹੈ। ਇਹ ਸਥਿਤੀ ਸਿਹਤ ਲਈ ਤਾਂ ਖਤਰਨਾਕ ਹੈ ਹੀ ਨਾਲ ਹੀ ਬਹੁਤ ਅਸਹਿਜ ਵੀ ਹੈ। ਅਜਿਹੇ ''ਚ ਗਰਭਵਤੀ ਮਹਿਲਾਂ ਚਾਹੇ ਤਾਂ ਇਨ੍ਹਾਂ ਘਰੇਲੂ ਉਪਾਵਾਂ ਨੂੰ ਅਪਣਾ ਕੇ ਗੈਸ ਦੀ ਸਮੱਸਿਆ ''ਚ ਰਾਹਤ ਪਾ ਸਕਦੀਆਂ ਹਨ।
1. ਮੇਥੀ ਦੇ ਦਾਣਿਆਂ ਦੀ ਵਰਤੋਂ ਨਾਲ ਪੇਟ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਰਾਤ ਨੂੰ ਮੇਥੀ ਦੇ ਦਾਣਿਆਂ ਨੂੰ ਭਿਓ ਕੇ ਰੱਖ ਦਿਓ ਅਤੇ ਸਵੇਰੇ ਉਸ ਪਾਣੀ ਨੂੰ ਪੀ ਲਓ। ਇਸ ਨਾਲ ਕਾਫੀ ਫਾਇਦਾ ਹੋਵੇਗਾ।
2. ਗਰਭ ਅਵਸਥਾ ਦੌਰਾਨ ਤਣਾਅ ਨਾ ਲਓ। ਟੈਨਸ਼ਨ ਹੋਣ ਨਾਲ ਪੇਟ ''ਚ ਦਰਦ ਅਤੇ ਏਂਠਨ ਹੋ ਸਕਦੀ ਹੈ। 3. ਗਰਭ ਅਵਸਥਾ ''ਚ ਸਰੀਰ ''ਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਇਸ ਕਾਰਨ ਪੇਟ ਫੁੱਲ ਜਾਂਦਾ ਹੈ। ਇਸ ਲਈ ਸਮੇਂ-ਸਮੇਂ ''ਤੇ ਪਾਣੀ ਪੀਂਦੇ ਰਹੋ।
4. ਗਰਭ ਅਵਸਥਾ ''ਚ ਫਾਈਬਰ ਯੁਕਤ ਖਾਣਾ ਜ਼ਰੂਰ ਲਓ ਇਸ ਨਾਲ ਪਾਚਨ ਕਿਰਿਆ ਵਧੀਆ ਰਹਿੰਦੀ ਹੈ।
5. ਕਸਰਤ ਕਰਨ ਨਾਲ ਬਲੋਟਿੰਗ ਦੀ ਤਕਲੀਫ ਨਹੀਂ ਹੁੰਦੀ ਹੈ।
