ਰਾਤ ਨੂੰ ਸੌਂਣ ਤੋਂ ਪਹਿਲਾਂ ਜ਼ਰੂਰ ਖਾਓ ‘ਪਿਸਤਾ’, ਸਰੀਰ ਨੂੰ ਹੋਣਗੇ ਕਈ ਬੇਮਿਸਾਲ ਫ਼ਾਇਦੇ

Sunday, Jan 17, 2021 - 05:28 PM (IST)

ਜਲੰਧਰ (ਬਿਊਰੋ) - ਕਾਜੂ ਅਤੇ ਅਖਰੋਟ ਤੋਂ ਕਈ ਗੁਣਾਂ ਜ਼ਿਆਦਾ ਫ਼ਾਇਦੇਮੰਦ ਹੈ ‘ਪਿਸਤਾ’। ਪਿਸਤੇ ’ਚ ਫਾਈਬਰ, ਪ੍ਰੋਟੀਨ, ਵਿਟਾਮਿਨ-ਸੀ, ਜਿੰਕ, ਕਾਪਰ, ਪੌਟਾਸ਼ਿਅਮ, ਆਇਰਨ, ਕੈਲਸ਼ੀਅਮ ਅਤੇ ਐਂਟੀਆਕਸੀਡੈਂਟਸ ਵਰਗੇ ਤੱਤ ਪਾਏ ਜਾਂਦੇ ਹਨ। ਦਿਨ ‘ਚ ਦੋ ਵਾਰ ਪਿਸਤਾ ਖਾਣ ਨਾਲ ਡਾਇਬਟੀਜ਼ ਟਾਈਪ-2 ਨੂੰ ਕਾਬੂ ਕੀਤਾ ਜਾ ਸਕਦਾ ਹੈ ਪਰ ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਪਿਸਤਾ ਖਾਣਾ ਬਹੁਤ ਜ਼ਰੂਰੀ ਹੈ। ਪਿਸਤਾ ਤੁਹਾਡੀ ਸਿਹਤ ਲਈ ਬਹੁਤ ਲਾਭਕਾਰੀ ਹੈ, ਕਿਉਂਕਿ ਇਸ ’ਚ ਵਸਾ, ਪ੍ਰੋਟੀਨ ਅਤੇ ਫਾਈਬਰ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ। ਇਹ ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਈ ਰੋਗਾਂ ਨੂੰ ਠੀਕ ਵੀ ਕਰਦਾ ਹੈ। ਪਿਸਤਾ ਖਾਣ ਨਾਲ ਸਰੀਰ ’ਚ ਹੀਮੋਗਲੋਬਿਨ ਦੀ ਕਮੀ ਪੂਰੀ ਹੁੰਦੀ ਹੈ। 

1. ਅੱਖਾਂ ਲਈ ਫ਼ਾਇਦੇਮੰਦ
ਉਮਰ ਵਧਣ ਦੇ ਨਾਲ-ਨਾਲ ਅੱਖਾਂ ਦੀ ਕਮਜ਼ੋਰੀ ਅਤੇ ਬੀਮਾਰੀ ਵਧਣ ਲੱਗਦੀ ਹੈ। ਅਜਿਹੀ ਸਥਿਤੀ 'ਚ ਤੁਸੀਂ ਨਿਯਮਿਤ ਪਿਸਤਾ ਖਾਂਦੇ ਰਹੋ ਤਾਂ ਕਿ ਤੁਹਾਡੀਆਂ ਅੱਖਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਾ ਪਵੇ।

PunjabKesari

2. ਸੋਜ ਤੋਂ ਰਾਹਤ
ਜੇਕਰ ਤੁਹਾਡੇ ਸਰੀਰ 'ਚ ਸੋਜ ਰਹਿੰਦੀ ਹੈ ਤਾਂ ਪਿਸਤੇ ਦੀ ਵਰਤੋਂ ਕਿਸੇ ਵੀ ਹਾਲਤ 'ਚ ਕਰੋ। ਇਸ 'ਚ ਮੌਜੂਦ ਵਿਟਾਮਿਨ-ਏ ਅਤੇ ਵਿਟਾਮਿਨ-ਈ ਸੋਜ ਨੂੰ ਘੱਟ ਕਰਦੇ ਹਨ।

3. ਕੈਂਸਰ ਤੋਂ ਬਚਾਅ
ਜੋ ਲੋਕ ਬਚਪਨ ਤੋਂ ਪਿਸਤਾ ਖਾ ਰਹੇ ਹੁੰਦੇ ਹਨ, ਉਨ੍ਹਾਂ ਨੂੰ ਕਦੇ ਵੀ ਜ਼ਿੰਦਗੀ 'ਚ ਕੈਂਸਰ ਦੀ ਬੀਮਾਰੀ ਨਹੀਂ ਹੁੰਦੀ। ਪਿਸਤੇ 'ਚ ਬੀਟਾ ਕੈਰੋਟੀਨ ਹੁੰਦਾ ਹੈ, ਜੋ ਕੈਂਸਰ ਨਾਲ ਲੜਦਾ ਹੈ। ਕੈਂਸਰ ਨਾਲ ਪ੍ਰੇਸ਼ਾਨ ਲੋਕਾਂ ਨੂੰ ਪਿਸਤਾ ਜ਼ਰੂਰ ਖਾਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਪਰਸ ’ਚ ਨਾ ਰੱਖੋ ਇਹ ਚੀਜ਼ਾਂ, ਹੋ ਸਕਦੀ ਹੈ ਪੈਸੇ ਦੀ ਕਿੱਲਤ

PunjabKesari

4. ਸਰੀਰ ਦੇ ਅੰਦਰ ਜਲਣ
ਜੇਕਰ ਤੁਹਾਡੇ ਸਰੀਰ 'ਚ ਕਿਸੇ ਵੀ ਤਰ੍ਹਾਂ ਦੀ ਜਲਣ ਹੋ ਰਹੀ ਹੈ ਚਾਹੇ ਉਹ ਢਿੱਡ ਦੀ ਜਲਣ ਜਾਂ ਛਾਤੀ ਦੀ ਜਲਣ ਹੋਵੇ। ਤੁਸੀਂ ਪਿਸਤੇ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਬਹੁਤ ਲਾਭ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - Health Tips: ਸਵੇਰੇ ਉੱਠਦੇ ਸਾਰ ਕੀ ਤੁਹਾਡੇ ਮੂੰਹ ‘ਚੋਂ ਵੀ ਆਉਂਦੀ ਹੈ ‘ਬਦਬੂ’? ਜਾਣੋ ਕਾਰਨ ਅਤੇ ਘਰੇਲੂ ਨੁਸਖ਼ੇ

5. ਤੇਜ਼ ਦਿਮਾਗ ਲਈ
ਕਾਜੂ, ਬਾਦਾਮ 'ਤੋਂ ਵੀ ਜ਼ਿਆਦਾ ਪੋਸ਼ਟਿਕ ਹੁੰਦਾ ਹੈ ‘ਪਿਸਤਾ’। ਪਿਸਤਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਵਿਅਕਤੀ ਦਾ ਸਰੀਰ ਤਾਕਤਵਰ ਬਣਦਾ ਹੈ। ਇਸ ਲਈ ਬੱਚਿਆਂ ਨੂੰ ਪਿਸਤਾ ਜ਼ਰੂਰ ਖਵਾਓ।

ਪੜ੍ਹੋ ਇਹ ਵੀ ਖ਼ਬਰ - Health Tips : ਇਸ ਚੀਜ਼ ਦੀ ਘਾਟ ਨਾਲ ਹੁੰਦਾ ਹੈ ‘ਦਿਲ ਦਾ ਰੋਗ’ ਤੇ ‘ਸ਼ੂਗਰ ਹੋਣ ਦਾ ਖ਼ਤਰਾ, ਇੰਝ ਕਰੋ ਬਚਾਅ

PunjabKesari

6. ਸ਼ੂਗਰ ਨੂੰ ਕਰੇ ਕਾਬੂ
ਪਿਸਤਾ ਸ਼ੂਗਰ ਨੂੰ ਵਧਣ ਤੋਂ ਰੋਕਦਾ ਹੈ। ਪਿਸਤੇ 'ਚ ਫਾਸਫੋਰਸ ਦੀ ਉਚਿਤ ਮਾਤਰਾ ਹੁੰਦੀ ਹੈ, ਜਿਸ ਨਾਲ ਸ਼ੂਗਰ ਕਾਬੂ 'ਚ ਰਹਿੰਦੀ ਹੈ।

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤਰ : ਇਨ੍ਹਾਂ ਗੱਲਾਂ ਨੂੰ ਕਦੇ ਨਾ ਕਰੋ ਨਜ਼ਰਅੰਦਾਜ਼, ਤਰੱਕੀ 'ਚ ਆ ਸਕਦੀਆਂ ਨੇ ਰੁਕਾਵਟਾਂ

7. ਬਲੱਡ ਪ੍ਰੈਸ਼ਰ ਦੀ ਸਮੱਸਿਆਂ 'ਚ ਫਾਇਦੇਮੰਦ
ਜੇ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਵਧਦਾ ਹੈ ਅਤੇ ਘੱਟਦਾ ਰਹਿੰਦਾ ਹੈ ਤਾਂ ਤੁਹਾਡੇ ਲਈ ਪਿਸਤੇ ਦੀ ਵਰਤੋਂ ਬਹੁਤ ਹੀ ਜ਼ਰੂਰੀ ਹੈ। ਪਿਸਤਾ ਬਲੱਡ ਪ੍ਰੈਸ਼ਰ ਨੂੰ ਇਕਸਾਰ ਰੱਖਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Alert : ਹਾਰਟ ਅਟੈਕ ਹੋਣ ਤੋਂ ਪਹਿਲਾਂ ਦਿਖਾਈ ਦਿੰਦੇ ਨੇ ਇਹ ਲੱਛਣ, ਤਾਂ ਹੋ ਜਾਵੋ ਸਾਵਧਾਨ

PunjabKesari


rajwinder kaur

Content Editor

Related News