ਪੀਰੀਅਡਜ਼ ਦੇ ਦਰਦ ਤੋਂ ਰਾਹਤ ਦਿਵਾਉਣਗੇ ਇਹ ਘਰੇਲੂ ਨੁਸਖੇ
Thursday, Jun 16, 2016 - 05:26 PM (IST)
ਮਹੀਨੇ ਦੇ ਹਰ ਉਹ ਦਿਨ ਜਦੋਂ ਪੀਰੀਅਡਜ਼ ਦੀ ਡੇਟ ਆਉਣ ਤੋਂ ਪਹਿਲਾਂ ਹੀ ਹਰੇਕ ਕੁੜੀ ਨੂੰ ਡਰ ਜਿਹਾ ਲੱਗਣ ਲੱਗਦਾ ਹੈ ਕਿ....ਲੋ ਹੁਣ ਫਿਰ ਤੋਂ ਦਰਦ ਸਹਿਣਾ ਪਵੇਗਾ। ਇਨ੍ਹਾਂ ਦਿਨਾਂ ਦੌਰਾਨ ਹੋਣ ਵਾਲੀ ਦਰਦ ਨਾਲ ਕੁੜੀਆਂ ਪਰੇਸ਼ਾਨ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਦਵਾਈਆਂ ਖਾਣ ਤੋਂ ਬਿਨਾਂ ਹੋਰ ਕੁਝ ਨਹੀਂ ਸੁਝਦਾ।
ਇਸ ਦੌਰਾਨ, ਮਾਸਪੇਸ਼ੀਆਂ ਦੇ ਸੁੰਗੜਨ ਕਾਰਨ ਉਸ ''ਚ ਆਕਸੀਜਨ ਦੇ ਵਹਾਅ ਦਾ ਸਹੀ ਤਰ੍ਹਾਂ ਨਾ ਹੋਣ ਕਾਰਨ ਦਰਦ ਹੁੰਦਾ ਹੈ। ਇਸ ਤਰ੍ਹਾਂ ਦੀ ਹਾਲਤ ''ਚ ਦਵਾਈ ਨਾਲ ਹੀ ਇਸ ਦਰਦ ਨੂੰ ਬੰਦ ਕਰਨਾ ਸਭ ਤੋਂ ਅਸਾਨ ਤਰੀਕਾ ਰਹਿੰਦਾ ਹੈ।
ਪਰ ਅੱਜ ਅਸੀਂ ਤੁਹਾਨੂੰ ਘਰੇਲੂ ਸਮੱਗਰੀ ਨਾਲ ਬਣਨ ਵਾਲੀ ਦਵਾਈ ਦੱਸਾਂਗੇ, ਜੋ ਕਿ ਪੀਰੀਅਡਜ਼ ਦੇ ਦੌਰਾਨ ਹੋਣ ਵਾਲੇ ਦਰਦ ਨੂੰ ਘੱਟ ਕਰ ਦਿੰਦੀ ਹੈ।
ਪੀਰੀਅਡਜ਼ ਦੇ ਦਰਦ ਨੂੰ ਘੱਟ ਕਰਨ ਦੀ ਘਰੇਲੂ ਦਵਾਈ-
ਜਰੂਰੀ ਸਮੱਗਰੀ-
1. ਜ਼ੀਰਾ- 2 ਚਮਚ
2. ਸ਼ਹਿਦ- 1 ਚਮਚ
3. ਹਲਦੀ- 1 ਚਮਚ
ਤਿਆਰ ਕਰਨ ਦੀ ਵਿਧੀ—ਸਭ ਤੋਂ ਪਹਿਲਾਂ ਪੈਨ ''ਚ ਥੋੜ੍ਹਾ ਪਾਣੀ ਉਬਾਲ ਲਓ। ਇਸ ''ਚ ਜ਼ੀਰਾ, ਹਲਦੀ ਅਤੇ ਸ਼ਹਿਦ ਮਿਲਾ ਦਿਓ। ਸਾਰੀ ਸਮੱਗਰੀ ਨੂੰ ਮਿਲਾ ਲਓ। ਗਾੜਾ ਹੋ ਜਾਣ ਤੋਂ ਬਾਅਦ ਇਸ ਨੂੰ ਇਕ ਕੱਪ ''ਚ ਪਾ ਲਓ। ਹੁਣ ਤੁਸੀਂ ਇਸ ਪਾਣੀ ਨੂੰ ਪੀ ਲਓ। ਇਸ ਪਾਣੀ ਨੂੰ ਛਾਣੋ ਨਾ ਅਤੇ ਨਾ ਹੀ ਇਸ ਨੂੰ ਠੰਡਾ ਹੋਣ ਲਈ ਫਰਿੱਜ ''ਚ ਰੱਖੋ। ਇਸ ਪਾਣੀ ਨੂੰ ਦਿਨ ''ਚ ਦੋ ਵਾਰ ਪੀਣ ਨਾਲ ਦਰਦ ਨਹੀਂ ਹੋਵੇਗੀ। ਤੁਹਾਡੀ ਜਾਣਕਾਰੀ ਦੇ ਲਈ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਜ਼ੀਰੇ ''ਚ ਅਜਿਹੇ ਗੁਣ ਹੁੰਦੇ ਹਨ, ਜੋ ਪੇਟ ''ਚ ਹੋਣ ਵਾਲੇ ਮਰੋੜ ਨੂੰ ਸ਼ਾਂਤ ਕਰਦਾ ਹੈ ਅਤੇ ਖੂਨ ''ਚ ਆਕਸੀਜਨ ਦੇ ਵਹਾਅ ਨੂੰ ਵੀ ਠੀਕ ਕਰਦਾ ਹੈ ਅਤੇ ਹਲਦੀ ਅਤੇ ਸ਼ਹਿਦ ''ਚ ਐਂਟੀ ਇਫਲਾਮੈਂਟਰੀ ਗੁਣ ਹੁੰਦੇ ਹਨ, ਜੋ ਪੀਰੀਅਡਜ਼ ਦੇ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਪ੍ਰਧਾਨ ਕਰਦੇ ਹਨ। ਤੁਸੀਂ ਵੀ ਇਸ ਮਿਸ਼ਰਨ ਨੂੰ ਇਨ੍ਹਾਂ ਦਿਨਾਂ ਦੇ ਦੌਰਾਨ ਪੀ ਸਕਦੇ ਹੋ। ਇਸ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ, ਹਾਂ ਇਸ ਦਾ ਸੁਆਦ ਥੋੜ੍ਹਾ ਅਜੀਬ ਹੋਵੇਗਾ। ਪਰ ਇਸ ਹਾਲਤ ''ਚ ਬਹੁਤ ਰਾਮਦਾਇਖ ਇਲਾਜ ਸਿੱਧ ਹੋਵੇਗਾ।
