Health Tips: ਪੈਰਾਂ 'ਚ ਹੋਣ ਵਾਲੇ ਦਰਦ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਇਨ੍ਹਾਂ ਤਰੀਕਿਆਂ ਨਾਲ ਮਿਲੇਗੀ ਰਾਹਤ

03/13/2024 6:20:46 PM

ਜਲੰਧਰ (ਬਿਊਰੋ) - ਦਿਨ ਭਰ ਦੀ ਭੱਜ-ਦੌੜ ਅਤੇ ਸਰੀਰਕ ਮਿਹਨਤ ਕਰਨ ਤੋਂ ਬਾਅਦ ਕਈ ਲੋਕਾਂ ਦੇ ਪੈਰਾਂ ਵਿੱਚ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਪੈਰਾਂ ਵਿੱਚ ਸੋਜ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਪੈਰਾਂ ਦੀਆਂ ਮਾਸਪੇਸ਼ੀਆਂ ਵਿੱਚ ਅਕੜਾਅ ਅਤੇ ਥਕਾਵਟ ਕਾਰਨ ਲੱਤਾਂ ਵਿੱਚ ਦਰਦ, ਸੁੰਨ ਹੋਣਾ ਜਾਂ ਝਰਨਾਹਟ ਜਿਹੀ ਹੋਣੀ ਸ਼ੁਰੂ ਹੁੰਦੀ ਹੈ। ਪੈਰਾਂ ਵਿੱਚ ਦਰਦ ਹੋਣ ਦੇ ਹੋਰ ਕਾਰਨਾਂ ਵਿੱਚ ਪੋਸ਼ਣ ਦੀ ਘਾਟ, ਜੁੱਤੀਆਂ ਵਿੱਚ ਦਿੱਕਤ, ਗਠੀਆ, ਮੋਟਾਪਾ ਅਤੇ ਬੁਢਾਪਾ ਆਦਿ ਸ਼ਾਮਲ ਹਨ। ਇਸ ਤੋਂ ਬਚਣ ਅਤੇ ਰਾਹਤ ਪਾਉਣ ਲਈ ਲੋਕ ਅਕਸਰ ਦਵਾਈਆਂ ਦਾ ਸਹਾਰਾ ਲੈਂਦੇ ਹਨ, ਜੋ ਸਹੀ ਨਹੀਂ ਹੈ। ਪੈਰਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਲੋਕਾਂ ਨੂੰ ਕੁਝ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਫ਼ਾਇਦਾ ਹੋ ਸਕੇ,....

ਪੈਰਾਂ ਦੇ ਦਰਦ ਤੋਂ ਰਾਹਤ ਪਾਉਣ ਲਈ ਅਪਣਾਓ ਇਹ ਤਰੀਕੇ

ਕੋਸੇ ਪਾਣੀ ਅਤੇ ਲੂਣ ਵਾਲੇ ਪਾਣੀ ਦੀ ਵਰਤੋਂ 
ਪੈਰਾਂ ਵਿੱਚ ਦਰਦ ਹੋਣ 'ਤੇ ਕੋਸੇ ਪਾਣੀ ਅਤੇ ਲੂਣ ਵਾਲੇ ਪਾਣੀ ਦੀ ਵਰਤੋਂ ਕਰੋ। ਕੋਸੇ ਪਾਣੀ ਅਤੇ ਲੂਣ ਦਾ ਮਿਸ਼ਰਣ ਪੈਰਾਂ ਦੇ ਦਰਦ ਨੂੰ ਘੱਟ ਕਰਨ ਵਿਚ ਕਾਰਗਰ ਸਾਬਤ ਹੋ ਸਕਦਾ ਹੈ। ਇਸ ਲਈ ਟੱਬ 'ਚ ਕੋਸਾ ਪਾਣੀ ਲੈ ਕੇ ਉਸ 'ਚ ਲੂਣ ਮਿਲਾ ਲਓ। ਹੁਣ ਇਸ ਪਾਣੀ 'ਚ ਪੈਰਾਂ ਨੂੰ ਕਰੀਬ 15 ਮਿੰਟ ਲਈ ਰੱਖੋ। ਅਜਿਹਾ ਕਰਨ ਨਾਲ ਤੁਹਾਨੂੰ ਪੈਰਾਂ ਦੇ ਦਰਦ ਤੋਂ ਰਾਹਤ ਮਿਲ ਸਕਦੀ ਹੈ।

PunjabKesari

ਬਰਫ਼ ਦੀ ਸਿਕਾਈ
ਗਰਮ ਪਾਣੀ ਦੀ ਬਜਾਏ ਤੁਸੀਂ ਬਰਫ਼ ਨਾਲ ਵੀ ਪੈਰਾਂ ਦੀ ਸਿਕਾਈ ਕਰ ਸਕਦੇ ਹੋ। ਇਸ ਨਾਲ ਪੈਰਾਂ ਦੇ ਦਰਦ, ਸੋਜ ਆਦਿ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਇਸ ਲਈ ਬਰਫ਼ ਦਾ ਬੈਗ ਜਾਂ ਕੁਝ ਬਰਫ਼ ਦੇ ਟੁਕੜਿਆਂ ਨੂੰ ਤੌਲੀਏ ਵਿੱਚ ਲਪੇਟ ਕੇ ਪ੍ਰਭਾਵਿਤ ਜਗ੍ਹਾ ਦੀ ਸਿਕਾਈ ਕਰੋ। ਅਜਿਹਾ ਕੁਝ ਦਿਨ ਕਰਨ ਨਾਲ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ।

ਗਰਮ ਪਾਣੀ ਨਾਲ ਕਰੋ ਪੈਰਾਂ ਦੀ ਸਿਕਾਈ
ਥਕਾਵਟ ਕਾਰਨ ਪੈਰਾਂ ’ਚ ਹੋਣ ਵਾਲੇ ਦਰਦ ਅਤੇ ਸੋਜ ਦੂਰ ਕਰਨ ਲਈ ਤੁਸੀਂ ਗਰਮ ਪਾਣੀ ਨਾਲ ਪੈਰਾਂ ਦੀ ਸਿਕਾਈ ਕਰ ਸਕਦੇ ਹੋ। ਇਸ ਲਈ 1 ਟੱਬ 'ਚ ਗਰਮ ਪਾਣੀ ਭਰੋ। ਆਪਣੇ ਪੈਰਾਂ ਨੂੰ ਕੁਝ ਸਮੇਂ ਲਈ ਗਰਮ ਪਾਣੀ 'ਚ ਪਾਓ। ਇਸ ਤਰ੍ਹਾਂ ਕਰਨ ਨਾਲ ਪੈਰਾਂ ਦਾ ਦਰਦ ਅਤੇ ਸੋਜ ਠੀਕ ਹੋ ਜਾਂਦੀ ਹੈ।

PunjabKesari

ਤੇਲ ਦੀ ਮਾਲਸ਼
ਤੇਲ ਨਾਲ ਮਾਲਿਸ਼ ਕਰਨ ’ਤੇ ਵੀ ਪੈਰਾਂ ਦੇ ਦਰਦ ਨੂੰ ਫ਼ਾਇਦਾ ਹੁੰਦਾ ਹੈ। ਮਾਲਸ਼ ਲਈ ਤੁਸੀਂ ਸਰ੍ਹੋਂ, ਜੈਤੂਨ ਆਦਿ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਸ ਲਈ ਤੇਲ ਨੂੰ ਹਲਕਾ ਕੋਸਾ ਕਰ ਲਓ ਅਤੇ ਫਿਰ ਹਲਕੇ ਹੱਥਾਂ ਨਾਲ ਪੈਰਾਂ ਦੇ ਤਲੇ ਤੋਂ ਲੈ ਕੇ ਲੱਤਾਂ ਤੱਕ ਦੀ ਮਾਲਿਸ਼ ਕਰੋ। ਇਸ ਨਾਲ ਤੁਹਾਡੀਆਂ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ​​ਹੋਣਗੀਆਂ। ਪੈਰਾਂ ਵਿੱਚ ਦਰਦ ਅਤੇ ਸੋਜ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।

ਹਲਦੀ
ਹਲਦੀ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਅਤੇ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਇਸ ਲਈ ਤਿਲ ਦੇ ਤੇਲ 'ਚ 1 ਚਮਚ ਹਲਦੀ ਪਾਊਡਰ ਮਿਲਾਓ। ਤਿਆਰ ਪੇਸਟ ਨੂੰ ਪ੍ਰਭਾਵਿਤ ਥਾਂ 'ਤੇ 30 ਮਿੰਟ ਤੱਕ ਮਲਦੇ ਹੋਏ ਲਗਾਓ ਅਤੇ ਬਾਅਦ ’ਚ ਕੋਸੇ ਪਾਣੀ ਨਾਲ ਸਾਫ਼ ਕਰ ਲਓ। ਇਸ ਉਪਾਅ ਨੂੰ ਦਿਨ ਵਿੱਚ ਦੋ ਵਾਰ ਕਰਨ ਨਾਲ ਪੈਰਾਂ ਦੀ ਥਕਾਵਟ, ਦਰਦ, ਸੋਜ ਆਦਿ ਤੋਂ ਰਾਹਤ ਮਿਲੇਗੀ। 

PunjabKesari
 
ਸਰੀਰ ਨੂੰ ਡੀਹਾਈਡਰੇਟ ਰੱਖੋ
ਸਰੀਰ ਵਿੱਚ ਪਾਣੀ ਦੀ ਘਾਟ ਹੋਣ ਨਾਲ ਵੀ ਪੈਰਾਂ ਵਿੱਚ ਦਰਦ ਹੋ ਸਕਦਾ ਹੈ। ਇਸ ਲਈ ਰੋਜ਼ਾਨਾ ਜ਼ਿਆਦਾ ਮਾਤਰਾ ਵਿੱਚ ਪਾਣੀ ਪੀਓ। ਇਹ ਪੈਰਾਂ ਦੇ ਦਰਦ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਸਾਬਤ ਹੋ ਸਕਦਾ ਹੈ।

ਕੈਸਟਰ ਆਇਲ
ਕੈਸਟਰ ਆਇਲ ਦੀ ਵਰਤੋਂ ਨਾਲ ਵੀ ਤੁਸੀਂ ਆਪਣੇ ਪੈਰਾਂ ਵਿੱਚ ਹੋਣ ਵਾਲੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰੋ, ਜਿਸ ਨਾਲ ਤੁਹਾਨੂੰ ਫ਼ਾਇਦਾ ਹੋਵੇਗਾ।


rajwinder kaur

Content Editor

Related News