ਸਿੱਕਰੀ ਦੂਰ ਕਰਨ ਦੇ ਨਾਲ-ਨਾਲ ਗੁਰਦੇ ਦੀ ਪੱਥਰੀ ਤੋਂ ਬਚਾਅ ਕਰਦੈ ਗੰਢੇ ਦਾ ਰਸ

Thursday, Jun 18, 2020 - 05:25 PM (IST)

ਸਿੱਕਰੀ ਦੂਰ ਕਰਨ ਦੇ ਨਾਲ-ਨਾਲ ਗੁਰਦੇ ਦੀ ਪੱਥਰੀ ਤੋਂ ਬਚਾਅ ਕਰਦੈ ਗੰਢੇ ਦਾ ਰਸ

ਜਲੰਧਰ - ਪਿਆਜ਼ ਦੇ ਰਸ 'ਚ ਵਿਟਾਮਿਨ-ਏ, ਬੀ-6, ਸੀ ਅਤੇ ਈ ਤੋਂ ਇਲਾਵਾ ਸਲਫਰ, ਸੋਡੀਅਮ, ਪੋਟਾਸ਼ੀਅਮ, ਵਰਗੇ ਹੋਰ ਵੀ ਵਧੇਰੇ ਤੱਤ ਪਾਏ ਜਾਂਦੇ ਹਨ। ਕਈ ਬੀਮਾਰੀਆਂ 'ਚ ਪਿਆਜ਼ ਦੇ ਨੁਸਖਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਿਰਫ ਦੋ ਚਮਚ ਪਿਆਜ਼ ਦੇ ਰਸ ਨਾਲ ਹੀ ਕਈ ਤਰ੍ਹਾਂ ਦੀਆਾਂ ਬੀਮਾਰੀਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਬਰਸਾਤ ਦੇ ਮੌਸਮ 'ਚ ਜ਼ਿਆਦਾਤਰ ਲੋਕ ਨੂੰ ਖੰਘ, ਜ਼ੁਕਾਮ-ਬੁਖ਼ਾਰ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਪਿਆਜ਼ ਐਂਟੀ-ਆਕਸੀਡੈਂਟ ਅਤੇ ਐਂਟੀ ਇੰਫਲਾਮੇਟਰੀ ਗੁਣਾਂ ਨਾਲ ਵਿਟਾਮਿਨਜ਼ ਦਾ ਇਕ ਵਧੀਆ ਸ੍ਰੋਤ ਹੈ। ਜੇਕਰ ਤੁਸੀਂ ਸੁੰਦਰ ਅਤੇ ਸਿਹਤਮੰਦ ਵਾਲ ਚਾਹੁੰਦੇ ਹੋ, ਤਾਂ ਆਪਣੇ ਵਾਲਾਂ ਵਿਚ ਪਿਆਜ਼ ਦਾ ਰਸ ਲਗਾਉਣਾ ਸ਼ੁਰੂ ਕਰੋ। ਇਸ ਨੂੰ ਲਾਗੂ ਕਰਨਾ ਆਸਾਨ ਹੈ ਅਤੇ ਲਾਭ ਦੇਖ ਕੇ ਤੁਸੀਂ ਖੁਸ਼ ਹੋਵੋਗੇ ..

1. ਵਾਇਰਲ ਨਾਲ ਲੜਨ 'ਚ ਅਸਰਦਾਰ
ਲਾਲ, ਸਫੈਦ ਜਾਂ ਗੁਲਾਬੀ ਪਿਆਜ਼ ਕੁਝ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਵਾਇਰਲ ਨਾਲ ਲੜਨ 'ਚ ਕਾਫ਼ੀ ਅਸਰਦਾਰ ਹੁੰਦੇ ਹਨ।

PunjabKesari

2.  ਸਬਜ਼ੀਆਂ ਦਾ ਸਵਾਦ ਵਧਾਉਣ 'ਚ ਕਰੇ ਮਦਦ
ਪਿਆਜ਼ 'ਚ ਸਭ ਤੋਂ ਵਧ ਪਾਏ ਜਾਣ ਕੁਝ ਰਸਾਇਣ ਥਾਇਓਸੁਲਫੇਟਸ, ਸਲਫਾਈਡਸ ਅਤੇ ਸਲਫੋਕਸਾਈਡ ਹਨ, ਜੋ ਆਪਣੇ ਐਂਟੀਵਾਇਰਲ ਗੁਣਾਂ ਨਾਲ ਸਬਜ਼ੀਆਂ ਦਾ ਸਵਾਦ ਵਧਾਉਣ 'ਚ ਮਦਦ ਕਰਦਾ ਹੈ।

3. ਵਾਲ ਹੁੰਦੇ ਹਨ ਮਜ਼ਬੂਤ
2 ਚਮਚ ਪਿਆਜ਼ ਦੇ ਰਸ 'ਚ ਇਕ ਕਟੋਰੀ ਨਾਰੀਅਲ ਦਾ ਤੇਲ ਮਿਲਾ ਕੇ ਲਗਾਉਣ ਨਾਲ ਵਾਲ ਮਜ਼ਬੂਤ ਹੁੰਦੇ ਹਨ।

PunjabKesari

4.ਖੋਪੜੀ ਦੇ ਖੂਨ ਦੇ ਗੇੜ ਨੂੰ ਵਧਾਏ
ਪਿਆਜ਼ ਦੇ ਜੂਸ ਵਿੱਚ ਭਰਪੂਰ ਗੰਧਕ ਹੁੰਦਾ ਹੈ, ਜੋ ਕਿ ਖੋਪੜੀ ਦੇ ਖੂਨ ਦੇ ਗੇੜ ਨੂੰ ਬਿਹਤਰ ਬਣਾਉਂਦਾ ਹੈ। ਇਹ ਨਵੇਂ ਵਾਲਾਂ ਨੂੰ ਉੱਗਣ ਅਤੇ ਵਾਲਾਂ ਦੀ ਮਾਤਰਾ ਵਧਾਉਣ ਵਿਚ ਸਹਾਇਤਾ ਕਰਦਾ ਹੈ।

5. ਗੈਸ ਦੀ ਪਰੇਸ਼ਾਨੀ
ਪਿਆਜ਼ ਦੇ ਰਸ 'ਚ ਚੁੱਟਕੀ ਭਰ ਹਿੰਗ, ਕਾਲਾ ਨਮਕ ਮਿਲਾ ਪੀਣਾ ਚਾਹੀਦਾ ਹੈ। ਇਸ ਨਾਲ ਗੈਸ ਦੀ ਪਰੇਸ਼ਾਨੀ ਦੂਰ ਹੁੰਦੀ ਹੈ।

ਸ਼ੂਗਰ ਅਤੇ ਕੋਲੇਸਟਰੌਲ ਦੇ ਮਰੀਜ਼ਾਂ ਲਈ ‘ਤਰ’ ਖਾਣੀ ਹੈ ਬੇਹੱਦ ਉਪਯੋਗੀ, ਜਾਣੋਂ ਕਿਵੇਂ

PunjabKesari

6. ਸਰਦੀ-ਜ਼ੁਕਾਮ ਤੋਂ ਛੁਟਕਾਰਾ
ਪਿਆਜ਼ ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ 'ਚ ਕਾਫ਼ੀ ਫਾਇਦੇਮੰਦ ਹੈ।

7. ਸਿਕਰੀ ਦੂਰ ਕਰੇ
ਪਿਆਜ਼ ਦਾ ਰਸ ਨੂੰ ਅੱਧੀ ਕਟੋਰੀ ਦਹੀਂ 'ਚ ਮਿਲਾ ਕੇ ਵਾਲਾਂ 'ਤੇ ਲਗਾਉਣ ਨਾਲ ਸਿਕਰੀ ਦੂਰ ਹੁੰਦੀ ਹੈ।

 ਭਾਰ ਘਟਾਉਣ 'ਚ ਮਦਦ ਕਰਦੀ ਹੈ ‘ਚੁਕੰਦਰ’, ਹੱਡੀਆਂ ਲਈ ਵੀ ਹੈ ਫਾਇਦੇਮੰਦ

PunjabKesari

8. ਵਾਲਾਂ ਦਾ ਝੜਣਾ ਘੱਟ ਕਰੇ
ਪਿਆਜ਼ ਦੇ ਰਸ 'ਚ 2 ਚਮਚ ਸ਼ਹਿਦ ਮਿਲਾ ਕੇ ਸਮਾਜ ਕਰੋ, ਇਸ ਨਾਲ ਵਾਲਾਂ ਦਾ ਝੜਣਾ ਘੱਟ ਹੋ ਜਾਵੇਗਾ।

9. ਕਿਡਨੀ ਸਟੋਨ ਤੋਂ ਕਰੇ ਬਚਾਅ
2 ਚਮਚ ਪਿਆਜ਼ ਦੇ ਰਸ 'ਚ ਇਕ ਚਮਚ ਸ਼ੱਕਰ ਮਿਲਾ ਕੇ ਖਾਓ, ਇਸ ਨਾਲ ਕਿਡਨੀ ਸਟੋਨ ਵਿੱਚ ਹੋਣ ਵਾਲੀ ਸਮੱਸਿਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ।

ਲੰਬੇ ਅਤੇ ਕਾਲੇ ਵਾਲਾਂ ਲਈ ਕਰੋ ਇਨ੍ਹਾਂ ਦੇਸੀ ਨੁਸਖਿਆਂ ਦੀ ਵਰਤੋਂ

PunjabKesari


author

rajwinder kaur

Content Editor

Related News