ਹੁਣ ਗਧੀ ਦੇ ਦੁੱਧ ਨਾਲ ਹੋਵੇਗਾ ਮਨੁੱਖਾਂ ਦੀ ਬੀਮਾਰੀ ਦਾ ਇਲਾਜ

Friday, Jun 09, 2017 - 05:52 PM (IST)

ਹੁਣ ਗਧੀ ਦੇ ਦੁੱਧ ਨਾਲ ਹੋਵੇਗਾ ਮਨੁੱਖਾਂ ਦੀ ਬੀਮਾਰੀ ਦਾ ਇਲਾਜ

ਨਵੀਂ ਦਿੱਲੀ— ਗਾਂ, ਬਕਰੀ ਅਤੇ ਊਠਣੀ ਦਾ ਦੁੱਧ ਸਿਹਤ ਲਈ ਲਾਭਕਾਰੀ ਹੁੰਦਾ ਹੈ। ਛੋਟੇ ਬੱਚਿਆਂ ਨੂੰ ਤਾਂ ਗਾਂ ਦਾ ਦੁੱਧ ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੀ ਤੁਸੀਂ ਗਧੀ ਦੇ ਦੁੱਧ ਦੇ ਲਾਭਾਂ ਬਾਰੇ ਸੁਣਿਆ ਹੈ? ਇਕ ਸੋਧ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਗਧੀ ਦੇ ਦੁੱਧ 'ਚ ਬਹੁਤ ਸਾਰੇ ਐਂਟੀ ਐਲਰਜਿਕ ਤੱਤ ਪਾਏ ਜਾਂਦੇ ਹਨ, ਜੋ ਬੱਚਿਆਂ ਲਈ ਬਹੁਤ ਫਾਇਦੇਮੰਦ ਹੈ। ਇਸ ਦੁੱਧ ਨਾਲ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਇਆ ਜਾ ਸਕਦਾ ਹੈ।
ਮੌਸਮ ਬਦਲਣ ਕਾਰਨ ਬੱਚਿਆਂ ਨੂੰ ਸਰਦੀ ਅਤੇ ਜੁਕਾਮ ਹੋਣਾ ਆਮ ਗੱਲ ਹੈ। ਲਿਮਾਸੋਲ ਸਥਿਤ ਸਾਈਪ੍ਰਸ ਯੂਨੀਵਰਸਿਟੀ ਆਫ ਟੈਕਨੋਲਜੀ 'ਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਗਧੀ ਦਾ ਦੁੱਧ ਬੱਚਿਆਂ ਲਈ ਬਹੁਤ ਲਾਭਕਾਰੀ ਹੈ। ਕਿਹਾ ਜਾਂਦਾ ਹੈ ਕਿ ਮਿਸਰ ਦੀ ਰਾਣੀ ਆਪਣੀ ਖੂਬਸੂਰਤੀ ਵਧਾਉਣ ਲਈ ਗਧੀ ਦੇ ਦੁੱਧ ਨਾਲ ਨਹਾਉਂਦੀ ਸੀ। ਗਧੀ ਦੇ ਦੁੱਧ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਪਾਏ ਜਾਂਦੇ ਹਨ ਜੋ ਪ੍ਰਤੀਰੋਧਕ ਸਮੱਰਥਾ ਮਜ਼ਬੂਤ ਕਰਨ 'ਚ ਸਹਾਈ ਹੁੰਦੇ ਹਨ। ਪ੍ਰੋਫੈਸਰ ਫੋਟਿਸ ਮੁਤਾਬਕ ਗਧੀ ਦੇ ਦੁੱਧ ਦੇ ਗੁਣ ਮਾਂ ਦੇ ਦੁੱਧ ਨਾਲ ਮਿਲਦੇ ਹਨ। ਮਨੁੱਖਾਂ ਦੀ ਤਰ੍ਹਾਂ ਇਨ੍ਹਾਂ ਦਾ ਸਿੰਗਲ ਚੈਂਬਰਸ ਸਟਮਕ ਹੁੰਦਾ ਹੈ। ਗਧੀ ਦੇ ਦੁੱਧ 'ਚ ਮੌਜੂਦ ਕਈ ਤਰ੍ਹਾਂ ਦੇ ਬੈਕਟੀਰੀਆ ਭੋਜਨ ਪਚਾਉਣ 'ਚ ਮਦਦ ਕਰਦੇ ਹਨ।


Related News