ਗਰਮੀਆਂ ਦੌਰਾਨ ਨੱਕ ''ਚੋਂ ਵਗੇ ਖ਼ੂਨ ਤਾਂ ਨਾ ਕਰੋ Ignore ! ਬਚਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ
Sunday, Apr 27, 2025 - 04:04 PM (IST)

ਜਲੰਧਰ- ਕੜਾਕੇ ਦੀ ਗਰਮੀ ਅਤੇ ਤੇਜ਼ ਧੁੱਪ 'ਚ ਨੱਕ 'ਚੋਂ ਖੂਨ ਵਗਣ ਲੱਗ ਪੈਂਦਾ ਹੈ। ਜੇ ਇਸ ਸਬੰਧੀ ਲਾਪਰਵਾਹੀ ਵਰਤੀ ਗਈ ਤਾਂ ਇਹ ਗੰਭੀਰ ਵੀ ਹੋ ਸਕਦਾ ਹੈ। ਨੱਕ ਵਿੱਚੋਂ ਖੂਨ ਵਗਣ ਨੂੰ ਨਕਸੀਰ ਫੁੱਟਣਾ ਵੀ ਕਿਹਾ ਜਾਂਦਾ ਹੈ। ਗਰਮੀਆਂ ਵਿਚ ਇਹ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਲਈ ਭੁੱਲ ਕੇ ਵੀ ਇਸ ਨੂੰ ਨਜ਼ਰ-ਅੰਦਾਜ ਨਾ ਕਰੋ।
ਕੀ ਕਾਰਨ ਹਨ-
ਨੱਕ ਵਿਚੋਂ ਖੂਨ ਦਾ ਵਗਣਾ ਇਸ ਦੇ ਪਿੱਛੇ ਮੌਸਮ ਵਿਚ ਤਬਦੀਲੀ ਵੀ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਗਰਮ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਨੱਕ 'ਚੋਂ ਖੂਨ ਨਿਕਲਣ ਲੱਗਦਾ ਹੈ। ਨੱਕ ਵਿਚ ਐਲਰਜੀ, ਬਹੁਤ ਜ਼ਿਆਦਾ ਗਰਮੀ, ਨੱਕ ਜ਼ਿਆਦਾ ਰਗੜਨਾ, ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਦਾ ਹੋਣਾ, ਜ਼ਿਆਦਾ ਛਿੱਕਾਂ ਆਉਣਾ ਵੀ ਸਮੱਸਿਆ ਪੈਦਾ ਕਰ ਸਕਦਾ ਹੈ।
ਨੱਕ 'ਚੋਂ ਖੂਨ ਕਿਉਂ ਆਉਂਦਾ ਹੈ?
ਗਰਮੀਆਂ ਵਿਚ ਤਾਪਮਾਨ ਜ਼ਿਆਦਾ ਹੁੰਦਾ ਹੈ ਅਤੇ ਗਰਮ ਹਵਾਵਾਂ ਚਲਦੀਆਂ ਹਨ। ਜਿਸ ਕਾਰਨ ਨੱਕ ਅੰਦਰੋਂ ਸੁੱਕ ਜਾਂਦਾ ਹੈ ਅਤੇ ਨਲੀਆਂ ਫੈਲਣ ਲੱਗ ਜਾਂਦੀਆਂ ਹਨ ਅਤੇ ਨੱਕ ਵਿਚੋਂ ਖੂਨ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਜਦੋਂ ਵੀ ਤੁਸੀਂ ਧੁੱਪ 'ਚ ਬਾਹਰ ਜਾਓ ਤਾਂ ਆਪਣਾ ਚਿਹਰਾ ਢੱਕ ਕੇ ਰੱਖੋ। ਗਰਮੀਆਂ 'ਚ ਨੱਕ ਵਗਦਾ ਹੈ ਤਾਂ ਘਰੇਲੂ ਨੁਸਖਿਆਂ ਨਾਲ ਇਸ ਸਮੱਸਿਆ ਨੂੰ ਜੜ੍ਹੋਂ ਖਤਮ ਕਰ ਸਕਦੇ ਹੋ।
ਅਪਣਾਓ ਇਹ ਘਰੇਲੂ ਨੁਸਖੇ
- ਬਰਫ਼ ਦੇ ਟੁਕੜਿਆਂ ਨੂੰ ਤੌਲੀਏ ਵਿਚ ਲਪੇਟੋ ਅਤੇ ਇਸ ਨੂੰ ਨੱਕ 'ਤੇ ਰੱਖੋ।
- ਵਿਚਕਾਰ ਤੌਲੀਏ ਨਾਲ ਨੱਕ ਨੂੰ ਹਲਕਾ ਜਿਹਾ ਦਬਾਉਂਦੇ ਰਹੋ।
- ਇਸ ਨੂੰ 4-5 ਮਿੰਟ ਤੱਕ ਕਰਨਾ ਹੋਵੇਗਾ।
-ਬਰਫ਼ ਦੀ ਠੰਡਕ ਖੂਨ ਵਗਣ ਨੂੰ ਘਟਾਉਂਦੀ ਹੈ। ਜਿਸ ਕਾਰਨ ਖੂਨ ਵਗਣਾ ਬੰਦ ਹੋ ਜਾਂਦਾ ਹੈ।
-ਬਸ ਇਸ ਗੱਲ ਦਾ ਧਿਆਨ ਰੱਖੋ ਕਿ ਸਿੱਧੀ ਬਰਫ਼ ਨੱਕ 'ਤੇ ਨਾ ਰੱਖੀ ਜਾਵੇ।
-ਜੇਕਰ ਕਿਸੇ ਵਿਅਕਤੀ ਦੇ ਨੱਕ 'ਚੋਂ ਖੂਨ ਆਉਣ ਲੱਗੇ ਤਾਂ ਸਭ ਤੋਂ ਪਹਿਲਾਂ ਉਸ ਨੂੰ ਲਿਟਾ ਦਿਓ ਤਾਂ ਕਿ ਖੂਨ ਨਿਕਲਣਾ ਬੰਦ ਹੋ ਜਾਵੇ। ਇਸ ਨਾਲ ਚੱਕਰ ਆਉਣਾ, ਘਬਰਾਹਟ, ਡਰ ਆਦਿ ਵੀ ਦੂਰ ਹੋ ਜਾਣਗੇ।